ਕੇ. ਪ੍ਰਤਿਭਾ ਭਾਰਤੀ
ਦਿੱਖ
ਕੇ. ਪ੍ਰਤਿਭਾ ਭਾਰਤੀ | |
---|---|
ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ | |
ਦਫ਼ਤਰ ਵਿੱਚ 1999–2004 | |
ਤੋਂ ਪਹਿਲਾਂ | ਯਨਾਮਲਾ ਰਾਮ ਕ੍ਰਿਸ਼ਨ |
ਤੋਂ ਬਾਅਦ | ਕੇਆਰ ਸੁਰੇਸ਼ ਰੈਡੀ |
ਨਿੱਜੀ ਜਾਣਕਾਰੀ | |
ਜਨਮ | 6 February 1956 ਕਵਾਲੀ, ਸ਼੍ਰੀਕਾਕੁਲਮ ਜ਼ਿਲ੍ਹਾ |
ਸਿਆਸੀ ਪਾਰਟੀ | ਤੇਲੁਗੂ ਦੇਸ਼ਮ ਪਾਰਟੀ |
ਬੱਚੇ | 1 |
ਕੇ. ਪ੍ਰਤਿਭਾ ਭਾਰਤੀ (ਜਨਮ 6 ਫਰਵਰੀ 1956) ਭਾਰਤੀ ਰਾਜ ਆਂਧਰਾ ਪ੍ਰਦੇਸ਼ ਦੀ ਇੱਕ ਸਿਆਸਤਦਾਨ ਹੈ। ਉਹ ਆਂਧਰਾ ਪ੍ਰਦੇਸ਼ ਵਿਧਾਨ ਸਭਾ[1] (1999 – 2004[2] ) ਦੀ ਸਾਬਕਾ ਸਪੀਕਰ ਹੈ। ਉਹ ਆਂਧਰਾ ਪ੍ਰਦੇਸ਼ ਦੇ ਇਤਿਹਾਸ ਵਿੱਚ ਪਹਿਲੀ ਮਹਿਲਾ ਸਪੀਕਰ ਸੀ। ਉਹ 1983, 1985 ਅਤੇ 1994 ਅਤੇ 1998 ਵਿੱਚ ਉੱਚ ਸਿੱਖਿਆ ਦੀ ਸਮਾਜ ਭਲਾਈ ਮੰਤਰੀ ਰਹੀ। ਉਹ ਤੇਲਗੂ ਦੇਸ਼ਮ ਨਾਮ ਦੀ ਭਾਰਤ ਖੇਤਰੀ ਪਾਰਟੀ ਦੀ ਮੈਂਬਰ ਹੈ।[3]
ਪ੍ਰਤਿਭਾ ਭਾਰਤੀ ਦਾ ਜਨਮ ਸ਼੍ਰੀਕਾਕੁਲਮ ਜ਼ਿਲ੍ਹੇ ਦੇ ਕਵਾਲੀ ਵਿੱਚ ਇੱਕ ਸਿਆਸੀ ਤੌਰ 'ਤੇ ਸਰਗਰਮ ਦਲਿਤ ਪਰਿਵਾਰ ਵਿੱਚ ਹੋਇਆ ਸੀ।[4] ਉਸਦੇ ਪਿਤਾ ( ਕੇ. ਪੁੰਨਈਆ ) ਅਤੇ ਦਾਦਾ (ਕੇ. ਨਰਾਇਣ) ਪਹਿਲਾਂ ਵਿਧਾਨ ਸਭਾ ਦੇ ਮੈਂਬਰ ਰਹੇ ਸਨ।