ਸਮੱਗਰੀ 'ਤੇ ਜਾਓ

ਕੈਰਾਕਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੈਰਾਕਲ (Caracal caracal ) ਇੱਕ ਮੱਧਮ ਆਕਾਰ ਦੀ ਜੰਗਲੀ ਬਿੱਲੀ ਹੈ ਜੋ ਅਫ਼ਰੀਕਾ, ਮੱਧ ਪੂਰਬ, ਮੱਧ ਏਸ਼ੀਆ ਅਤੇ ਪਾਕਿਸਤਾਨ ਅਤੇ ਉੱਤਰ-ਪੱਛਮੀ ਭਾਰਤ ਦੇ ਸੁੱਕੇ ਖੇਤਰਾਂ ਵਿੱਚ ਪਾਈ ਜਾਂਦੀ ਹੈ। ਇਹ ਬਹੁਤ ਘੱਟ ਗਿਣਤੀ ਵਿੱਚ ਪੰਜਾਬ ਵਿੱਚ ਵੀ ਪਾਇਆ ਜਾਂਦਾ ਹੈ। ਇਸ ਦੇ ਆਕਾਰ ਕਾਰਨ ਆਮ ਲੋਕ ਅਕਸਰ ਇਸ ਨੂੰ ਦੇਖ ਕੇ ਘਬਰਾ ਜਾਂਦੇ ਹਨ ਅਤੇ ਇਸ ਨੂੰ ‘ਚੀਤਾ’ ਜਾਂ ‘ਤੇਂਦੂਆ’ ਸਮਝਣ ਦੀ ਗਲਤੀ ਕਰਦੇ ਹਨ। ਇਹ ਇੱਕ ਸ਼ਰਮਾਕਲ ਅਤੇ ਮਨੁੱਖਾਂ ਤੋਂ ਦੂਰੀ ਬਣਾ ਕੇ ਰੱਖਣ ਵਾਲਾ ਸੋਹਣਾ ਜਾਨਵਰ ਹੈ।

ਇਸ ਦੀ ਸਰੀਰਿਕ ਬਣਤਰ ਮਜ਼ਬੂਤ, ਲੱਤਾਂ ਲੰਬੀਆਂ, ਚਿਹਰਾ ਛੋਟਾ, ਲੰਬੇ ਗੁੰਦਵੇਂ ਕੰਨ, ਮੁਕਾਬਲਤਨ ਛੋਟੀ ਪੂੰਛ ਅਤੇ ਲੰਬੇ ਨੁਕੀਲੇ ਦੰਦ ਹੁੰਦਾ ਹਨ। ਇਸ ਦਾ ਰੰਗ ਲਾਲੀ ਯੁਕਤ ਭੂਰਾ ਜਾਂ ਰੇਤੀਲਾ ਹੁੰਦਾ ਹੈ, ਜਦੋਂ ਕਿ ਸਰੀਰ ਦਾ ਹੇਠਲੇ ਹਿੱਸੇ ਲਾਲ ਨਿਸ਼ਾਨ ਵਾਲੇ ਹਲਕੇ ਰੰਗ ਦੇ ਹੁੰਦੇ ਹਨ। ਇਸ ਦੇ ਮੋਢਿਆਂ ਦੀ ਉਚਾਈ 40-50 ਸੈਮੀ ਤੱਕ ਅਤੇ ਭਾਰ 8-19 ਕਿਲੋਗ੍ਰਾਮ ਤੱਕ ਹੋ ਸਕਦਾ ਹੈ। ਪਹਿਲੀ ਵਾਰ ਇਸ ਦਾ ਵਿਗਿਆਨਕ ਵਰਣਨ ਜਰਮਨ ਪ੍ਰਕਿਰਤੀਵਾਦੀ ਜੋਹਾਨ ਕ੍ਰਿਸ਼ਚੀਅਨ ਡੈਨੀਅਲ ਵਾਨ ਸ਼ਰੇਬਰ ਨੇ 1776 ਵਿੱਚ ਕੀਤਾ ਸੀ। ਇਸ ਦੀਆਂ ਤਿੰਨ ਉਪ-ਪ੍ਰਜਾਤੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ।

ਆਮ ਤੌਰ ਤੇ ਇਹ ਰਾਤ ਨੂੰ ਕ੍ਰਿਆਸ਼ੀਲ ਹੁੰਦਾ ਹੈ। ਇਹ ਲੁਕਣ ਵਿੱਚ ਮਾਹਿਰ ਹੁੰਦਾ ਹੈ ਅਤੇ ਇਸ ਨੂੰ ਦੇਖ ਪਾਉਣਾ ਮੁਸ਼ਕਲ ਹੁੰਦਾ ਹੈ।

ਇਹ ਇਲਾਕੇ ਬਣਾ ਕੇ ਇਕੱਲਾ ਜਾਂ ਜੋੜੇ ਵਿੱਚ ਰਹਿੰਦਾ ਹੈ। ਕੈਰਾਕਲ ਇੱਕ ਮਾਸਾਹਾਰੀ ਜਾਨਵਰ ਹੈ ਜੋ ਆਮ ਤੌਰ ਉੱਤੇ ਪੰਛੀਆਂ, ਚੂਹਿਆਂ ਅਤੇ ਹੋਰ ਛੋਟੇ ਥਣਧਾਰੀ ਜਾਨਵਰਾਂ ਦਾ ਸ਼ਿਕਾਰ ਕਰਦਾ ਹੈ। ਇਹ 10 ਫੁੱਟ ਤੱਕ ਉੱਚੀ ਛਾਲ ਮਾਰ ਕੇ ਹਵਾ ਵਿੱਚ ਉੱਡ ਰਹੇ ਪੰਛੀਆਂ ਦਾ ਸ਼ਿਕਾਰ ਕਰਨ ਦੇ ਸਮਰੱਥ ਹੁੰਦਾ ਹੈ।

ਇਹ ਆਪਣੇ ਸ਼ਿਕਾਰ ਦਾ ਉਦੋਂ ਤੱਕ ਪਿੱਛਾ ਕਰਦਾ ਹੈ ਜਦੋਂ ਤੱਕ ਉਹ ਇਸ ਤੋਂ ਪੰਜ ਮੀਟਰ ਤੱਕ ਦੀ ਦੂਰੀ ਦੇ ਦਾਇਰੇ ਵਿੱਚ ਨਹੀਂ ਆਉਂਦਾ। ਉਸ ਤੋਂ ਬਾਅਦ ਇਹ ਉਸ ਤੇ ਹਮਲਾ ਕਰਦਾ ਹੈ ਅਤੇ ਗਲੇ ਜਾਂ ਗਰਦਨ ਦੇ ਪਿਛਲੇ ਪਾਸੇ ਬੁਰਕ ਮਾਰ ਕੇ ਆਪਣੇ ਸ਼ਿਕਾਰ ਨੂੰ ਮਾਰ ਦਿੰਦਾ ਹੈ।

ਨਰ ਅਤੇ ਮਾਦਾ ਦੋਵੇਂ ਇੱਕ ਸਾਲ ਦੀ ਉਮਰ ਤੱਕ ਬਾਲਗ ਹੋ ਜਾਂਦੇ ਹਨ ਅਤੇ ਸਾਰਾ ਸਾਲ ਪ੍ਰਜਨਨ ਕਰਦੇ ਹਨ। ਮਾਦਾ ਤੈਰਾਕੀ ਦਾ ਗਰਭ ਕਾਲ ਦੋ ਤੋਂ ਤਿੰਨ ਮਹੀਨਿਆਂ ਦੇ ਵਿਚਕਾਰ ਹੁੰਦਾ ਹੈ, ਜਿਸ ਤੋਂ ਇੱਕ ਤੋਂ ਛੇ ਕੈਰਾਕਲ ਬੱਚਿਆਂ ਦਾ ਜਨਮ ਹੁੰਦਾ ਹੈ। ਕੈਰਾਕਲ ਨੌ ਤੋਂ ਦਸ ਮਹੀਨਿਆਂ ਦੀ ਉਮਰ ਵਿੱਚ ਆਪਣੀਆਂ ਮਾਵਾਂ ਤੋਂ ਵੱਖ ਹੋ ਜਾਂਦੇ ਹਨ, ਲੇਕਿਨ ਕੁਝ ਮਾਦਾ ਕੈਰਾਕਲ ਆਪਣੀਆਂ ਮਾਵਾਂ ਨਾਲ ਰਹਿੰਦੀਆਂ ਹਨ। ਪਿੰਜਰੇ ਵਿੱਚ ਰੱਖੇ ਕੈਰਾਕਲਾਂ ਦੀ ਔਸਤ ਉਮਰ ਲਗਭਗ 16 ਸਾਲ ਦਰਜ ਕੀਤੀ ਗਈ ਹੈ।