ਕੈਸਪਰ ਡਿਕਟਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੈਸਪਰ ਡਿਕਟਮ (ਅੰਗਰੇਜ਼ੀ:casper's dictum) ਮੌਤ ਤੋਂ ਬਾਅਦ ਸਰੀਰ ਦੇ ਸੜਨ ਦੇ ਦਰ ਨਾਲ ਸੰਬੰਧਿਤ ਹੈ। ਇਸ ਅਨੁਸਾਰ ਸਰੀਰ ਪਾਣੀ ਵਿੱਚ ਜ਼ਮੀਨ ਨਾਲੋਂ ਹੌਲੀ ਸੜਦਾ ਹੈ। ਇਹ ਸਮਾਂ ਜ਼ਮੀਨ ਤੇ ਦੋ ਹਫਤੇ ਅਤੇ ਪਾਣੀ ਵਿੱਚ ਅੱਠ ਹਫਤੇ ਹੋ ਸਕਦਾ ਹੈ। ਇਸ ਸਮੇਂ ਤੇ ਮੌਤ ਤੋਂ ਪਹਿਲਾਂ ਸਰੀਰ ਦੇ ਹਲਾਤ, ਅੰਦਰੂਨੀ ਬਿਮਾਰੀਆਂ ਦੇ ਨਾਲ-ਨਾਲ ਬਾਹਰੀ ਕਾਰਕਾਂ ਦਾ ਵੀ ਕਾਫੀ ਪ੍ਰਭਾਵ ਪੈਂਦਾ ਹੈ ਜਿਵੇਂ ਕਿ- ਮੌਸਮ ਦਾ ਖੁਸ਼ਕ ਜਾਂ ਨਮ ਹੋਣਾ, ਤਾਪਮਾਨ, ਲਾਸ਼ ਕਿੰਨੀ ਡੂੰਘਾਈ ਤੇ ਦੱਬੀ ਹੈ, ਲਾਸ਼ ਨੂੰ ਕਿਸ ਚੀਜ਼ ਨਾਲ ਅਤੇ ਕਿਸ ਤਰੀਕੇ ਨਾਲ ਲਪੇਟਿਆ ਗਿਆ ਹੈ, ਹਵਾ ਦੀ ਰਫ਼ਤਾਰ, ਤੰਗ ਕਪੜੇ ਅਤੇ ਕਿਸੇ ਤਰ੍ਹਾਂ ਦੇ ਜ਼ਹਿਰ ਡਾ ਸੇਵਨ ਆਦਿ।

ਹਵਾਲੇ[ਸੋਧੋ]