ਸਮੱਗਰੀ 'ਤੇ ਜਾਓ

ਖ਼ਾਲਸਾ ਕਾਲਜ ਫ਼ਾਰ ਵੂਮੈਨ, ਸਿੱਧਵਾਂ ਖੁਰਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਖ਼ਾਲਸਾ ਕਾਲਜ ਫ਼ਾਰ ਵੂਮੈਨ, ਸਿੱਧਵਾਂ ਖੁਰਦ
ਕਿਸਮਕਾਲਜ
ਸਥਾਪਨਾ1950
ਟਿਕਾਣਾ
ਸਿੱਧਵਾਂ ਖੁਰਦ, ਲੁਧਿਆਣਾ
, ,
ਕੈਂਪਸਪੇਂਡੂ
ਵੈੱਬਸਾਈਟwww.kcwsidhwan.org

ਖ਼ਾਲਸਾ ਕਾਲਜ ਫ਼ਾਰ ਵੂਮੈਨ (ਅੰਗ੍ਰੇਜ਼ੀ: Khalsa College For Women), ਪਿੰਡ ਸਿੱਧਵਾਂ ਖੁਰਦ, ਜ਼ਿਲ੍ਹਾ ਲੁਧਿਆਣਾ ਵਿਖੇ ਸਥਿੱਤ ਹੈ।[1][2] ਇਹ ਕਾਲਜ ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੀ ਅਗਵਾਈ ਅਧੀਨ ਚੱਲ ਰਿਹਾ ਹੈ।

ਕਾਲਜ ਦਾ ਇਤਿਹਾਸ

[ਸੋਧੋ]

ਪਿੰਡ ਸਿੱਧਵਾਂ ਖੁਰਦ ਵਿੱਚ ਭਾਈ ਨਰਾਇਣ ਸਿੰਘ ਇੱਕ ਕਿਸਾਨ ਘਰਾਣੇ ਨਾਲ ਸਬੰਧਿਤ ਸਨ। 9 ਮਈ 1908 ਨੂੰ ਭਾਈ ਨਰਾਇਣ ਸਿੰਘ ਦਾ ਦਸਾਂ ਵਰ੍ਹਿਆਂ ਦਾ ਪੁੱਤਰ ਕਾਕਾ ਉਜਾਗਰ ਸਿੰਘ ਅਚਾਨਕ ਸਦੀਵੀ ਵਿਛੋੜਾ ਦੇ ਗਿਆ। ਇਸ ਸਮੇਂ ਸੰਤ ਗੁਰਬਖਸ਼ ਸਿੰਘ ਨੇ ਭਾਈ ਨਰਾਇਣ ਸਿੰਘ ਨੂੰ ਆਪਣੀ ਬੇਟੀ ਹਰਪ੍ਰਕਾਸ਼ ਨੂੰ ਪੜ੍ਹਾਉਣ ਦੀ ਸਲਾਹ ਦਿੱਤੀ। ਉਸ ਸਮੇਂ ਅਣਵੰਡੇ ਪੰਜਾਬ ਵਿੱਚ ਕੁੜੀਆਂ ਨੂੰ ਪੜ੍ਹਾਉਣ ਦਾ ਰਿਵਾਜ ਨਹੀਂ ਸੀ। ਭਾਈ ਸਾਹਿਬ ਨੇ ਮਿਤੀ 29 ਮਈ 1909 ਨੂੰ ਆਪਣੇ ਘਰ ਦੇ ਵਿਹੜੇ ਵਿੱਚ ਸ਼ਹਿਤੂਤ ਦੇ ਰੁੱਖ ਦੀ ਸੰਘਣੀ ਛਾਂ ਹੇਠ 4 ਬੱਚੀਆਂ ਨਾਲ ਇੱਕ ਸਕੂਲ ਦੀ ਸਥਾਪਨਾ ਕੀਤੀ। ਇਸ ਸਕੂਲ ਦੀਆਂ ਪਹਿਲੀਆਂ ਚਾਰ ਵਿਦਆਰਥਣਾਂ ਬੀਬੀ ਹਹਿਪ੍ਰਕਾਸ਼ ਕੌਰ, ਬੀਬੀ ਭਾਨ ਕੌਰ, ਬੀਬੀ ਸੋਧ ਕੌਰ ਅਤੇ ਬੀਬੀ ਭਾਗ ਕੌਰ ਸਨ। ਭਾਈ ਨਰਾਇਣ ਸਿੰਘ ਨੇ ਆਪਣੀ 20 ਵਿੱਘੇ ਜ਼ਮੀਨ ਇਸ ਸਕੂਲ ਦੇ ਨਾਮ ਲਗਵਾ ਦਿੱਤੀ। ਸੰਨ 1934 ਵਿੱਚ ਮਿਡਲ ਸਕੂਲ ਤੋਂ ਸਿੱਖ ਗਰਲਜ਼ ਹਾਈ ਸਕੂਲ ਬਣ ਗਿਆ ਅਤੇ ਭਾਈ ਸਾਹਿਬ ਜੀ ਵੱਲੋਂ ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਬਣਾ ਕੇ ਆਪਣੀ ਸਾਰੀ ਜ਼ਮੀਨ ਜਾਇਦਾਦ ਇਸ ਟਰੱਸਟ ਦੇ ਨਾਮ ਲਗਵਾ ਦਿੱਤੀ ਗਈ।

ਸੰਨ 1950 ਵਿੱਚ ਖ਼ਾਲਸਾ ਕਾਲਜ ਫ਼ਾਰ ਵਿਮੈਨ ਹੋਂਦ ਵਿਚ ਆਇਆ।[3] ਸੰਨ 1953 ਵਿੱਚ ਬੀਬੀ ਜੀ ਦੇ ਯਤਨਾਂ ਸਦਕਾ ਜੇ.ਬੀ.ਟੀ ਦਾ ਕੋਰਸ ਅਤੇ 1955 ਵਿੱਚ ਬੀ.ਐੱਡ ਦਾ ਕੋਰਸ ਸ਼ੁਰੂ ਹੋਇਆ। ਸੰਨ 1968 ਵਿੱਚ ਬੀਬੀ ਹਰਿਪ੍ਰਕਾਸ਼ ਕੌਰ ਕਾਲਜ ਆਫ਼ ਐਜੂਕੇਸ਼ਨ ਫਾਰ ਵਿਮੈਨ ਵਿਚ ਐੱਮ.ਐੱਡ ਦਾ ਕੋਰਸ ਸ਼ੁਰੂ ਹੋਇਆ ਅਤੇ 1976 ਵਿੱਚ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਹੋਂਦ ਵਿੱਚ ਆਇਆ। ਸੰਨ 2004 ਵਿੱਚ ਸਿੱਖ ਗਰਲਜ਼ ਹਾਈ ਸਕੂਲ ਤੋਂ ਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬਣ ਗਿਆ ਅਤੇ ਸੰਨ 2006 ਵਿੱਚ ਜੀ.ਐਚ.ਜੀ.ਇੰਸੀਚਿਊਟ ਆਫ਼ ਲਾਅ ਕਾਲਜ ਹੋਂਦ ਵਿੱਚ ਆਇਆ। ਸੰਨ 1909 ਵਿੱਚ ਚਾਰ ਵਿਦਆਰਥਣਾਂ ਨਾਲ ਸ਼ੁਰੂ ਕੀਤਾ ਇੱਕ ਪ੍ਰਾਇਮਰੀ ਸਕੂਲ ਅੱਜ ਪੰਜ ਵਿੱਦਿਅਕ ਸੰਸਥਾਵਾਂ ਦੇ ਰੂਪ ਵਿੱਚ ਪ੍ਰਫੁੱਲਿਤ ਹੋ ਚੁੱਕਿਆ ਹੈ।

ਕਾਲਜ ਵਿੱਚ ਚਲਦੇ ਕੋਰਸ

[ਸੋਧੋ]

ਖ਼ਾਲਸਾ ਕਾਲਜ ਫ਼ਾਰ ਵਿਮੈਨ, ਸਿੱਧਵਾਂ ਖੁਰਦ ਵਿੱਚ ਹੇਠ ਲਿਖੇ ਕੋਰਸ ਚੱਲ ਰਹੇ ਹਨ-

ਕੋਰਸਵਿਸ਼ੇਸ਼ਗਤਾਸੀਟਾਂ ਦੀ ਗਿਣਤੀ ਵਿਸ਼ੇਸ਼ ਨੋਟ
ਐਮ.ਏ.ਪੰਜਾਬੀ40ਸੈਲਫ਼ ਫਾਈਨਾਂਸ ਕੋਰਸ
ਐਮ.ਏ.ਇਤਿਹਾਸ40
ਐਮ.ਏ.ਅੰਗਰੇਜ਼ੀ40ਸੈਲਫ਼ ਫਾਈਨਾਂਸ ਕੋਰਸ
ਐਮ.ਏ.ਰਾਜਨੀਤੀ ਸ਼ਾਸ਼ਤਰ40ਸੈਲਫ਼ ਫਾਈਨਾਂਸ ਕੋਰਸ
ਐਮ.ਐਸ.ਸੀਆਈ.ਟੀ.40ਸੈਲਫ਼ ਫਾਈਨਾਂਸ ਕੋਰਸ
ਬੀ.ਐਸ.ਸੀ.ਨਾਨ ਮੈਡੀਕਲ60
ਬੀ. ਐਸ.ਸੀ.ਮੈਡੀਕਲ60
ਬੀ.ਸੀ.ਏ40ਸੈਲਫ਼ ਫਾਈਨਾਂਸ ਕੋਰਸ
ਬੀ.ਕਾਮ.70ਸੈਲਫ਼ ਫਾਈਨਾਂਸ ਕੋਰਸ
ਬੀ.ਏ. ਬੀ.ਐਡ50ਸੈਲਫ਼ ਫਾਈਨਾਂਸ ਕੋਰਸ
ਬੀ.ਐਸ.ਸੀ. ਬੀ.ਐਡ50ਸੈਲਫ਼ ਫਾਈਨਾਂਸ ਕੋਰਸ
ਪੀ.ਜੀ.ਡੀ.ਸੀ.ਏ50ਸੈਲਫ਼ ਫਾਈਨਾਂਸ ਕੋਰਸ
ਬੀ.ਏ.400

ਹਵਾਲੇ

[ਸੋਧੋ]
  1. ↑ "Khalsa College for Women". www.mappls.com (in ਅੰਗਰੇਜ਼ੀ). Retrieved 2024-11-02.
  2. ↑ "Khalsa College for Women, Sidhwan Khurd: A Legacy of Excellence | Khalsa College for Women". www.kcwsidhwan.org. Retrieved 2024-11-02.
  3. ↑ "College History | Khalsa College for Women". www.kcwsidhwan.org. Retrieved 2024-11-02.