ਸਮੱਗਰੀ 'ਤੇ ਜਾਓ

ਕੜਿਆਲ

ਗੁਣਕ: 30°56′03″N 75°11′07″E / 30.934046°N 75.185398°E / 30.934046; 75.185398
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੜਿਆਲ
ਕੜਿਆਲ
India Punjab
India Punjab
ਕੜਿਆਲ
ਪੰਜਾਬ, ਭਾਰਤ ਵਿੱਚ ਸਥਿਤੀ
India Punjab
India Punjab
ਕੜਿਆਲ
ਕੜਿਆਲ (ਭਾਰਤ)
ਗੁਣਕ: 30°56′03″N 75°11′07″E / 30.934046°N 75.185398°E / 30.934046; 75.185398
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਮੋਗਾ
ਤਹਿਸੀਲਧਰਮਕੋਟ
ਬਾਨੀਹਿੰਮਤ ਸਿੰਘ ਅਤੇ ਚੜ੍ਹਤ ਸਿੰਘ
ਬਲਾਕਧਰਮਕੋਟ
ਸਰਕਾਰ
 • ਕਿਸਮਪੰਚਾਇਤੀ ਰਾਜ
 • ਬਾਡੀਗ੍ਰਾਮ ਪੰਚਾਇਤ
ਉੱਚਾਈ
221 m (724 ft)
ਆਬਾਦੀ
 (2011)
 • ਕੁੱਲ
4,562
 • ਮਨੁੱਖੀ ਲਿੰਗ ਅਨੁਪਾਤ
2,413/2,149 /
ਭਾਸ਼ਾਵਾਂ
 • ਅਧਿਕਾਰਤਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਪਿੰਨ ਕੋਡ
142042
ਵਾਹਨ ਰਜਿਸਟ੍ਰੇਸ਼ਨPB-29
ਡਾਕਖਾਨਾਧਰਮਕੋਟ
ਵੈੱਬਸਾਈਟmoga.nic.in

ਕੜਿਆਲ ਜ਼ਿਲ੍ਹਾ ਮੋਗਾ ਦੀ ਤਹਿਸੀਲ ਧਰਮਕੋਟ ਦਾ ਪਿੰਡ ਹੈ।[1] ਇਹ ਧਰਮਕੋਟ ਤੋਂ 3 ਕਿਲੋਮੀਟਰ ਅਤੇ ਮੋਗਾ ਤੋਂ 15 ਕਿਲੋਮੀਟਰ ਦੀ ਦੂਰੀ ਤੇ ਵੱਸਿਆ ਹੋਇਆ ਹੈ।

ਇਤਿਹਾਸ

[ਸੋਧੋ]

ਇਸ ਪਿੰਡ ਦੀ ਉਮਰ ਚਾਰ ਕੁ ਸਾਲ ਦੱਸੀ ਜਾਂਦੀ ਹੈ। ਇਹ ਬਤਾਲੀਏ ਮੋਗੇ 'ਚੋ ਹੀ ਵੱਸਿਆ ਇਕ ਪਿੰਡ ਹੈ। ਕੜਿਆਲ ਪਿੰਡ ਦੇ ਨਾਂ ਬਾਰੇ ਇਸ ਤਰ੍ਹਾਂ ਸੁਣਨ ਨੂੰ ਮਿਲਦਾ ਹੈ ਕਿ ਇਹ ਮੋਗੇ ਤੋਂ ਆਉਂਦੇ ਜਾਂਦੇ ਵਪਾਰੀਆਂ ਦਾ ਰਸਤਾ ਇੱਥੋਂ ਦਾ ਸੀ। ਪਿੰਡ ਦੇ ਦੱਖਣ ਵੱਲ ਇੱਕ ਢਾਬ ਨੂੰ ਮੋਗੇ ਵਾਲੀ ਢਾਬ ਕਿਹਾ ਜਾਂਦਾ ਹੈ। ਇਥੇ ਕਿਸੇ ਸਮੇਂ ਸੰਘਣੇ ਦਰਖਤ ਸਨ। ਉਨ੍ਹਾਂ ਸਮਿਆਂ ਵਿੱਚ ਵਪਾਰੀ ਊਠਾਂ ਅਤੇ ਘੋੜਿਆਂ ਤੇ ਵਪਾਰ ਕਰਦੇ ਸਨ ਅਤੇ ਆਰਾਮ ਲਈ ਘੋੜਿਆਂ ਦੇ ਪਾਏ ਕੜਿਆਲ ਇਥੇ ਲਾਹੁੰਦੇ ਸਨ ਭਾਵ ਇਥੇ ਸਵਾਰੀ ਕਰਨ ਵਾਲੇ ਥੱਕੇ ਪਸ਼ੂਆਂ ਨੂੰ ਆਰਾਮ ਕਰਾਇਆ ਜਾਂਦਾ ਸੀ। ਹੌਲੀ ਹੌਲੀ ਇਸ ਢਾਬ ਦਾ ਨਾਂ ਮੋਗੇ ਵਾਲੀ ਢਾਬ ਤੇ ਕੜਿਆਲ[2] ਵਾਲੀ ਥਾਂ ਪੈ ਗਿਆ। ਜਿਸ ਦੇ ਨਾਂ ਤੇ ਇਹ ਪਿੰਡ ਵਸਿਆ। ਇਹ ਪਿੰਡ ਹਿੰਮਤ ਸਿੰਘ ਅਤੇ ਚੜ੍ਹਤ ਸਿੰਘ ਨੇ ਵਸਾਇਆ ਜੋ ਮੋਗੇ ਤੋਂ ਇੱਥੇ ਡੰਗਰ ਚਾਰਨ ਲਈ ਆਉਂਦੇ ਸਨ ਅਤੇ ਕਈ ਵਾਰੀ ਰਾਤ ਇੱਥੇ ਹੀ ਟਿੱਕ ਜਾਂਦੇ ਸਨ। ਫੇਰ ਉਹਨਾਂ ਨੇ ਪੱਕੇ ਤੌਰ ਤੇ ਇੱਥੇ ਹੀ ਰਹਿਣ ਦਾ ਫੈਸਲਾ ਕਰ ਲਿਆ ਅਤੇ ਕੜਿਆਲ ਪਿੰਡ ਵਸਾਉਣ ਵਾਸਤੇ ਮੋੜ੍ਹੀ ਗੱਡ ਦਿੱਤੀ। ਕੜਿਆਲ ਪਿੰਡ ਵਿੱਚ ਚਾਹਲ ਕਲੇਰ ਗਿੱਲ ਧਾਲੀਵਾਲ ਜਾਨੀ ਆਦਿ ਗੋਤਾਂ ਦੇ ਜੱਟ ਪਰਿਵਾਰਾਂ ਤੋਂ ਇਲਾਵਾ ਨਾਈ ਮਹਿਰੇ ਹਰੀਜਨ ਅਤੇ ਹਿੰਦੂ ਪਰਿਵਾਰ ਵਸਦੇ ਹਨ।

ਇਸ ਦੇ ਨੇੜਲੇ ਪਿੰਡ ਗਗੜਾ, ਚੀਮਾ, ਚੁੱਘਾ ਖੁਰਦ ਤੇ ਕਲਾਂ, ਵਰ੍ਹੇ, ਫਤਿਹਗੜ੍ਹ ਕੋਰੋਟਾਣਾ ਅਤੇ ਜਲਾਲਾਬਾਦ ਪੂਰਬੀ ਹਨ।

ਜ਼ਿਕਰਯੋਗ ਵਿਆਕਤੀ

[ਸੋਧੋ]

ਹਵਾਲੇ

[ਸੋਧੋ]
  1. "ਕੜਿਆਲ - ਪੰਜਾਬ ਦੇ ਪਿੰਡਾਂ ਦਾ ਇਤਿਹਾਸ" (in ਅੰਗਰੇਜ਼ੀ (ਅਮਰੀਕੀ)). 2024-10-30. Retrieved 2025-07-15.
  2. ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਪਾਲਾ ਸਿੰਘ ਜੀ ਕੜਿਆਲ ਧਰਮਕੋਟ ( ਮੋਗਾ ), retrieved 2025-07-15