ਕੈਮਰੂਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੈਮਰੂਨ ਦਾ ਗਣਰਾਜ
République du Cameroun
ਕੈਮਰੂਨ ਦਾ ਝੰਡਾ Coat of arms of ਕੈਮਰੂਨ
ਮਾਟੋ
"Paix – Travail – Patrie"
"ਅਮਨ – ਕਿਰਤ – ਪਿੱਤਰ-ਭੂਮੀ"
ਕੌਮੀ ਗੀਤ
Ô Cameroun, Berceau de nos Ancêtres
ਓ ਕੈਮਰੂਨ, ਸਾਡੇ ਪੁਰਖਿਆਂ ਦੇ ਪੰਘੂੜੇ 
ਕੈਮਰੂਨ ਦੀ ਥਾਂ
ਰਾਜਧਾਨੀ ਯਾਊਂਦੇ[੧]
3°52′N 11°31′E / 3.867°N 11.517°E / 3.867; 11.517
ਸਭ ਤੋਂ ਵੱਡਾ ਸ਼ਹਿਰ ਦੂਆਲਾ[੧]
ਰਾਸ਼ਟਰੀ ਭਾਸ਼ਾਵਾਂ
ਜਾਤੀ ਸਮੂਹ 
  • ੩੧% ਕੈਮਰੂਨੀ ਪਹਾੜੀਏ
  • ੧੯% ਭੂ-ਮੱਧ ਰੇਖਾਈ ਬੰਤੂ
  • 11% Kirdi
  • ੧੦% ਫ਼ੂਲਾਨੀ
  • ੮% ਉੱਤਰ-ਪੱਛਮੀ ਬੰਤੂ
  • ੭% ਪੂਰਬੀ ਨਿਗਰੀ
  • ੧੩% ਹੋਰ ਅਫ਼ਰੀਕੀ
  • <੧% ਗ਼ੈਰ-ਅਫ਼ਰੀਕੀ
ਵਾਸੀ ਸੂਚਕ ਕੈਮਰੂਨੀ
ਸਰਕਾਰ ਗਣਰਾਜ
 -  ਰਾਸ਼ਟਰਪਤੀ ਪਾਲ ਬੀਆ[੧]
 -  ਪ੍ਰਧਾਨ ਮੰਤਰੀ ਫਿਲੇਮਾਨ ਯਾਂਗ
ਵਿਧਾਨ ਸਭਾ ਰਾਸ਼ਟਰੀ ਸਭਾ
ਫ਼ਰਾਂਸ ਤੋਂ ਸੁਤੰਤਰਤਾ
 -  ਘੋਸ਼ਣਾ ਕੀਤੀ ੧ ਜਨਵਰੀ ੧੯੬੦ 
 -  ਪੂਰਵਲੇ ਬਰਤਾਨਵੀ ਕੈਮਰੂਨਾਂ
'ਤੇ ਕਬਜਾ
੧ ਅਕਤੂਬਰ ੧੯੬੧ 
ਖੇਤਰਫਲ
 -  ਕੁੱਲ ੪੭੫ ਕਿਮੀ2 (੫੪ਵਾਂ)
੧੮੩ sq mi 
 -  ਪਾਣੀ (%) ੧.੩
ਅਬਾਦੀ
 -  ਜੁਲਾਈ ੨੦੧੨ ਦਾ ਅੰਦਾਜ਼ਾ ੨੦,੧੨੯,੮੭੮[੨] (੫੮ਵਾਂ)
 -  ੨੦੦੫ ਦੀ ਮਰਦਮਸ਼ੁਮਾਰੀ ੧੭,੪੬੩,੮੩੬[੩] 
 -  ਆਬਾਦੀ ਦਾ ਸੰਘਣਾਪਣ ੩੯.੭/ਕਿਮੀ2 (੧੬੭ਵਾਂ)
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੪੭.੨੫੧ ਬਿਲੀਅਨ[੪] 
 -  ਪ੍ਰਤੀ ਵਿਅਕਤੀ $੨,੨੫੭[੪] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੨੫.੭੫੯ ਬਿਲੀਅਨ[੪] 
 -  ਪ੍ਰਤੀ ਵਿਅਕਤੀ $੧,੨੩੦[੪] 
ਜਿਨੀ (੨੦੦੧) ੪੪.੬[੫] (ਦਰਮਿਆਨਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੪੮੨[੬] (ਨੀਵਾਂ) (੧੫੦ਵਾਂ)
ਮੁੱਦਰਾ Central African CFA franc (XAF)
ਸਮਾਂ ਖੇਤਰ ਪੱਛਮੀ ਅਫ਼ਰੀਕਾ ਦੇ ਦੇਸ਼ (ਯੂ ਟੀ ਸੀ+੧)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ+੧)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .cm
ਕਾਲਿੰਗ ਕੋਡ ੨੩੭

ਕੈਮਰੂਨ, ਅਧਿਕਾਰਕ ਤੌਰ 'ਤੇ ਕੈਮਰੂਨ ਦਾ ਗਣਰਾਜ (ਫ਼ਰਾਂਸੀਸੀ: République du Cameroun), ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸਦੀਆਂ ਹੱਦਾਂ ਪੱਛਮ ਵੱਲ ਨਾਈਜੀਰੀਆ, ਉੱਤਰ-ਪੂਰਬ ਵੱਲ ਚਾਡ, ਪੂਰਬ ਵੱਲ ਮੱਧ ਅਫ਼ਰੀਕੀ ਗਣਰਾਜ ਅਤੇ ਦੱਖਣ ਵੱਲ ਭੂ-ਮੱਧ ਰੇਖਾਈ ਗਿਨੀ, ਗੈਬਾਨ, ਅਤੇ ਕਾਂਗੋ ਗਣਰਾਜ ਨਾਲ ਲੱਗਦੀਆਂ ਹਨ। ਇਸਦੀ ਤਟਰੇਖਾ ਬੌਨੀ ਦੀ ਖਾੜੀ 'ਤੇ ਹੈ ਜੋ ਗਿਨੀ ਦੀ ਖਾੜੀ ਅਤੇ ਅੰਧ ਮਹਾਂਸਾਗਰ ਦਾ ਹਿੱਸਾ ਹੈ। ਇਸ ਦੇਸ਼ ਨੂੰ ਆਪਣੀ ਸੱਭਿਆਚਾਰਕ ਅਤੇ ਭੂਗੋਲਕ ਵਿਭਿੰਨਤਾ ਕਰਕੇ "ਛੋਟਾ ਅਫ਼ਰੀਕਾ" ਜਾਂ "ਅਫ਼ਰੀਕਾ ਦਾ ਲਘੂ-ਚਿੱਤਰ" ਕਿਹਾ ਜਾਂਦਾ ਹੈ। ਇਸਦੇ ਕੁਦਰਤੀ ਮੁਹਾਂਦਰਿਆਂ ਵਿੱਚ ਸਮੁੰਦਰੀ ਕੰਢੇ, ਮਾਰੂਥਲ, ਪਹਾੜ, ਤਪਤ-ਖੰਡੀ ਜੰਗਲ ਅਤੇ ਘਾਹ-ਮੈਦਾਨ ਸ਼ਾਮਲ ਹਨ। ਇਸਦਾ ਸਿਖਰਲਾ ਬਿੰਦੂ ਦੱਖਣ-ਪੱਛਮ ਵਿੱਚ ਮਾਊਂਟ ਕੈਮਰੂਨ ਹੈ ਅਤੇ ਸਭ ਤੋਂ ਵੱਡੇ ਸ਼ਹਿਰ ਦੂਆਲਾ, ਯਾਊਂਦੇ ਅਤੇ ਗਾਰੂਆ ਹਨ। ਇਹ ੨੦੦ ਤੋਂ ਵੱਧ ਅਲੱਗ-ਅਲੱਗ ਤਰ੍ਹਾਂ ਦੇ ਭਾਸ਼ਾਈ ਸਮੂਹਾਂ ਦੀ ਧਰਤੀ ਹੈ। ਇਹ ਦੇਸ਼ ਆਪਣੇ ਸਥਾਨਕ ਸੰਗੀਤ, ਖ਼ਾਸ ਕਰਕੇ ਮਕੋਸਾ ਅਤੇ ਬਿਕੁਤਸੀ ਅਤੇ ਆਪਣੀ ਕਾਮਯਾਬ ਰਾਸ਼ਟਰੀ ਫੁੱਟਬਾਲ ਟੀਮ ਕਰਕੇ ਮਸ਼ਹੂਰ ਹੈ। ਇੱਥੋਂ ਦੀਆਂ ਅਧਿਕਾਰਕ ਭਾਸ਼ਾਵਾਂ ਅੰਗਰੇਜ਼ੀ ਅਤੇ ਫ਼ਰਾਂਸੀਸੀ ਹਨ।

ਹਵਾਲੇ[ਸੋਧੋ]