ਅਸ਼ੋਕ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਛੋ Charan Gill ਨੇ ਸਫ਼ਾ ਅਸ਼ੋਕ ਨੂੰ ਸਮਰਾਟ ਅਸ਼ੋਕ ’ਤੇ ਭੇਜਿਆ
(ਕੋਈ ਫ਼ਰਕ ਨਹੀਂ)

15:28, 20 ਅਕਤੂਬਰ 2014 ਦਾ ਦੁਹਰਾਅ

ਅਸ਼ੋਕ

ਅਸੋਕ. (ਦੇਵਨਾਗਰੀ: अशोक ) ਮਗਧ ਦੇਸ਼ ਦੀ ਮੌਰਯ ਵੰਸ਼ ਵਿੱਚ ਵਿੰਦੁਸਾਰ ਦਾ ਪੁਤ੍ਰ ਇੱਕ ਮਸ਼ਹੂਰ ਰਾਜਾ, ਜੋ ਚੰਦ੍ਰਗੁਪਤ ਦਾ ਪੋਤਾ ਸੀ। ਇਸ ਦਾ ਪੂਰਾ ਨਾਉਂ ਅਸ਼ੋਕ ਵਰਧਮਾਨ ਹੈ। ਬੁੱਧਮਤ ਦੇ ਇਤਿਹਾਸ ਨੇ ਇਸ ਦੀ ਵਡੀ ਵਡਿਆਈ ਕੀਤੀ ਹੈ। ਅਸ਼ੋਕ ਪਹਿਲਾਂ ਬ੍ਰਾਹਮਣਾਂ ਨੂੰ ਮੰਨਦਾ ਅਤੇ ਸ਼ੈਵ ਸੀ, ਪਰ ਮਗਰੋਂ ਬੌੱਧ ਹੋ ਗਿਆ। ਇਸ ਦੇ ਆਸਰੇ ਬੁੱਧਮਤ ਦੇ ੬੪,੦੦੦ ਪੁਜਾਰੀ ਗੁਜਾਰਾ ਕਰਦੇ ਸਨ, ਅਤੇ ਇਸ ਨੇ ੮੪,੦੦੦ ਕੀਰਤੀਸੰਭ (Columns of Fame) ਖੜੇ ਕਰਵਾਏ, ਜਿਨ੍ਹਾਂ ਉਤੇ ਰਾਜਸੀ ਅਤੇ ਧਾਰਮਿਕ ਹੁਕਮ ਉੱਕਰੇ ਹੋਏ ਸਨ। ਆਪਣੇ ਰਾਜ ਦੇ ਅਠਾਰ੍ਹਵੇਂ ਸਾਲ ਵਿੱਚ ਇਸ ਨੇ ਬੁੱਧਮਤ ਦਾ ਇੱਕ ਵਡਾ ਭਾਰੀ ਜਲਸਾ ਕੀਤਾ ਅਤੇ ਉਸ ਪਿਛੋਂ ਲੰਕਾ ਅਤੇ ਹੋਰ ਦੇਸ਼ਾਂ ਵੱਲ ਉਪਦੇਸ਼ਕ ਘੱਲੇ ਅਤੇ ਜੀਵਹਿੰਸਾ ਹੁਕਮਨ ਬੰਦ ਕੀਤੀ। ਅਫਗਾਨਿਸਤਾਨ ਤੋਂ ਲੈ ਕੇ ਲੰਕਾ ਤੀਕ ਕੁੱਲ ਦੇਸ਼ ਇਸ ਦੇ ਅਧੀਨ ਸੀ। ਇਨ੍ਹਾਂ ਗੱਲਾਂ ਦਾ ਪਤਾ ਉਨ੍ਹਾਂ ਸ਼ਿਲਾਲੇਖਾਂ ਤੋਂ ਲਗਦਾ ਹੈ, ਜੋ ਪਾਲੀ ਭਾਸ਼ਾ ਵਿੱਚ ਖੁਦੇ ਹੋਏ ਅਨੇਕ ਥਾਵਾਂ ਤੋਂ ਮਿਲੇ ਹਨ। ਅਨੇਕ ਲੇਖਕਾਂ ਨੇ ਇਸ ਦਾ ਨਾਉਂ ਪ੍ਰਿਯਦਰਸ਼ਨ ਭੀ ਲਿਖਿਆ ਹੈ। ਅਸ਼ੋਕ ਨੇ ਈਸਾ ਤੋਂ ਪਹਿਲਾਂ (B.C.) ੨੬੯-੨੩੨ ਦੇ ਵਿਚਕਾਰ ਪਟਨੇ ਵਿੱਚ ਉੱਤਮ ਰੀਤਿ ਨਾਲ ਰਾਜ ਕੀਤਾ। ਅਸ਼ੋਕ ਦੀ ਪੁਤ੍ਰੀ ਧਰਮਾਤਮਾ ਚਾਰੁਮਤੀ ਬੌੱਧਧਰਮ ਦੀ ਪ੍ਰਸਿੱਧ ਪ੍ਰਚਾਰਿਕਾ ਹੋਈ ਹੈ।