ਕੇ ਟੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕੇ੨ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੇ2
K2 2006b.jpg
ਕੇ2, s2006 ਦੀ ਗਰਮੀ
ਉਚਾਈ 8,611 m (28,251 ft)
ਦੂਜਾ ਦਰਜਾ
ਬਹੁਤਾਤ 4,017 m (13,179 ft)
ਬਾਈਵਾਂ ਦਰਜਾ
ਸੂਚੀਬੱਧਤਾ ਅੱਠ-ਹਜ਼ਾਰੀ
ਕੰਟਰੀ ਹਾਈ ਪੁਆਇੰਟ
ਸੱਤ ਦੂਜੀਆਂ ਚੋਟੀਆਂ
ਅਲਟਰਾ
ਸਥਿਤੀ
Topografic map of Tibetan Plateau.png
ਬਾਲਤਿਸਤਾਨ, ਗਿਲਗਿਤ–ਬਾਲਤਿਸਤਾਨ, ਪਾਕਿਸਤਾਨ
ਤਸ਼ਕੁਰਗਨ, ਸ਼ਿਨਜਿਆਂਗ, ਚੀਨ
ਲੜੀ ਕਾਰਾਕੋਰਮ
ਗੁਣਕ 35°52′57″N 76°30′48″E / 35.88250°N 76.51333°E / 35.88250; 76.51333Coordinates: 35°52′57″N 76°30′48″E / 35.88250°N 76.51333°E / 35.88250; 76.51333[1]
ਚੜ੍ਹਾਈ
ਪਹਿਲੀ ਚੜ੍ਹਾਈ 31 ਜੁਲਾਈ 1954
ਅਸ਼ੀਲ ਕੋਂਪਾਞੀਓਨੀ
ਲੀਨੋ ਲਾਸਦੈਲੀ
ਸਭ ਤੋਂ ਸੌਖਾ ਰਾਹ ਆਬਰੂਤਸੀ ਸਪੱਰ

ਕੇ2 (ਜਿਹਨੂੰ ਛੋਗੋਰੀ/ਕ਼ੋਗੀਰ, ਕੇਟੂ/ਕੇਚੂ, ਅਤੇ ਗਾਡਵਿਨ-ਔਸਟਨ ਪਹਾੜਾ ਵੀ ਆਖਿਆ ਜਾਂਦਾ ਹੈ) ਮਾਊਂਟ ਐਵਰੈਸਟ ਮਗਰੋਂ ਦੁਨੀਆਂ ਦਾ ਦੂਜਾ ਸਭ ਤੋਂ ਉੱਚਾ ਪਹਾੜ ਹੈ, ਜਿਸਦੀ ਉਚਾੲੀ 8611 ਮੀਟਰ ਅਥਵਾ 28251 ਫੁੱਟ ਹੈ। ਇਹ ਪਾਕਿਸਤਾਨ ਦੇ ਗਿਲਗਿਤ-ਬਾਲਤਿਸਤਾਨ ਖੇਤਰ ਵਿੱਚ ਬਾਲਤਿਸਤਾਨ ਅਤੇ ਸ਼ਿਨਜਿਆਂਗ, ਚੀਨ ਦੇ ਤਾਜਿਕ ਖ਼ੁਦਮੁਖ਼ਤਿਆਰ ਖੇਤਰ ਦੀ ਸਰਹੱਦ[2] ਵਿਚਕਾਰ ਸਥਿੱਤ ਹੈ।[3] ੲਿਹ ਚੋਟੀ ਚਡ਼੍ਹਾੲੀ ਦੇ ਮਾਮਲੇ ਵਿੱਚ ਮਾਊਂਟ ਐਵਰੈਸਟ ਤੋਂ ਵੀ ਔਖੀ ਹੈ ਜਿਸ ਦਾ ਅੰਦਾਜ਼ਾ ੲਿਸ ਗੱਲ ਤੋਂ ਸਹਿਜੇ ਹੀ ਲਗਾੲਿਆ ਜਾ ਸਕਦਾ ਹੈ ਕਿ ੲਿਸਤੇ ਚਡ਼੍ਹਾੲੀ ਦੌਰਾਨ ਮਰਨ ਵਾਲਿਆਂ ਦੀ ਦਰ ਐਵਰੈਸਟ ਤੋਂ ਕਿਤੇ ਜਿਆਦਾ ਹੈ। ੲਿਸ ਚੋਟੀ ਨੂੰ ਹਾਲੇ ਤੱਕ ਕੇਵਲ 302 ਲੋਕਾਂ ਨੇ ਹੀ ਸਰ ਕੀਤਾ ਹੈ 'ਤੇ 80 ਲੋਕਾਂ ਦੀ ਮੌਤ ਹੋ ਚੁੱਕੀ ਹੈ।
1856 ਵਿੱਚ ਥੌਮਸ ਮਿੰਟਗੁਮਰੀ ਦੀ ਬਰਤਾਨਵੀ ਟੀਮ ਵੱਲੋਂ ਕੀਤੇ ਸਰਵੇ ਰਾਂਹੀ 'ਕੇ-2' ਵਜੋਂ ਪਛਾਣੀ ਗਈ ੲਿਸ ਚੋਟੀ 'ਤੇ ਚਡ਼੍ਹਨ ਦੇ ਯਤਨ ਤਾਂ ਭਾਵੇਂ ਪਹਾਡ਼ ਪ੍ਰੇਮੀਆਂ ਵੱਲੋਂ 1892 ਤੋਂ ਹੀ ਸ਼ੁਰੂ ਹੋ ਗੲੇ ਸਨ, ਪਰ ੲਿਸ ਚੋਟੀ ਨੂੰ ਸਰ ਕਰਨ ਦਾ ਸਿਹਰਾ 31 ਜੁਲਾੲੀ 1954 ਨੂੰ ਅਰਦਿਤੋ ਦੇਸੀਓ ਦੀ ਅਗੁਵਾੲੀ ਵਾਲੀ ੲਿਟਲੀ ਦੀ ਟੀਮ ਦੇ ਸਿਰ ਬੱਜ੍ਹਿਆ। ੲਿਸ ਟੀਮ ਵਿੱਚ ਲੀਨੋ ਲੇਸਡੇਲੀ, ਐਚਿਲੇ ਕੋਮਪਾਗਨਾਨੀ ਤੋਂ ੲਿਲਾਵਾ ਪਾਕਿਸਤਾਨੀ ਫੌਜ ਦੇ ਕਰਨਲ ਮੁਹੰਮਦ ਅਤਾਉਲਾਹ ਵੀ ਸ਼ਾਮਲ ਸਨ ਜਿਨ੍ਹਾ ਨੇ 1953 'ਚ ਚਾਰਲਸ ਹਾਊਸਟਨ ਦੀ ਅਮਰੀਕੀ ਟੀਮ ਨਾਲ ਵੀ ੲਿਹ ਚੋਟੀ ਸਰ ਕਰਨ ਦਾ ਅਸਫ਼ਲ ਯਤਨ ਕੀਤਾ ਸੀ। 23 ਜੂਨ 1986 ਨੂੰ ਪੋਲ ਵਾਂਡਾ ਰੂਕੀਵਿਕਜ ੲਿਸ ਚੋਟੀ ਨੂੰ ਸਰ ਕਰਨ ਵਾਲੀ ਪਹਿਲੀ ਔਰਤ ਬਣੀ ਜਦਕਿ 2004 'ਚ 65 ਸਾਲ ਦੇ ਸਪੇਨੀ ਬਜ਼ੁਰਗ ਕਾਰਲੋਸ ਸੋਰੀਆ ਫੌਂਟਨ ਨੇ ਸਭ ਤੋਂ ਵੱਡੀ ਉਮਰ 'ਚ ੲਿਸ ਚੋਟੀ ਨੂੰ ਸਰ ਕਰਨ ਦਾ ਮਾਣ ਹਾਸਿਲ ਕੀਤਾ।
1986 ਵਿੱਚ ਜਾਰਜ ਵਾਲਰਸਟੀਨ ਦੀ ਟੀਮ ਨੇ ਗਲਤ ਢੰਗ ਨਾਲ ਮਿਣਤੀ ਕਰਕੇ ੲਿਸ ਚੋਟੀ ਨੂੰ ਐਵਰੈਸਟ ਤੋਂ ਵੀ ਵੱਧ ਉੱਚੀ ਹੋਣ ਦਾ ਦਾਅਵਾ ਕਰ ਦਿੱਤਾ ਸੀ ਪਰ ੲਿਸ ਦਾਅਵੇ ਦੀ ਸੱਚਾੲੀ ਜਾਣਨ ਲੲੀ 1987 ਵਿੱਚ ਮੁਡ਼ ਆਧੁਨਿਕ ਯੰਤਰਾਂ ਨਾਲ ਕੀਤੀ ਸਹੀ ਮਿਣਤੀ ਰਾਂਹੀ ਉਨ੍ਹਾਂ ਦੇ ਦਾਅਵੇ ਨੂੰ ਖਾਰਜ ਕਰਕੇ ੲਿਸਦੀ ਸਹੀ ਉਚਾੲੀ ਦਾ ਐਲਾਨ ਕੀਤਾ ਗਿਆ।

ਹਵਾਲੇ[ਸੋਧੋ]