ਤਲਵਾਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 31: ਲਾਈਨ 31:


[[ਸ਼੍ਰੇਣੀ:ਹਥਿਆਰ]]
[[ਸ਼੍ਰੇਣੀ:ਹਥਿਆਰ]]
[[ਸ਼੍ਰੇਣੀ:ਮਹਾਨ ਕੋਸ਼ ਦੀ ਮਦਦ ਨਾਲ ਸੁਧਾਰੇ ਸਫ਼ੇ]]

06:58, 2 ਜੂਨ 2015 ਦਾ ਦੁਹਰਾਅ

ਸਵਿਸ ਤਲਵਾਰ, 15ਵੀਂ-16ਵੀਂ ਸਦੀ

ਤਲਵਾਰ, ਸ਼ਮਸ਼ੀਰ ਜਾਂ ਕਿਰਪਾਨ ਇੱਕ ਹਥਿਆਰ ਹੈ ਜੋ ਮੁੱਖ ਤੌਰ ਉੱਤੇ ਲੜਾਈ ਦੇ ਸਮੇਂ ਵਰਤਿਆ ਜਾਂਦਾ ਹੈ। ਸਮੇਂ ਅਤੇ ਸਥਾਨ ਦੇ ਮੁਤਾਬਕ ਤਲਵਾਰਾਂ ਇੱਕ ਧਾਰੀ ਜਾਂ ਦੋ ਧਾਰੀ ਹੁੰਦੀਆਂ ਹਨ।

ਸ਼ਬਦ "ਤਲਵਾਰ" ਸੰਸਕ੍ਰਿਤ ਦੇ ਸ਼ਬਦ "ਤਰਵਾਰਿ" (तरवारि) ਤੋਂ ਆਇਆ ਹੈ ਜਿਸਦਾ ਅਰਥ ਹੈ "ਜੋ ਵਾਰ ਕਰੇ ਜਾਂ ਰੋਕੇ"।[1]

ਇਤਿਹਾਸ

ਪੁਰਾਤਨ ਕਾਲ

ਤਾਂਬਾ ਯੁੱਗ

ਤਲਵਾਰ ਖ਼ੰਜਰ ਦਾ ਵਿਕਸਿਤ ਰੂਪ ਹੈ ਜੋ ਕਿ ਲਗਭਗ 3000 ਈਸਵੀ ਪੂਰਵ ਮੱਧ ਪੂਰਬ ਵਿੱਚ ਸਾਹਮਣੇ ਆਉਂਦਾ ਹੈ।

ਲੋਹਾ ਯੁੱਗ

13ਵੀਂ ਸਦੀ ਈਸਵੀ ਪੂਰਵ ਤੋਂ ਬਾਅਦ ਲੋਹਾ ਬਹੁਤ ਆਮ ਹੋ ਗਿਆ ਅਤੇ 8ਵੀਂ ਸਦੀ ਈਸਵੀ ਪੂਰਵ ਤੋਂ ਬਾਅਦ ਲੋਹੇ ਦੀਆਂ ਤਲਵਾਰਾਂ ਬਹੁਤ ਆਮ ਹੋ ਗਈਆਂ।

ਪੰਜਾਬੀ ਸੱਭਿਆਚਾਰ ਵਿੱਚ

  • ਵਾਰਿਸ ਸ਼ਾਹ ਦੀ ਹੀਰ ਵਿੱਚ ਤਲਵਾਰ ਸਬੰਧੀ ਹੇਠਲੀ ਸਤਰ ਕਾਫ਼ੀ ਮਸ਼ਹੂਰ ਹੈ:

ਵਾਰਸ, ਰੰਨ, ਫਕੀਰ, ਤਲਵਾਰ, ਘੋੜਾ ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ[2]

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥[1][3]

ਨੋਟ

1.^ ਸ਼ੇਖ਼ ਸਾਦੀ ਨੇ "ਗੁਜ਼ਸ਼ਤ" ਦੀ ਜਗ੍ਹਾ "ਗੁਸਸਤ" ਵਰਤਿਆ ਹੈ ਜਿਸਦਾ ਅਰਥ ਹੈ "ਮੁੱਕ ਜਾਣਾ" ਜਾਂ "ਹੱਥੋਂ ਨਿੱਕਲ ਜਾਣਾ" ਅਤੇ ਗੁਜ਼ਸ਼ਤ ਦਾ ਅਰਥ ਹੈ "ਮਰ ਜਾਣਾ" ਜਾਂ "ਚਲੇ ਜਾਣਾ"।

ਹਵਾਲੇ

  1. ਭਾਈ ਕਾਹਨ ਸਿੰਘ ਨਾਭਾ (2011). ਮਹਾਨ ਕੋਸ਼ - ਜਿਲਦ ਤੀਜੀ. ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 1317. ISBN 978-81-302-0115-3.
  2. ਵਿਚਾਰ.ਕਾਮ ਉੱਤੇ ਹੀਰ ਵਾਰਿਸ ਸ਼ਾਹ
  3. ਸਰਚਗੁਰਬਾਣੀ.ਕਾਮ ਉੱਤੇ ਜ਼ਫ਼ਰਨਾਮਾ