ਜਲ ਚੱਕਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
"thumb|300px|ਪਾਣੀ ਚੱਕਰ File:Earth's Water Cycle.ogv|thumb|ਧਰਤੀ ਦੇ ਪਾਣੀ ਦਾ ਚ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

08:54, 29 ਅਗਸਤ 2014 ਦਾ ਦੁਹਰਾਅ

ਪਾਣੀ ਚੱਕਰ
ਧਰਤੀ ਦੇ ਪਾਣੀ ਦਾ ਚੱਕਰ

ਪਾਣੀ ਦਾ ਚੱਕਰ ਜਾਂ ਜਲ ਚੱਕਰ ਧਰਤੀ ਦੀ ਸਤਹਾ ਦੇ ਉੱਤੇ ਅਤੇ ਥੱਲੇ ਪਾਣੀ ਦੀ ਲਗਾਤਾਰ ਚੱਲਦੀ ਚਾਲ ਨੂੰ ਬਿਆਨ ਕਰਦਾ ਹੈ। ਧਰਤੀ ਉੱਤੇ ਪਾਣੀ ਦਾ ਕੁੱਲ ਭਾਰ ਇੱਕੋ ਜਿਹਾ ਰਹਿੰਦਾ ਹੈ ਪਰ ਕਈ ਕਿਸਮ ਦੀਆਂ ਮੌਸਮੀ ਤਬਦੀਲੀਆਂ ਮੁਤਾਬਕ ਪਾਣੀ ਅੱਡੋ-ਅੱਡ ਸੋਮਿਆਂ ਵਿੱਚ ਵੰਡਿਆ ਜਾਂਦਾ ਹੈ ਜਿਵੇਂ ਕਿ ਬਰਫ਼, ਤਾਜ਼ਾ ਪਾਣੀ, ਖ਼ਾਰਾ ਪਾਣੀ ਅਤੇ ਹਵਾਮੰਡਲ ਵਿਚਲਾ ਪਾਣੀ। ਵਾਸ਼ਪੀਕਰਨ, ਸੰਘਣਾਪਣ, ਬਰਸਾਤ, ਘੁਸਪੈਠ, ਰੁੜ੍ਹਨ ਅਤੇ ਜ਼ਮੀਨ ਹੇਠਾਂ ਵਗਣ ਵਰਗੀਆਂ ਭੌਤਿਕ ਕਿਰਿਅਵਾਂ ਸਦਕਾ ਪਾਣੀ ਇੱਕ ਜ਼ਖ਼ੀਰੇ ਤੋਂ ਦੂਜੇ ਜ਼ਖ਼ੀਰੇ ਵੱਲ ਵਗਦਾ ਰਹਿੰਦਾ ਹੈ। ਇੱਦਾਂ ਕਰਦਿਆਂ ਪਾਣੀ ਕਈ ਪੜਾਅ ਪਾਰ ਕਰਦਾ ਹੈ: ਤਰਲ, ਠੋਸ (ਬਰਫ਼) ਅਤੇ ਗੈਸ (ਵਾਸ਼ਪ)।