ਸਮੱਗਰੀ 'ਤੇ ਜਾਓ

ਕੈਟਰੀਨਾ ਕੈਫ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੈਟਰੀਨਾ ਕੈਫ਼
ਤਸਵੀਰ:Katrina Kaif 1.jpg
ਕੈਟਰੀਨਾ 2025 ਵਿੱਚ
ਜਨਮ (1983-07-16) 16 ਜੁਲਾਈ 1983 (ਉਮਰ 42)
ਰਾਸ਼ਟਰੀਅਤਾਅੰਗਰੇਜ਼ੀ
ਪੇਸ਼ਾਮਾਡਲ, ਅਭਿਨੇਤਰੀ
ਸਰਗਰਮੀ ਦੇ ਸਾਲ2003–ਹੁਣ ਤੱਕ
ਜੀਵਨ ਸਾਥੀ
(ਵਿ. 2021)
[1]

ਕੈਟਰੀਨਾ ਕੈਫ਼ (ਕਸ਼ਮੀਰੀ: کترینا کیف (ਫ਼ਾਰਸੀ-ਅਰਬੀ); कटरीना कैफ़ (ਦੇਵਨਾਗਰੀ)) ਭਾਰਤੀ ਸਿਨੇਮਾ, ਬਾਲੀਵੁੱਡ, ਦੀ ਇੱਕ ਅਭਿਨੇਤਰੀ ਅਤੇ ਮਾਡਲ ਹੈ ਜਿਹੜੀ ਮੁੱਖ ਤੌਰ ’ਤੇ ਹਿੰਦੀ ਫ਼ਿਲਮਾਂ ਵਿੱਚ ਕੰਮ ਕਰਦੀ ਹੈ। ਉਹਨੇ ਤੇਲੁਗੂ ਅਤੇ ਮਲਿਆਲਮ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ। ਅਦਾਕਾਰੀ ਲਈ ਅਲੋਚਕਾਂ ਤੋਂ ਮਿਲੀ ਮਿਸ਼ਰਤ ਸਮੀਖਿਆ ਪ੍ਰਾਪਤ ਕਰਨ ਦੇ ਬਾਵਜੂਦ, ਉਸਨੇ ਬਾਲੀਵੁੱਡ ਵਿੱਚ ਆਪਣੇ ਆਪ ਨੂੰ ਸਥਾਪਤ ਕੀਤਾ ਹੈ ਅਤੇ ਉਹ ਭਾਰਤ ਦੀ ਸਭ ਤੋਂ ਵੱਧ ਤਨਖਾਹ ਲੈਣ ਵਾਲੀ ਅਭਿਨੇਤਰੀਆਂ ਵਿੱਚੋਂ ਇੱਕ ਹੈ।

ਹਾਂਗ ਕਾਂਗ ਵਿੱਚ ਜੰਮੀ ਕੈਟਰੀਨਾ ਕੈਫ ਅਤੇ ਉਸ ਦਾ ਪਰਿਵਾਰ ਲੰਡਨ ਜਾਣ ਤੋਂ ਪਹਿਲਾਂ ਕਈ ਦੇਸ਼ਾਂ ਵਿੱਚ ਰਹਿੰਦਾ ਸੀ। ਉਸਨੇ ਜਵਾਨੀ ਆਪਣੀ ਪਹਿਲੀ ਮਾਡਲਿੰਗ ਅਸਾਈਨਮੈਂਟ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਇੱਕ ਫੈਸ਼ਨ ਮਾਡਲ ਦੇ ਤੌਰ ਤੇ ਆਪਣੇ ਕਰੀਅਰ ਨੂੰ ਅੱਗੇ ਵਧਾਇਆ। ਲੰਡਨ ਵਿੱਚ ਇੱਕ ਫੈਸ਼ਨ ਸ਼ੋਅ ਵਿੱਚ, ਫਿਲਮ ਨਿਰਮਾਤਾ ਕੈਜਾਦ ਗੁਸਤਾਦ ਨੇ ਕੈਟਰੀਨਾ ਨੂੰ ਵੇਖਿਆ ਅਤੇ ਉਸਨੂੰ ਬੂਮ (2003) ਫਿਲਮ ਵਿੱਚ ਲੈਣ ਦਾ ਫੈਸਲਾ ਕੀਤਾ, ਇਹ ਫਿਲਮ ਵਪਾਰਕ ਅਸਫਲ ਰਹੀ। ਭਾਰਤ ਵਿੱਚ ਸ਼ੂਟਿੰਗ ਦੌਰਾਨ, ਕੈਟਰੀਨਾ ਨੇ ਇੱਕ ਸਫਲ ਮਾਡਲਿੰਗ ਕਰੀਅਰ ਸਥਾਪਤ ਕੀਤਾ। ਹਾਲਾਂਕਿ, ਫਿਲਮ ਨਿਰਮਾਤਾ ਕੈਟਰੀਨਾ ਉਸ ਸੀ ਮਾੜੀ ਹਿੰਦੀ ਕਾਰਨ ਫਿਲਮ ਵਿੱਚ ਲੈਣ ਤੋਂ ਝਿਜਕਦੇ ਸਨ। ਤੇਲਗੂ ਫਿਲਮ, ਮੱਲੀਸਵਰੀ (2004) ਵਿੱਚ ਨਜ਼ਰ ਆਉਣ ਤੋਂ ਬਾਅਦ, ਕੈਟਰੀਨਾ ਨੇ ਬਾਲੀਵੁੱਡ ਵਿੱਚ ਰੋਮਾਂਟਿਕ ਕਾਮੇਡੀ ਮੈਂਨੇ ਪਿਆਰ ਕਿਊਂ ਕੀਆ? (2005) ਅਤੇ ਨਮਸਤੇ ਲੰਡਨ (2007) ਨਾਲ ਵਪਾਰਕ ਸਫਲਤਾ ਪ੍ਰਾਪਤ ਕੀਤੀ। ਉਸ ਨੇ ਬਾਕਸ-ਆਫਿਸ 'ਤੇ ਕਈ ਹਿੱਟ ਫਿਲਮਾਂ ਦਿੱਤੀਆਂ ਪਰ ਉਸਦੀ ਅਦਾਕਾਰੀ ਨੇ ਦੁਹਰਾਈਆਂ ਗਈਆਂ ਭੂਮਿਕਾਵਾਂ ਅਤੇ ਪੁਰਸ਼-ਪ੍ਰਧਾਨ ਫਿਲਮਾਂ ਲਈ ਅਲੋਚਨਾ ਪ੍ਰਾਪਤ ਕੀਤੀ।

ਅੱਤਵਾਦ ਡਰਾਮਾ ਫਿਲਮ ਨਿਊ ਯਾਰਕ (2009) ਵਿੱਚ ਕੈਟਰੀਨਾ ਦੀ ਅਦਾਕਾਰੀ ਨੂੰ ਵਧੀਆ ਮੰਨਿਆ ਗਿਆ, ਜਿਸ ਨਾਲ ਉਸ ਨੂੰ ਫਿਲਮਫੇਅਰ ਸਰਬੋਤਮ ਅਭਿਨੇਤਰੀ ਦੀ ਨਾਮਜ਼ਦਗੀ ਮਿਲੀ। ਅਜਬ ਪ੍ਰੇਮ ਕੀ ਗਜ਼ਬ ਕਹਾਨੀ (2009), ਰਾਜਨੀਤੀ (2010) ਅਤੇ ਜ਼ਿੰਦਗੀ ਨਾ ਮਿਲੇਗੀ ਦੁਬਾਰਾ (2011) ਵਿੱਚ ਭੂਮਿਕਾਵਾਂ ਨਿਭਾਉਣ ਤੋਂ ਬਾਅਦ, ਉਸ ਨੂੰ ਮੇਰੇ ਬ੍ਰਦਰ ਕੀ ਦੁਲਹਨ (2011) ਫਿਲਮ ਵਿੱਚ ਅਦਾਕਾਰੀ ਲਈ ਆਪਣੀ ਦੂਜੀ ਫਿਲਮਫੇਅਰ ਨਾਮਜ਼ਦਗੀ ਪ੍ਰਾਪਤ ਹੋਈ। ਕੈਟਰੀਨਾ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਐਕਸ਼ਨ ਥ੍ਰਿਲਰ ਏਕ ਥਾ ਟਾਈਗਰ (2012), ਧੂਮ 3 (2013) ਅਤੇ ਬੈਂਗ ਬੈਂਗ!(2014) ਸਨ ਜੋ ਕਿ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਭਾਰਤੀ ਫਿਲਮਾਂ ਵਿਚੋਂ ਇੱਕ ਹਨ। ਉਸਨੇ ਐਕਸ਼ਨ ਸੀਕੁਅਲ ਟਾਈਗਰ ਜ਼ਿੰਦਾ ਹੈ (2017) ਅਤੇ ਭਾਰਤ (2019) ਨੂੰ ਛੱਡ ਕੇ ਵਪਾਰਕ ਤੌਰ 'ਤੇ ਵਧੀਆ ਪ੍ਰਦਰਸ਼ਨ ਨਾ ਕਰਨ ਵਾਲੀਆਂ ਫਿਲਮਾਂ ਦੀ ਇੱਕ ਲੜੀ ਵਿੱਚ ਭੂਮਿਕਾਵਾਂ ਨਿਭਾਈਆਂ, ਪਰ ਰੋਮਾਂਟਿਕ ਡਰਾਮਾ ਜ਼ੀਰੋ (2018) ਵਿੱਚ ਸ਼ਰਾਬੀ ਅਦਾਕਾਰਾ ਦੀ ਭੂਮਿਕਾ ਨਿਭਾਉਣ ਲਈ ਪ੍ਰਸੰਸਾ ਪ੍ਰਾਪਤ ਕੀਤੀ, ਜਿਸ ਲਈ ਉਸਨੇ ਸਰਬੋਤਮ ਸਹਿਯੋਗੀ ਅਭਿਨੇਤਰੀ ਲਈ ਫਿਲਮਫੇਅਰ ਪੁਰਸਕਾਰ ਲਈ ਨਾਮਜ਼ਦਗੀ ਪ੍ਰਾਪਤ ਕੀਤੀ।

ਅਦਾਕਾਰੀ ਤੋਂ ਇਲਾਵਾ ਕੈਫ ਆਪਣੀ ਮਾਂ ਦੀ ਦਾਨੀ ਸੰਸਥਾ ਨਾਲ ਸ਼ਾਮਲ ਹੈ ਅਤੇ ਇਸਦੇ ਨਾਲ ਨਾਲ ਉਹ ਸਟੇਜ ਸ਼ੋਅ ਵੀ ਕਰਦੀ ਹੈ। ਉਹ ਆਪਣੀ ਨਿੱਜੀ ਜ਼ਿੰਦਗੀ ਬਾਰੇ ਬਹੁਤ ਘੱਟ ਗੱਲ ਕਰਦੀ ਹੈ, ਜੋ ਕਿ ਉਸਦੇ ਪਿਛੋਕੜ ਵਾਂਗ ਮੀਡੀਆ ਦੀ ਪੜਤਾਲ ਦਾ ਵਿਸ਼ਾ ਹੈ।

ਮੁੱਢਲੀ ਜੀਵਨ

[ਸੋਧੋ]

ਕੈਟਰੀਨਾ ਕੈਫ਼ ਦਾ ਜਨਮ 16 ਜੁਲਾਈ 1984 ਨੂੰ ਹਾਂਗਕਾਂਗ ਵਿੱਚ ਹੋਇਆ ਸੀ।[2][3] ਉਸ ਦਾ ਪਿਓ ਮੁਹੱਮਦ ਕੈਫ਼ ਇੱਕ ਕਸ਼ਮੀਰੀ ਮੂਲ ਦਾ ਬ੍ਰਿਟਿਸ਼ ਕਾਰੋਬਾਰੀ ਹੈ ਅਤੇ ਮਾਂ ਸੋਜ਼ਾਨਾ ਇੰਗਲਿਸ਼ ਵਕੀਲ ਅਤੇ ਚੈਰਿਟੀ ਵਰਕਰ ਹੈ।[4][5][6] ਉਸ ਦੇ ਸੱਤ ਭੈਣ-ਭਰਾ, ਤਿੰਨ ਵੱਡੀਆਂ ਭੈਣਾਂ (ਸਟੀਫਨੀ, ਕ੍ਰਿਸਟੀਨ ਅਤੇ ਨਤਾਸ਼ਾ), ਤਿੰਨ ਛੋਟੀਆਂ ਭੈਣਾਂ (ਮੇਲਿਸਾ, ਸੋਨੀਆ ਅਤੇ ਇਜ਼ਾਬੇਲ) ਅਤੇ ਇੱਕ ਵੱਡਾ ਭਰਾ ਮਾਈਕਲ ਹਨ।[4][6] ਇਜ਼ਾਬੇਲ ਕੈਫ ਵੀ ਇੱਕ ਮਾਡਲ ਅਤੇ ਅਭਿਨੇਤਰੀ ਹੈ।[7] ਜਦੋਂ ਉਹ ਹਜੇ ਨਿੱਕੀ ਜਹੀ ਸੀ ਤਾਂ ਉਸ ਦੇ ਮਾਪਿਆਂ ਵਿੱਚ ਤਲਾਕ ਹੋ ਗਿਆ ਸੀ।

ਕੰਮ

[ਸੋਧੋ]

ਕੈਫ਼ 14 ਵਰਿਆਂ ਦੀ ਸੀ ਜਦੋਂ ਉਹਨੇ ਮਾਡਲਿੰਗ ਸ਼ੁਰੂ ਕੀਤੀ। 2003 ਵਿੱਚ ਉਹਨੇ ਆਪਣੀ ਪਹਿਲੀ ਫ਼ਿਲਮ ਬੂਮ ਵਿੱਚ ਕੰਮ ਕੀਤਾ। ਸਿੰਘ ਇਜ਼ ਕਿੰਗ, ਜ਼ਿੰਦਗੀ ਨਾ ਮਿਲੇਗੀ ਦੁਬਾਰਾ, ਤੀਸ ਮਾਰ ਖ਼ਾਨ ਅਤੇ ਨਮਸਤੇ ਲੰਡਨ ਉਹਦੀਆਂ ਅਗਲੀਆਂ ਫ਼ਿਲਮਾਂ ਸਨ।

ਫਿਲਮੋਗ੍ਰੈਫੀ

[ਸੋਧੋ]
ਸਾਲ ਫਿਲਮ ਰੋਲ Notes
2003ਬੂਮਰੀਨਾ ਕੈਫ਼ /ਪੋਪਦੀ ਚਿੰਛਪੋਕਲੀ
2004MalliswariPrincess Malliswariਤੇਲਗੂ ਫਿਲਮ
2005SarkarPooja
2005Maine Pyaar Kyun KiyaSonia
2005Allari PiduguShwethaਤੇਲਗੂ ਫਿਲਮ
2006Hum Ko Deewana Kar GayeJia A. Yashvardhan
2006Balram vs. TaradasSupriyaMalayalam film
2007ਨਮਸਤੇ ਲੰਡਨਜਸਮੀਟ "ਜੈਜ਼" ਮਲਹੋਤ੍ਰਾ
2007ApneNandini Sarabhai
2007PartnerPriya Jaisingh
2007WelcomeSanjana Shetty
2008RaceSophia
2008Singh Is KinngSonia Singh
2008HelloStory-tellerCameo
2008YuvvraajAnushka Banton
2009New YorkMaya ShaikhNominated — Filmfare Award for Best Actress
2009BlueNikkiCameo
2009Ajab Prem Ki Ghazab KahaniJennifer "Jenny" Pinto
2009De Dana DanAnjali Kakkad
2010RaajneetiIndu Sakseria/Pratap
2010Tees Maar KhanAnya KhanAlso an item number in the song "Sheila Ki Jawani"
2011Zindagi Na Milegi DobaraLaila
2011BodyguardHerselfSpecial appearance in song "Bodyguard"
2011Mere Brother Ki DulhanDimple DixitNominated — Filmfare Award for Best Actress
2012AgneepathChikni ChameliSpecial appearance in song "Chikni Chameli"
2012Ek Tha TigerZoya
2012Main Krishna HoonRadhaCameo
2012Jab Tak Hai JaanMeera
2013Dostana 2Releasing on 15 August 2013[8]
2013Dhoom 3: Back in ActionFilming
2013Knight and Day RemakePre-production (Filming begins February 2013)

ਹਵਾਲੇ

[ਸੋਧੋ]
  1. Staff, India com Lifestyle. "Katrina Kaif Wears White Saree For Her Court Marriage With Vicky Kaushal And That Hot Backless Blouse is Everything - See Pics". www.india.com (in ਅੰਗਰੇਜ਼ੀ). Retrieved 2021-12-09.
  2. "Katrina Kaif: Lesser known facts". The Times of India. Archived from the original on 18 April 2014. Retrieved 12 June 2014.
  3. "Happy Birthday Katrina: Ranbir plans big bash for lady love at Barcelona". India Today. 16 July 2013. Archived from the original on 14 July 2014. Retrieved 5 July 2014.
  4. 1 2 "Tees Maar Khan: A British Bollywood Barbie!". Daily Express. 23 January 2011. Archived from the original on 5 March 2014. Retrieved 1 March 2014.
  5. "The rise and rise of Katrina Kaif". Mumbai Mirror. 2 October 2011. Archived from the original on 14 October 2013. Retrieved 12 October 2013.
  6. 1 2 Varma, Uttara (12 July 2009). "'I am hundred per cent Indian ... my Hindi is pretty good'". The Indian Express. Archived from the original on 28 June 2017. Retrieved 22 February 2014.
  7. "Isabel Kaif: 10 facts you probably didn't know about Katrina Kaif's sister". CNN-IBN. 20 February 2014. Archived from the original on 2 March 2014. Retrieved 30 May 2014.
  8. http://movies.sulekha.com/hindi/dostana-2/default.htm

ਬਾਹਰੀ ਕੜੀਆਂ

[ਸੋਧੋ]