ਪਟਿਆਲਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3: ਲਾਈਨ 3:
| native_name = ਪਟਿਆਲਾ
| native_name = ਪਟਿਆਲਾ
| native_name_lang =
| native_name_lang =
| other_name = Shahi Shehar, City of Gardens
| other_name = ਸ਼ਾਹੀ ਸ਼ਹਿਰ, ਬਾਗਾਂ ਦਾ ਸ਼ਹਿਰ
| settlement_type = [[Metropolitan City]]
| settlement_type = [[ਮੁੱਖ ਸ਼ਹਿਰ]]
| image_skyline = MotiBaghPalace.jpg
| image_skyline = MotiBaghPalace.jpg
| image_alt =
| image_alt =
| image_caption = [[Moti Bagh Palace]], Patiala now houses the National Institute of Sports
| image_caption = [[ਮੋਤੀ ਬਾਗ ਮਹਿਲ]], ਪਟਿਆਲਾ
| nickname =
| nickname =
| image_map =
| image_map =
| map_alt =
| map_alt =
| map_caption =
| map_caption =
| pushpin_map = India Punjab
| pushpin_map = ਭਾਰਤ ਪੰਜਾਬ
| pushpin_label_position =
| pushpin_label_position =
| pushpin_map_alt =
| pushpin_map_alt =
ਲਾਈਨ 25: ਲਾਈਨ 25:
| longEW = E
| longEW = E
| coordinates_display = inline,title
| coordinates_display = inline,title
| subdivision_type = Country
| subdivision_type = ਦੇਸ਼
| subdivision_name = India
| subdivision_name = ਭਾਰਤ
| subdivision_type1 = [[States and territories of India|State]]
| subdivision_type1 = [[States and territories of India|State]]
| subdivision_name1 = [[Punjab, India|Punjab]]
| subdivision_name1 = [[ਪੰਜਾਬ, ਭਾਰਤ|ਪੰਜਾਬ]]
| subdivision_type2 = [[List of districts of India|District]]
| subdivision_type2 = [[List of districts of India|District]]
| subdivision_name2 = [[Patiala district|Patiala]]
| subdivision_name2 = [[ਪਟਿਆਲਾ ਜਿਲ੍ਹਾ|ਪਟਿਆਲਾ]]
| established_date = 1754
| established_date = 1754
| founder =
| founder =
| named_for =
| named_for =
| seat_type = Capital
| seat_type = ਰਾਜਧਾਨੀ
| seat = Patiala
| seat = ਪਟਿਆਲਾ
| parts_type = [[List of Indian districts|Districts]]
| parts_type = [[List of Indian districts|Districts]]
| parts_style = para
| parts_style = para
ਲਾਈਨ 55: ਲਾਈਨ 55:
| population_demonym =
| population_demonym =
| population_footnotes = <ref name="Patiala City Population Census 2011">[http://www.census2011.co.in/census/city/17-patiala.html]</ref>
| population_footnotes = <ref name="Patiala City Population Census 2011">[http://www.census2011.co.in/census/city/17-patiala.html]</ref>
| demographics_type1 = Languages
| demographics_type1 = ਭਾਸ਼ਾਵਾਂ
| demographics1_title1 = Official
| demographics1_title1 = Official
| demographics1_info1 = [[Punjabi language|Punjabi]]
| demographics1_info1 = [[Punjabi language|Punjabi]]
ਲਾਈਨ 66: ਲਾਈਨ 66:
| iso_code = [[ISO 3166-2:IN|IN-Pb]]
| iso_code = [[ISO 3166-2:IN|IN-Pb]]
| registration_plate = PB11, PB34, PB39, PB42, PB48, PB72
| registration_plate = PB11, PB34, PB39, PB42, PB48, PB72
| blank1_name_sec1 = Largest city
| blank1_name_sec1 = ਸਭ ਤੋਂ ਵੱਡਾ ਸ਼ਹਿਰ
| blank1_info_sec1 = Patiala
| blank1_info_sec1 = ਪਟਿਆਲਾ
| blank2_name_sec1 = HDI
| blank2_name_sec1 = HDI
| blank2_info_sec1 = {{increase}}<br/> 0.860
| blank2_info_sec1 = {{increase}}<br/> 0.860

13:06, 4 ਅਕਤੂਬਰ 2013 ਦਾ ਦੁਹਰਾਅ

Patiala
ਪਟਿਆਲਾ
ਸ਼ਾਹੀ ਸ਼ਹਿਰ, ਬਾਗਾਂ ਦਾ ਸ਼ਹਿਰ
ਮੋਤੀ ਬਾਗ ਮਹਿਲ, ਪਟਿਆਲਾ
ਦੇਸ਼ਭਾਰਤ
Stateਪੰਜਾਬ
Districtਪਟਿਆਲਾ
Established1754
ਰਾਜਧਾਨੀਪਟਿਆਲਾ
Districts6
ਸਰਕਾਰ
 • ਬਾਡੀMunicipal Corporation of Patiala
ਖੇਤਰ
 • ਕੁੱਲ210 km2 (80 sq mi)
ਉੱਚਾਈ
350 m (1,150 ft)
ਆਬਾਦੀ
 • ਕੁੱਲ7,63,003
 • ਘਣਤਾ3,600/km2 (9,400/sq mi)
ਭਾਸ਼ਾਵਾਂ
 • OfficialPunjabi
ਸਮਾਂ ਖੇਤਰਯੂਟੀਸੀ+5:30 (IST)
PIN
147XXX
Telephone code91-0175
ISO 3166 ਕੋਡIN-Pb
ਵਾਹਨ ਰਜਿਸਟ੍ਰੇਸ਼ਨPB11, PB34, PB39, PB42, PB48, PB72
ਸਭ ਤੋਂ ਵੱਡਾ ਸ਼ਹਿਰਪਟਿਆਲਾ
HDIIncrease
0.860
HDI Categoryvery high
Literacy86.63%
ਵੈੱਬਸਾਈਟpatiala.nic.in
The city of Patiala comprises as a Princely State and a Heritage City

ਪਟਿਆਲਾ ਭਾਰਤੀ ਪੰਜਾਬ ਸੂਬੇ ਦੇ ਦੱਖਣ-ਪੂਰਬ ਵਿੱਚ ਸਥਿੱਤ ਇੱਕ ਸ਼ਹਿਰ, ਜਿਲ੍ਹਾ ਅਤੇ ਸਾਬਕਾ ਰਿਆਸਤ ਹੈ। ਇਹ ਸ਼ਹਿਰ ਪਟਿਆਲਾ ਜਿਲ੍ਹੇ ਦਾ ਪ੍ਰਸ਼ਾਸ਼ਨਿਕ ਕੇਂਦਰ ਹੈ। ਇਹ ਸ਼ਹਿਰ ਬਾਬਾ ਆਲਾ ਸਿੰਘ ਨੇ 1763 ਵਿੱਚ ਵਸਾਇਆ ਸੀ, ਜਿਥੋਂ ਇਸਦਾ ਨਾਂ ਆਲਾ ਦੀ ਪੱਟੀ ਅਤੇ ਮਗਰੋਂ ਪੱਟੀਆਲਾ ਅਤੇ ਫੇਰ ਪਟਿਆਲਾ ਪੈ ਗਿਆ। ਪਟਿਆਲਾ ਜਿਲ੍ਹੇ ਦੀਆਂ ਸੀਮਾਵਾਂ ਉੱਤਰ ਵਿੱਚ ਫਤਹਿਗੜ, ਰੂਪਨਗਰ ਅਤੇ ਚੰਡੀਗੜ ਨਾਲ, ਪੱਛਮ ਵਿੱਚ ਸੰਗਰੂਰ ਜਿਲ੍ਹੇ ਨਾਲ, ਪੂਰਬ ਵਿੱਚ ਅੰਬਾਲਾ ਅਤੇ ਕੁਰੁਕਸ਼ੇਤਰ ਨਾਲ ਅਤੇ ਦੱਖਣ ਵਿੱਚ ਕੈਥਲ ਨਾਲ ਲੱਗਦੀਆਂ ਹਨ। ਇਹ ਸ‍ਥਾਨ ਸਿੱਖਿਆ ਦੇ ਖੇਤਰ ਵਿੱਚ ਵੀ ਆਗੂ ਰਿਹਾ ਹੈ। ਦੇਸ਼ ਦਾ ਪਹਿਲਾ ਡਿਗਰੀ ਕਾਲਜ ਮਹਿੰਦਰਾ ਕਾਲਜ ਦੀ ਸ‍ਥਾਪਨਾ 1870 ਵਿੱਚ ਪਟਿਆਲਾ ਵਿੱਚ ਹੀ ਹੋਈ ਸੀ । ਇਹ ਸ਼ਹਿਰ ਰਵਾਇਤੀ ਪੱਗ, ਪਰਾਂਦੇ, ਨਾਲੇ, ਪਟਿਆਲਾ ਸ਼ਾਹੀ ਸਲਵਾਰ, ਪੰਜਾਬੀ ਜੁੱਤੀ ਅਤੇ ਪਟਿਆਲਾ ਪੈਗ ਵਾਸਤੇ ਪ੍ਰਸਿੱਧ ਹੈ|

ਪੁਲਾੜ ਯਾਤਰੀ

ਪਹਿਲਾ ਭਾਰਤੀ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਪਟਿਆਲੇ ਦਾ ਜੰਮ-ਪਲ ਸੀ|

ਸਿਖਿਆ

1947 ਵਿੱਚ ਅਜ਼ਾਦੀ ਤੋਂ ਬਾਅਦ ਪਟਿਆਲਾ ਸਿਖਿਆ ਦਾ ਕੇਂਦਰ ਬਣ ਗਿਆ। ਇਥੇ ਬਹੁਤ ਸਾਰੇ ਸਕੂਲ, ਕਾਲਜ, ਯੂਨੀਵਰਸਿਟੀ ਅਤੇ ਹੋਰ ਸਿਖਿਆ ਕੇਂਦਰ ਹਨ। ਯਾਦਵਿੰਦਰਾ ਪਬਲਿਕ ਸਕੂਲ ਪੰਜਾਬੀ ਯੂਨੀਵਰਸਿਟੀ ਥਾਪਰ ਯੂਨੀਵਰਸਿਟੀ [[ਰਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਜਰਨਲ ਸਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖਾਲਸਾ ਕਾਲਜ ਮਹਿੰਦਰਾ ਕਾਲਜ ਮੁਲਤਾਨੀ ਮਲ ਮੋਦੀ ਕਾਲਜ ਸਰਕਾਰੀ ਮੈਡੀਕਲ ਕਾਲਜ ਸਰਕਾਰੀ ਕਾਲਜ ਲੜਕੀਆਂ ਬਿਕਰਮ ਕਮਰਸ ਕਾਲਜ ਨੇਤਾ ਜੀ ਸੁਭਾਸ ਨੈਸ਼ਨਲ ਸਪੋਰਟਸ ਅਥਾਰਟੀ

ਖੇਡ ਦੇ ਮੈਦਾਨ

ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਉਡ ਯਾਦਵਿੰਦਰਾ ਸਪੋਰਟਸ ਸਟੇਡੀਅਮ ਰਿੰਗ ਹਾਲ ਰੋਲਰ ਸਕੇਟਿੰਗ

ਰਾਜਿੰਦਰਾ ਕੋਠੀ ਪਟਿਆਲਾ ਜੋ ਬਾਰਾਂਦਰੀ 'ਚ ਸਥਿਤ ਹੈ ਜੋ ਕਿ ਹੈਰੀਟੇਜ ਹੋਟਲ ਹੈ

ਕਿਲਾ ਮੁਬਾਰਕ

ਵੰਡੇ ਗਏ ਪੰਜਾਬ ਦੇ ਦੋ ਪ੍ਰਮੁੱਖ ਸ਼ਹਿਰਾਂ ਲਾਹੌਰ ਤੇ ਅੰਮ੍ਰਿਤਸਰ ਮਗਰੋਂ ਕੇਵਲ ਪਟਿਆਲਾ ਹੀ ਅਜਿਹਾ ਹੈ ਜਿਸ ਦੀ ਵਿਰਾਸਤ ਅਨੋਖੀ ਤੇ ਅਮੀਰ ਦਿੱਖ ਵਾਲੀ ਹੈ। ਇਸ ਸ਼ਹਿਰ ਦੇ ਬਾਨੀ ਬਾਬਾ ਆਲਾ ਸਿੰਘ ਨੇ 12 ਫਰਵਰੀ 1763 ਨੂੰ ਅੱਜ ਦੇ ਹੀ ਦਿਨ ਇਥੇ ਕਿਲਾ ਮੁਬਾਰਕ ਦੀ ਨੀਂਹ ਰੱਖੀ ਸੀ। ਸ਼ਹਿਰ ਦਾ ਮੁੱਢ ਬੰਨਣ ਵਾਲੇ ਦਿਹਾੜੇ ਨੂੰ ਅੱਜ ਕਿਸੇ ਨੇ ਯਾਦ ਨਹੀਂ ਰੱਖਿਆ। ਪਟਿਆਲਾ, ਜਿਹੜਾ ਵਿਕਾਸ ਤੇ ਸੁੰਦਰਤਾ ਦੀਆਂ ਕਈ ਪੁਲਾਂਘਾਂ ਮਗਰੋਂ ਅੱਜ ਵਿਰਾਸਤੀ ਦਿਖ ਦੀ ਮਿਸਾਲ ਹੈ, ਪਿੱਛੇ ਪਟਿਆਲਾ ਰਿਆਸਤ ਦਾ ਹੀ ਵੱਡਮੁਲਾ ਰੋਲ ਰਿਹਾ ਹੈ। ਬਾਬਾ ਆਲਾ ਸਿੰਘ ਦੀ ਦੂਰਅੰਦੇਸ਼ੀ ਦੀ ਬਦੌਲਤ ਪਟਿਆਲਾ ਸ਼ਹਿਰ ‘ਪਟਿਆਲਾ ਰਿਆਸਤ’ ਦੀ ਸੰਨ 1765 ਤੋਂ ਦੇਸ਼ ਆਜ਼ਾਦ ਹੋਣ ਤੱਕ ਰਾਜਧਾਨੀ ਰਿਹਾ ਹੈ। ਉਨ੍ਹਾਂ ਨੇ ਇਥੇ 1757 ‘ਚ ਇੱਕ ਕੱਚੀ ਗੜ੍ਹੀ ਉਸਾਰੀ ਸੀ। ਰਾਜਸੀ ਤੇ ਪ੍ਰਸ਼ਾਸਕੀ ਪੱਖ ਤੋਂ ਹੋਰ ਮਜ਼ਬੂਤ ਹੋਣ ਮਗਰੋਂ 12 ਫਰਵਰੀ 1763 ਨੂੰ ਕਿਲਾ ਮੁਬਾਰਕ ਦੀ ਨੀਂਹ ਰੱਖੀ। ਪੱਟੀ ਦੇ ਆਲੇ ਦੀ ‘ਅੱਲ’ ਮਗਰੋਂ ਇਹ ਸ਼ਹਿਰ ਪਟਿਆਲਾ ਦੇ ਨਾਂ ’ਤੇ ਪ੍ਰਸਿੱਧ ਹੋਇਆ। ਪਹਿਲਾਂ ਬਾਬਾ ਆਲਾ ਸਿੰਘ ਨੇ ਆਪਣੀ ਰਾਜਧਾਨੀ ਕੁਝ ਚਿਰ ਬਰਨਾਲੇ ਵੀ ਰੱਖੀ, ਪਰ ਬਾਅਦ ’ਚ ਇਹ ਪਟਿਆਲਾ ਲੈ ਆਂਦੀ ਗਈ। ਦੇਸ਼ ਦੀਆਂ ਪ੍ਰਮੱਖ ਰਿਆਸਤਾਂ ’ਚੋਂ ਪਟਿਆਲਾ ਹੀ ਅਜਿਹੀ ਇਕੱਲੀ ਅਹਿਮ ਰਿਆਸਤ ਰਹੀ ਹੈ, ਜਿਸ ਦੇ ਕੌਮਾਂਤਰੀ ਪੱਧਰ ’ਤੇ ਬਾਕੀ ਰਿਆਸਤਾਂ ਨਾਲੋਂ ਵੱਧ ਤੇ ਮਿਆਰੀ ਸਬੰਧ ਰਹੇ ਹਨ। ਅੰਦਰੂਨ ਕਿਲੇ ਅੰਦਰ ਵੱਡ ਆਕਾਰੀ ਇਮਾਰਤਾਂ, ਜਿਹੜੀਆਂ ਭਵਨ ਉਸਾਰੀ ਦਾ ਕਮਾਲ ਸਨ। ਕਿਲਾ ਅੰਦਰੂਨ ’ਚ ਵੱਖ-ਵੱਖ ਚਿੱਤਰਕਾਰਾਂ ਦੇ ਚਿੱਤਰ ਹਨ। ਕਿਲੇ ’ਚ ਸਥਾਪਤ ਅਜਾਇਬਘਰ ਜਿੱਥੇ ਹਥਿਆਰਾਂ ਦੀ ਗੈਲਰੀ ਹੈ, ਦੇ ਵਿਲੱਖਣ ਮੀਨਾਕਾਰੀ ਨਾਲ ਲਬਰੇਜ਼ ਛੱਤ ਹੈ।

ਵਿਰਾਸਤ ਸਮਾਨ

ਇਸ ਅਜਾਇਬਘਰ, ਜਿਹੜਾ ਆਮ ਲੋਕਾਂ ਲਈ ਪੁਰਾਤਵ ਤੇ ਸੱਭਿਆਚਾਰਕ ਵਿਭਾਗ ਪੰਜਾਬ ਨੇ ਹਾਲ ਦੀ ਘੜੀ ਖੋਲ੍ਹਿਆ ਹੈ, ਵਿੱਚ ਪੁਰਾਣੀਆਂ ਇਤਿਹਾਸਕ ਬੰਦੂਕਾਂ, ਪਿਸਤੌਲ, ਭਾਲੇ, ਟੋਪ, ਢਾਲਾਂ, ਨੇਜੇ ਤੇ ਤਲਵਾਰਾਂ ਪ੍ਰਦਰਸ਼ਿਤ ਹਨ। ਇਸ ਵਿੱਚ ਬਾਦਸ਼ਾਹ ਨਾਦਰਸ਼ਾਹ ਦੀ ਤਲਵਾਰ ‘ਸ਼ਿਕਾਰਗਾਹ’ ਤੇ ਈਰਾਨ ਦੇ ਬਾਦਸ਼ਾਹ ਸ਼ਾਹ ਅੱਬਾਸ ਦੀ ਤਲਵਾਰ ਵੀ ਸ਼ਾਮਲ ਹੈ। ਗੁਰੂ ਗੋਬਿੰਦ ਸਿੰਘ ਦੀ ਤਲਵਾਰ ਸਮੇਤ ਹੋਰ ਹਥਿਆਰਾਂ ਦੀਆਂ ਦੁਰਲੱਭ ਨਿਸ਼ਾਨੀਆਂ ਇੱਥੇ ਹਨ।ਰਿਆਸਤ ਦੇ ਮਹਾਰਾਜਾ ਸਾਹਿਬ ਸਿੰਘ ਦੇ ਕਾਰਜਕਾਲ ਦੌਰਾਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਇਲਾਵਾ ਸੰਸਾਰ ’ਚੋਂ ਕਈ ਹੋਰ ਅਹਿਮ ਸ਼ਾਸਕ ਤੇ ਸ਼ਖਸੀਅਤਾਂ ਵੀ ਇਸ ਕਿਲੇ ‘ਚ ਆਈਆਂ ਦੱਸੀਆਂ ਜਾਂਦੀਆਂ ਹਨ। ਇਸ ਦੇ ਬਾਵਜੂਦ ਕਿਲੇ ਅੰਦਰ ਸਥਾਪਿਤ ਤੇ ਖਸਤਾ ਹਾਲ ਦੇ ਸ਼ਿਕਾਰ ‘ਬੁਰਜ ਬਾਬਾ ਆਲਾ ਸਿੰਘ’ ਵਿਖੇ ਸਦੀਆਂ ਤੋਂ ਨਿਰੰਤਰ ਬਲ ਰਹੀ ਜੋਤ ਅੱਜ ਵੀ ਬਲਦੀ ਰਹੀ। ਇਹ ਜੋਤ ਕਿਲੇ ਦੀ ਉਸਾਰੀ ਤੋਂ ਪਹਿਲਾਂ ਹੀ ਇਥੇ ਟਿੱਬੇ ਦੀ ਬਣੀ ਇੱਕ ਝਿੜੀ ਅੰਦਰ ਬਲਦੀ ਸੀ। ਬਾਬਾ ਆਲਾ ਸਿੰਘ ਨੇ ਇਸ ਜੋਤ ਕੋਲ ਲੰਮੀ ਤਪੱਸਿਆ ਵੀ ਕੀਤੀ ਸੀ। ਇਥੇ ਉਨ੍ਹਾਂ ਦਾ ਤਪੱਸਵੀ ਥੜਾ ਵੀ ਮੌਜੂਦ ਹੈ।

ਪਟਿਆਲਾ ਦੇ ਰਾਜੇ

  1. ਰਾਜਾ ਆਲਾ ਸਿੰਘ (1743-1765)
  2. ਰਾਜਾ ਅਮਰ ਸਿੰਘ (1765-1781)
  3. ਰਾਜਾ ਸਾਹਿਬ ਸਿੰਘ (1781-1813)
  4. ਮਹਾਰਾਜਾ ਕਰਮ ਸਿੰਘ (1813-1845)
  5. ਮਹਾਰਾਜਾ ਨਰਿੰਦਰ ਸਿੰਘ (1845-1862)
  6. ਮਹਾਰਾਜਾ ਮਹਿੰਦਰ ਸਿੰਘ (1862-1876)
  7. ਮਹਾਰਾਜਾ ਰਜਿੰਦਰ ਸਿੰਘ (1876-1900)
  8. ਮਹਾਰਾਜਾ ਭੂਪਿੰਦਰ ਸਿੰਘ (1900-1938)
  9. ਮਹਾਰਾਜਾ ਯਾਦਵਿੰਦਰ ਸਿੰਘ (1938-1974)
  10. ਅਮਰਿੰਦਰ ਸਿੰਘ (ਜਨਮ 1942) ਪੰਜਾਬ ਦੇ ਸਾਬਕਾ ਮੁਖ ਮੰਤਰੀ ਹਨ|

ਬਾਹਰੀ ਕੜੀਆਂ