ਕੋਪਨਹੇਗਨ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੋਪਨਹੇਗਨ ਯੂਨੀਵਰਸਿਟੀ
Københavns Universitet
University of Copenhagen Seal.svg
ਲਾਤੀਨੀ: Universitas Hafniensis
ਮਾਟੋCoelestem adspicit lucem (Latin)
ਮਾਟੋ ਪੰਜਾਬੀ ਵਿੱਚਇਹ (ਉਕਾਬ) ਸਵਰਗੀ ਰੋਸ਼ਨੀ ਵੇਖਦਾ ਹੈ
ਸਥਾਪਨਾ1479
ਕਿਸਮਪਬਲਿਕ ਯੂਨੀਵਰਸਿਟੀ
ਬਜਟਡੀਕੇਕੇ 8,305,886,000 ($1.5 ਬਿਲੀਅਨ) (2013)[1]
ਵਿੱਦਿਅਕ ਅਮਲਾ5,166 (2017)[2]
ਪ੍ਰਬੰਧਕੀ ਅਮਲਾ4,119 (2017)[2]
ਵਿਦਿਆਰਥੀ38,615 (2017)[3]
ਗ਼ੈਰ-ਦਰਜੇਦਾਰ21,764 (2017)[3]
ਦਰਜੇਦਾਰ16,818 (2017)[3]
ਡਾਕਟਰੀ ਵਿਦਿਆਰਥੀ3,106 (2016)[4]
ਟਿਕਾਣਾਕੋਪਨਹੇਗਨ, ਡੈਨਮਾਰਕ ਡੈਨਮਾਰਕ
ਕੈਂਪਸਸਿਟੀ ਕੈਂਪਸ,
ਨਾਰਥ ਕੈਂਪਸ,
ਸਾਊਥ ਕੈਂਪਸ ਅਤੇ
ਫਰੈਡਰਿਕਸਬਰਗ ਕੈਂਪਸ
ਮਾਨਤਾਵਾਂਆਈਏਆਰਯੂ, ਈਯੂਏ
ਵੈੱਬਸਾਈਟwww.ku.dk
University of Copenhagen Wordmark.svg
ਯੂਨੀਵਰਸਿਟੀ ਦੀ ਮੁੱਖ ਇਮਾਰਤ, Frue Plads

ਕੋਪਨਹੇਗਨ ਯੂਨੀਵਰਸਿਟੀ (UCPH) (ਡੈਨਿਸ਼: Københavns Universitet) ਡੈਨਮਾਰਕ ਵਿੱਚ ਪੁਰਾਣੀ ਯੂਨੀਵਰਸਿਟੀ ਅਤੇ ਖੋਜ ਸੰਸਥਾ ਹੈ। ਇਹ ਉਪਸਾਲਾ ਯੂਨੀਵਰਸਿਟੀ (1477) ਦੇ ਬਾਅਦ ਸਕੈਂਡੇਨੇਵੀਆ ਵਿੱਚ ਉੱਚ ਸਿੱਖਿਆ ਲਈ ਦੂਜੀ ਸਭ ਤੋਂ ਪੁਰਾਣੀ ਸੰਸਥਾ ਹੈ। ਯੂਨੀਵਰਸਿਟੀ ਵਿੱਚ 23,473 ਅੰਡਰਗਰੈਜੂਏਟ ਵਿਦਿਆਰਥੀ, 17,398 ਪੋਸਟ-ਗ੍ਰੈਜੂਏਟ ਵਿਦਿਆਰਥੀ, 2,968 ਡਾਕਟਰਲ ਵਿਦਿਆਰਥੀ ਅਤੇ 9,000 ਤੋਂ ਵੱਧ ਕਰਮਚਾਰੀ ਹਨ। ਯੂਨੀਵਰਸਿਟੀ ਦੇ ਕੋਪਨਹੇਗਨ ਵਿੱਚ ਅਤੇ ਉਸ ਦੇ ਆਸਪਾਸ ਚਾਰ ਕੈਂਪਸ ਹਨ, ਅਤੇ ਕੇਂਦਰੀ ਹੈੱਡਕੁਆਰਟਰ ਕੋਪੇਹੇਗਨ ਵਿੱਚ ਸਥਿਤ ਹਨ। ਜ਼ਿਆਦਾਤਰ ਕੋਰਸਾਂ ਨੂੰ ਡੈਨਿਸ਼ ਵਿੱਚ ਪੜ੍ਹਾਇਆ ਜਾਂਦਾ ਹੈ; ਹਾਲਾਂਕਿ, ਬਹੁਤ ਸਾਰੇ ਕੋਰਸ ਇੰਗਲਿਸ਼ ਵਿੱਚ ਅਤੇ ਕੁਝ ਕੁ ਜਰਮਨ ਵਿੱਚ ਵੀ ਆਫ਼ਰ ਕੀਤੇ ਜਾਂਦੇ ਹਨ। ਯੂਨੀਵਰਸਿਟੀ ਦੇ ਹਜ਼ਾਰਾਂ ਵਿਦੇਸ਼ੀ ਵਿਦਿਆਰਥੀ ਹਨ, ਜਿਹਨਾਂ ਵਿੱਚੋਂ ਲੱਗਪਗ ਅੱਧੇ ਨੋਰਡਿਕ ਦੇਸ਼ਾਂ ਤੋਂ ਆਉਂਦੇ ਹਨ। 

ਯੂਨੀਵਰਸਿਟੀ ਇੰਟਰਨੈਸ਼ਨਲ ਅਲਾਇੰਸ ਆਫ਼ ਰਿਸਰਚ ਯੂਨੀਵਰਸਿਟੀਆਂ (ਆਈਏਆਰਯੂ) ਦੀ ਮੈਂਬਰ ਹੈ, ਜਿਸ ਵਿੱਚ ਕੈਮਬ੍ਰਿਜ ਯੂਨੀਵਰਸਿਟੀ, ਯੇਲ ਯੂਨੀਵਰਸਿਟੀ, ਆਸਟਰੇਲੀਆ ਦੀ ਨੈਸ਼ਨਲ ਯੂਨੀਵਰਸਿਟੀ ਅਤੇ ਯੂ. ਸੀ ਬਰਕਲੇ ਸ਼ਾਮਲ ਹਨ। 2016 ਵਿੱਚ ਵਿਸ਼ਵ ਯੂਨੀਵਰਸਿਟੀਆਂ ਦੀ ਵਿਸ਼ਵਵਿਆਪੀ ਅਕਾਦਮਿਕ ਦਰਜਾਬੰਦੀ ਵਿੱਚ ਕੋਪਨਹੇਗਨ ਯੂਨੀਵਰਸਿਟੀ ਨੂੰ ਸਕੈਂਡੇਨੇਵੀਆ ਵਿੱਚ ਸਭ ਤੋਂ ਵਧੀਆ ਯੂਨੀਵਰਸਿਟੀ ਅਤੇ ਦੁਨੀਆ ਵਿੱਚ 30 ਵੀਂ ਜਗ੍ਹਾ ਵਿੱਚ ਦਰਜਾ ਮਿਲਿਆ ਹੈ। 2016-2017 ਟਾਈਮਜ਼ ਹਾਇਰ ਐਜੂਕੇਸ਼ਨ ਵਿਸ਼ਵ ਯੂਨੀਵਰਸਿਟੀ ਰੈਂਕਿੰਗ ਵਿੱਚ ਇਸ ਨੂੰ ਦੁਨੀਆ ਵਿੱਚ 120 ਵਾਂ, ਅਤੇ 2016-2017 QS ਵਿਸ਼ਵ ਯੂਨੀਵਰਸਿਟੀ ਰੈਂਕਿੰਗਜ਼ ਸੰਸਾਰ ਵਿੱਚ 68 ਵਾਂ ਰੈਂਕ ਮਿਲਿਆ।  ਯੂਨੀਵਰਸਿਟੀ ਨੇ 37 ਨੋਬਲ ਪੁਰਸਕਾਰ ਜੇਤੂ ਪੈਦਾ ਕੀਤੇ ਹਨ ਜੋ ਕਿ ਅਲੂਮਨੀ, ਫੈਕਲਟੀ ਦੇ ਮੈਂਬਰ ਅਤੇ ਖੋਜਕਰਤਾਵਾਂ ਦੇ ਤੌਰ 'ਤੇ ਇਸ ਨਾਲ ਸੰਬੰਧਿਤ ਹਨ, ਅਤੇ ਇਸਨੇ ਇੱਕ ਟਿਉਰਿੰਗ ਐਵਾਰਡ ਜੇਤੂ ਵੀ ਪੈਦਾ ਕੀਤਾ ਹੈ।[5]

ਸੰਗਠਨ ਅਤੇ ਪ੍ਰਸ਼ਾਸਨ[ਸੋਧੋ]

ਯੂਨੀਵਰਸਿਟੀ ਨੂੰ 11 ਮੈਂਬਰਾਂ ਵਾਲੇ ਇੱਕ ਬੋਰਡ ਦੁਆਰਾ ਚਲਾਇਆ ਜਾਂਦਾ ਹੈ: ਯੂਨੀਵਰਸਿਟੀ ਦੇ ਬਾਹਰ ਤੋਂ ਭਰਤੀ ਕੀਤੇ 6 ਮੈਂਬਰ ਬੋਰਡ ਦੇ ਬਹੁਗਿਣਤੀ ਹੁੰਦੇ ਹਨ, 2 ਮੈਂਬਰ ਵਿਗਿਆਨਕ ਅਮਲੇ ਦੁਆਰਾ ਨਿਯੁਕਤ ਕੀਤੇ ਜਾਂਦੇ ਹਨ, ਜਦਕਿ 1 ਮੈਂਬਰ ਪ੍ਰਬੰਧਕੀ ਅਮਲੇ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ ਅਤੇ 2 ਮੈਂਬਰ ਯੂਨੀਵਰਸਿਟੀ ਦੇ ਵਿਦਿਆਰਥੀ ਨਿਯੁਕਤ ਕਰਦੇ ਹਨ। ਯੂਨੀਵਰਸਿਟੀ ਦੇ ਰੈਕਟਰ, ਪਰੋਰੈਕਟਰ ਅਤੇ ਯੂਨੀਵਰਸਿਟੀ ਦੇ ਡਾਇਰੈਕਟਰ ਨੂੰ ਯੂਨੀਵਰਸਿਟੀ ਬੋਰਡ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ। ਅੱਗੇ ਰੈਕਟਰ ਕੇਂਦਰੀ ਪ੍ਰਸ਼ਾਸਨ ਦੇ ਵੱਖ ਵੱਖ ਹਿੱਸਿਆਂ ਦੇ ਡਾਇਰੈਕਟਰ ਅਤੇ ਵੱਖ ਵੱਖ ਫੈਕਲਟੀਆਂ ਦੇ ਡੀਨ ਨਿਯੁਕਤ ਨਿਯੁਕਤ ਕਰਦਾ ਹੈ। ਡੀਨ 50 ਵਿਭਾਗਾਂ ਦੇ ਮੁਖੀ ਨਿਯੁਕਤ ਕਰਦੇ ਹਨ। ਕੋਈ ਫੈਕਲਟੀ ਸੈਨੇਟ ਨਹੀਂ ਹੈ ਅਤੇ ਫੈਕਲਟੀ ਰੈੈਕਟਰ, ਡੀਨ ਜਾਂ ਡਿਪਾਰਟਮੈਂਟ ਦੇ ਮੁਖੀ ਦੀ ਨਿਯੁਕਤੀ ਵਿੱਚ ਸ਼ਾਮਲ ਨਹੀਂ ਹੈ। ਇਸ ਲਈ ਯੂਨੀਵਰਸਿਟੀ ਕੋਲ ਕੋਈ ਫੈਕਲਟੀ ਪ੍ਰਸ਼ਾਸ਼ਨ ਨਹੀਂ ਹੈ, ਹਾਲਾਂਕਿ ਫੈਕਲਟੀ ਪੱਧਰ ਤੇ ਡੀਨ ਨੂੰ ਸਲਾਹ ਦੇਣ ਵਾਲੇ ਅਕਾਦਮਿਕ ਬੋਰਡ ਚੁਣੇ ਜਾਂਦੇ ਹਨ।  [6] ਪ੍ਰਬੰਧਕ ਬਾਡੀ ਲਗਪਗ ਬੀਡੀਕੇਕੇ 8.3 ਸਾਲਾਨਾ ਬਜਟ ਦਾ ਪ੍ਰਬੰਧ ਕਰਦੀ ਹੈ।

ਹਵਾਲੇ[ਸੋਧੋ]

  1. "Facts and figures – University of Copenhagen". University of Copenhagen. Archived from the original on 13 ਜਨਵਰੀ 2017. Retrieved 16 January 2015.  Check date values in: |archive-date= (help)
  2. 2.0 2.1 "Personale" [Personnel] (Danish). University of Copenhagen. Archived from the original on 26 ਜੁਲਾਈ 2017. Retrieved 16 January 2015.  Check date values in: |archive-date= (help)
  3. 3.0 3.1 3.2 "Studerende" [Students]. University of Copenhagen. Retrieved 1 October 2017. 
  4. "Forskning og formidling" [Research and circulation] (Danish). University of Copenhagen. Archived from the original on 26 ਜੁਲਾਈ 2017. Retrieved 16 January 2015.  Check date values in: |archive-date= (help)
  5. "Peter Naur - A.M. Turing Award Winner". Retrieved 27 October 2016. 
  6. "Vedtægt for Københavns Universitet". Retrieved 2009-11-08.