ਕੇ ਕੇ (ਗਾੲਿਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕ੍ਰਿਸ਼ਨਾਕੁਮਾਰ ਕੁੰਨਥ
Krishna Kumar Kunnath 2009 Crop.jpg
2009 ਵਿੱਚ ਕੇ ਕੇ
ਜਾਣਕਾਰੀ
ਜਨਮ ਦਾ ਨਾਂਕ੍ਰਿਸ਼ਨਾਕੁਮਾਰ ਕੁੰਨਥ
ਜਨਮ (1970-08-23) 23 ਅਗਸਤ 1970 (ਉਮਰ 49)
ਦਿੱਲੀ, ਭਾਰਤ
ਵੰਨਗੀ(ਆਂ)ਪਿਠਵਰਤੀ ਗਾਇਕ, ੲਿੰਡੀ ਪੌਪ, ਰੌਕ ਸੰਗੀਤ
ਕਿੱਤਾਗਾਇਕੀ, ਸੰਗੀਤਕਾਰ, ਗੀਤਕਾਰ
ਸਾਜ਼ਵੋਕਲਜ਼
ਸਰਗਰਮੀ ਦੇ ਸਾਲ1996–ਹੁਣ ਤੱਕ
ਵੈੱਬਸਾਈਟOfficial web page of KK

KK on Facebook

KK on Twitter

ਕ੍ਰਿਸ਼ਨਾਕੁਮਾਰ ਕੁੰਨਥ ਪੇਸ਼ਾਵਰ ਤੌਰ 'ਤੇ ਕੇ ਕੇ ਨਾਮ ਨਾਲ ਜਾਣਿਅਾ ਜਾਣ ਵਾਲਾ ੲਿੱਕ ਭਾਰਤੀ ਗਾੲਿਕ ਹੈ, ਜੋ ਹਿੰਦੀ, ਤਮਿਲ਼, ਤੇਲਗੂਕੰਨੜ ਅਤੇ ਮਲਿਆਲਮ ਭਾਸ਼ਾਵਾਂ ਅਤੇ ਫਿਲਮਾਂ ਵਿੱਚ ਗਾੳੁਂਦਾ ਹੈ। [1] ਕੇ ਕੇ ਆਪਣੀ ਵਿਸ਼ਾਲ ਵੋਕਲ ਰੇਂਜ ਲਈ ਮਸ਼ਹੂਰ ਹੈ ਅਤੇ ਭਾਰਤ ਵਿੱਚ ਸਭ ਤੋਂ ਵੱਧ ਬਹੁਪੱਖੀ ਗਾਇਕ ਮੰਨਿਆ ਗਿਅਾ ਹੈ। [2]

ਨਿੱਜੀ ਜੀਵਨ[ਸੋਧੋ]

ਅਾਪਣੇ ਪਰਿਵਾਰ ਨਾਲ ਕੇ ਕੇ

ਕੇ ਕੇ ਦਾ ਜਨਮ ਦਿੱਲੀ ਵਿਖੇ ਹਿੰਦੂ-ਮਲਿਆਲੀ ਪਰਿਵਾਰ ਵਿੱਚ ਸੀ. ਐਸ. ਨਾਇਰ ਅਤੇ ਕੁਨਾਲਟ ਕਨਾਕਵਾਲੀ ਦੇ ਘਰ ਹੋੲਿਅਾ ਸੀ। [3] ਬਾਲੀਵੁੱਡ ਵਿੱਚ ਸ਼ੁਰੂਅਾਂਤ ਕਰਨ ਤੋਂ ਪਹਿਲਾਂ ਕੇ ਕੇ 3,500 ਜਿੰਗਲ ਗਾ ਚੁੱਕਿਅਾ ਸੀ। ਉਹ ਦਿੱਲੀ ਦੇ ਮਾਊਂਟ ਸੇਂਟ ਮੈਰੀ ਸਕੂਲ ਦਾ ਵਿਦਿਆਰਥੀ ਹੈ [4] ਅਤੇ ੳੁਸਨੇ ਕਿਰੋੜੀ ਮੱਲ ਕਾਲਜ, ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜ਼ੁਏਸ਼ਨ ਕੀਤੀ ਹੈ। [5] ਉਸਨੇ 1999 ਦੇ ਕ੍ਰਿਕੇਟ ਵਰਲਡ ਕੱਪ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਸਮਰਥਨ ਲਈ ਜੋਸ਼ ਅਾਫ ੲਿੰਡੀਅਾ ਗਾਣੇ ਵਿੱਚ ਗਾਇਆ ਸੀ। [6]

ਕੇ ਕੇ ਨੇ 1991 ਵਿੱਚ ਆਪਣੇ ਬਚਪਨ ਦੀ ਪ੍ਰੇਮਣ ਜਯੋਥੀ ਨਾਲ ਵਿਆਹ ਕੀਤਾ ਸੀ। [7] ਉਨ੍ਹਾਂ ਦੇ ਪੁੱਤਰ ਨਕੁਲ ਕ੍ਰਿਸ਼ਨਾ ਕੁੰਨਥ ਨੇ ੳੁਸਦੇ ਐਲਬਮ ਜਮਸਫਰ ਵਿੱਚ "ਮਸਤੀ" ਗਾਣਾ ਗਾਇਆ ਸੀ। [8] ਕੇ.ਕੇ. ਦੀ ਤਾਮਾਰਾ ਕੁੰਨਥ ਨਾਂ ਦੀ ਧੀ ਹੈ, ਕੇਕੇ ਅਨੁਸਾਰ, ੳੁਸਦੀ ਧੀ ਨੂੰ ਪਿਆਨੋ ਵਜਾੳੁਣਾ ਪਸੰਦ ਹੈ। ਕੇ ਕੇ ਕਹਿੰਦਾ ਹੈ ਕਿ ਉਸ ਦਾ ਪਰਿਵਾਰ ੳੁਸਦੀ ਊਰਜਾ ਦਾ ਸਰੋਤ ਹੈ।

ਹਵਾਲੇ[ਸੋਧੋ]

  1. "The right note". The Hindu. 9 December 2006. Retrieved 2 October 2017. 
  2. "Best KK songs-Top 10". Retrieved 3 April 2017. 
  3. Lasrado, Richie (25 November 2006). "A Kandid Konversation with KK". Daijiworld.com. 
  4. "KK sang 3,500 jingles before Bollywood break". Sify movies. 28 April 2009. 
  5. "KK". www.saavn.com. Retrieved 2017-12-15. 
  6. "KK Profile". In.com. Archived from the original on 11 May 2009. Retrieved 30 August 2009. 
  7. "Sensational Singer KK to Perform Live in City on Nov 23". Daijiworld.com. 22 November 2006. 
  8. Vijayakar, Rajiv (18 February 2008). "High Pitch". Screen.