ਆਲ ਇੰਡੀਆ ਮੁਸਲਿਮ ਲੀਗ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1: ਲਾਈਨ 1:
{{ਜਾਣਕਾਰੀਡੱਬਾ ਸਿਆਸੀ ਪਾਰਟੀ
{{ਜਾਣਕਾਰੀਡੱਬਾ ਸਿਆਸੀ ਪਾਰਟੀ
| ਨਾਮ =ਮੁਸਲਿਮ ਲੀਗ
آل انڈیا مسلم لیگ
| ਨਾਮ =ਮੁਸਲਿਮ ਲੀਗ
| ਮੂਲ_ਨਾਮ = آل انڈیا مسلم لیگ
| ਮੂਲ_ਨਾਮ =
| ਭਾਸ਼ਾ1 =
| ਭਾਸ਼ਾ1 =
| ਨਾਮ_ਭਾਸ਼ਾ1 =
| ਨਾਮ_ਭਾਸ਼ਾ1 =
ਲਾਈਨ 10: ਲਾਈਨ 10:
| ਭਾਸ਼ਾ4 =
| ਭਾਸ਼ਾ4 =
| ਨਾਮ_ਭਾਸ਼ਾ4 =
| ਨਾਮ_ਭਾਸ਼ਾ4 =
| ਪਾਰਟੀ_ਲੋਗੋ = [[File:Flag of Muslim League.png|250px]]
| ਪਾਰਟੀ_ਲੋਗੋ = [[File:Flag of Muslim League.png|250px]]
| ਰੰਗਕੋਡ =green
| ਰੰਗਕੋਡ =green
| ਲੀਡਰ =
| ਲੀਡਰ =
ਲਾਈਨ 31: ਲਾਈਨ 31:
| ਵਿੰਗ1 =[[ਖਾਕਸਾਰਸ|''ਖਾਕੀ'']]
| ਵਿੰਗ1 =[[ਖਾਕਸਾਰਸ|''ਖਾਕੀ'']]
| ਵਿਦਿਆਰਥੀ_ਵਿੰਗ =[[ਅਲੀਗੜ੍ਹ ਅੰਦੋਲਨ|'' ਅਲੀਗੜ੍ਹ'']]
| ਵਿਦਿਆਰਥੀ_ਵਿੰਗ =[[ਅਲੀਗੜ੍ਹ ਅੰਦੋਲਨ|'' ਅਲੀਗੜ੍ਹ'']]
| ਵਿਚਾਰਧਾਰਾ =ਮੁਸਲਿਮ [[ਮੁਸਲਿਮ ਰਾਸ਼ਟਰਵਾਦ|ਰਾਸ਼ਟਰਵਾਦ]] ਅਤੇ [[ਮੁਸਲਿਮ ਰੂੜੀਵਾਦ]]
[[ਦੋ-ਕੌਮ ਥਿਊਰੀ]]
ਭਾਰਤ ਵਿੱਚ ਮੁਸਲਮਾਨਾਂ ਲਈ ਸਿਵਲ ਅਧਿਕਾਰ
| ਵਿਚਾਰਧਾਰਾ =ਮੁਸਲਿਮ [[ਮੁਸਲਿਮ ਰਾਸ਼ਟਰਵਾਦ|ਰਾਸ਼ਟਰਵਾਦ]] ਅਤੇ [[ਮੁਸਲਿਮ ਰੂੜੀਵਾਦ]]
[[ਦੋ-ਕੌਮ ਥਿਊਰੀ]]
ਭਾਰਤ ਵਿੱਚ ਮੁਸਲਮਾਨਾਂ ਲਈ ਨਾਗਰਿਕ ਹੱਕ
| ਧਰਮ =[[ਇਸਲਾਮ]]
| ਧਰਮ =[[ਇਸਲਾਮ]]
| ਕੌਮੀ =
| ਕੌਮੀ =

10:21, 29 ਜੁਲਾਈ 2014 ਦਾ ਦੁਹਰਾਅ

ਆਲ ਇੰਡੀਆ ਮੁਸਲਿਮ ਲੀਗ

ਕੁੱਲ ਹਿੰਦ ਮੁਸਲਿਮ ਲੀਗ (ਆਲ ਇੰਡੀਆ ਮੁਸਲਮਾਨ ਲੀਗ) ਬਰਤਾਨਵੀ ਭਾਰਤ ਵਿੱਚ ਇੱਕ ਸਿਆਸੀ ਪਾਰਟੀ ਸੀ ਅਤੇ ਉਪਮਹਾਦੀਪ ਵਿੱਚ ਮੁਸਲਮਾਨ ਰਾਜ ਦੀ ਸਥਾਪਨਾ ਵਿੱਚ ਸਭ ਤੋਂ ਤਕੜੀ ਸ਼ਕਤੀ ਸੀ। ਭਾਰਤ ਦੀ ਵੰਡ ਦੇ ਬਾਅਦ ਆਲ ਇੰਡੀਆ ਮੁਸਲਮਾਨ ਲੀਗ ਭਾਰਤ ਵਿੱਚ ਇੱਕ ਮਹੱਤਵਪੂਰਣ ਪਾਰਟੀ ਵਜੋਂ ਸਥਾਪਤ ਰਹੀ। ਖਾਸਕਰ ਕੇਰਲ ਵਿੱਚ ਦੂਜੀਆਂ ਪਾਰਟੀਆਂ ਦੇ ਨਾਲ ਸਰਕਾਰ ਵਿੱਚ ਸ਼ਾਮਿਲ ਹੁੰਦੀ ਹੈ। ਪਾਕਿਸਤਾਨ ਦੇ ਗਠਨ ਦੇ ਬਾਅਦ ਮੁਸਲਮਾਨ ਲੀਗ ਅਕਸਰ ਸਰਕਾਰ ਵਿੱਚ ਸ਼ਾਮਿਲ ਰਹੀ।

ਪਾਕਿਸਤਾਨ ਦੀ ਮੰਗ

23 ਮਾਰਚ, 1940 ਦੇ ਦਿਨ ਮੁਸਲਿਮ ਲੀਗ ਦਾ ਇਜਲਾਸ ਲਾਹੌਰ ਵਿਚ ਹੋਇਆ ਜਿਸ ਵਿਚ 'ਮੁਸਲਿਮ ਮੁਲਕ' (ਪਾਕਿਸਤਾਨ) ਦੀ ਕਾਇਮੀ ਦੀ ਮੰਗ ਕੀਤੀ ਗਈ ਸੀ। ਜਿਨਾਹ ਮੁਤਾਬਕ 'ਦਿਲ ਵਿਚ ਬਦੀ ਰੱਖਣ ਵਾਲੇ ਗਾਂਧੀ ਦੀ ਕੌਮ ਤੋਂ ਮੁਸਲਮਾਨ ਬਚ ਨਹੀਂ ਸਕਦੇ, ਇਸ ਕਰ ਕੇ ਅਜਿਹਾ ਬੇਹੱਦ ਜ਼ਰੂਰੀ ਸੀ।' ਇਹ ਮੰਗ, ਮਾਰਚ, 1940 ਵਿਚ ਪਹਿਲੀ ਵਾਰੀ ਨਹੀਂ ਸੀ ਪੇਸ਼ ਹੋਈ, ਸੰਨ 1929 ਵਿਚ ਵੀ ਮੁਸਲਿਮ ਕਾਨਫ਼ਰੰਸ ਵਿਚ ਤਕਰੀਰ ਕਰਦਿਆਂ ਸਰ ਮੁਹੰਮਦ ਇਕਬਾਲ ਨੇ ਪੰਜਾਬ ਵਿਚੋਂ ਅੰਬਾਲਾ ਡਵੀਜ਼ਨ ਅਤੇ ਕੁੱਝ ਹੋਰ ਜ਼ਿਲ੍ਹੇ ਕੱਢਣ ਦੀ ਮੰਗ ਕੀਤੀ ਸੀ। ਇਸ ਨਾਲ ਪੰਜਾਬ ਵਿਚ ਮੁਸਲਮਾਨਾਂ ਦੀ ਫ਼ੀ ਸਦੀ ਆਬਾਦੀ 63 ਤੋਂ ਵੀ ਵੱਧ ਜਾਂਦੀ ਸੀ। ਅਜਿਹਾ ਹੀ ਖ਼ਿਆਲ ਜੈਫ਼ਰੀ ਕਾਰਬੈੱਟ ਨੇ ਵੀ ਗੋਲਮੇਜ਼ ਕਾਨਫ਼ਰੰਸ ਸਮੇਂ ਦਿਤਾ ਸੀ। ਉਸ ਮੁਤਾਬਕ ਅੰਬਾਲਾ ਡਵੀਜ਼ਨ ਦਾ ਪੰਜਾਬ ਨਾਲ ਕੋਈ ਵਾਸਤਾ ਨਹੀਂ ਸੀ ਸਗੋਂ 1857 ਦੇ ਗ਼ਦਰ ਮਗਰੋਂ ਇਸ ਨੂੰ ਸਜ਼ਾ ਦੇਣ ਲਈ ਪੰਜਾਬ ਨਾਲ ਮਿਲਾ ਦਿਤਾ ਗਿਆ ਸੀ। ਇਹੋ ਜਹੀ ਚਰਚਾ, ਤਕਰੀਰਾਂ ਅਤੇ ਮੰਗਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਸਨ ਪਰ 1940 ਦਾ ਮੁਸਲਿਮ ਲੀਗ ਦਾ 'ਪਾਕਿਸਤਾਨ' ਦਾ ਮਤਾ ਇਸ ਦਾ ਸਿਖਰ ਸੀ।

ਵਿਰੋਧ

ਪਾਕਿਸਤਾਨ ਦਾ ਮਤਾ ਪਾਸ ਹੁੰਦਿਆਂ ਹੀ ਕਈ ਪਾਸਿਉਂ ਇਸ ਦਾ ਵਿਰੋਧ ਵੀ ਸ਼ੁਰੂ ਹੋ ਗਿਆ। ਇਹਨੀਂ ਦਿਨੀਂ ਹੀ ਆਲ ਇੰਡੀਆ ਅਕਾਲੀ ਕਾਨਫ਼ਰੰਸ ਅਟਾਰੀ ਵਿਖੇ ਹੋਈ ਜਿਸ ਨੇ ਪਾਕਿਸਤਾਨ ਦੀ ਮੰਗ ਦੀ ਨਿੰਦਾ ਕੀਤੀ ਅਤੇ ਇਸ ਨੂੰ ਰੋਕਣ ਵਾਸਤੇ ਅਪਣਾ ਪੂਰਾ ਤਾਣ ਲਾਉਣ ਦਾ ਐਲਾਨ ਕੀਤਾ। ਖ਼ਾਲਸਾ ਨੈਸ਼ਨਲਿਸਟ ਪਾਰਟੀ ਨੇ ਵੀ 29 ਮਾਰਚ, 1940 ਦੇ ਦਿਨ ਲਾਹੌਰ ਵਿਚ ਪਾਕਿਸਤਾਨ-ਵਿਰੋਧੀ ਮਤਾ ਪਾਸ ਕੀਤਾ। ਇਸ ਮਗਰੋਂ ਬਾਬਾ ਖੜਕ ਸਿੰਘ ਦੀ ਜੂਨ, 1940 ਦੀ ਲਾਹੌਰ ਵਿਚ ਹੋਈ ਕਾਨਫ਼ਰੰਸ ਨੇ ਵੀ ਪਾਕਿਸਤਾਨ ਦੀ ਮੰਗ ਦੀ ਭਰਪੂਰ ਨਿੰਦਾ ਕੀਤੀ।

ਵਿਰੋਧ ਦੀ ਕਾਨਫ਼ਰੰਸ

ਪਹਿਲੀ ਦਸੰਬਰ, 1940 ਨੂੰ ਲਾਹੌਰ ਵਿਚ ਪਾਕਿਸਤਾਨ ਦੀ ਮੰਗ ਵਿਰੁਧ ਇਕ ਭਾਰੀ ਕਾਨਫ਼ਰੰਸ ਹੋਈ ਜਿਸ ਵਿਚ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਮਹਾਸ਼ਾ ਕ੍ਰਿਸ਼ਨ, ਜਲਾਲ-ਉਦ-ਦੀਨ ਅੰਬਰ, ਪ੍ਰੋਫ਼ੈਸਰ ਅਬਦੁਲ ਮਜੀਦ ਖ਼ਾਨ, ਡਾਕਟਰ ਐਮ.ਐਸ. ਐਨੇ, ਰਾਜਾ ਨਰਿੰਦਰ ਨਾਥ ਵਗ਼ੈਰਾ ਸ਼ਾਮਲ ਹੋਏ ਅਤੇ ਪਾਕਿਸਤਾਨ ਦੀ ਮੰਗ ਵਿਰੁਧ ਮਤਾ ਪਾਸ ਕੀਤਾ। ਪਾਕਿਸਤਾਨ ਦੇ ਨਾਹਰੇ ਦਾ ਸੱਭ ਤੋਂ ਵੱਧ ਵਿਰੋਧ ਪੰਜਾਬ ਵਿਚ ਹੋਇਆ। ਲੁਧਿਆਣੇ ਦੇ ਡਾ: ਵੀਰ ਸਿੰਘ ਭੱਟੀ ਨੇ ਪਾਕਿਸਤਾਨ ਦੇ ਮੁਕਾਬਲੇ ਵਿਚ ਖ਼ਾਲਿਸਤਾਨ ਨਾਂ ਦਾ ਇਕ ਪੈਂਫ਼ਲਿਟ ਛਾਪ ਕੇ ਮੁਸਲਮਾਨਾਂ ਦੀ ਮੰਗ ਦਾ ਮੂੰਹ-ਤੋੜਵਾਂ ਜਵਾਬ ਦਿਤਾ। ਡਾ. ਵੀਰ ਸਿੰਘ ਨੇ ਪਾਕਿਸਤਾਨ ਅਤੇ ਹਿੰਦੁਸਤਾਨ ਵਿਚਕਾਰ ਇਕ ਆਜ਼ਾਦ ਮੁਲਕ ਖ਼ਾਲਿਸਤਾਨ ਦੀ ਮੰਗ ਕੀਤੀ ਸੀ। ਡਾਕਟਰ ਭੱਟੀ ਦੀ ਸਕੀਮ ਵਿਚ ਪਟਿਆਲਾ, ਨਾਭਾ, ਜੀਂਦ, ਫ਼ਰੀਦਕੋਟ, ਕਲਸੀਆਂ ਦੀਆਂ ਸਿੱਖ ਰਿਆਸਤਾਂ, ਮਲੇਰਕੋਟਲਾ, ਸ਼ਿਮਲਾ, ਜਲੰਧਰ, ਅੰਬਾਲਾ, ਫ਼ਿਰੋਜ਼ਪੁਰ, ਅੰਮ੍ਰਿਤਸਰ, ਲਾਹੌਰ, ਲਾਇਲਪੁਰ, ਗੁੱਜਰਾਂਵਾਲਾ, ਸ਼ੇਖ਼ੂਪੁਰਾ, ਮਿੰਟਗੁਮਰੀ, ਹਿਸਾਰ, ਰੋਹਤਕ ਅਤੇ ਕਰਨਾਲ ਜ਼ਿਲ੍ਹੇ ਸ਼ਾਮਲ ਸਨ। ਡਾਕਟਰ ਭੱਟੀ ਚਾਹੁੰਦਾ ਸੀ ਕਿ ਇਸ ਨਵੇਂ ਦੇਸ਼ ਦੀ ਅਗਵਾਈ ਮਹਾਰਾਜਾ ਪਟਿਆਲਾ ਕਰੇ ਤੇ ਇਸ ਦੀ ਵਜ਼ਾਰਤ ਵਿਚ ਹਰ ਪੱਖ ਦੇ ਨੁਮਾਇੰਦੇ ਹੋਣ।[1]

1. ਰਾਜਿੰਦਰ ਪ੍ਰਸਾਦ, ਇੰਡੀਆ ਡੀਵਾਇਡਿਡ, ਸਫ਼ਾ 254)