ਜ਼ਾਕਿਰ ਹੁਸੈਨ (ਸੰਗੀਤਕਾਰ): ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox musical artist |name = ਜ਼ਾਕਿਰ ਹੁਸੈਨ |image = Ustad Zakir Hussain 1.jpg |caption = ਜ਼ਾਕਿਰ ਹੁਸੈਨ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 11: ਲਾਈਨ 11:
|origin = [[ਮੁੰਬਈ]], ਮਹਾਰਾਸ਼ਟਰ, ਭਾਰਤ
|origin = [[ਮੁੰਬਈ]], ਮਹਾਰਾਸ਼ਟਰ, ਭਾਰਤ
|instrument = [[ਤਬਲਾ]]
|instrument = [[ਤਬਲਾ]]
|genre = [[Hindustani classical music]], [[jazz fusion]], [[world music]]
|genre = [[ਹਿੰਦੁਸਤਾਨੀ ਕਲਾਸੀਕਲ ਸੰਗੀਤ]], [[jazz fusion]], [[world music]]
|occupation = [[ਤਬਲਾ]] Maestro
|occupation = [[ਤਬਲਾ]] Maestro
|years_active = 1963–ਹੁਣ ਤੱਕ
|years_active = 1963–ਹੁਣ ਤੱਕ

12:32, 19 ਦਸੰਬਰ 2013 ਦਾ ਦੁਹਰਾਅ

ਜ਼ਾਕਿਰ ਹੁਸੈਨ
ਜ਼ਾਕਿਰ ਹੁਸੈਨ ਕੋਣਾਰਕ ਨਾਟ ਮੰਡਪ, ਓਡੀਸ਼ਾ, ਭਾਰਤ 2012
ਜ਼ਾਕਿਰ ਹੁਸੈਨ ਕੋਣਾਰਕ ਨਾਟ ਮੰਡਪ, ਓਡੀਸ਼ਾ, ਭਾਰਤ 2012
ਜਾਣਕਾਰੀ
ਜਨਮ(1951-03-09)9 ਮਾਰਚ 1951
ਮੂਲਮੁੰਬਈ, ਮਹਾਰਾਸ਼ਟਰ, ਭਾਰਤ
ਵੰਨਗੀ(ਆਂ)ਹਿੰਦੁਸਤਾਨੀ ਕਲਾਸੀਕਲ ਸੰਗੀਤ, jazz fusion, world music
ਕਿੱਤਾਤਬਲਾ Maestro
ਸਾਜ਼ਤਬਲਾ
ਸਾਲ ਸਰਗਰਮ1963–ਹੁਣ ਤੱਕ
ਲੇਬਲHMV
ਵੈਂਬਸਾਈਟwww.zakirhussain.com

ਜ਼ਾਕਿਰ ਹੁਸੈਨ (ਹਿੰਦੀ: ज़ाकिर हुसैन, ਉਰਦੂ: ذاکِر حسین), (ਜਨਮ 9 ਮਾਰਚ 1951), ਭਾਰਤ ਦੇ ਸਭ ਤੋਂ ਪ੍ਰਸਿੱਧ ਤਬਲਾ ਵਾਦਕ ਹਨ। ਉਨ੍ਹਾਂ ਨੇ ਅਨੇਕਾਂ ਫਿਲਮਾਂ ਵਿਚ ਸੰਗੀਤ ਨਿਰਦੇਸ਼ਨ ਦੀ ਭੂਮਿਕਾ ਵੀ ਨਿਭਾਈ ਹੈ। ਉਹ ਤਬਲਾ ਵਾਦਕ ਅੱਲਾ ਰੱਖਾ ਦੇ ਬੇਟੇ ਹਨ। ਜਾਕਿਰ ਹੁਸੈਨ ਨੂੰ 2002 ਵਿੱਚ ਭਾਰਤ ਸਰਕਾਰ ਦੁਆਰਾ ਕਲਾ ਦੇ ਖੇਤਰ ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।

ਜੀਵਨ ਜਾਣ ਪਛਾਣ

ਜ਼ਾਕਿਰ ਹੁਸੈਨ ਦਾ ਬਚਪਨ ਮੁੰਬਈ ਵਿੱਚ ਹੀ ਗੁਜ਼ਰਿਆ। 12 ਸਾਲ ਦੀ ਉਮਰ ਤੋਂ ਹੀ ਜ਼ਾਕਿਰ ਹੁਸੈਨ ਨੇ ਸੰਗੀਤ ਦੀ ਦੁਨੀਆਂ ਵਿੱਚ ਆਪਣੇ ਤਬਲੇ ਦੀ ਆਵਾਜ਼ ਨੂੰ ਬਖੇਰਨਾ ਸ਼ੁਰੂ ਕਰ ਦਿੱਤਾ ਸੀ। ਸੇਂਟ ਮਾਈਕਲ ਸਕੂਲ ਮਹਿਮ ਤੋਂ ਪੜ੍ਹਾਈ ਪੂਰੀ ਕਰਨ ਉਪਰੰਤ ਜ਼ਾਕਿਰ ਹੁਸੈਨ ਨੇ ਸੇਂਟ ਜ਼ੇਵੀਅਰਜ਼ ਮੁੰਬਈ ਤੋਂ ਗ੍ਰੈਜੁਏਸ਼ਨ ਕੀਤੀ ਅਤੇ ਫਿਰ ਕਲਾ ਦੇ ਖੇਤਰ ਵਿੱਚ ਆਪਣੇ ਆਪ ਨੂੰ ਸਥਾਪਤ ਕਰਨਾ ਸ਼ੁਰੂ ਕਰ ਦਿੱਤਾ। 1973 ਵਿੱਚ ਉਨ੍ਹਾਂ ਦਾ ਪਹਿਲਾ ਐਲਬਮ ਲਿਵਿੰਗ ਇਨ ਦ ਮੈਟੀਰੀਅਲ ਵਰਲਡ ਆਇਆ ਸੀ। ਉਸਦੇ ਬਾਅਦ ਤਾਂ ਜਿਵੇਂ ਜ਼ਾਕਿਰ ਹੁਸੈਨ ਨੇ ਠਾਨ ਲਿਆ ਕਿ ਆਪਣੇ ਤਬਲੇ ਦੀ ਆਵਾਜ਼ ਨੂੰ ਦੁਨੀਆਂ ਭਰ ਵਿੱਚ ਬਿਖੇਰਨਾ ਹੈ। 1973 ਤੋਂ ਲੈ ਕੇ 2007 ਤੱਕ ਜਾਕਿਰ ਹੁਸੈਨ ਵੱਖ ਵੱਖ ਅੰਤਰਰਾਸ਼ਟਰੀ ਸਮਾਰੋਹਾਂ ਅਤੇ ਐਲਬਮਾਂ ਵਿੱਚ ਆਪਣੇ ਤਬਲੇ ਦਾ ਦਮ ਦਿਖਾਂਦੇ ਰਹੇ। ਜਾਕਿਰ ਹੁਸੈਨ ਭਾਰਤ ਵਿੱਚ ਤਾਂ ਬਹੁਤ ਹੀ ਪ੍ਰਸਿੱਧ ਹਨ ਹੀ ਨਾਲ ਹੀ ਸੰਸਾਰ ਦੇ ਵੱਖ ਵੱਖ ਹਿੱਸਿਆਂ ਵਿੱਚ ਵੀ ਓਨੇ ਹੀ ਲੋਕਪਸੰਦ ਹਨ। ਜ਼ਾਕਿਰ ਹੁਸੈਨ ਨੇ ਭਾਰਤੀ ਸੰਗੀਤ ਨੂੰ ਸੋਲੋ ਤਬਲਾ ਵਾਦਨ, ਤਾਲ ਸੰਗਤ, ਸਹਿ ਵਾਦਨ, ਤਾਲ ਕਚਿਹਰੀ ਤੇ ਸੰਗੀਤ ਫਿਊਜ਼ਨ ਨੂੰ ਨਵੇਂ ਅਰਥ ਦਿੱਤੇ ਹਨ। ਤਬਲਾ ਵਾਦਨ ਨੂੰ ਕਿਸੇ ਇਕ ਘਰਾਣੇ ਦੀ ਹੱਦ ਵਿੱਚ ਬੰਨ੍ਹਣ ਦੀ ਥਾਂ ਉਸ ਨੇ ਹਰ ਘਰਾਣੇ ਦੇ ਚੰਗੇ ਗੁਣ ਗ੍ਰਹਿਣ ਕਰਦਿਆਂ ਤਬਲਾ ਵਾਦਨ ਦੀ ਭਾਰਤੀ ਰਵਾਇਤ ਨੂੰ ਅਮੀਰ ਬਣਾਉਣ ਵੱਲ ਵਧੇਰੇ ਧਿਆਨ ਦਿੱਤਾ ਹੈ।

ਸਨਮਾਨ ਅਤੇ ਇਨਾਮ

  • 1988 ਵਿੱਚ ਪਦਮ ਸ਼੍ਰੀ ਦਾ ਇਨਾਮ (ਉਦੋਂ ਉਹ ਸਿਰਫ਼ 37 ਸਾਲ ਦੇ ਸਨ ਅਤੇ ਇਸ ਉਮਰ ਵਿੱਚ ਇਹ ਇਨਾਮ ਪਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਵੀ ਸਨ।)
  • ਅਪ੍ਰੈਲ 1991 ਵਿਚ ਸੰਗੀਤ ਨਾਟਕ ਅਕੈਡਮੀ ਐਵਾਰਡ
  • 1999 ਵਿਚ ਯੁਨਾਈਟਿਡ ਸਟੇਟਸ ਦੇ ਵੱਡਾ ਸਨਮਾਨ `ਨੈਸ਼ਨਲ ਹੈਰੀਟੇਜ਼ ਫੈਲੋਸ਼ਿਪ`
  • 2002 ਵਿੱਚ ਸੰਗੀਤ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਪਦਮ ਭੂਸ਼ਣ
  • 1992 ਅਤੇ 2009 ਵਿੱਚ ਸੰਗੀਤ ਦਾ ਸਭ ਤੋਂ ਪ੍ਰਤਿਸ਼ਠਿਤ ਇਨਾਮ ਗਰੈਮੀ ਅਵਾਰਡ