ਕੇ.ਐਲ. ਅਗਨੀਹੋਤਰੀ
ਇਹ ਲੇਖ ਵਿਭਿੰਨ ਮਸਲਿਆਂ ਵਾਲਾ ਹੈ। ਕਿਰਪਾ ਕਰਕੇ ਇਸਨੂੰ ਸੁਧਾਰਨ ਵਿੱਚ ਮੱਦਦ ਕਰੋ ਜਾਂ ਗੱਲਬਾਤ ਸਫ਼ੇ ਉੱਤੇ ਇਹਨਾਂ ਮਸਲਿਆਂ ਦੀ ਚਰਚਾ ਕਰੋ। (Learn how and when to remove these template messages)
|
ਹੋ ਸਕਦਾ ਹੈ ਕਿ ਇਸ ਲੇਖ ਵਿਕੀਪੀਡੀਆ ਦੇ ਪ੍ਰਸਿੱਧੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਨਾ ਕਰੇ। |
ਕੇ.ਐੱਲ. ਅਗਨੀਹੋਤਰੀ ਪ੍ਰਸਿੱਧ ਪੰਜਾਬੀ ਗਾਇਕ ਹੋਏ ਹਨ। ਉਨ੍ਹਾਂ ਦਾ ਪੂਰਾ ਨਾਮ ਕੁੰਦਨ ਲਾਲ ਅਗਨੀਹੋਤਰੀ ਸੀ। ਇਸ ਗਾਇਕ ਨੇ ਜਿੱਥੇ ਇਕੱਲਿਆਂ ਨੇ ਗੀਤ ਰਿਕਾਰਡ ਕਰਵਾਏ ਉੱਥੇ ਪੰਜਾਬ ਦੀਆਂ ਪ੍ਰਸਿੱਧ ਗਾਇਕਾਵਾਂ ਨਾਲ ਗੀਤ ਰਿਕਾਰਡ ਕਰਵਾਏ। ਇਹ ਉਹ ਸਮਾਂ ਸੀ ਜਦੋਂ ਭਾਰਤ ਵਿਚ ਅਜੇ ਗਰਾਮੋਫ਼ੋਨ ਰਿਕਾਰਡ ਬਣਨੇ ਸ਼ੁਰੂ ਹੋਏ ਸਨ। ਅਗਨੀਹੋਤਰੀ ਜੀ ਜਦੋਂ ਆਮ ਗੀਤ ਵੀ ਗਾ ਰਹੇ ਹੁੰਦੇ ਸਨ ਤਾਂ ਕਲਾਸੀਕਲ ਰਿਦਮ ਦਾ ਪੱਲਾ ਨਹੀਂ ਛੱਡਦੇ ਸਨ। ਅਸਲ ਵਿਚ ਉਹ 'ਠੁਮਰੀ' ਗਾਇਣ ਸ਼ੈਲੀ ਦੇ ਉਸਤਾਦ ਸਨ। ਉਨ੍ਹਾਂ ਨੇ 1950-60 ਦੇ ਦਹਾਕਿਆਂ ਵਿਚ ਦਰਜਨਾਂ ਰੇਡੀਓ ਸਟੇਸ਼ਨਾਂ ਤੋਂ ਕਲਾਸੀਕਲ ਰੰਗ ਵਿਚ ਗਾਇਆ। ਜਿਹੜੇ ਗੀਤ ਉਨ੍ਹਾਂ ਨੇ ਗਾਏ ਹਨ ਉਹ ਕਲਾ ਪੱਖ ਤੋਂ ਉੱਤਮ ਕਿਸਮ ਦੇ ਹਨ। ਇਨ੍ਹਾਂ ਗੀਤਾਂ ਵਿਚ ਉਸ ਦਾ ਪੰਜਾਬੀ ਉਚਾਰਨ ਮਹਾਜਨਾਂ ਵਰਗਾ ਹੈ ਹਾਲਾਂਕਿ ਅਗਨੀਹੋਤਰੀ ਤੋਂ ਭਾਵ ਹਿੰਦੂ ਧਰਮ ਵਿਚ ਹੋਮ ਯੱਗ ਕਰਨ ਵਾਲੇ ਬ੍ਰਾਹਮਣਾਂ ਤੋਂ ਹੈ। ਉਨ੍ਹਾਂ ਦਾ ਊਸ਼ਾ ਸੇਠ ਨਾਲ ਗਾਇਆ 'ਬਾਲੋ ਮਾਹੀਆ' ਕਮਾਲ ਦੀ ਕਲਾ ਨਾਲ ਪਰੋਇਆ ਹੋਇਆ ਹੈ। ਨਰਿੰਦਰ ਬੀਬਾ ਨਾਲ ਗਾਇਆ 'ਜੇ ਮੁੰਡਿਆ ਮੈਨੂੰ ਨਚਦੀ ਦੇਖਣਾ' ਸਾਰੇ ਪੰਜਾਬੀਆਂ ਨੇ ਸੁਣਿਆ ਹੈ। ਉਨ੍ਹਾਂ ਦੇ ਜਨਮ ਸਥਾਨ ਬਾਰੇ ਕੁੱਝ ਨਹੀਂ ਪਤਾ ਲੱਗਿਆ ।
ਉਨ੍ਹਾਂ ਦੇ ਹੋਰ ਮਸ਼ਹੂਰ ਗੀਤ ਹਨ:
● ਰਾਤੀਂ ਤੇਰੀ ਗੁੱਤ ਲਮਕੇ, ਸਾਨੂੰ ਸੱਪਣੀ ਦੇ ਪੈਣ ਭੁਲੇਖੇ : ਸਾਥੀ ਕਲਾਕਾਰ ਨਰਿੰਦਰ ਕੌਰ ਪਾਲੀ
● ਮੈਨੂੰ ਡਾਚੀ ਤੇ ਬਿਠਾ ਲੈ ਬਾਂਹ ਫੜ ਕੇ: ਸਾਥੀ ਕਲਾਕਾਰ ਨਰਿੰਦਰ ਕੌਰ ਪਾਲੀ
● ਜੰਡਿਆਲਾ ਨੇੜੇ ਆਇਆ ਤੂੰ ਹੌਲੀ ਹੌਲੀ ਨੱਚ ਕੁੜੇ : ਸਾਥੀ ਕਲਾਕਾਰ ਪ੍ਰਕਾਸ਼ ਕੌਰ
● ਨੰਗਾ ਰੱਖਦੀ ਕਲਿੱਪ ਵਾਲਾ ਪਾਸਾ ਗੋਰੀ ਲੰਘੇ ਘੁੰਡ ਕੱਢਕੇ : ਸੋਲੋ
● ਝੁਮਕੇ ਬਣ ਮਿੱਤਰਾ ਤੈਨੂੰ ਗੋਰੀਆਂ ਗੱਲ੍ਹਾਂ ਨਾਲ ਲਾਵਾਂ: ਸਾਥੀ ਕਲਾਕਾਰ ਨਰਿੰਦਰ ਬੀਬਾ
● ਕੁੜੀਏ ਗੁਲਾਬ ਰੰਗੀਏ ਸਾਡੇ ਦਿਲ ਉੱਤੇ ਮਾਰੇਂ ਡਾਕੇ : ਸਾਥੀ ਕਲਾਕਾਰ ਨਰਿੰਦਰ ਬੀਬਾ
● ਵੇ ਤੂੰ ਨੌਕਰ ਕਾਹਦਾ ਘੋੜਾ ਨਾ ਤੇਰੇ ਹੇਠ: ਸਾਥੀ ਕਲਾਕਾਰ ਨਰਿੰਦਰ ਬੀਬਾ