ਕੌਨਸਟੈਨਟੀਨੋਪਲ ਦੀ ਹਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਲਤਾਨ ਮਹਿਮਦ ਫਤੀਹ ਆਪਣੀ ਫੌਜ ਨਾਲ ਕੋਸਤਨਤੀਨੀਆ 'ਚ ਦਾਖਲ ਹੁੰਦੇ ਹੋਏ
ਸੁਲਤਾਨ ਮਹਿਮਦ ਫਤੀਹ ਤੇ ਉਸ ਦੀ ਫੌਜ ਹੰਗਰੀ 'ਚ ਢਾਲੀ ਵੱਡੀ ਤੋਪ ਨਾਲਲ ਕੋਸਤਨਤੀਨੀਆ ਵੱਲ ਵਧਦੇ ਹੋਏ

ਕੋਸਤਨਤੀਨੀਆ ਦੀ ਫਤਿਹ ਜਾਂ ਸਕੂਤ ਕੋਸਤਨਤੀਨੀਆ, ਬੇਜ਼ਨਟਾਇਨ ਸਾਮਰਾਜ ਦੀ ਰਾਜਧਾਨੀ ਦੀ ਉਸਮਾਨੀ ਸਲਤਨਤ ਦੇ ਹੱਥੋਂ ਫਤਿਹ ਨੂੰ ਆਖਿਆ ਜਾਂਦਾ ਹੈ।

ਸੰਖੇਪ ਇਤਹਾਸ[ਸੋਧੋ]

ਬੇਜ਼ਨਟਾਇਨ ਸਾਮਰਾਜ ਦੀ ਰਾਜਧਾਨੀ 'ਤੇ 29 ਮਈ 1453 ਈਃ ਨੂੰ ਉਸਮਾਨੀ ਸਲਤਨਤ ਨੇ ਫਤਿਹ ਪ੍ਰਾਪਤ ਕੀਤੀ ਸੀ। ਸਦੀਆਂ ਤੱਕ ਮੁਸਲਮਾਨ ਹੁਕਮਰਾਨਾਂ ਦੀ ਕੋਸ਼ਿਸ਼ਾਂ ਦੇ ਬਾਵਜੂਦ ਦੁਨੀਆ ਦੇ ਇਸ ਆਲੀਸ਼ਾਨ ਸ਼ਹਿਰ ਨੂੰ ਉਸਮਾਨੀ ਸੁਲਤਾਨ ਮੁਹੰਮਦ ਸਾਨੀ ਨੇ ਫਤਿਹ ਕੀਤਾ ਸੀ ਜੋ ਕਿ ਮਗਰੋਂ ਸੁਲਤਾਨ ਮਹਿਮਦ ਫਤੀਹ ਕਹਾਇਆ। ਸੁਲਤਾਨ ਮਹਿਮਦ ਫਤੀਹ ਨੇ ਜੁਮਾ 6 ਅਪਰੈਲ 1453 ਚ ਕੌਨਸਟੈਨਟੀਨੋਪਲ ਦਾ ਮੁਹਾਸਿਰਾ ਸ਼ੁਰੂ ਕੀਤਾ ਜਿਹੜਾ, ਕੋਸਤਨਤੀਨੀਆ ਦੀ ਫਤਿਹ, ਜੁਮੇਰਾਤ 29 ਮਈ 1453 (ਬਾਮੁਤਾਬਿਕ ਜੂਲੀਅਨ ਕੈਲੰਡਰ) ਤੱਕ ਜਾਰੀ ਰਿਹਾ। ਕੌਨਸਟੈਨਟੀਨੋਪਲ ਦਾ ਦਿਫ਼ਾ ਸ਼ਹਿਨਸ਼ਾਹ ਕੌਨਸਟੈਨਟੀਨ XI ਦੀਆਂ ਫੌਜਾਂ ਕਰ ਰਹੀਆਂ ਸਨ। ਕੌਨਸਟੈਨਟੀਨੋਪਲ ਦੀ ਫਤਿਹ ਨਾਲ ਇੱਕ ਹਜ਼ਾਰ ਸਾਲ ਤੋਂ ਵੱਧ ਚਿਰ ਤੱਕ ਕਾਇਮ ਰਹਿਣ ਵਾਲੀ ਬੇਜ਼ਨਟਾਇਨੀ ਸਲਤਨਤ ਦਾ ਵੀ ਖਾਤਮਾ ਹੋ ਗਿਆ ਸੀ, ਜਿਹੜੀ ਪਹਿਲਾਂ ਹੀ ਕਈ ਨਿੱਕੀਆਂ-ਨਿੱਕੀਆਂ ਯੂਨਾਨੀ ਰਿਆਸਤਾਂ ਚੁਣਦੀ ਹੋਈ ਸੀ। ਸਲਤਨਤ ਉਸਮਾਨੀਆ ਦੇ ਤਖਤ ਤੇ ਬੈਠਣ ਮਗਰੋਂ ਸੁਲਤਾਨ ਮਹਿਮਦ ਫਤੀਹ ਨੇ ਦਾਨਿਆਲ ਦਰਿਆ ਦੇ ਕੰਢੇ ਨਾਲ ਕਿਲ੍ਹੇ ਦਾ ਨਿਰਮਾਣ ਕਰਵਾ ਕੇ ਕੌਨਸਟੈਨਟੀਨੋਪਲ ਤੇ ਬੇਜ਼ਨਟਾਇਨ ਸਾਮਰਾਜ ਤੇ ਦਬਾਅ ਵਧਾਉਣਾ ਸ਼ੁਰੂ ਕਰ ਦਿੱਤਾ ਸੀ। 5 ਅਪਰੈਲ 1453 ਈਃ 'ਚ ਉਸਨੇ 80,000 ਤੋਂ 2 ਲੱਖ ਦੀ ਫੌਜ ਨਾਲ ਕੌਨਸਟੈਨਟੀਨੋਪਲ ਦਾ ਮੁਹਾਸਿਰਾ ਕਰ ਲਿਆ। ਸ਼ਹਿਰ ਦੀ ਸੁਰੱਖਿਆ 7,000 ਫੌਜੀਆਂ ਦੀ ਟੁਕੜੀ ਕਰ ਰਹੀ ਸੀ, ਜਿਸ ਵਿੱਚ 2,000 ਬਾਹਰਲੇ ਫੌਜੀ ਸਨ। ਕੌਨਸਟੈਨਟੀਨੋਪਲ ਦਾ ਮੁਹਾਸਿਰਾ, ਸ਼ਹਿਰ ਦੀ ਫ਼ਸੀਲ 'ਤੇ ਉਸਮਾਨੀ ਤੋਪਖਾਨੇ ਦੀ ਭਾਰੀ ਗੋਲਾਬਾਰੀ ਨਾਲ ਸ਼ੁਰੂ ਹੋਇਆ, ਅਤੇ ਬਾਕੀ ਉਸਮਾਨੀ ਫੌਜ ਨੇ ਸ਼ਹਿਰ ਦੁਆਲੇ ਬੇਜ਼ਨਟਾਇਨੀ ਇਲਾਕਿਆਂ 'ਤੇ ਕਬਜਾ ਕਰ ਲਿਆ। ਸ਼ੁਰੂ ਵਿੱ ਚ ਉਸਮਾਨੀਆਂ ਦੀਆਂ ਸ਼ਹਿਰ ਦੀ ਮੁਕੰਮਲ ਨਾਕਾਬੰਦੀ ਕਰਨ ਦੀਆਂ ਕੋਸ਼ਿਸ਼ਾਂ ਨੂੰ ਬੇਜ਼ਨਟਾਇਨੀਆਂ ਵੱਲੋਂ ਸ਼ਾਖ਼ ਜ਼ਰੀਨ 'ਚ ਦਾਖਲੇ ਤੋਂ ਰੋਕਣ ਲਈ ਕੀਤੇ ਗਏ ਪ੍ਰਬੰਧਾਂ ਕਰਕੇ ਨਕਾਮ ਹੋ ਗਈਆਂ, ਅਤੇ 4 ਸਾਈ ਸਮੁੰਦਰੀ ਜਹਾਜ ਖਾਣ-ਪੀਣ ਤੇ ਦੂਜੀਆਂ ਜ਼ਰੂਰੀ ਚੀਜ਼ਾਂ ਸ਼ਹਿਰ 'ਚ ਲਿਜਾਣ ਵਿੱਚ ਕਾਮਯਾਬ ਹੋ ਗਏ।

ਬੇਜ਼ਨਟਾਇਨੀਆਂ ਨੇ ਸ਼ਾਖ਼ ਜ਼ਰੀਨ ਦੇ ਦਾਖਲੇ ਦੇ ਥਾਂ 'ਤੇ ਕੌਨਸਟੈਨਟੀਨੋਪਲ ਤੋਂ ਸ਼ਮਾਲ 'ਚ ਬੁਰਜ ਗ਼ਲਤਾ (ਗਲਾਟਾ ਟਾਵਰ) ਤੱਕ ਲੰਮੇ ਸੰਗਲ ਸਮੁੰਦਰ 'ਚ ਬੰਨ੍ਹੇ ਹੋਏ ਸਨ, ਜਿਹਨਾਂ ਦਾ ਮਕਸਦ ਦੁਸ਼ਮਣ ਦੇ ਬਹਿਰੀ ਜਹਾਜ਼ਾਂ ਨੂੰ ਸ਼ਾਖ਼ ਜ਼ਰੀਨ ਚ ਦਾਖਲੇ ਤੋਂ ਰੋਕਣਾ ਸੀ। ਇਹਨਾਂ ਸੰਗਲਾਂ ਦੀ ਵਜ੍ਹਾ ਤੋਂ ਸੁਲਤਾਨ ਮਹਿਮਦ ਫਤੀਹ ਆਪਣੇ ਸਮੁੰਦਰੀ ਜਹਾਜਾਂ ਨੂੰ ਸ਼ਹਿਰ ਤੱਕ ਲੈ ਜਾਣ ਵਿੱਚ ਅਸਮਰੱਥ ਸੀ, ਇਸੇ ਲਈ ਉਸਨੇ ਆਪਣੇ ਸਮੁੰਦਰੀ ਜਹਾਜਾਂ ਨੂੰ ਖੁਸ਼ਕੀ ਥਾਣੀਂ ਲੱਕੜੀ ਦੇ ਚਰਬੀ ਲੱਗੇ ਤਖਤਿਆਂ 'ਤੇ ਧੱਕ ਕੇ ਸ਼ਾਖ਼ ਜ਼ਰੀਨ 'ਚ ਲੈ ਕੇ ਗਿਆ। ਬੇਜ਼ਨਟਾਇਨ ਦੇ ਸੁਲਤਾਨ ਦੀਆਂ ਸਮੁੰਦਰੀ ਜਹਾਜਾਂ ਨੂੰ ਆਪਣੇ ਤੋਪਾਂ ਲੱਦੇ ਸਮੁੰਦਰੀ ਜਹਾਜਾਂ ਨਾਲ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਨਕਾਮ ਹੋ ਗਈਆਂ ਤੇ ਸੁਲਤਾਨ ਦੇ ਜਹਾਜ ਸ਼ਹਿਰ ਤੱਕ ਪਹੁੰਚ ਗਏ।

ਬੇਜ਼ਨਟਾਇਨ ਸਾਮਰਾਜ[ਸੋਧੋ]

ਬੇਜ਼ਨਟਾਇਨ ਸਾਮਰਾਜ ਦੇ 1,100 ਸਾਲਾ ਦੌਰ 'ਚ ਕੌਨਸਟੈਨਟੀਨੋਪਲ ਦਾ ਕਈ ਵਾਰ ਮੁਹਾਸਿਰਾ ਹੋਇਆ ਪਰ ਸਿਰਫ਼ ਇੱਕ ਵਾਰ ਹੀ, 1204 'ਚ, ਚੌਥੀ ਸਲੀਬੀ ਜੰਗ 'ਚ ਇਸ 'ਤੇ ਕਬਜਾ ਕੀਤਾ ਜਾ ਸਕਿਆ ਸੀ। ਸਲੀਬੀਆਂ ਦਾ ਸ਼ੁਰੂ ਤੋਂ ਹੀ ਬੇਜ਼ਨਟਾਇਨ (ਕੌਨਸਟੈਨਟੀਨੋਪਲ) 'ਤੇ ਕਬਜਾ ਕਰਨ ਦਾ ਇਰਾਦਾ ਨਹੀਂ ਸੀ ਤੇ ਕੌਨਸਟੈਨਟੀਨੋਪਲ 'ਚ ਇੱਕ ਕਮਜੋਰ ਲਾਤੀਨੀ ਰਿਆਸਤ ਕਾਇਮ ਹੋ ਗਈ। ਬਾਅਦ 'ਚ ਬੇਜ਼ਨਟਾਇਨੀ ਸਾਮਰਾਜ ਦੀ ਕਈ ਯੂਨਾਨੀ ਰਿਆਸਤਾਂ 'ਚ ਵੰਡ ਹੋ ਗਈ ਜਿਹਨਾਂ ਚ ਨੀਕਾਈਆ, ਐਪੀਰਸ ਤੇ ਟਰੀਬੀਜ਼ੋਨਡ ਪ੍ਰਮੁੱਖ ਸਨ। ਇਹ ਬੇਜ਼ਨਟਾਇਨੀ ਰਿਆਸਤਾਂ ਲਾਤੀਨੀਆਂ ਦੇ ਖਿਲਾਫ ਹਲੀਫ ਬਣ ਕੇ ਲੜੀਆਂ ਸਨ ਤੇ ਬੇਜ਼ਨਟਾਇਨੀ ਤਖਤ ਲਈ ਇੱਕ-ਦੂਜੇ ਦੀਆਂ ਦੁਸ਼ਮਣ ਬਣ ਜਾਂਦੀਆਂ ਸਨ।

ਤਿਆਰੀਆਂ[ਸੋਧੋ]

ਮੁਹਾਸਿਰਾ ਕੋਸਤਨਤੀਨੀਆ 'ਚ ਵਰਤੀ ਜਾਣ ਵਾਲੀ ਅਤੇ ਬਾਣ ਬੰਬਾਰ ਤੋਪ ਦੇ ਨਕਸ਼ੇ 'ਤੇ 1464 'ਚ ਬਣਾਈ ਜਾਣ ਵਾਲੀ ਤੋਪ

ਸੁਲਤਾਨ ਮੁਰਾਦ ਦੂਜੇ ਦੇ ਮਗਰੋਂ ਉਸ ਦਾ ਪੁੱਤਰ ਸੁਲਤਾਨ ਮਹਿਮਦ ਫਤੀਹ 1451 ਚ ਤਖ਼ਤ ਤੇ ਬੈਠਾ, ਤੇ ਇਹ ਸਮਝਿਆ ਜਾਣ ਲੱਗਾ ਕਿ ਨਵਾਂ ਸੁਲਤਾਨ ਕੋਈ ਕਾਬਲ ਸੁਲਤਾਨ ਸਾਬਤ ਨਹੀਂ ਹੋਏਗਾ ਜਿਹੜਾ ਬਲਕਾਨ ਤੇ ਬਹਿਰਾ ਐਜੀਅਨ ਦੇ ਇਲਾਕਿਆਂ ਚ ਸਾਈ ਰਿਆਸਤਾਂ ਲਈ ਕੋਈ ਵੱਡਾ ਖ਼ਤਰਾ ਬਣ ਸਕੇਗਾ। ਇਸ ਗੱਲ ਨੂੰ ਹੋਰ ਪੱਕਾ ਸੁਲਤਾਨ ਮਹਿਮਦ ਫਤੀਹ ਦੇ ਉਸ ਦੀ ਤਖ਼ਤ ਨਸ਼ੀਨੀ ਤੇ ਮੁਬਾਰਕਬਾਦ ਦੇਣ ਆਨ ਆਲੇ ਸਫ਼ੀਰਾਂ ਨਾਲ਼ ਦੋਸਤਾਨਾ ਰਵੀਏ ਨੇ ਕਰ ਦਿੱਤਾ।

1452 ਦੀ ਬਿਹਾਰ ਤੇ ਗਰਮੀਆਂ 'ਚ ਸੁਲਤਾਨ ਮਹਿਮਦ ਫਤੀਹ ਨੇ ਆਪਣੇ ਪੜਦਾਦਾ ਸੁਲਤਾਨ ਬਾਯਜ਼ੀਦ 1 ਅਨਾਦਿ ਵਲੀ ਹਸਾਰੀ ਕਹਿਲਾਣ ਅੱਲੇ ਆਬਨਾਏ ਬਾਸਫ਼ੋਰਸ ਦੇ ਏਸ਼ਿਆਈ ਪਾਸੇ ਉਸਾਰੇ ਗਏ ਕਿਲੇ ਦੇ ਸਾਹਮਣੇ ਬਾਸਫ਼ੋਰਸ ਦੇ ਯੂਰਪੀ ਪਾਸੇ ਕੋਸਤਨਤੀਨੀਆ ਤੋਂ ਕਈ ਮੀਲ ਸ਼ਮਾਲ 'ਚ ਇੱਕ ਨਵਾਂ ਕਿਲ੍ਹਾ ਤਾਮੀਰ ਕਰਵਾਇਆ, ਜਿਸ ਨਾਲ ਇਸ ਆਬਨਾਏ 'ਚ ਤੁਰਕ ਇਸਰੋ ਰਸੂਖ ਵੱਧ ਗਿਆ। ਇਸ ਕਿਲ੍ਹੇ ਦਾ ਇੱਕ ਖਾਸ ਪਹਿਲੂ ਬਹਿਰਾ ਅਸੋਦ ਦਿਆਂ ਜੀਨਵਾਈ ਕਾਲੋਨੀਆਂ ਤੋਂ ਜੰਗ 'ਚ ਕੋਸਤਨਤੀਨੀਆ ਲਈ ਆਉਣ ਵਾਲੀ ਇਮਦਾਦ ਨੂੰ ਰੋਕਣ ਦੀ ਸਲਾਹੀਅਤ ਸੀ। ਇਸ ਕਿਲੇ ਨੂੰ ਰੂਮੇਲੀ ਹਸਾਰੀ ਦਾ ਨਾਮ ਦਿੱਤਾ ਗਈਆ, ਰੂਮੇਲੀ ਤੇ ਅਨਾਦਿ ਵੱਲੋ ਸਲਤਨਤ ਉਸਮਾਨੀਆ ਦੇ ਯੂਰਪੀ ਤੇ ਏਸ਼ੀਆਈ ਹਿੱਸਿਆਂ ਦੇ ਨਾਂ ਸੁਣ।

ਔਕੜਾਂ[ਸੋਧੋ]

ਕੋਸਤਨਤੀਨੀਆ ਦੀ ਹਿਫ਼ਾਜ਼ਤ ਕਰਨ ਵਾਲੀ ਫ਼ੌਜ ਨਿੱਕੀ ਸੀ ਤੇ ਉਸ ਦੀ ਕੁੱਲ ਗਿਣਤੀ 7,000 ਸੀ ਜਿਹਨਾਂ 'ਚੋਂ 2,000 ਬਾਹਰੇ ਸਿਪਾਹੀ ਸਨ। ਜਦੋਂ ਮੁਹਾਸਿਰਾ ਸ਼ੁਰੂ ਹੋਇਆ, ਸ਼ਹਿਰ ਦੀ ਆਬਾਦੀ 50,000 ਤੱਕ ਵੱਧ ਗਈ, ਜਿਹਨਾਂ ਸ਼ਹਿਰ ਦੇ ਦੁਆਲੇ ਆਉਣ ਵਾਲੇ ਮਹਾਜਰ ਵੀ ਸਨ। ਕੋਸਤਨਤੀਨੀਆ ਦੀ ਕੰਧ ਦੀ ਲੰਬਾਈ ਲਗਭਗ 20 ਕਿਲੋਮੀਟਰ ਸੀ (ਥੀਵਡੋਰੀ ਕੰਧ: ਸਾਢੇ 5 ਕਿਲੋਮੀਟਰ, ਸ਼ਾਖ਼ ਜ਼ਰੀਨ ਦੇ ਸਾਹਿਲ ਨਾਲ਼ ਕੰਧ: 7 ਕਿਲੋਮੀਟਰ, ਬਹਿਰਾ ਮੁਰਮੁਰਾ ਦੇ ਸਾਹਿਲ ਨਾਲ਼ ਕੰਧ: ਸਾਢੇ 7 ਕਿਲੋਮੀਟਰ), ਜਿਹੜੀ ਉਸ ਸਮੇਂ ਦੀ ਸਭ ਤੋਂ ਮਜਬੂਤ ਕਿਲ੍ਹਾਬੰਦੀ ਸੀ।

ਹਥਿਆਰ ਤੇ ਜੰਗੀ ਹਕੁਮਤ ਅਮਲੀਆਂ[ਸੋਧੋ]

ਅਸਮਾਨੀ ਜੰਗੀ ਹਿਕਮਤ-ਏ-ਅਮਲੀ[ਸੋਧੋ]

ਕੋਸਤਨਤੀਨੀਆ ਦਾ ਮੁਹਾਸਿਰਾ ਕਰਨ ਤੋਂ ਪਹਿਲੇ ਉਸਮਾਨੀ ਤੁਰਕ ਦਰਮਿਆਨੇ ਅਕਾਰ ਦੀਆਂ ਤੋਪਾਂ ਢਾਲਣ 'ਚ ਮੁਹਾਰਤ ਰੱਖਦੇ ਸਨ, ਪਰ ਇਹਨਾਂ ਦੀਆਂ ਕੁਝ ਤੋਪਾਂ ਸ਼ਹਿਰ ਦਾ ਦਿਫ਼ਾ ਕਰਨ ਵਾਲੀ ਫ਼ੌਜਾਂ ਦੀ ਤੋਕਾਤ ਤੋਂ ਵੱਧ ਦੂਰੀ ਤੱਕ ਮਾਰ ਕਰ ਸਕਦੀਆਂ ਸਨ ਤੇ ਇੰਜ ਉਸਮਾਨੀ ਫ਼ੌਜਾਂ ਆਪਣੇ ਨੁਕਸਾਨ ਕੀਤੇ ਬਗੈਰ ਦੂਰ ਤੋਂ ਹੀ ਸ਼ਹਿਰ ਤੇ ਗੋਲਾਬਾਰੀ ਕਰਨ ਦੇ ਕਾਬਲ ਹੋ ਗਈਆਂ ਸਨ। ਇੱਕ ਤੋਪ ਜਿਹੜੀ ਹੰਗਰੀ ਦੇ ਔਬਾਨ ਨਾਨ ਦੇ ਮਿਸਤਰੀ ਨੇ ਤਿਆਰ ਕੀਤੀ ਸੀ, 27-ਫੁੱਟ ਲੰਬੀ ਸੀ ਤੇ 1300-ਪਾਊਂਡ (590 ਕਿਲੋਗ੍ਰਾਮ) ਦਾ ਗੋਲਾ ਇੱਕ ਮੀਲ (1.6 ਕਿਲੋਮੀਟਰ) ਦੀ ਦੂਰੀ ਤੱਕ ਸੁੱਟ ਸਕਦੀ ਸੀ। ਉਸਮਾਨੀਆਂ ਦੀ ਅਸਲ੍ਹਾ ਦੇ ਮੈਦਾਨ ਚ ਬਰਤਰੀ ਔਬਾਨ ਨਾਮ ਦੇ ਇੱਕ ਪੁਰਾਸਰਾਰ ਹੰਗਰੀ ਦੇ ਬਾਸ਼ਿੰਦੇ ਦੇ ਪਾਰੋਂ ਸੀ (ਕੁਝ ਉਸਨੂੰ ਜਰਮਨ ਸਮਝਦੇ ਹਨ)।

ਇਸ ਢਲਾਈ ਦੇ ਉਸਤਾਦ ਨੇ ਪਹਿਲੇ ਆਪਣੀਆਂ ਖ਼ਿਦਮਾਤ ਬੇਜ਼ਨਟਾਇਨ ਸਲਤਨਤ ਨੂੰ ਪੇਸ਼ ਕੀਤੀਆਂ, ਪਰ ਉਸ ਦੀਆਂ ਖ਼ਿਦਮਤਾਂ ਦਾ ਮੁਆਵਜ਼ਾ ਦੇਣ ਦੇ ਸਲਤਨਤ ਕਾਬਲ ਨਹੀਂ ਸੀ। ਔਬਾਨ ਫ਼ਿਰ ਕੋਸਤਨਤੀਨੀਆ ਛੱਡ ਕੇ ਸੁਲਤਾਨ ਮਹਿਮਦ ਫਤੀਹ ਕੋਲ ਆ ਗਿਆ, ਤੇ ਦਾਅਵਾ ਕੀਤਾ ਕਿ ਉਸਦੀ ਬਣਾਈ ਤੋਪ ਬਾਬਲ ਦੀ ਫ਼ਸੀਲ ਨੂੰ ਵੀ ਤੋੜ ਸਕਦੀ ਹੈ। ਉਸਨੂੰ ਰਕਮ ਤੇ ਸਾਮਾਨ ਦੇ ਦਿੱਤਾ ਗਿਆ, ਉਸਨੇ 3 ਮਹੀਨਿਆਂ ਵਿੱਚ ਉਦਰਨਾ (ਅਡਰਿਆਨੋਪਲ) 'ਚ ਇਹ ਤੋਪ ਤਿਆਰ ਕਰ ਦਿੱਤੀ। ਜਿਸ ਨੂੰ ਇਥੋਂ 60 ਢੱਗੇ (ਬੈਲ) ਖਿੱਚ ਕੇ ਕੋਸਤਨਤੀਨੀਆ ਲੈ ਕੇ ਗਏ। ਇਸ ਦੌਰਾਨ ਔਰ ਬਾਣ ਨੇ ਤਰਕ ਮੁਹਾਸਿਰਾ ਕਰਨ ਆਲੀ ਫ਼ੌਜ ਲਈ ਹੋਰ ਤੋਪਾਂ ਵੀ ਤਿਆਰ ਕੀਤੀਆਂ।

ਬੇਜ਼ਨਟਾਇਨ ਹਿਕਮਤ-ਏ-ਅਮਲੀ[ਸੋਧੋ]

5 ਅਪਰੈਲ ਨੂੰ ਸੁਲਤਾਨ ਖ਼ੁਦ ਆਪਣੇ ਆਖ਼ਰੀ ਦਸਤਿਆਂ ਨਾਲ ਕੋਸਤਨਤੀਨੀਆ ਦੇ ਮਹਾਸਿਰੇ ਲਈ ਆਇਆ, ਦਫ਼ਾਈ ਫ਼ੌਜਾਂ ਨੇ ਜਗ੍ਹਾ ਸੰਭਾਲ ਲਈ। ਇਹਨਾਂ ਦੀ ਘੱਟ ਗਿਣਤੀ ਕਰ ਕੇ ਫ਼ਸੀਲ ਦੀਆਂ ਅੰਦਰੂਨੀ ਬੈਰੂਨੀ ਕੰਧਾਂ ਤੇ ਫ਼ੌਜਾਂ ਲਾਣਾ ਮੁਮਕਿਨ ਨਹੀਂ ਸੀ ਇਸ ਲਈ ਇਹ ਫ਼ੈਸਲਾ ਕੀਤਾ ਗਿਆ ਕਿ ਸਿਰਫ਼ ਬੈਰੂਨੀ ਕੰਧ ਤੇ ਸਿਪਾਹੀਆਂ ਨੂੰ ਲਗਾਇਆ ਜਾਵੇ। ਬਾਦਸ਼ਾਹ ਕੌਨਸਟੈਨਟੀਨ ਤੇ ਉਸ ਦੇ ਯੂਨਾਨੀ ਦਸਤੇ ਜਮੀਨੀ ਕੰਧ ਦੇ ਵਿਚਕਾਰਲੇ ਹਿੱਸੇ 'ਤੇ ਪਹਿਰਾ ਦਿੱਤਾ, ਜਿੱਥੇ ਲੂਕੋਸ ਦਰਿਆ ਲੰਘਦਾ ਸੀ। ਕੰਧ ਦਾ ਇਹ ਹਿੱਸਾ ਸਭ ਤੋਂ ਕਮਜ਼ੋਰ ਸੀ ਤੇ ਹਮਲੇ ਦਾ ਸਭ ਤੋਂ ਵੱਡਾ ਖਤਰਾ ਉੱਥੇ ਸੀ।

ਸ਼ਹਿਰ ਦਾ ਮੁਹਾਸਿਰਾ[ਸੋਧੋ]

ਫੈਸਲਾਕੁੰਨ ਹਮਲਾ[ਸੋਧੋ]

ਨਵਾਂ ਨਾਮ[ਸੋਧੋ]

ਅੱਜ ਦਾ ਕੋਸਤਨਤੀਨੀਆ[ਸੋਧੋ]

ਅੱਜ ਕੋਸਤਨਤੀਨੀਆਇਸਤਾਂਬੁਲ ਦੇ ਨਾਂ ਨਾਲ ਤੁਰਕੀ ਦਾ ਸਭ ਤੋਂ ਵੱਡਾ ਸ਼ਹਿਰ ਤੇ ਇਕਤਸਾਦੀ ਮਰਕਜ਼ ਹੈ।

ਹੋਰ ਵੇਖੋ[ਸੋਧੋ]

ਬਾਹਰੀ ਕੜਿਆਂ[ਸੋਧੋ]

ਹਵਾਲੇ[ਸੋਧੋ]

  • ਫਿਰਾਣਜ਼ ਬਾਬਨਚਰ:ਮਹਿਮਦ ਫਤੀਹ ਤੇ ਉਸ ਦਾ ਵੇਲਾ(1992ਈ.) ਪ੍ਰਿੰਸਟਨ ਯੂਨੀਵਰਸਿਟੀ ਪ੍ਰੈੱਸ
  • ਕੋਸਤਨਤੀਨੀਆਦਾ ਮੁਹਾਸਾ (1453ਈ.) ਉਸ ਵੇਲੇ ਦੇ ਇੱਕ ਚਸ਼ਮਦੀਦ ਨਿੱਕੂ ਲੌ ਬਾਰ ਬਾਰੂ ਦੇ ਮੁਤਾਬਕ।

{{{1}}}