ਆਰਕਸ ਸੈਨੀਲਿਸ: ਰੀਵਿਜ਼ਨਾਂ ਵਿਚ ਫ਼ਰਕ
No edit summary |
Charan Gill (ਗੱਲ-ਬਾਤ | ਯੋਗਦਾਨ) ਛੋ Charan Gill ਨੇ ਸਫ਼ਾ ਆਰ੍ਕਸ ਸੈਨੀਲਿਸ ਨੂੰ ਆਰਕਸ ਸੈਨੀਲਿਸ ’ਤੇ ਭੇਜਿਆ |
(ਕੋਈ ਫ਼ਰਕ ਨਹੀਂ)
|
00:44, 30 ਜੁਲਾਈ 2015 ਦਾ ਦੁਹਰਾਅ
Arcus senilis | |
---|---|
ਵਰਗੀਕਰਨ ਅਤੇ ਬਾਹਰਲੇ ਸਰੋਤ | |
ਆਈ.ਸੀ.ਡੀ. (ICD)-10 | H18.4 |
ਆਈ.ਸੀ.ਡੀ. (ICD)-9 | 371.41 |
ਓ.ਐਮ.ਆਈ. ਐਮ. (OMIM) | 107800 |
ਰੋਗ ਡੇਟਾਬੇਸ (DiseasesDB) | 17120 |
MeSH | D001112 |
ਆਰ੍ਕਸ ਸੈਨੀਲਿਸ ਪਾਰਦਰਸ਼ੀ ਝਿੱਲੀ ਦੇ ਹਾਸ਼ੀਏ ਵਿਚ ਇੱਕ ਚਿੱਟੇ, ਸਲੇਟੀ, ਜਾਂ ਧੁੰਦਲੇ ਨੀਲੇ ਰੰਗ ਦੇ ਚੱਕਰ ਵਰਗਾ ਹੁੰਦਾ ਹੈ ਅਤੇ ਕਈ ਵਾਰ ਝਰੀਤ ਦੀ ਫਿਰਨੀ ਦੇ ਸਾਹਮਣੇ ਚਿੱਟੇ ਰਿੰਗ ਦੇ ਚੱਕਰ ਵਰਗਾ ਹੁੰਦਾ ਹੈ। ਇਹ ਜਨਮ ਵੇਲੇ ਮੌਜੂਦ ਹੁੰਦਾ ਹੈ ਅਤੇ ਸਮੇਂ ਨਾਲ ਫਿੱਕਾ ਪਾਈ ਜਾਂਦਾ ਹੈ ਪਰ ਬੁੱਢ਼ਿਆਂ ਵਿੱਚ ਇਹ ਆਮ ਤੌਰ ਤੇ ਨਜ਼ਰ ਆਉਂਦਾ ਹੈ। ਕਈ ਵਾਰ ਅਜਿਹੇ ਹਲਾਤਾਂ ਵਿੱਚ ਜਿੱਥੇ ਖੂਨ ਵਿੱਚ ਕੌਲੈਸਟ੍ਰੌਲ ਦੀ ਮਾਤਰਾ ਵਧ ਗਈ ਹੋਵੇ ਤਾਂ ਇਹ ਜਲਦੀ ਵੀ ਨਜ਼ਰ ਆ ਜਾਂਦਾ ਹੈ। ਕਈ ਵਾਰ ਆਰ੍ਕਸ ਸੈਨੀਲਿਸ ਨੂੰ ਲਿੰਮਬਸ ਨਿਸ਼ਾਨ ਦੇ ਨਾਲ ਵੀ ਉਲਝਾਇਆ ਜਾ ਸਕਦਾ ਹੈ, ਜੋ ਕਿ ਵਸਾ ਜਾਂ ਲਿਪਿਡ ਦੀ ਬਜਾਏ ਕੈਲਸ਼ੀਅਮ ਦੇ ਜਮ੍ਹਾ ਹੋਣ ਨੂੰ ਪ੍ਰਗਟ ਕਰਦਾ ਹੈ।
ਵਿਕਲਪਕ ਨਾਮ
ਇਸਨੂੰ ਆਰ੍ਕਸ ਐਡੀਪੋਸਸ, ਆਰ੍ਕਸ ਜੁਵੀਨੀਲਿਸ (ਜਦੋਂ ਇਹ ਜਵਾਨਾਂ ਵਿੱਚ ਹੋ ਜਾਵੇ), ਆਰ੍ਕਸ ਕੌਰਨੀਏਲਿਸ ਅਤੇ ਕਈ ਵਾਰ ਗੈਰੋਂਟੌਕਸੋਂ ਵਜੋਂ ਵੀ ਜਾਣਿਆ ਜਾਂਦਾ ਹੈ।
ਕਾਰਣ
ਇਹ ਹਲਾਤ ਜਾਂ ਤਾਂ ਕੌਲੈਸਟ੍ਰੌਲ ਦੇ ਜਮ੍ਹਾਂ ਹੋਣ ਨਾਲ ਅਤੇ ਜਾਂ ਪਾਰਦਰਸ਼ੀ ਝਿੱਲੀ ਵਿੱਚ ਮੌਜੂਦ ਸਟੋਮਾ (pores) ਦੀ ਕਾਰਜਕਾਰੀ ਦੇ ਵਿਗੜਨ ਨਾਲ ਹੋ ਸਕਦੇ ਹਨ। ਇਹ ਹਲਾਤ ਅੱਖ ਦੇ ਕਿਸੇ ਨੁਕਸ ਨਾਲ ਸੰਬੰਧਿਤ ਵੀ ਹੋ ਸਕਦਾ ਹੈ ਅਤੇ ਪਰਿਵਾਰਕ ਤੌਰ ਤੇ ਵਸਾ ਦੇ ਵਧ ਹੋਣ ਕਰਕੇ ਵੀ ਹੋ ਸਕਦਾ ਹੈ।
ਫੌਰੈਂਸਿਕ ਮਹੱਤਵਤਾ
ਅਜਿਹੇ ਹਲਾਤਾਂ ਵਿੱਚ ਜਿੱਥੇ ਮੌਕੇ ਤੇ ਪਾਈ ਗਈ ਲਾਸ਼ ਜਾਂ ਅਧਮੋਏ ਇਨਸਾਨ ਬਾਰੇ ਕੋਈ ਜਾਣਕਾਰੀ ਨਾਂ ਹੋਵੇ ਤਾਂ ਉਨ੍ਹਾਂ ਹਲਾਤਾਂ ਵਿੱਚ ਆਰ੍ਕਸ ਸੈਨੀਲਿਸ ਨੂੰ ਵੇਖ ਕੇ ਉਮਰ ਡਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਹਵਾਲੇ
- ↑
Zech Jr, LA; Hoeg, JM (2008). "Correlating corneal arcus with atherosclerosis in familial hypercholesterolemia". Lipids in health and disease. 7: 7. doi:10.1186/1476-511X-7-7. PMC 2279133. PMID 18331643.
{{cite journal}}
: CS1 maint: unflagged free DOI (link)