ਕੈਂਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੈਂਹ ਜਾਂ ਕੈਹਾਂ ਇੱਕ ਮਿਸ਼ਰਤ ਧਾਤ ਹੈ। ਇਸ ਨੂੰ ਅੰਗਰੇਜ਼ੀ ਵਿੱਚ ਬ੍ਰੋਂਜ਼ (bronze) ਕਹਿੰਦੇ ਹਨ।[1] ਆਮ ਤੌਰ 'ਤੇ ਇਸ ਵਿੱਚ  12-12.5% ਕਲੀ (tin) ਬਾਕੀ ਦਾ ਹਿੱਸਾ ਤਾਂਬਾ ਹੁੰਦਾ ਹੈ। ਕਈ ਵਾਰ ਕੈਂਹ ਬਣਾਉਣ ਲਈ ਕਲੀ ਦੀ ਥਾਂ ਤਾਂਬੇ ਵਿੱਚ ਐਲਮੀਨੀਅਮ, ਮੈਂਗਨੀਜ਼, ਗਿਲਟ (nickel) ਜਾਂ ਜਿਸਤ (zink)ਵਰਗੀਆਂ ਹੋਰ ਧਾਤਾਂ ਮਿਲਾਈਆਂ ਜਾਂਦੀਆਂ ਹਨ। ਇਸ ਮਿਲਾਵਟ ਨਾਲ ਬਣਨ ਵਾਲੀਆਂ ਮਿਸ਼ਰਤ ਧਾਤਾਂ ਇਕੱਲੇ ਤਾਂਬੇ ਨਾਲੋਂ ਜ਼ਿਆਦਾ ਸਖਤ ਹੁੰਦੀਆਂ ਹਨ ਜਾਂ ਉਨ੍ਹਾਂ ਵਿੱਚ ਕਰੜਾਪਨ, ਲਚਕੀਲਾਪਨ ਅਤੇ ਕੱਟਣ ਵਿੱਚ ਸੌਖ ਵਰਗੀਆਂ ਹੋਰ ਫਾਇਦੇਮੰਦ ਖਾਸੀਅਤਾਂ ਪੈਦਾ ਹੋ ਜਾਂਦੀਆਂ ਹਨ।[2] ਕੈਂਹ ਨੂੰ ਕਾਂਸੀ ਵੀ ਆਖਦੇ ਹਨ।[3]

ਹਵਾਲੇ[ਸੋਧੋ]

  1. "ਅੰ-ਪੰ ਕੋਸ਼". pupdepartments.ac.in. Archived from the original on 2019-07-14. Retrieved 2019-08-14. {{cite web}}: Unknown parameter |dead-url= ignored (|url-status= suggested) (help)
  2. "Wikipedia".
  3. "ਅੰ-ਪੰ ਕੋਸ਼". pupdepartments.ac.in. Archived from the original on 2019-07-14. Retrieved 2019-08-14. {{cite web}}: Unknown parameter |dead-url= ignored (|url-status= suggested) (help)