ਕ੍ਰਿਸਮਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕ੍ਰਿਸਮਸ
ਕ੍ਰਿਸਮਸ ਦਿਨ
Nativity tree2011.jpg
ਕ੍ਰਿਸਮਸ ਸੰਬੰਧੀ ਇੱਕ ਤਸਵੀਰ
ਹੋਰ ਨਾਮ Noël, Xmas, Yule
ਮਨਾਉਣ ਦਾ ਸਥਾਨ ਇਸਾਈ, ਕਈ ਗੈਰ-ਇਸਾਈ[1][2]
ਕਿਸਮ ਇਸਾਈ, ਸਭਿਆਚਾਰਕ
ਅਹਿਮੀਅਤ ਈਸਾ ਦੇ ਜਨਮ ਦੀ ਖੁਸ਼ੀ ਵਿਚ
ਮਕਸਦ ਗਿਰਜਾਘਰਾਂ ਵਿੱਚ ਸੇਵਾ, ਤੋਹਫ਼ੇ ਦੇਣਾ, ਪਰਿਵਾਰਾਂ ਅਤੇ ਦੋਸਤਾਂ ਵਿੱਚ ਜਸ਼ਨ ਮਨਾਉਣ, ਖਾਸ ਤਰੀਕੇ ਨਾਲ ਘਰ ਨੂੰ ਸਜਾਉਣਾ
ਤਾਰੀਖ਼  • 25 ਦਸੰਬਰ
ਪੱਛਮੀ ਇਸਾਈ ਧਰਮ ਅਤੇ ਕੁਝ ਪੂਰਬੀ ਗਿਰਜਾਘਰ; ਬਾਕੀ ਸਾਰੀ ਦੁਨੀਆਂ
  • 7 ਜਨਵਰੀ
    ਕੁਝ ਪੂਰਬੀ ਗਿਰਜਾਘਰ[3][4]
  • 6 ਜਨਵਰੀ
    ਆਰਮੇਨੀਆਈ ਅਪੋਸਟੋਲਿਕ ਗਿਰਜਾਘਰ ਅਤੇ ਆਰਮੇਨੀਆਈ ਏਵਾਂਜੇਲਿਕਲ ਗਿਰਜਾਘਰ[5]
  • 19 ਜਨਵਰੀ
    ਜੇਰੂਸਲੇਮ ਦੇ ਆਰਮੇਨੀਆਈ ਪੈਟਰੀਆਰਚੇਟ[6]
ਸਮਾਂ 1 ਦਿਨ
ਹੋਰ ਸੰਬੰਧਿਤ Christmastide, Christmas Eve, Advent, Annunciation, Epiphany, Baptism of the Lord, Nativity Fast, Nativity of Christ, Yule, St. Stephen's Day

ਕ੍ਰਿਸਮਸ ਜਾਂ ਵੱਡਾ ਦਿਨ ਈਸਾ ਮਸੀਹ ਦੇ ਜਨਮ[7][8] ਦੀ ਖੁਸ਼ੀ ਵਿੱਚ ਮਨਾਇਆ ਜਾਣ ਵਾਲਾ ਪਰਵ ਹੈ। ਇਹ 25 ਦਸੰਬਰ ਨੂੰ ਪੈਂਦਾ ਹੈ ਅਤੇ ਇਸ ਦਿਨ ਲਗਭਗ ਪੂਰੇ ਸੰਸਾਰ ਵਿੱਚ ਛੁੱਟੀ ਰਹਿੰਦੀ ਹੈ। ਕ੍ਰਿਸਮਸ ਤੋਂ 12 ਦਿਨ ਦੇ ਉਤਸਵ ਕ੍ਰਿਸਮਸਟਾਇਡ ਦੀ ਵੀ ਸ਼ੁਰੂਆਤ ਹੁੰਦੀ ਹੈ। 25 ਦਸੰਬਰ ਯੀਸ਼ੁ ਮਸੀਹ ਦੇ ਜਨਮ ਦੀ ਕੋਈ ਗਿਆਤ ਅਸਲੀ ਜਨਮ ਤਾਰੀਖ ਨਹੀਂ ਹੈ, ਅਤੇ ਲੱਗਦਾ ਹੈ ਕਿ ਇਸ ਤਾਰੀਖ ਨੂੰ ਇੱਕ ਰੋਮਨ ਪਰਵ ਜਾਂ ਮਕਰ ਤਬਦੀਲੀ (ਸੀਤ ਅਇਨਾਂਤ) ਨਾਲ ਸੰਬੰਧ ਸਥਾਪਤ ਕਰਨ ਦੇ ਅਧਾਰ ’ਤੇ ਚੁਣਿਆ ਗਿਆ ਹੈ। ਆਧੁਨਿਕ ਕ੍ਰਿਸਮਸ ਦੀਆਂ ਛੁੱਟੀਆਂ ਵਿੱਚ ਇੱਕ ਦੂਜੇ ਨੂੰ ਉਪਹਾਰ ਦੇਣਾ, ਗਿਰਜਾ ਘਰ ਵਿੱਚ ਸਮਾਰੋਹ, ਅਤੇ ਵੱਖ ਵੱਖ ਸਜਾਵਟਾਂ ਕਰਨਾ ਸ਼ਾਮਿਲ ਹੈ। ਇਨ੍ਹਾਂ ਸਜਾਵਟਾਂ ਦੇ ਪ੍ਰਦਰਸ਼ਨ ਵਿੱਚ ਕ੍ਰਿਸਮਸ ਦਾ ਦਰਖਤ, ਰੰਗ ਬਿਰੰਗੀਆਂ ਰੋਸ਼ਨੀਆਂ, ਬੰਡਾ, ਜਨਮ ਦੀਆਂ ਝਾਕੀਆਂ ਅਤੇ ਹੋਲੀ ਆਦਿ ਸ਼ਾਮਿਲ ਹਨ। ਸਾਂਤਾ ਕਲਾਜ (ਜਿਸ ਨੂੰ "ਕ੍ਰਿਸਮਸ ਦਾ ਪਿਤਾ" ਵੀ ਕਿਹਾ ਜਾਂਦਾ ਹੈ ਹਾਲਾਂਕਿ, ਦੋਨਾਂ ਦਾ ਮੂਲ ਭਿੰਨ ਹੈ) ਕ੍ਰਿਸਮਸ ਨਾਲ ਜੁੜੀ ਇੱਕ ਲੋਕ ਪਿਆਰੀ ਪ੍ਰਾਚੀਨ ਪਰ ਕਲਪਿਤ ਸ਼ਖਸੀਅਤ ਹੈ ਜਿਸ ਨੂੰ ਅਕਸਰ ਕ੍ਰਿਸਮਸ ’ਤੇ ਬੱਚਿਆਂ ਲਈ ਤੋਹਫ਼ੇ ਲਿਆਉਣ ਦੇ ਨਾਲ ਜੋੜਿਆ ਜਾਂਦਾ ਹੈ। ਸਾਂਤਾ ਦੇ ਆਧੁਨਿਕ ਸਰੂਪ ਲਈ ਮੁੱਖ ਤੌਰ ਤੇ ਮੀਡੀਆ ਉੱਤਰਦਾਈ ਹੈ।

ਦੁਨੀਆਂ ਭਰ ਦੇ ਜਿਆਦਾਤਰ ਦੇਸ਼ਾਂ ਵਿੱਚ ਇਹ 25 ਦਸੰਬਰ ਨੂੰ ਮਨਾਇਆ ਜਾਂਦਾ ਹੈ। ਕ੍ਰਿਸਮਸ ਦੀ ਪੂਰਵ ਸ਼ਾਮ ਯਾਨੀ 24 ਦਸੰਬਰ ਨੂੰ ਹੀ ਜਰਮਨੀ ਅਤੇ ਕੁਝ ਹੋਰ ਦੇਸ਼ਾਂ ਵਿੱਚ ਇਸ ਨਾਲ ਜੁੜੇ ਸਮਾਰੋਹ ਸ਼ੁਰੂ ਹੋ ਜਾਂਦੇ ਹਨ। ਬ੍ਰਿਤੇਨ ਅਤੇ ਹੋਰ ਰਾਸ਼ਟਰਮੰਡਲ ਦੇਸ਼ਾਂ ਵਿੱਚ ਕ੍ਰਿਸਮਸ ਤੋਂ ਅਗਲਾ ਦਿਨ ਯਾਨੀ 26 ਦਸੰਬਰ ਬਾਕਸਿੰਗ ਡੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਕੁਝ ਕੈਥੋਲੀਕ ਦੇਸ਼ਾਂ ਵਿੱਚ ਇਸਨੂੰ 'ਸੇਂਟ ਸਟੀਫਨਸ ਡੇ' ਜਾਂ ਫੀਸਟ ਆਫ ਸੇਂਟ ਸਟੀਫਨਸ ਵੀ ਕਹਿੰਦੇ ਹਨ।

ਹਵਾਲੇ[ਸੋਧੋ]