ਕ੍ਰਿਸ਼ਨ ਜਨਮ ਅਸਥਾਨ ਮੰਦਰ ਪਰਿਸਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਈਦਗਾਹ ਮਸੀਤ (ਕੇਂਦਰ) ਦੇ ਪਿੱਛੇ ਗਰਭ ਗ੍ਰਹਿ ਮੰਦਰ (ਖੱਬੇ) ਅਤੇ ਕੇਸ਼ਵਦੇਵਾ ਮੰਦਰ ਦਾ ਪ੍ਰਵੇਸ਼ ਦੁਆਰ (ਸੱਜੇ), 1988

ਕ੍ਰਿਸ਼ਨ ਜਨਮ ਅਸਥਾਨ ਮੰਦਰ ਪਰਿਸਰ ਜਾਂ ਕ੍ਰਿਸ਼ਨ ਜਨਮ ਭੂਮੀ ਮੱਲਾਪੁਰ, ਮਥੁਰਾ, ਉੱਤਰ ਪ੍ਰਦੇਸ਼, ਭਾਰਤ ਵਿੱਚ ਸਥਿਤ ਹਿੰਦੂ ਮੰਦਰਾਂ ਦਾ ਇੱਕ ਸਮੂਹ ਹੈ। ਮੰਨਿਆ ਜਾਂਦਾ ਹੈ ਕਿ ਇਹ ਮੰਦਰਾਂ ਦੀ ਲੜੀ ਕ੍ਰਿਸ਼ਨ ਦੇ ਜਨਮ ਦੇ ਟਿਕਾਣੇ ਦੀ ਸਰਜ਼ਮੀਨ 'ਤੇ ਸਥਿਤ ਹੈ ਅਤੇ ਔਰੰਗਜ਼ੇਬ ਵੱਲੋਂ ਨਿਰਮਾਣਿਤ ਈਦਗਾਹ ਮਸੀਤ ਦੇ ਨੇੜੇ ਹੈ।[1][2]

ਇਹ ਸਥਾਨ 6ਵੀਂ ਸਦੀ ਤੋਂ ਧਾਰਮਿਕ ਮਹੱਤਵ ਰੱਖਦਾ ਹੈ। ਇਨ੍ਹਾਂ ਮੰਦਰਾਂ ਨੂੰ ਕਈ ਵਾਰ ਤਬਾਹ ਕੀਤਾ ਗਿਆ ਸੀ, ਆਖਰੀ ਵਾਰ ਇਨ੍ਹਾਂ ਨੂੰ ਢਾਹ ਦਿੱਤਾ ਸੀ 1670 ਵਿੱਚ ਮੁਗਲ ਸ਼ਾਸਕ ਔਰੰਗਜ਼ੇਬ ਦੁਆਰਾ। ਉਸਨੇ ਉੱਥੇ ਈਦਗਾਹ ਮਸੀਤ ਦਾ ਨਿਰਮਾਣ ਕੀਤਾ ਜਿੜ੍ਹੀ ਅੱਜ ਵੀ ਉੱਥੇ ਉਪਸਥਿਤ ਹੈ।[2] 20ਵੀਂ ਸਦੀ ਵਿੱਚ, ਮਸੀਤ ਦੇ ਨਾਲ ਲੱਗਦੇ ਨਵੇਂ ਮੰਦਰ ਪਰਿਸਰ ਨੂੰ ਉਦਯੋਗਪਤੀਆਂ ਦੀ ਵਿੱਤੀ ਮਦਦ ਨਾਲ ਬਣਾਇਆ ਗਿਆ ਸੀ, ਜਿਸ ਵਿੱਚ ਕੇਸ਼ਵਦੇਵਾ ਮੰਦਰ, ਗਰਭ ਗ੍ਰਹਿ ਮੰਦਰ ਅਤੇ ਭਾਗਵਤ ਭਵਨ ਸ਼ਾਮਲ ਹਨ।[2]

ਹਵਾਲੇ[ਸੋਧੋ]

  1. Tattvāloka. Vol. 30. Sri Abhinava Vidyatheertha Educational Trust. 2007. p. 20.
  2. 2.0 2.1 2.2 Yamunan, Sruthisagar. "In Mathura, the Ayodhya playbook is being deployed again to claim Hindu rights over Idgah mosque". Scroll.in (in ਅੰਗਰੇਜ਼ੀ (ਅਮਰੀਕੀ)). Retrieved 2020-12-04.