ਕੋਲੋਸੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੋਲੋਸੀਅਮ
Colosseum in Rome, Italy - April 2007.jpg
ਸਥਾਨਰੇਜੀਓ IV ਟੈਂਪਲਮ ਪੈਕਿਸ ("ਸ਼ਾਂਤੀ ਦਾ ਮੰਦਰ")
ਉਸਾਰੀ70–80 AD
ਲਈ/ਦੁਆਰਾ ਉਸਾਰਿਆਵੇਸਪਾਸਿਅਨ, ਟਾਈਟਸ
ਕਿਸਮਐਮਫੀਥੀਏਟਰ
ਸਬੰਧਿਤਰੋਮ ਵਿੱਚ ਪੁਰਾਤਨ ਸਮਾਰਕਾਂ ਦੀ ਸੂਚੀ
Lua error in ਮੌਡਿਊਲ:Location_map at line 414: No value was provided for longitude.
ਦਫ਼ਤਰੀ ਨਾਂ: ਕੋਲੋਸੀਅਮ
ਕਿਸਮ:ਸੱਭਿਆਚਾਰਕ
ਮਾਪ-ਦੰਡ:I, III, IV
ਅਹੁਦਾ:1980 (4th session)
ਹਵਾਲਾ #:91
State Party:ਇਟਲੀ
Region:ਯੂਰਪ ਅਤੇ ਉੱਤਰੀ ਅਮਰੀਕਾ

ਕੋਲੋਸਿਅਮ ਜਾਂ ਕੋਲਿਸਿਅਮ (Latin: Amphitheatrum Flavium; Italian: Anfiteatro Flavio or Colosseo) ਇਟਲੀ ਦੇਸ਼ ਦੇ ਰੋਮ ਨਗਰ ਦੇ ਦੁਆਰਾ ਨਿਰਮਿਤ ਰੋਮਨ ਸਮਰਾਜ ਦਾ ਸਬਤੋਂ ਵਿਰਾਟ ਅੰਡਾਕਾਰੀ ਐੰਮਫ਼ੀਥੀਏਟਰ ਹੈ ਤੇ ਇਹ ਦੁਨਿਆ ਦਾ ਵੀ ਸਬਤੋਂ ਵੱਡਾ ਐੰਮਫ਼ੀਥੀਏਟਰ ਹੈ।[1] ਇਹ ਰੋਮਨ ਆਰਕੀਟੈਕਚਰ ਅਤੇ​ਇੰਜੀਨੀਅਰਿੰਗ ਦਾ ਸਬਤੋਂ ਉੱਤਮ ਨਮੂਨਾ ਮਨਿਆ ਜਾਂਦਾ ਹੈ। ਇਸਦਾ ਨਿਰਮਾਣ 70 -72 ਵੀੰ ਈਸਵੀ ਦੇ ਮੱਧ ਵਿੱਚ ਸ਼ਾਸਕ ਵੇਸਪੀਯਨ ਦੇ ਸ਼ੁਰੂ ਕਰਵਾਇਆ ਤੇ 80 ਵੀੰ ਈਸਵੀ ਵਿੱਚ ਏਸਨੂ ਸਮਰਾਟ ਟਾਈਟਸ [2] ਨੇ ਪੂਰਾ ਕਰਵਾਇਆ . 81 ਤੇ 96 ਸਾਲਾਂ ਦੇ ਵਿੱਚ ਡੋਮੀਸ਼ੀਯਨ [3] ਦੇ ਰਾਜ ਵਿੱਚ ਕੁਝ ਹੋਰ ਪਰਿਵਰਤਨ ਕਰਵਾਏ ਗਏ। ਇਸ ਭਵਨ ਦਾ ਨਾਮ ਐੰਮਫ਼ੀਥੀਏਟਰ ਫ਼ਲੇਵਿਯਮ, ਵੇਸਪਿਯਨ ਤੇ ਟਾਈਟਸ ਦੇ ਪਰਿਵਾਰਿਕ ਨਾਮ ਫ਼ਲੇਵਿਯਸ ਦੇ ਕਾਰਣ ਹੈ।[4]

ਅੰਡਾਕਾਰ ਕੋਲੋਸਿਅਮ ਦੀ ਗੁੰਜਾਇਸ਼ 50,000 ਤੋਂ 80,000 ਦਰਸ਼ਕਾਂ ਦੀ ਸੀ, ਜੋ ਕੇ ਉਸ ਸਮੇਂ ਵਿੱਚ ਸਦਾਰਣ ਗੱਲ ਨਹੀ ਸੀ।[5][6] ਇਸ ਸਟੇਡੀਅਮ ਵਿੱਚ ਗਲੈਡੀਯੇਟਰ ਯੋਧਾਵਾਂ ਦੇ ਵਿੱਚਕਾਰ ਖੂਨੀ ਲੜਾਈਆਂ ਹੋਇਆ ਕਰਦੀ ਸੀ। ਗਲੈਡੀਯੇਟਰ ਯੋਧਾਵਾਂ ਨੂੰ ਬੱਬਰ ਸ਼ੇਰ ਵਰਗੇ ਜਾਨਵਰਾਂ ਨਾਲ ਵੀ ਲੜਨਾ ਪੈਂਦਾ ਸੀ। ਅਨੁਮਾਨ ਹੈ ਕੀ ਸਟੇਡੀਅਮ ਦੇ ਇੱਦਾਂ ਦੇ ਪ੍ਰਦਰਸ਼ਨਾਂ ਕਾਰਣ 5 ਲੱਖ ਪਸ਼ੁ ਤੇ 10 ਲੱਖ ਮਨੁੱਖ ਮਾਰੇ ਗਏ। ਇਸਤੋਂ ਇਲਾਵਾ ਕੋਲੋਸਿਯਮ ਮਸ਼ਕਰੀ ਸਮੁੰਦਰ ਦੇ ਲੜਾਈ, ਜਾਨਵਰਾਂ ਦਾ ਸ਼ਿਕਾਰ, ਕਤਲ, ਲੜਾਈਆਂ ਦਾ ਮੁੜ - ਵਿਧੇਯਕ, ਕਲਾਸੀਕਲ ਪੁਰਾਣ 'ਤੇ ਅਧਾਰਿਤ ਨਾਟਕਾਂ ਆਦਿ ਲਈ ਵਰਤਿਆ ਜਾਂਦਾ ਸੀ।ਸਾਲ ਵਿੱਚ ਦੋ ਬਾਰ ਸ਼ਾਨਦਾਰ ਆਯੋਜਨ ਹੋਂਦੇ ਸੀ ਤੇ ਰੋਮਨਵਾਸੀ ਇਸ ਖੇਡ ਨੂ ਬਹੁਤ ਪਸੰਦ ਕਰਦੇ ਸੀ। ਬਾਅਦ ਵਿੱਚ ਇਸ ਕੋਲੋਸਿਅਮ ਨੂੰ ਨਿਵਾਸ, ਕਿੱਲੇ, ਧਾਰਮਿਕ ਕੰਮਾਂ, ਤੀਰਥਸਥਲ ਆਦਿ ਦੇ ਰੂਪ ਵਿੱਚ ਵੀ ਵਰਤਿਆ ਗਿਆ।

ਅੱਜ ਇੱਕੀਵੀਂ ਸਦੀ ਵਿੱਚ ਇਹ ਭੂਕੰਪ ਤੇ ਪਥਰ ਚੋਰੀ ਹੋਣ ਕਰਨ ਸਿਰਫ ਖੰਡਰ ਦੇ ਰੂਪ ਵਿੱਚ ਬਚੀ ਹੈ ਪਰ ਇਸ ਖੰਡਰ ਨੂੰ ਟੂਰਿਸਟਾਂ ਲਈ ਸਜਾ ਸੰਵਾਰਕੇ ਰਖਿਆ ਹੋਇਆ ਹੈ। ਯੂਨੇਸਕੋ ਨੇ ਕੋਲੋਸਿਅਮ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਹੈ। ਅੱਜ ਵੀ ਇਹ ਸ਼ਕਤੀਸ਼ਾਲੀ ਰੋਮਨ ਸਲਤਨਤ ਦੇ ਗੌਰਵ ਦਾ ਪ੍ਰਤੀਕ ਹੈ ਤੇ ਰੋਮਨ ਚਰਚ ਤੋਂ ਕਰੀਬੀ ਸੰਬਧ ਰੱਖਦਾ ਹੈ ਕਿਓਂਕਿ ਅੱਜ ਵੀ ਹਰ ਗੁੱਡ ਫ਼ਰਾਇਡੇ ਨੂੰ ਪੋਪ ਇੱਥੇ ਤੋਂ ਇਕ ਵਿਸ਼ਾਲ ਜਲੂਸ ਕੱਡਦੇ ਹਨ। [7]

ਤੇ ਕੋਲੋਸਿਅਮ ਨੂੰ ਵਿਸ਼ਵ ਦੇ 7 ਨਵੇਂ ਅਚੰਭੇ ਵਿੱਚ ਇਕ ਮਾਇਆ ਜਾਂਦਾ ਹੈ. ਇਤਾਲਵੀ ਪੰਜ ਸੇੰਟ ਦੇ ਯੂਰੋ ਸਿੱਕੇ (5 cent euro coins) ਤੇ ਵੀ ਕੋਲੋਸਿਅਮ ਦਾ ਚਿੱਤਰ ਹੈ।

ਗੈਲਰੀ[ਸੋਧੋ]

ਹਵਾਲੇ[ਸੋਧੋ]

  1. The Colosseum: Largest Amphitheatre. Guinness World Records.com. 2013. Retrieved 6 March 2013. 
  2. "BBC's History of the Colosseum p. 2". Bbc.co.uk. 22 March 2011. Retrieved 16 April 2012. 
  3. Roth, Leland M. (1993). Understanding Architecture: Its Elements, History and Meaning (First ed.). Boulder, CO: Westview Press. ISBN 0-06-430158-3. 
  4. Hopkins, Keith; Beard, Mary (2005). The Colosseum. Harvard University Press. p. 2. ISBN 0-674-01895-8. Retrieved 19 January 2011. 
  5. William H. Byrnes IV (Spring 2005) "Ancient Roman Munificence: The Development of the Practice and Law of Charity". Rutgers Law Review vol. 57, issue 3, pp. 1043–1110.
  6. "BBC's History of the Colosseum p. 1". Bbc.co.uk. 22 March 2011. Retrieved 16 April 2012. 
  7. "Frommer's Events – Event Guide: Good Friday Procession in Rome (Palatine Hill, Italy)". Frommer's. Retrieved 8 April 2008.