ਐਂਡਰੌਇਡ (ਔਪਰੇਟਿੰਗ ਸਿਸਟਮ): ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕੋਈ ਫ਼ਰਕ ਨਹੀਂ)

14:19, 28 ਫ਼ਰਵਰੀ 2015 ਦਾ ਦੁਹਰਾਅ

ਐਂਡਰੌਇਡ

ਐਂਡਰਾਇਡ ਨੂੰ ਮੂਲ ਰੂਪ ਵਿੱਚ ਗੂਗਲ ਵਲੋਂ ਹੀ ਤਿਆਰ ਕੀਤਾ ਜਾਂਦਾ ਹੈ। ਉਹ ਬੇਸ ਓਪਰੇਟਿੰਗ ਸਿਸਟਮ ਤਿਆਰ ਕਰਦੀ ਹੈ, ਉਸ ਵਿੱਚ ਫੋਂਟ, ਫੀਚਰ, ਸਹੂਲਤਾਂ, ਜੋ ਗੂਗਲ ਨੇ ਪਾ ਦਿੱਤੀਆਂ, ਉਹ ਲਗਭਗ ਸਾਰੇ ਮੋਬਾਇਲ ਨਿਰਮਾਤਾ ਕੰਪਨੀਆਂ ਦੇ ਫੋਨਾਂ ਵਿੱਚ ਮਿਲਦੀਆਂ ਹਨ।[1] ਇਹ ਇੱਕ ਓਪਨ ਸੋਰਸ ਹੈ।

ਐਂਡਰਾਈਡ ਦਾ ਵਰਜ਼ਨ

ਗੂਗਲ ਨੇ ਆਪਣੇ ਮੋਬਾਈਲ ਆਪਰੇਟਿੰਗ ਸਿਸਟਮ ਐਂਡਰਾਇਡ ਦੇ ਅਗਲੇ ਵਰਜ਼ਨ 4.4 ਦਾ ਨਾਂ ਨੈਸਲੇ ਦੀ ਮਸ਼ਹੂਰ ਚਾਕਲੇਟ ‘ਕਿਟਕੈਟ ਆਪਰੇਟਿੰਗ ਸਿਸਟਮ’ ਦੇ ਨਾਂ ‘ਤੇ ਰੱਖਿਆ ਹੈ। ਗੂਗਲ ਨੂੰ ਆਪਣੇ ਆਪਰੇਟਿੰਗ ਸਿਸਟਮ ਦਾ ਨਾਂ ਖਾਣ ਵਾਲੀਆਂ ਚੀਜ਼ਾਂ ਦੇ ਨਾਂ ‘ਤੇ ਰੱਖਣ ਲਈ ਜਾਣਿਆ ਜਾਂਦਾ ਹੈ ਪਰ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਕੰਪਨੀ ਨੇ ਕਿਸੀ ਚਾਕਲੇਟ ਦੇ ਨਾਂ ‘ਤੇ ਆਪਰੇਟਿੰਗ ਸਿਸਟਮ ਦਾ ਨਾਂ ਰੱਖਿਆ ਹੋਵੇ। ਗੂਗਲ ਐਂਡਰਾਇਡ ਦੇ ਨਵੇਂ ਵਰਜ਼ਨ 4.4 ਨੂੰ ‘ਕਿਟਕੈਟ’ ਨਾਂ ਦਿੱਤਾ ਗਿਆ ਹੈ। ਹੁਣ ਕਿਟਕੈਟ ਦੇ ਰੈਪਰ ‘ਚ ਐਂਡਰਾਇਡ ਦਾ ਗ੍ਰੀਨ ਰੋਬੋਟ ਕਿਟਕੈਟ ਚਾਕਲੇਟ ਤੋੜਦੇ ਹੋਏ ਨਜ਼ਰ ਆਵੇਗਾ। ਪਹਿਲਾ ਆਪਰੇਟਿੰਗ ਸਿਸਟਮ ਵਰਜ਼ਨ ਦਾ ਨਾਂ ‘ਕੀ ਲਾਈਮ ਪਾਈ’ ਹੋ ਸਕਦਾ ਸੀ। ਗੂਗਲ ਇਸ ਤੋਂ ਪਹਿਲਾਂ ਕਪਕੇਕ, ਡੋਨਟ, ਏਕਲੇਅਰ, ਜਿੰਜਰ ਬ੍ਰੈੱਡ, ਹਨਿਕੋਂਬ, ਆਈਸਕ੍ਰੀਮ ਸੈਂਡਵਿਚ ਅਤੇ ਜੇਲੀ ਬੀਨ ਵਰਗੇ ਨਾਂ ਆਪਣੇ ਓਪਰੇਟਿੰਗ ਸਿਸਟਮਾਂ ਨੂੰ ਦੇ ਚੁੱਕਿਆ ਹੈ।

ਐਪਸ ਵਾਸਤੇ ਪਾਵਰ ਘੱਟ

ਐਂਡਰਾਇਡ ਸਾਫਟਵੇਅਰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਜਿਸ ਵਿੱਚ ਐਪਸ ਘੱਟ ਤੋਂ ਘੱਟ ਤੋਂ ਪਾਵਰ ਦੀ ਵਰਤੋਂ ਕਰਕੇ ਤੇਜ਼ੀ ਨਾਲ ਚੱਲ ਸਕੇ। ਐਂਡਰਾਇਡ ਫੋਨ ਆਪਣੀ ਮੈਮੋਰੀ ਦੀ ਵਰਤੋਂ ਬਿਲਕੁਲ ਵੱਖ ਤਰ੍ਹਾਂ ਨਾਲ ਕਰਦਾ ਹੈ। ਜਦੋਂ ਤੁਸੀਂ ਐਪ ਦੀ ਵਰਤੋਂ ਕਰਕੇ ਬੰਦ ਕਰ ਦਿੰਦੇ ਹੋ ਤਾਂ ਇਹ ਬੰਦ ਹੋ ਕੋ ਮੈਮੋਰੀ ਵਿੱਚ ਹੀ ਬੈਠ ਜਾਂਦੀ ਹੈ। ਇਸ ਤਰ੍ਹਾਂ ਜਦੋਂ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਹੋ ਅਤੇ ਮੈਮੋਰੀ ਫੁਲ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਬੰਦ ਕੀਤੀਆਂ ਗਈਆਂ ਐਪਸ ਵਿੱਚ ਸਭ ਤੋਂ ਅੰਤ ਵਿੱਚ ਖੜ੍ਹੀ ਐਪ ਬੰਦ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜੋ ਐਪਸ ਚੱਲਦੀਆਂ ਦਿਖਦੀਆਂ ਵੀ ਹਨ ਉਹ ਵੀ ਚੱਲ ਨਹੀਂ ਰਹੀਆਂ ਹੁੰਦੀਆਂ। ਅਸਲ ਵਿੱਚ ਉਹ ਸਿਰਫ ਚੱਲਦੀਆਂ ਦਿਖਦੀਆਂ ਹਨ ਅਤੇ ਮੈਮੋਰੀ ਵਿੱਚ ਆਪਣੀ ਥਾਂ ਬਣਾ ਕੇ ਰੱਖਦੀਆਂ ਹਨ। ਇਸ ਤਰ੍ਹਾਂ ਮੈਮੋਰੀ ਹਰ ਸਮੇਂ ਫੁਲ ਲੱਗਦੀ ਹੈ ਅਤੇ ਇਸ ਨੂੰ ਖਾਲੀ ਕਰਨ ਲਈ ਮੈਮੋਰੀ ਕਿਲਰ ਦੀ ਵਰਤੋਂ ਕਰਨੀ ਪੈਂਦੀ ਹੈ। ਜੇਕਰ ਤੁਸੀਂ ਅਸਲ ਵਿੱਚ ਬੈਟਰੀ ਨੂੰ ਬਚਾਉਣਾ ਚਾਹੁੰਦੇ ਹਨ ਇਸ ਗੱਲ ਦੀ ਪਛਾਣ ਕਰੇ ਤਾਂ ਕਿ ਕਿਹੜੀ ਐਪ ਜ਼ਿਆਦਾ ਮੈਮੋਰੀ ਖਪਤ ਕਰਦੇ ਹਨ। ਜੇ ਜ਼ਰੂਰਤ ਨਾ ਹੋਵੇ ਤਾਂ ਉਨ੍ਹਾਂ ਨੂੰ ਵਾਰ-ਵਾਰ ਬੰਦ ਕਰਨ ਦੀ ਥਾਂ 'ਤੇ ਅਨਇੰਸਟਾਲ ਕਰਕੇ ਫੋਨ ਤੋਂ ਹੀ ਹਟਾ ਦਿਓ।

ਵਰਜ਼ਨ ਕੋਡ ਨਾਮ ਜਾਰੀ ਕਰਨ ਦੀ ਮਿਤੀ ਲੇਵਲ ਵੰਡ
4.4 ਕਿਟਕੈਟ 31 ਅਕਤੂਬਰ, 2013 19 1.4%
4.3.x ਜੇਲੀ ਬੀਨ 24 ਜੁਲਾਈ, 2013 18 7.8%
4.2.x 13 ਨਵੰਬਰ, 2012 17 15.4%
4.1.x 9 ਜੁਲਾਈ, 2012 16 35.9%
4.0.3–4.0.4 ਆਈਸਕ੍ਰੀਮ ਸੈਂਡਵਿਚ 16 ਦਸੰਬਰ, 2011 15 16.9%
3.2 ਹਨਿਕੋਂਬ 15 ਜੁਲਾਈ, 2011 13 0.1%
2.3.3–2.3.7 ਜਿੰਜਰ ਬ੍ਰੈੱਡ 9 ਫਰਵਰੀ, 2011 10 21.2%
2.2 ਫਰੋਯੋ 20 ਮਈ, 2010 8 1.3%

ਫੋਂਟ, ਫੀਚਰ ਅਤੇ ਸਹੂਲਤਾਂ

ਐਂਡਰਾਇਡ ਨੂੰ ਮੂਲ ਰੂਪ ਵਿੱਚ ਗੂਗਲ ਵਲੋਂ ਹੀ ਤਿਆਰ ਕੀਤਾ ਜਾਂਦਾ ਹੈ। ਉਹ ਬੇਸ ਓਪਰੇਟਿੰਗ ਸਿਸਟਮ ਤਿਆਰ ਕਰਦੀ ਹੈ, ਉਸ ਵਿੱਚ ਫੋਂਟ, ਫੀਚਰ, ਸਹੂਲਤਾਂ, ਜੋ ਗੂਗਲ ਨੇ ਪਾ ਦਿੱਤੀਆਂ, ਉਹ ਲਗਭਗ ਸਾਰੇ ਮੋਬਾਇਲ ਨਿਰਮਾਤਾ ਕੰਪਨੀਆਂ ਦੇ ਫੋਨਾਂ ਵਿੱਚ ਮਿਲਦੀਆਂ ਹਨ। ਜਿਵੇਂ ਕਿ ਜੇ ਪੰਜਾਬੀ ਫੋਂਟ ਗੂਗਲ ਐਂਡਰਾਇਡ ਦੇ 4.3 ਵਰਜਨ ਵਿੱਚ ਦੇ ਦਿੰਦੀ ਹੈ ਤਾਂ ਫੇਰ ਤੁਸੀਂ 4.3 ਐਂਡਰਾਇਡ ਵਰਜਨ ਨਾਲ ਜਿਸ ਵੀ ਕੰਪਨੀ ਦਾ ਖਰੀਦੋਗੇ, ਤੁਸੀਂ ਪੰਜਾਬੀ ਨੂੰ ਫੋਨ ਉੱਤੇ ਫੇਸਬੁੱਕ, ਵੈੱਬਸਾਈਟ, ਸੁਨੇਹੇ ਆਦਿ ਪੜ੍ਹ ਸਕਦੇ ਹੋ। ਪਰ ਜੇ ਗੂਗਲ ਫੋਂਟ ਨਹੀਂ ਦਿੰਦੀ ਤਾਂ ਇਹ ਫੋਂਟ ਉਪਲੱਬਧ ਕਰਵਾਉਣ ਦੀ ਜ਼ਿੰਮੇਵਾਰੀ ਫੋਨ ਬਣਾਉਣ ਵਾਲੀ ਕੰਪਨੀ ਹੋ ਜਾਂਦੀ ਹੈ, ਜਿਸ ਨੂੰ ਉਹ ਆਪਣੀ ਸਹੂਲਤ, ਸੋਚ ਤੇ ਉਪਲੱਬਧ ਸਰੋਤਾਂ ਮੁਤਾਬਕ ਦਿੰਦੀ ਹੈ।

ਵਰਜ਼ਨ ਦੀ ਭਾਗੀਦਾਰੀ

ਪਲੇਅ ਸਟੋਰ

ਐਂਡਰਾਇਡ ਫੋਨ ਦੇ ਸਾਰੇ ਮੈਮਰੀ ਕਲੀਨਰ, ਮੈਮੋਰੀ ਬੂਸਟਰ ਅਤੇ ਬੈਟਰੀ ਸੇਵਰ ਐਪਸ ਬੇਕਾਰ ਅਤੇ ਫਾਲਤੂ ਹਨ। ਇਨ੍ਹਾਂ ਦੀ ਵਰਤੋਂ ਸਿਰਫ ਫਾਲਤੂ ਹੈ ਸਗੋਂ ਇਨ੍ਹਾਂ ਦੀ ਵਰਤੋਂ ਕਰਨ ਨਾਲ ਤੁਹਾਨੂੰ ਫਾਇਦੇ ਦੀ ਥਾਂ 'ਤੇ ਨੁਕਸਾਨ ਵੀ ਹੋ ਸਕਦਾ ਹੈ। ਪਲੇਅ ਸਟੋਰਾਂ ਵਿੱਚ ਅਜਿਹੇ ਮੈਮਰੀ ਕਲੀਨਰ, ਮੈਮੋਰੀ ਬੂਸਟਰ ਅਤੇ ਬੈਟਰੀ ਸੇਵਰ ਐਪਸ ਦੀ ਭਰਮਾਰ ਹੈ, ਜੋ ਦਾਅਵਾ ਕਰਦੇ ਹਨ ਕਿ ਇਨ੍ਹਾਂ ਨੂੰ ਡਾਊਨਲੋਡ ਕਰਨ ਦੇ ਨਾਲ ਤੁਹਾਡਾ ਫੋਨ ਫਾਸਟ ਹੋ ਜਾਵੇਗਾ ਅਤੇ ਇਸ ਦੀ ਬੈਟਰੀ ਜ਼ਿਆਦਾ ਦੇਰ ਚੱਲੇਗੀ। ਪਰ ਅਸਲ ਵਿੱਚ ਅਜਿਹਾ ਕੁਝ ਨਹੀਂ ਹੁੰਦਾ

ਪੰਜਾਬੀ ਅਨੁਵਾਦ

ਮੋਬਾਇਲ ਕੰਪਨੀ ਵਲੋਂ ਸਮਾਰਟ ਮੋਬਾਇਲ ਦਾ ਪੂਰਾ ਇੰਟਰਫੇਸ ਪੰਜਾਬੀ ਵਿੱਚ ਦਿੱਤਾ ਜਾ ਰਿਹਾ ਹੋਵੇ ਸੈਮਸੰਗ ਮੋਬਾਇਲ ਕੰਪਨੀ ਨੇ ਆਪਣੇ ਐਂਡਰਾਇਡ ਮੋਬਾਇਲ ਫੋਨਾਂ ਵਿੱਚ ਐਂਡਰਾਇਡ 4.2.x ਨਾਲ ਪੰਜਾਬੀ ਅਨੁਵਾਦ ਹੋਰ 9 ਭਾਰਤੀ ਭਾਸ਼ਾਵਾਂ ਨਾਲ ਉਪਲੱਬਧ ਕਰਵਾਇਆ ਹੈ।

  1. Elgin, Ben (August 17, 2005). "Google Buys Android for Its Mobile Arsenal". Bloomberg Businessweek. Bloomberg. Archived from the original on February 24, 2011. Retrieved 2012-02-20. In what could be a key move in its nascent wireless strategy, Google (GOOG) has quietly acquired startup Android, Inc., ...