ਵਲਣ (ਭੂਗੋਲ): ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਵਲਣ (ਭੂਗੋਲ)''' ਪਰਤਦਾਰ ਚਟਾਨਾਂ ਦੀ ਮੂਲ ਬਣਤਰ ਪਧਰੀਆਂ ਤਹਿਵਾਂ ਵਿ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

10:31, 28 ਸਤੰਬਰ 2015 ਦਾ ਦੁਹਰਾਅ

ਵਲਣ (ਭੂਗੋਲ) ਪਰਤਦਾਰ ਚਟਾਨਾਂ ਦੀ ਮੂਲ ਬਣਤਰ ਪਧਰੀਆਂ ਤਹਿਵਾਂ ਵਿੱਚ ਹੁੰਦੀ ਹੈ। ਇਕ ਤਹਿ ਦੂਜੇ ਉਪਰ ਚੜ੍ਹਦੀ ਜਾਂਦੀ ਹੈ ਜਿਸ ਨਾਲ ਕਈ ਵੰਨਗੀਆਂ ਦੇ ਕਿਣਕੇ ਜਮਾਂ ਹੋ ਜਾਂਦੇ ਹਨ। ਸ਼ੁਰੂ ਵਿੱਚ ਇਹ ਕਿਣਕੇ ਪਧਰੀ ਜਾਂ ਰੇੜ੍ਹਵੀਂ ਸਤਹ ਉਪਰ ਇਕੱਠੇ ਹੁੰਦੇ ਰਹਿੰਦੇ ਹਨ। ਕਈ ਵਾਰੀ ਤਾਂ ਇਹ ਕਈ ਕਿਲੋਮੀਟਰ ਡੁੰਘੇ ਬਣ ਜਾਂਦੇ ਹਨ। ਇਹ ਉਲਰੇ ਹੋਏ ਚਟਾਨੀ ਸਮੂਹ ਵਲਣ ਦਾ ਇਕ ਪਾਸਾ ਹੈ। ਕਈ ਵਾਰੀ ਛੋਟੇ ਵੱਡੇ ਵਲਣ ਇੱਨੀ ਜ਼ਿਆਦਾ ਗਿਣਤੀ ਵਿੱਚ ਇੱਕ ਦੂਜੇ ਨਾਲ ਰਲ ਜਾਂਦੇ ਹਨ ਕਿ ਉਹਨਾਂ ਵਿੱਚ ਅਪਨਤੀ ਅਤੇ ਅਭਨਤੀ ਭਾਗ ਨੂੰ ਨਖੇੜਨਾ ਔਖਾ ਹੋ ਜਾਂਦਾ ਹੈ। ਵਲਣ ਦੇ ਦੋਵੇਂ ਪਾਸਿਆਂ ਨੂੰ ਬਾਂਹ ਜਾਂ ਬਾਹੀ ਕਿਹਾ ਜਾਂਦਾ ਹੈ। ਇਹ ਬਾਂਹ ਅਪਨਤੀ ਅਤੇ ਅਭਨਤੀ ਨੂਮ ਆਪੋ ਵਿੱਚ ਜੋੜਦੀ ਹੈ।[1]

ਕਿਸਮਾਂ

  • ਜਿਸ ਵੇਲੇ ਵੱਟ ਖਾਂਦੀ ਚਟਾਨੀ ਸਮੂਹ ਚਾਪ ਦੀ ਸ਼ਕਲ ਬਣਾ ਲੈਂਦੇ ਹਨ ਤਾਂ ਇਹਨਾਂ ਨੂੰ ਅਪਨਤੀ ਵਲਣ ਕਿਹਾ ਜਾਂਦਾ ਹੈ।
  • ਜਦੋਂ ਚਟਾਨੀ ਸਮੂਹ ਵਲੇਵੇਂ ਖਾਂਦੇ, ਥੱਲੇ ਵੱਲ ਟੋਏ ਦੀ ਸ਼ਕਲ ਬਣਾ ਲੈਂਦੇ ਹਨ ਤਾਂ ਇਸ ਨੂੰ ਅਭਨਤੀ ਵਲਣ ਕਿਹਾ ਜਾਂਦਾ ਹੈ।

ਹਵਾਲੇ

  1. DD Pollard & RC Fletcher (2005). "Figure 3.14: Geometric attributes of folded geological surfaces". Fundamentals of Structural Geology. Cambridge University Press. p. 92. ISBN 0-521-83927-0.