ਖਵਾਜਾ ਦਿਵਾਨ ਗ਼ੁਲਾਮ ਫ਼ਰੀਦ ਚਾਚੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਖਵਾਜਾ ਦਿਵਾਨ ਗ਼ੁਲਾਮ ਫ਼ਰੀਦ ਚਾਚੜਾ

ਜੀਵਨ[ਸੋਧੋ]

ਖਵਾਜਾ ਦਿਵਾਨ ਗ਼ੁਲਾਮ ਫ਼ਰੀਦ ਚਾਚੜਾ ਉੱਤਰ ਕਾਲ ਦਾ ਸੂਫ਼ੀ ਕਵੀ ਹੋਇਆ ਹੈ। ਜਿਸ ਦਾ ਜਨਮ ਰਿਆਸਤ ਬਹਾਲਪੁਰ ਪਿੰਡ ਚਾਚੜਾ (ਪਾਕਿਸਤਾਨ) ਵਿੱਚ ਹੋਇਆ| ਬਚਪਨ ਵਿੱਚ ਹੀ ਆਪਣੇ ਕੁਰਾਨ ਸ਼ਰੀਫ ਯਾਦ ਕਰ ਲਇਆ ਸੀ| ਆਪ ਨੂੰ 'ਹਫ਼ਿਜ' ਵੀ ਆਖਿਆ ਜਾਂਦਾ ਸੀ| ਖਵਾਜਾ ਦਿਵਾਨ ਗ਼ੁਲਾਮ ਫ਼ਰੀਦ ਚਾਚੜਾ ਦੀ ਰਚਨਾ ਤੋਂ ਸਹਿਜੇ ਹੀ ਪਤਾ ਲਾਗ ਜਾਂਦਾ ਕਿ ਆਪ ਅਰਬੀ,ਫ਼ਾਰਸੀ,ਹਿੰਦੀ,ਮਾਰਵਾੜੀ,ਸਿੰਧੀ ਅੰਗਰੇਜ਼ੀ ਆਦਿ ਭਾਸ਼ਵਾਂ ਜਾਣਦੇ ਸਨ। ਆਪ ਲੋਭ,ਮੋਹ,ਹੰਕਾਰ ਆਦਿ ਤੋਂ ਮੁਕਤ ਸਨ। ਆਪ ਨੇ ਇਸ਼ਕ ਮਜ਼ਾਜੀ ਤੇ ਇਸ਼ਕ ਹਕੀਕੀ ਤਕ ਦਾ ਸਫ਼ਰ ਤੈਅ ਕੀਤਾ| ਖਵਾਜਾ ਦਿਵਾਨ ਗ਼ੁਲਾਮ ਫ਼ਰੀਦ ਚਾਚੜਾ ਦੀਆਂ ਰਚਨਾਵਾਂ ਦੇ ਵਿਸ਼ੇ ਪ੍ਰਭੂ ਭਗਤੀ, ਪ੍ਰਭੂ-ਪ੍ਰੇਮ ਆਦਿ ਹਨ। ਆਪ ਨੇ ਅੱਲ੍ਹਾ ਨੂੰ ਆਸ਼ਕ ਅਤੇ ਮਾਸ਼ੂਕ ਦੋਹਾਂ ਰੂਪਾਂ ਵਿੱਚ ਹੀ ਚਿਤਰਿਆ| ਆਪ ਨੇ ਰੱਬ ਨੂੰ ਪਾਉਣ ਲਈ ਪ੍ਰੇਮ-ਮਾਰਗ ਦੀ ਹੀ ਪ੍ਰੋੜਤਾ ਕੀਤੀ| ਗਾਇਕੀ ਤੇ ਸੰਗੀਤ ਵਿੱਚ ਵਿਸ਼ੇਸ਼ ਰੁਚੀ ਸੀ| ਆਪ ਦੀਆਂ ਰਚਨਾਵਾਂ ਸਮਾਜਿਕ-ਸੱਭਿਆਚਾਰਕ ਰਹੁ-ਰੀਤਾਂ,ਚੱਜ ਆਚਾਰ ਨਾਲ ਲਬਰੇਜ਼ ਹਨ ਜਿਵੇਂ ਕਿਰਸਾਨੀ ਜੀਵਨ,ਭੱਤਾ ਢੋਂਹਦੀਆਂ ਜੱਟੀਆਂ,ਸੁਰਖੀ,ਕੱਜਲ,ਪਹਿਰਾਵਾ,ਰਿਸ਼ਤੇਦਾਰੀਆਂ ਆਦਿ ਦਾ ਜ਼ਿਕਰ ਵਿਸ਼ੇਸ਼ ਤੌਰ ਉੱਤੇ ਮਿਲਦਾ ਹੈ। ਆਪ ਮੁੱਖ ਕਾਵਿ-ਰੂਪ ' ਕਾਫੀਆਂ ' ਹੈ।

ਰਚਨਾ[ਸੋਧੋ]

ਖਵਾਜਾ ਦਿਵਾਨ ਗ਼ੁਲਾਮ ਫ਼ਰੀਦ ਚਾਚੜਾ ਨੇ ਲਗਭਗ 375 ਕਾਫੀਆਂ ਦੀ ਰਚਨਾ ਕੀਤੀ|[1]

ਹਵਾਲੇ[ਸੋਧੋ]

  1. ਪੰਜਾਬ ਦੇ ਪ੍ਰਸਿੱਧ ਸੂਫ਼ੀ,ਜਗਦੀਪ ਚਿੱਤਰਕਾਰ,ਪੰਨਾ ਨੰ. 72