ਗੱਲ-ਬਾਤ:ਤਾਇਪਿੰਙ ਬਗ਼ਾਵਤ: ਰੀਵਿਜ਼ਨਾਂ ਵਿਚ ਫ਼ਰਕ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 9: ਲਾਈਨ 9:
:::::: ਬਾਕੀ ਦਲੀਲਾਂ ਨੂੰ ਵੀ ਵਿਚਾਰੋ, ਮੈਂ ਇੱਕੋ ਗੱਲ ਬਾਰ ਬਾਰ ਨਹੀਂ ਕਹੂੰਗਾ। --[[ਵਰਤੋਂਕਾਰ:Satdeep gill|Satdeep gill]] ([[ਵਰਤੋਂਕਾਰ ਗੱਲ-ਬਾਤ:Satdeep gill|ਗੱਲ-ਬਾਤ]]) ੦੧:੨੬, ੨੯ ਜੁਲਾਈ ੨੦੧੪ (UTC)
:::::: ਬਾਕੀ ਦਲੀਲਾਂ ਨੂੰ ਵੀ ਵਿਚਾਰੋ, ਮੈਂ ਇੱਕੋ ਗੱਲ ਬਾਰ ਬਾਰ ਨਹੀਂ ਕਹੂੰਗਾ। --[[ਵਰਤੋਂਕਾਰ:Satdeep gill|Satdeep gill]] ([[ਵਰਤੋਂਕਾਰ ਗੱਲ-ਬਾਤ:Satdeep gill|ਗੱਲ-ਬਾਤ]]) ੦੧:੨੬, ੨੯ ਜੁਲਾਈ ੨੦੧੪ (UTC)
::::::: ਵਿਕੀਪੀਡੀਆ ਦੀ commonname ਨੀਤੀ ਦਾ ਮਤਲਬ ਆਮ ਬੁਲਾਰੇ ਦੀ ਭਾਸ਼ਾ ਨਹੀਂ ਹੈ।। ਇਸਲਈ ਆਮ ਬੁਲਾਰਾ (ਆਮ ਜਨਤਾ) ਵਿੱਚ ਨਾਂ ਜਾਉ, ਨਹੀਂ ਤਾਂ ਬਬਨ ਦੇ ਮੁਤਾਬਿਕ ਬਹੁਤ ਕੁਝ ਬਦਲਣਾ ਪਵੇਗਾ। commonname ਨੀਤੀ ਵਿੱਚ ਮੰਨੇ ਹੋਏ ਵਿਦਵਾਨਾਂ, ਪ੍ਰਚੱਲਿਤ ਅਖਬਾਰਾਂ ਆਦਿ ਨੂੰ ਜ਼ਿਆਦਾ ਮਹੱਤਵਪੂਰਨ ਮੰਨਿਆ ਜਾਂਦਾ ਹੈ। ਮੌਜੂਦਾ ਕੇਸ ਵਿੱਚ ਕੋਈ ਵੀ ਸ਼ਬਦ ਇਨ੍ਹਾ ਜ਼ਿਆਦਾ ਪ੍ਰਚੱਲਿਤ ਨਹੀਂ ਹੈ (ਇੰਟਰਨੈੰਟ ਤੇ) ਕਿ ਆਪਾ ਉਸਦਾ ਇਸਤੇਮਾਲ ਕਰ ਸਕਿਏ। ਇਸਲਈ ਇੱਕ ਤਰੀਕਾ ਇਹ ਹੈ ਕਿ taiping ਦੇ ping (平) ਨੂੰ ਦੇਖ ਸਕਦੇ ਹੋਂ ਕਿ ਉਹ ਕਿਸ ਤਰਾਂ ਵਰਤਿਆਂ ਗਿਆ ਹੈ। ਜੇ ਉਹ ਕਿਸੇ ਦੁਸਰੇ ਪ੍ਰਚੱਲਿਤ ਚੀਨੀ ਸ਼ਬਦਾਂ ਦਾ ਹਿਸਾ ਹੋਵੇ ਤਾਂ। --[[ਵਰਤੋਂਕਾਰ:Vigyani|Vigyani]] ([[ਵਰਤੋਂਕਾਰ ਗੱਲ-ਬਾਤ:Vigyani|ਗੱਲ-ਬਾਤ]]) ੦੨:੩੭, ੨੯ ਜੁਲਾਈ ੨੦੧੪ (UTC)
::::::: ਵਿਕੀਪੀਡੀਆ ਦੀ commonname ਨੀਤੀ ਦਾ ਮਤਲਬ ਆਮ ਬੁਲਾਰੇ ਦੀ ਭਾਸ਼ਾ ਨਹੀਂ ਹੈ।। ਇਸਲਈ ਆਮ ਬੁਲਾਰਾ (ਆਮ ਜਨਤਾ) ਵਿੱਚ ਨਾਂ ਜਾਉ, ਨਹੀਂ ਤਾਂ ਬਬਨ ਦੇ ਮੁਤਾਬਿਕ ਬਹੁਤ ਕੁਝ ਬਦਲਣਾ ਪਵੇਗਾ। commonname ਨੀਤੀ ਵਿੱਚ ਮੰਨੇ ਹੋਏ ਵਿਦਵਾਨਾਂ, ਪ੍ਰਚੱਲਿਤ ਅਖਬਾਰਾਂ ਆਦਿ ਨੂੰ ਜ਼ਿਆਦਾ ਮਹੱਤਵਪੂਰਨ ਮੰਨਿਆ ਜਾਂਦਾ ਹੈ। ਮੌਜੂਦਾ ਕੇਸ ਵਿੱਚ ਕੋਈ ਵੀ ਸ਼ਬਦ ਇਨ੍ਹਾ ਜ਼ਿਆਦਾ ਪ੍ਰਚੱਲਿਤ ਨਹੀਂ ਹੈ (ਇੰਟਰਨੈੰਟ ਤੇ) ਕਿ ਆਪਾ ਉਸਦਾ ਇਸਤੇਮਾਲ ਕਰ ਸਕਿਏ। ਇਸਲਈ ਇੱਕ ਤਰੀਕਾ ਇਹ ਹੈ ਕਿ taiping ਦੇ ping (平) ਨੂੰ ਦੇਖ ਸਕਦੇ ਹੋਂ ਕਿ ਉਹ ਕਿਸ ਤਰਾਂ ਵਰਤਿਆਂ ਗਿਆ ਹੈ। ਜੇ ਉਹ ਕਿਸੇ ਦੁਸਰੇ ਪ੍ਰਚੱਲਿਤ ਚੀਨੀ ਸ਼ਬਦਾਂ ਦਾ ਹਿਸਾ ਹੋਵੇ ਤਾਂ। --[[ਵਰਤੋਂਕਾਰ:Vigyani|Vigyani]] ([[ਵਰਤੋਂਕਾਰ ਗੱਲ-ਬਾਤ:Vigyani|ਗੱਲ-ਬਾਤ]]) ੦੨:੩੭, ੨੯ ਜੁਲਾਈ ੨੦੧੪ (UTC)
::::::::ਬੋਲਣ ਵਿਚ ਵੀ ਅਤੇ ਲਿਖਣ ਵਿਚ ਵੀ ਜਿਹੜੀ ਧੁਨੀ ਪ੍ਰਚਲਿਤ ਨਹੀਂ ਰਹੀ ਉਸਨੂੰ ਬਿਨਾਂ ਕਿਸੇ ਵਿਸ਼ੇਸ਼ ਲੋੜ ਦੇ ਲਿਆਉਣਾ ਉਚਿਤ ਨਹੀਂ ਹੈ। ਫਿਰ ਵੀ ਇਸ ਲਈ ਕਾਹਲੀ ਦੀ ਲੋੜ ਨਹੀਂ ਆਪਾਂ ਭਾਸ਼ਾ ਵਿਗਿਆਨੀਆਂ ਨਾਲ ਵੀ ਸਲਾਹ ਕਰ ਲਈਏ। ਬੇਸ਼ਕ ਉਹ ਵਿੱਕੀ ਤੇ ਨਹੀਂ ਆਉਂਦੇ ਪਰ ਸਾਡੀ ਪਹੁੰਚ ਵਿਚ ਤਾਂ ਹਨ।--[[ਵਰਤੋਂਕਾਰ:Charan Gill|Charan Gill]] ([[ਵਰਤੋਂਕਾਰ ਗੱਲ-ਬਾਤ:Charan Gill|ਗੱਲ-ਬਾਤ]]) ੦੩:੨੪, ੨੯ ਜੁਲਾਈ ੨੦੧੪ (UTC)

03:24, 29 ਜੁਲਾਈ 2014 ਦਾ ਦੁਹਰਾਅ

ਹਿੱਜੇ

੧. ਚੀਨੀ -ing ਦਾ ਉਚਾਰਨ velar nasal [1] ਬਣਦਾ ਹੈ ਜੋ ਪੰਜਾਬੀ ਵਿੱਚ ਙ ਹੁੰਦਾ ਹੈ। ੨. ਪ੍ਰਚੱਲਤਾ: ਇੰਟਰਨੈੱਟ ਨਤੀਜੇ ਦੋਹਾਂ ਦੇ ਨਾਮਾਤਰ ਹਨ। ਕਿਉਂਕਿ ਪੰਜਾਬੀ ਵਿੱਚ "ਙ" ਪ੍ਰਚੱਲਤ ਨਹੀਂ ਤਾਂ ਇਹ ਮਤਲਬ ਨਹੀਂ ਕਿ ਇਹ ਵਰਨਮਾਲਾ ਤੋਂ ਹੀ ਬਾਹਰ ਹੋ ਗਿਆ। ਇਹ ਖ਼ਾਸ ਧੁਨੀਆਂ ਨੂੰ ਦੱਸਣ ਵਾਸਤੇ ਇਸ ਵਰਨਮਾਲਾ ਦਾ ਹਿੱਸਾ ਅਤੇ ਜਦੋਂ ਉਹ ਖ਼ਾਸ ਧੁਨੀਆਂ ਆਉਂਦੀਆਂ ਹਨ ਤਾਂ ਇਹਨੂੰ ਵਰਤਣ ਵਿੱਚ ਗੁਰੇਜ਼ ਕਾਹਦਾ? ਨਾਲੇ ਰੀਡਿਰੈਕਟ ਤਾਂ ਵੈਸੇ ਵੀ ਬਣਾ ਹੀ ਦਿੱਤਾ ਗਿਆ ਹੈ। ਧੰਨਵਾਦ --ਬਬਨਦੀਪ ੧੩:੧੭, ੨੮ ਜੁਲਾਈ ੨੦੧੪ (UTC)

ਇਹਨਾਂ ਧੁਨੀਆਂ ਦੀ ਪ੍ਰਚੱਲਤਾ ਨਾ ਹੋਣੀ ਹੀ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ। ਇਹਨਾਂ ਮਸਲਿਆਂ ਉੱਤੇ ਪੰਜਾਬੀ ਵਿਦਵਾਨਾਂ ਡੂੰਘੀ ਗੱਲ-ਬਾਤ ਕਰਕੇ ਹੀ ਹੱਲ ਕੀਤਾ ਜਾ ਸਕਦਾ ਹੈ, ਪਰ ਹਾਲ ਦੀ ਘੜੀ ਜੋ ਪ੍ਰਚੱਲਤ ਹੈ ਉਸ ਨੂੰ ਹੀ ਰੱਖਿਆ ਜਾਵੇ। ਕਿਰਪਾ ਕਰਕੇ ਆਪਣੇ ਆਪ ਹੀ ਇੰਨੇ ਵੱਡੇ ਫੈਸਲੇ ਨਾ ਲਵੋ। ਵੈਸੇ ਵੀ ਟਿੱਪੀ ਅਤੇ ਙ ਦੋਨੋਂ ਇਕੱਠੇ ਕਿਵੇਂ ਆ ਸਕਦੇ ਹਨ। ਨਾਸਿਕਤਾ ਤਾਂ ਙ ਦੇ ਵਿੱਚ ਹੀ ਹੈ। ਪੰਜਾਬੀ ਬੰਦਾ ਪਿੰਙ ਦਾ ਉਚਾਰਨ ਨਹੀਂ ਕਰ ਸਕਦਾ, ਇਸ ਲਈ ਪਿੰਗ ਹੀ ਚਾਹੀਦਾ ਹੈ। ਖਾਸ ਧੁਨੀਆਂ ਤਾਂ ਹੋਰ ਵੀ ਬਹੁਤ ਆਉਂਦੀਆਂ ਹਨ ਪਰ ਆਪਾਂ ਪੰਜਾਬੀ ਬੁਲਾਰੇ ਦੇ ਅਨੁਸਾਰ ਉਸਨੂੰ ਉਚਿਤ ਰੂਪ ਵਿੱਚ ਵਿਅਕਤ ਕਰਨਾ ਹੈ। ਉਧਾਰਨ ਦੇ ਤੌਰ ਉੱਤੇ ਫਰਾਂਸੀਸੀ ਨਾਂ Jean ਵਿੱਚ J ਦਾ ਉਚਾਰਨ ਪੰਜਾਬੀ ਵਿੱਚ ਨਹੀਂ ਹੁੰਦਾ, ਨਾਂ ਤਾਂ ਇਹ ਜ ਅਤੇ ਨਾ ਹੀ ਯ, ਫਿਰ ਤਾਂ ਉੱਥੇ ਵੀ ਕੁਝ ਨਵਾਂ ਪ੍ਰਚੱਲਤ ਕੀਤਾ ਜਾ ਸਕਦਾ ਹੈ, ਜਿਵੇਂ ਯ ਦੇ ਪੈਰ ਬਿੰਦੀ। "ਙ" ਪ੍ਰਚੱਲਤ ਨਹੀਂ ਹੈ ਇਸਦਾ ਮਤਲਬ ਇਹ ਹੈ ਕਿ ਇਸਨੂੰ ਸਿਰਫ ਨਾਂ ਦੇ ਤੌਰ ਉੱਤੇ ਹੀ ਵਰਨਮਾਲਾ ਦਾ ਹਿੱਸਾ ਮੰਨਿਆ ਜਾਂਦਾ ਹੈ ਅਤੇ ਅੱਜ ਦੀ ਤਰੀਕ ਵਿੱਚ ਇਸਦੀ ਕੋਈ ਸਾਰਥਿਕਤਾ ਨਹੀਂ ਹੈ। ਪੰਜਾਬੀ ਵਿਕੀ ਉੱਤੇ ਹਲੇ ਇਸ ਤਰ੍ਹਾਂ ਦੇ ਮਸਲਿਆਂ ਉੱਤੇ ਬਹਿਸ ਨਹੀਂ ਹੋਣੀ ਚਾਹੀਦੀ ਅਤੇ ਜੋ ਪ੍ਰਚੱਲਤ ਹੈ ਉਸਨੂੰ ਹੀ ਧਿਆਨ ਵਿੱਚ ਰੱਖਿਆ ਜਾਵੇ।--Satdeep gill (ਗੱਲ-ਬਾਤ) ੧੩:੫੩, ੨੮ ਜੁਲਾਈ ੨੦੧੪ (UTC)
ਤੁਸੀਂ ਕਾਫ਼ੀ ਵਧੀਆ ਦਲੀਲਾਂ ਦੇ ਰਹੇ ਸੀ ਪਰ ਜਦੋਂ ਫ਼ਰਾਂਸੀਸੀ "J" ਦੀ ਗੱਲ ਸ਼ੁਰੂ ਕੀਤੀ ਤਾਂ ਇਹ ਗੱਲ ਪੁੱਠੀ ਪੈ ਗਈ। ਫ਼ਰਾਂਸੀਸੀ J ਇਸ ਕਰਕੇ ਨਹੀਂ ਲਿਖ ਸਕਦੇ ਕਿਉਂਕਿ ਇਹਨੂੰ ਦੱਸਣ ਵਾਲਾ ਕੋਈ ਅੱਖਰ ਪੰਜਾਬੀ 'ਚ ਹੈ ਹੀ ਨਹੀਂ। ਚੀਨੀ -ng ਇਸ ਕਰਕੇ ਲਿਖ ਸਕਦੇ ਹਾਂ ਕਿਉਂਕਿ "ਙ" ਪੈਂਤੀ ਵਿੱਚ ਮੌਜੂਦ ਹੈ। ਦੂਜੀ ਗੱਲ ਪ੍ਰਚੱਲਤਾ ਦੀ ਤਾਂ ਪੰਜਾਬੀਪੀਡੀਆ (ਤੁਹਾਡੇ ਆਪਣੇ ਅਦਾਰੇ ਦਾ ਉਪਰਾਲਾ) "ਵਾਂਙੂ" ਅਤੇ "ਵੰਙਾਂ" ਦੋਹੇਂ ਵਰਤਦਾ ਹੈ (ਕੜੀ: [2])!! ਕਿ ਜਾਂ ਫੇਰ ਤੁਹਾਡਾ ਕਹਿਣਾ ਹੈ ਕਿ ਇਸ ਪ੍ਰੋਜੈਕਟਾਂ ਨੂੰ ਵਿਦਵਾਨਾਂ ਨੇ ਤਿਆਰ ਨੀ ਕੀਤਾ? ਜੇਕਰ ਟਿੱਪੀ ਤੇ ਨਾਸਿਕ ਇੱਕੋ ਸਮੇਂ ਨਹੀਂ ਆ ਸਕਦੇ ਤਾਂ "ਕਾਨੂੰਨ" ਵੀ ਗਲਤ ਹੋਇਆ ਫੇਰ?? ਤੇ ਮੁੱਕਦੀ ਗੱਲ ਆਮ ਪੰਜਾਬੀ ਬੁਲਾਰੇ ਦੀ; ਜੇਕਰ ਆਮ ਬੁਲਾਰੇ ਵਾਸਤੇ ਲਿਖਣਾ ਹੁੰਦਾ ਤਾਂ ਮੇਰੇ ਲਿਖੇ ਇਸ ਪੈਰੇ 'ਚੋਂ ਅੱਧੀਆਂ ਮਾਤਰਾਵਾਂ, ਲਗਾਂ, ਟਿੱਪੀਆਂ, ਬਿੰਦੀਆਂ ਗਾਇਬ ਹੋਣੀਆਂ ਸਨ। ਇਹ ਪ੍ਰੋਜੈਕਟ ਇੱਕ ਵਿਸ਼ਵ-ਪੱਧਰੀ ਮਿਆਰੀ ਗਿਆਨਕੋਸ਼ ਹੈ ਜੋ ਫ਼ੇਸਬੁੱਕ ਵਰਗੀਆਂ ਸਾਈਟਾਂ 'ਤੇ ਚੱਲਦੀ ਗੈਰ-ਮਿਆਰੀ ਪੰਜਾਬੀ ਭਾਸ਼ਾ ਵਾਸਤੇ ਨਹੀਂ ਉਲੀਕਿਆ ਗਿਆ ਸਗੋਂ ਜਾਣਕਾਰੀ ਦੇ ਨਫ਼ੀਸੀ ਅਤੇ ਮਿਆਰ-ਉਠਾਊ ਕਾਰਨਾਂ ਕਰਕੇ ਹੋਂਦ 'ਚ ਆਇਆ ਹੈ। ਇਸੇ ਕਰਕੇ ਤਾਂ ਅੰਗਰੇਜ਼ੀ ਵਿਕੀ 'ਤੇ ਵੀ ਵੇਖੋਂਗੇ ਤਾਂ ਅਜਿਹੇ ਬਹੁਤ ਮਸਲੇ ਹਨ ਜਿੱਥੇ ਲੋਕ ਕਹਿੰਦੇ ਹਨ ਕਿ ਅਸੀਂ ਤਾਂ ਸਾਰੇ ਆਮ ਬੋਲੀ 'ਚ ਇਹੋ ਬੋਲਦੇ ਹਾਂ ਪਰ ਸੂਝਵਾਨਾਂ ਦਾ ਕਹਿਣਾ ਹੁੰਦਾ ਹੈ ਕਿ ਚਾਹੇ ਸਾਰੀ ਦੁਨੀਆਂ ਇਹ ਬੋਲਦੀ ਹੈ ਪਰ ਭਾਸ਼ਾ ਦੇ ਧੁਨੀ-ਵਿਗਿਆਨ ਅਤੇ ਵਿਆਕਰਨ ਮੁਤਾਬਕ ਜੋ ਠੀਕ ਹੈ ਉਹੀ ਕਬੂਲਿਆ ਜਾਵੇਗਾ। ਧੰਨਵਾਦ --ਬਬਨਦੀਪ ੧੪:੨੬, ੨੮ ਜੁਲਾਈ ੨੦੧੪ (UTC)
ਜਿਥੋਂ ਤੱਕ ਮੈਨੂੰ ਪਤਾ ਹੈ, ਪੰਜਾਬੀਪੀਡੀਆ ਵਿੱਚ ਹਲੇ ਤੱਕ ਪੁਰਾਣੀਆਂ ਕਿਤਾਬਾਂ ਹੀ ਅਪਲੋਡ ਕੀਤੀਆਂ ਗਈਆਂ ਹਨ। ਇਸ ਲਈ ਹੋ ਸਕਦਾ ਹੈ ਤਾਂ ਕਰਕੇ ਉਥੇ ਇਹ ਧੁਨੀ ਮੌਜੂਦ ਹੋਵੇ, ਪਰ ਅੱਜ ਦੀ ਤਰੀਕ ਵਿੱਚ ਇਹ ਧੁਨੀ ਨਹੀਂ ਵਰਤੀ ਜਾਂਦੀ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਅੱਜ ਵੰਗਾਂ ਹੀ ਲਿੱਖਿਆ ਜਾਂਦਾ ਹੈ ਕਿਉਂਕਿ ਹੁਣ ਇਹ ਧੁਨੀਆਂ ਪੰਜਾਬੀ ਵਿੱਚ ਬੋਲੀਆਂ ਹੀ ਨਹੀਂ ਜਾਂਦੀਆਂ। ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹ ਕੋਸ਼ ਇਸ ਤਰ੍ਹਾਂ ਬਣਾਉਣਾ ਹੈ ਕਿ ਕੋਈ ਪੰਜਾਬੀ ਇਹਨੂੰ ਸਮਝ ਨਾ ਸਕੇ ਤਾਂ ਇਹ ਠੀਕ ਹੋਵੇਗਾ। ਤੁਸੀਂ ਇਹ ਦੱਸ ਦਵੋ ਕਿ ਤਾਇਪਿੰਙ ਨੂੰ ਕਿਸ ਤਰ੍ਹਾਂ ਉਚਾਰਿਆ ਜਾਵੇਗਾ ਕਿ ਇਹ ਤਾਇਪਿੰਗ ਨਾਲੋਂ ਵੱਖ ਹੋਵੇਗਾ ? ਇੱਕ ਪੰਜਾਬੀ ਬੁਲਾਰਾ ਇਸਨੂੰ ਨਹੀਂ ਬੋਲ ਸਕਦਾ। ਇਹ ਤਰੀਕਾ ਚੀਜ਼ਾਂ ਨੂੰ ਉਲਝਾਉਣ ਵਾਲਾ ਹੈ। ਮੇਰੇ ਅਨੁਸਾਰ ਹਾਲ ਦੀ ਘੜੀ ਜੋ ਪ੍ਰਚੱਲਤ ਹੈ ਉਸ ਵਲ ਧਿਆਨ ਦਿੱਤਾ ਜਾਵੇ। ਇਸ ਬਾਰੇ ਭਾਈਚਾਰੇ ਦੇ ਵਿਸ਼ਾਲ ਹੋਣ ਉੱਤੇ ਚਰਚਾ ਕੀਤੀ ਜਾਵੇਗੀ ਅਤੇ ਫਿਰ ਹੀ ਕੁਝ ਕਰਨਾ ਚਾਹੀਦਾ ਹੈ। "ਙ" ਦਾ ਪੈਂਤੀ ਵਿੱਚ ਮੌਜੂਦ ਹੋਣ ਜਾਂ ਨਾ ਹੋਣ ਨਾਲ ਅੱਜ ਦੀ ਤਰੀਕ ਵਿੱਚ ਕੋਈ ਫ਼ਰਕ ਨਹੀਂ ਪੈਂਦਾ। ਇਹ ਕ ਦੇ ਪੈਰ ਬਿੰਦੀ ਪਾਉਣ ਦੀ ਤਰ੍ਹਾਂ ਹੀ ਹੋਵੇਗਾ। ਜਦ ਕੋਈ ਬੁਲਾਰਾ ਇਸਦਾ ਉਚਾਰਨ ਹੀ ਨਹੀਂ ਕਰ ਸਕਦਾ ਤਾਂ ਇਸ ਧੁਨੀ ਨੂੰ ਵਰਤਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਕੋਈ ਵੀ ਲਿਪੀ ਉਚਾਰਨ ਨੂੰ ਲਿਖਤੀ ਰੂਪ ਵਿੱਚ ਦਰਸਾਉਣ ਲਈ ਹੀ ਹੁੰਦੀ ਹੈ। ਇਸ ਲਈ ਇਸਦੀ ਵਰਤੋਂ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਕੀਤੀ ਜਾਣੀ ਚਾਹੀਦੀ ਹੈ। --Satdeep gill (ਗੱਲ-ਬਾਤ) ੧੪:੫੦, ੨੮ ਜੁਲਾਈ ੨੦੧੪ (UTC)
ਪੰਜਾਬੀਪੀਡੀਆ ਵਿੱਚ ਵੰਗਾਂ ਪਾਕੇ ਦੇਖੋ ਵੰਙਾਂ ਨਾਲੋਂ ਜਾਦਾ ਪੇਜ ਖੁੱਲਦੇ ਹਨ।1 --Satdeep gill (ਗੱਲ-ਬਾਤ) ੧੪:੫੭, ੨੮ ਜੁਲਾਈ ੨੦੧੪ (UTC)
ਮਿਹਰਬਾਨੀ ਕਰਕੇ ਆਮ ਪੰਜਾਬੀ ਬੁਲਾਰਿਆਂ ਦਾ ਵਾਸਤਾ ਨਾ ਪਾਓ। ਆਮ ਪੰਜਾਬੀ ਬੁਲਾਰਾ ਆਪਣੀ ਆਮ ਜਿਹੀ ਜ਼ਿੰਦਗੀ 'ਚ ਕਦੇ "ਪ੍ਰਕਾਸ਼ ਸੰਸਲੇਸ਼ਣ", "ਵਰਣ ਵਿਖੇਪਣ" ਵਰਗੇ ਭਾਰੂ ਅਤੇ ਜੁਝਾਰੂ ਸ਼ਬਦ ਨਹੀਂ ਵਰਤਦਾ। ਮੇਰੇ ਵਰਗੇ ਦੀ ਜੀਭ ਨੂੰ ਵੀ ਅਜਿਹੇ ਸ਼ਬਦ ਉਚਾਰਦਿਆਂ ਭਾਜੜਾਂ ਪੈ ਜਾਂਦੀਆਂ ਹਨ। ਆਮ ਪੰਜਾਬੀ ਬੁਲਾਰਾ ਯੁੱਧ ਨੂੰ ਪਹਿਲਾਂ ਤਾਂ ਬੋਲਦਾ ਹੀ ਨਹੀਂ ਜੇਕਰ ਬੋਲੇ ਵੀ ਤਾਂ ਜੁੱਧ ਕਹਿੰਦਾ ਹੈ। ਆਮ ਪੰਜਾਬੀ ਬੁਲਾਰਾ ਵਿਸ਼ਵ ਦੀ ਥਾਂ ਦੁਨੀਆਂ/ਜੱਗ ਦੀ ਵਰਤੋਂ ਕਰਦਾ ਹੈ ਪਰ ਕੀ ਕਿਸੇ ਨੇ ਵਿਚਾਰੇ ਦੀ ਲਾਜ ਰੱਖਣ ਲਈ "world organizations" ਵਿੱਚ ਵਿਸ਼ਵ ਦਾ ਖਹਿੜਾ ਛੱਡਿਆ? ਆਮ ਪੰਜਾਬੀ ਬੁਲਾਰਾ "ਭੂਗੋਲ" ਨਹੀਂ ਵਰਤਦਾ। ਇਹਨੂੰ ਤਾਂ ਸਿਰਫ਼ ਖ਼ਾਸ ਭੂਗੋਲ ਪੜ੍ਹਨ ਵਾਲ਼ੇ ਜਾਂ ਭੂਗੋਲ ਦੇ ਰਸੀਏ ਹੀ ਜਾਣਦੇ ਹਨ। ਆਮ ਬੁਲਾਰਾ ਦਰਸ਼ਨ ਨਹੀਂ ਕਹਿੰਦਾ ਫ਼ਲਸਫ਼ਾ ਆਖਦਾ ਹੈ ਜੋ ਪੰਜਾਬੀ ਅਦਬ 'ਚ ਵਧੇਰੇ ਪ੍ਰਚੱਲਤ ਹੈ ਪਰ ਕੀ ਤੁਸੀਂ ਮੈਨੂੰ ਦਰਸ਼ਨ, ਦਾਰਸ਼ਨਿਕ ਵਰਗੇ "ਖ਼ਾਸ ਸ਼ਬਦਾਂ" ਨੂੰ ਫ਼ਲਸਫ਼ਾ ਕਰਨ ਦਿਓਗੇ? ਭੂਗੋਲ ਨੂੰ ਜੁਗਰਾਫ਼ੀਆ?? ਜੇਕਰ ਹਾਂ ਤਾਂ ਬੇਸ਼ੱਕ ਇਹਨੂੰ ਪ੍ਰਚੱਲਤ ਅਤੇ ਆਮ "ਤਾਇਪਿੰਗ" ਤੇ ਕਰ ਦਿਓ ਬਸ਼ਰਤੇ ਅੱਧੇ ਤੋਂ ਵੱਧ "ਖ਼ਾਸ" ਸੰਸਕ੍ਰਿਤ ਸ਼ਬਦਾਂ ਨੂੰ "ਆਮ" ਪੰਜਾਬੀ ਸ਼ਬਦਾਂ 'ਚ ਬਦਲਨਾ ਪਵੇਗਾ। ਆਮ ਪੰਜਾਬੀ ਬੁਲਾਰੇ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਆਪਣੀ ਜ਼ਿੰਦਗੀ 'ਚ ਦੋ ਤਰ੍ਹਾਂ ਦੇ "ਲ" ਬੋਲਦਾ ਹੈ ਇੱਕ ਲ ਤੇ ਦੂਜਾ ਲ਼॥।ਜਦ ਤੱਕ ਨਾ ਦੱਸੋ ਉਹਨੂੰ ਫ਼ਰਕ ਵੀ ਨਹੀਂ ਪਤਾ ਹੁੰਦਾ ਪਰ ਜੇਕਰ ਉਹਨੂੰ ਬੋਲ ਕੇ "ਬਾਲ" (ਬੱਚਾ) ਅਤੇ "ਬਾਲ਼" (ਕੇਸ) ਵਿੱਚ ਫ਼ਰਕ ਦੱਸੋਗੇ ਤਾਂ ਉਹ ਹੈਰਾਨ-ਪਰੇਸ਼ਾਨ ਹੋ ਜਾਂਦਾ ਹੈ। ਪੰਜਾਬੀ ਵਿਕੀ ਉਹਨਾਂ ਆਮ ਬੁਲਾਰਿਆਂ ਲਈ ਨਹੀਂ ਜਿਹਨਾਂ ਨੂੰ ਭਾਸ਼ਾ ਦੀ ਧੁਨਾਤਮਕ 'ਤੇ ਵਿਆਕਰਨਕ ਅਮੀਰੀ ਦਾ ਪਤਾ ਨਹੀਂ ਜਾਂ ਉਹਨੂੰ ਅਣਡਿੱਠਾ ਕਰਦੇ ਹੋਣ; ਇਹ ਵਿਕੀ ਉਹਨਾਂ ਆਮ ਬੁਲਾਰਿਆਂ ਲਈ ਤਿਆਰ ਕੀਤਾ ਜਾ ਰਿਹਾ ਜਿਹਨਾਂ ਨੂੰ ਜਾਂ ਤਾਂ ਬਰੀਕ ਪਹਿਲੂਆਂ ਦਾ ਗਿਆਨ ਹੈ ਜਾਂ ਗਿਆਨ ਲੈਣਾ ਚਾਹੁੰਦੇ ਹਨ, ਕੁਝ ਸਿੱਖਣਾ ਚਾਹੁੰਦੇ ਹਨ ਅਤੇ ਕੁਝ ਸਿਖਾਉਣਾ ਚਾਹੁੰਦੇ ਹਨ ਨਾ ਕਿ ਸਿਰਫ਼ ਆਪਣੇ ਵਿਚਾਰਾਂ ਦੀ ਕੱਟੜਤਾ 'ਤੇ ਡਟੇ ਰਹਿਣਾ। --ਬਬਨਦੀਪ ੧੫:੨੯, ੨੮ ਜੁਲਾਈ ੨੦੧੪ (UTC)
ਬਾਕੀ ਦਲੀਲਾਂ ਨੂੰ ਵੀ ਵਿਚਾਰੋ, ਮੈਂ ਇੱਕੋ ਗੱਲ ਬਾਰ ਬਾਰ ਨਹੀਂ ਕਹੂੰਗਾ। --Satdeep gill (ਗੱਲ-ਬਾਤ) ੦੧:੨੬, ੨੯ ਜੁਲਾਈ ੨੦੧੪ (UTC)
ਵਿਕੀਪੀਡੀਆ ਦੀ commonname ਨੀਤੀ ਦਾ ਮਤਲਬ ਆਮ ਬੁਲਾਰੇ ਦੀ ਭਾਸ਼ਾ ਨਹੀਂ ਹੈ।। ਇਸਲਈ ਆਮ ਬੁਲਾਰਾ (ਆਮ ਜਨਤਾ) ਵਿੱਚ ਨਾਂ ਜਾਉ, ਨਹੀਂ ਤਾਂ ਬਬਨ ਦੇ ਮੁਤਾਬਿਕ ਬਹੁਤ ਕੁਝ ਬਦਲਣਾ ਪਵੇਗਾ। commonname ਨੀਤੀ ਵਿੱਚ ਮੰਨੇ ਹੋਏ ਵਿਦਵਾਨਾਂ, ਪ੍ਰਚੱਲਿਤ ਅਖਬਾਰਾਂ ਆਦਿ ਨੂੰ ਜ਼ਿਆਦਾ ਮਹੱਤਵਪੂਰਨ ਮੰਨਿਆ ਜਾਂਦਾ ਹੈ। ਮੌਜੂਦਾ ਕੇਸ ਵਿੱਚ ਕੋਈ ਵੀ ਸ਼ਬਦ ਇਨ੍ਹਾ ਜ਼ਿਆਦਾ ਪ੍ਰਚੱਲਿਤ ਨਹੀਂ ਹੈ (ਇੰਟਰਨੈੰਟ ਤੇ) ਕਿ ਆਪਾ ਉਸਦਾ ਇਸਤੇਮਾਲ ਕਰ ਸਕਿਏ। ਇਸਲਈ ਇੱਕ ਤਰੀਕਾ ਇਹ ਹੈ ਕਿ taiping ਦੇ ping (平) ਨੂੰ ਦੇਖ ਸਕਦੇ ਹੋਂ ਕਿ ਉਹ ਕਿਸ ਤਰਾਂ ਵਰਤਿਆਂ ਗਿਆ ਹੈ। ਜੇ ਉਹ ਕਿਸੇ ਦੁਸਰੇ ਪ੍ਰਚੱਲਿਤ ਚੀਨੀ ਸ਼ਬਦਾਂ ਦਾ ਹਿਸਾ ਹੋਵੇ ਤਾਂ। --Vigyani (ਗੱਲ-ਬਾਤ) ੦੨:੩੭, ੨੯ ਜੁਲਾਈ ੨੦੧੪ (UTC)
ਬੋਲਣ ਵਿਚ ਵੀ ਅਤੇ ਲਿਖਣ ਵਿਚ ਵੀ ਜਿਹੜੀ ਧੁਨੀ ਪ੍ਰਚਲਿਤ ਨਹੀਂ ਰਹੀ ਉਸਨੂੰ ਬਿਨਾਂ ਕਿਸੇ ਵਿਸ਼ੇਸ਼ ਲੋੜ ਦੇ ਲਿਆਉਣਾ ਉਚਿਤ ਨਹੀਂ ਹੈ। ਫਿਰ ਵੀ ਇਸ ਲਈ ਕਾਹਲੀ ਦੀ ਲੋੜ ਨਹੀਂ ਆਪਾਂ ਭਾਸ਼ਾ ਵਿਗਿਆਨੀਆਂ ਨਾਲ ਵੀ ਸਲਾਹ ਕਰ ਲਈਏ। ਬੇਸ਼ਕ ਉਹ ਵਿੱਕੀ ਤੇ ਨਹੀਂ ਆਉਂਦੇ ਪਰ ਸਾਡੀ ਪਹੁੰਚ ਵਿਚ ਤਾਂ ਹਨ।--Charan Gill (ਗੱਲ-ਬਾਤ) ੦੩:੨੪, ੨੯ ਜੁਲਾਈ ੨੦੧੪ (UTC)