ਕ੍ਰਿਸ਼ਨਾ ਸੋਬਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕ੍ਰਿਸ਼ਨਾ ਸੋਬਤੀ
ਕ੍ਰਿਸ਼ਨਾ ਸੋਬਤੀ
ਕ੍ਰਿਸ਼ਨਾ ਸੋਬਤੀ
ਜਨਮ(1925-02-18)ਫਰਵਰੀ 18, 1925
ਗੁਜਰਾਤ, ਪਾਕਿਸਤਾਨ, ਬਰਤਾਨਵੀ ਭਾਰਤ
ਮੌਤ25 ਜਨਵਰੀ 2019(2019-01-25) (ਉਮਰ 93)[1]
ਵੱਡੀਆਂ ਰਚਨਾਵਾਂਮਿਤਰੋ ਮਰ ਜਾਣੀ, ਬਾਦਲੋਂ ਕੇ ਘੇਰੇ, ਸੂਰਜਮੁਖੀ ਅੰਧੇਰੇ ਕੇ, ਜ਼ਿੰਦਗੀਨਾਮਾ
ਕੌਮੀਅਤਭਾਰਤੀ
ਨਸਲੀਅਤਪੰਜਾਬੀ
ਕਿੱਤਾਗਲਪਕਾਰ, ਨਿਬੰਧਕਾਰ
ਇਨਾਮ1999: ਕਥਾ ਚੂੜਾਮਣੀ ਅਵਾਰਡ
1981: ਸ਼ਿਰੋਮਣੀ ਅਵਾਰਡ
1982: ਹਿੰਦੀ ਅਕੈਡਮੀ ਅਵਾਰਡ
2000-2001: ਸ਼ਲਕਾ ਅਵਾਰਡ
1980: ਸਾਹਿਤ ਅਕੈਡਮੀ ਅਵਾਰਡ
1996: ਸਾਹਿਤ ਅਕੈਡਮੀ ਫੈਲੋਸ਼ਿਪ
ਘਰਦਿੱਲੀ

ਕ੍ਰਿਸ਼ਨਾ ਸੋਬਤੀ (ਹਿੰਦੀ: कृष्णा सोबती; 18 ਫਰਵਰੀ 1925 - 25 ਜਨਵਰੀ 2019) ਹਿੰਦੀ ਗਲਪਕਾਰ ਅਤੇ ਨਿਬੰਧਕਾਰ ਸੀ, ਜਿਸਨੇ ਆਪਣੇ ਨਾਵਲ ਜ਼ਿੰਦਗੀਨਾਮਾ ਲਈ 1980 ਦਾ ਸਾਹਿਤ ਅਕੈਡਮੀ ਅਵਾਰਡ ਹਾਸਲ ਕੀਤਾ[2][3] ਅਤੇ 1996 ਵਿੱਚ ਉਸਨੂੰ ਅਕੈਡਮੀ ਦਾ ਸਭ ਤੋਂ ਵੱਡਾ ਅਵਾਰਡ, ਸਾਹਿਤ ਅਕੈਡਮੀ ਫੈਲੋਸ਼ਿਪ ਮਿਲਿਆ।[4] ਕ੍ਰਿਸ਼ਨਾ ਸੋਬਤੀ ਨੇ ਆਪਣੀ ਲੇਖਣੀ ’ਚ ਮਹਿਲਾਵਾਂ ਦੇ ਮੁੱਦਿਆਂ ਅਤੇ ਆਜ਼ਾਦ ਕਿਰਦਾਰਾਂ ਨੂੰ ਉਸ ਸਮੇਂ ਉਭਾਰਿਆ ਜਦੋਂ ਕੁਝ ਹੀ ਲੇਖਕ ਅਜਿਹਾ ਜ਼ੋਖ਼ਮ ਉਠਾਉਣ ਦਾ ਹੀਆ ਕਰਦੇ ਸਨ।[5] ਇਹਨਾਂ ਨੂੰ ਗਿਆਨਪੀਠ ਇਨਾਮ ਵੀ ਮਿਲਿਆ।[6]

ਰਚਨਾਵਾਂ[ਸੋਧੋ]

ਅਨੁਵਾਦ[ਸੋਧੋ]

 • To hell with you Mitro! (ਮਿਤਰੋ ਮਰ ਜਾਣੀ)
 • Memory's Daughter (ਡਾਰ ਸੇ ਬਿਛੁੜੀ)
 • Listen Girl (ਐ ਲੜਕੀ)
 • ਜ਼ਿੰਦਗੀਨਾਮਾ -ਜ਼ਿੰਦਾ ਰੁੱਖ (ਉਰਦੂ)
 • The Heart Has।ts Reasons (ਦਿਲ-ਓ-ਦਾਨਿਸ਼)[7]

ਨਾਵਲ[ਸੋਧੋ]

 • ਜ਼ਿੰਦਗੀਨਾਮਾ
 • ਮਿਤਰੋ ਮਰ ਜਾਣੀ
 • ਡਾਰ ਸੇ ਬਿਛੁੜੀ
 • ਸੂਰਜਮੁਖੀ ਅੰਧੇਰੇ ਕੇ
 • ਯਾਰੋਂ ਕੇ ਯਾਰ
 • ਸਮਯ ਸਰਗਮ
 • ਚੰਨਾ

ਨਿੱਕੀਆਂ ਕਹਾਣੀਆਂ[ਸੋਧੋ]

 • ਨਫ਼ੀਸਾ
 • ਸਿੱਕਾ ਬਦਲ ਗਿਆ
 • ਬਾਦਲੋਂ ਕੇ ਘੇਰੇ
 • ਬਚਪਨ

ਕ੍ਰਿਸ਼ਨਾ ਸੋਬਤੀ ਦਾ ਰਚਨਾ ਸੰਸਾਰ[ਸੋਧੋ]

ਕ੍ਰਿਸ਼ਨਾ ਸੋਬਤੀ ਨੇ ਪੰਜਾਬੀ ਜਨਜੀਵਨ ਤੇ ਸੱਭਿਆਚਾਰ ਨੂੰ ਆਪਣੀਆਂ ਲਿਖਤਾਂ ਰਾਹੀਂ ਬਹੁਤ ਚੰਗੀ ਤਰ੍ਹਾਂ ਉਜਾਗਰ ਕੀਤਾ।ਕ੍ਰਿਸ਼ਨਾ ਸੋਬਤੀ ਨੇ ਪੰਜਾਬੀ ਸੱਭਿਆਚਾਰ ਨੂੰ ਬਹੁਤ ਗੰਭੀਰਤਾ ਨਾਲ ਮਹਿਸੂਸ ਕਰਕੇ ਆਪਣੇ ਲਿਖੇ ਸਾਹਿਤ ਵਿਚ ਢਾਲਿਆ ਹੈ। ਦੇਸ਼ਵੰਡ ਨੂੰ ਬਹੁਤ ਨੇੜੇ ਤੋਂ ਦੇਖਿਆ ਹੈ। ਪੰਜਾਬੀ ਸੱਭਿਆਚਾਰ ਦੀ ਗਤੀ ਨੂੰ ਵੰਡ ਤੋਂ ਪਹਿਲਾਂ ਤੇ ਬਾਅਦ ਵਿਚ ਆਈ ਤਬਦੀਲੀ ਸਮੇਤ ਦੇਖ ਕੇ ਉਸ ਦਾ ਨਿਰੂਪਣ ਕੀਤਾ ਹੈ। ਕ੍ਰਿਸ਼ਨਾ ਸੋਬਤੀ ਦੇ ਵੱਡਆਕਾਰੀ ਨਾਵਲ ‘ਜ਼ਿੰਦਗੀਨਾਮਾ’ ਵਿਚ ਅਣਵੰਡੇ ਪੰਜਾਬ ਦੇ ਸੱਭਿਆਚਾਰ ਨੂੰ ਅੰਕਿਤ ਕੀਤਾ ਗਿਆ ਹੈ।[8]

ਇਨਾਮ ਵਾਪਸੀ[ਸੋਧੋ]

ਕਹਿਣੀ ਤੇ ਕਰਨੀ ਦੀ ਇਕਮਿਕਤਾ ਦਿਖਾਉਂਦਿਆਂ ਉਸ ਨੇ 2010 ਵਿਚ ਐਲਾਨਿਆ ਗਿਆ ਪਦਮ ਭੂਸ਼ਨ ਲੈਣ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ, ‘‘ਲੇਖਕ ਵਜੋਂ ਮੇਰਾ ਸਰਕਾਰ ਤੋਂ ਵਿੱਥ ਰੱਖਣਾ ਜ਼ਰੂਰੀ ਹੈ।’’ ਤੇ ਜਦੋਂ ਪਿਛਲੇ ਸਾਲਾਂ ਵਿਚ ਸਿਆਸੀ ਲਾਹੇ ਲਈ ਦੇਸ ਅੰਦਰ ਗਿਣ-ਮਿਥ ਕੇ ਅਸਹਿਣਸ਼ੀਲਤਾ ਦਾ ਮਾਹੌਲ ਬਣਾਇਆ ਗਿਆ, 2015 ਵਿਚ ਉਸ ਨੇ ਲੇਖਕਾਂ ਤੇ ਬੁੱਧੀਮਾਨਾਂ ਉੱਤੇ ਹਮਲਿਆਂ ਦਾ ਵਿਰੋਧ ਕਰਦਿਆਂ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਜ਼ੋਰਦਾਰ ਸਮਰਥਨ ਕਰਦਿਆਂ 1980 ਵਿਚ ਨਾਵਲ ‘ਜ਼ਿੰਦਗੀਨਾਮਾ’ ਨੂੰ ਮਿਲਿਆ ਸਾਹਿਤ ਅਕਾਦਮੀ ਪੁਰਸਕਾਰ ਵੀ ਮੋੜ ਦਿੱਤਾ ਤੇ 1996 ਵਿਚ ਮਿਲੀ ਸਾਹਿਤ ਅਕਾਦਮੀ ਦੀ ਫ਼ੈਲੋਸ਼ਿਪ ਵੀ ਵਾਪਸ ਕਰ ਦਿੱਤੀ।[9]

ਹਵਾਲੇ[ਸੋਧੋ]

 1. https://www.thequint.com/news/india/krishna-sobti-hindi-author-dies
 2. Sahitya Akademi Awards Sahitya Akademi Award Official website.
 3. Krishna Sobti at The Library of Congress
 4. List of Fellows Sahitya Akademi Award Official website.
 5. "'ਮਿਤਰੋ ਮਰਜਾਣੀ' ਵਾਲੀ ਕ੍ਰਿਸ਼ਨਾ ਸੋਬਤੀ ਨਹੀਂ ਰਹੀ". Punjabi Tribune Online (in ਹਿੰਦੀ). 2019-01-26. Retrieved 2019-01-26. 
 6. "ਅਲਵਿਦਾ ਕ੍ਰਿਸ਼ਨਾ ਸੋਬਤੀ". Punjabi Tribune Online (in ਹਿੰਦੀ). 2019-01-26. Retrieved 2019-01-26. 
 7. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Translation
 8. ਸਤਿੰਦਰ ਔਲਖ (2019-03-31). "ਕ੍ਰਿਸ਼ਨਾ ਸੋਬਤੀ ਤੇ ਉਸ ਦਾ ਰਚਨਾ ਸੰਸਾਰ". Punjabi Tribune Online. Retrieved 2019-05-03. 
 9. "ਕ੍ਰਿਸ਼ਣਾ ਸੋਬਤੀ: ਪਾਠਕ ਜਿਸ ਦੀ ਪੁਸਤਕ ਉਡੀਕਦੇ ਸਨ !". Punjabi Tribune Online (in ਹਿੰਦੀ). 2019-02-03. Retrieved 2019-02-22. 

ਬਾਹਰੀ ਲਿੰਕ[ਸੋਧੋ]