ਟੀਪੂ ਸੁਲਤਾਨ: ਰੀਵਿਜ਼ਨਾਂ ਵਿਚ ਫ਼ਰਕ
ਕੋਈ ਸੋਧ ਸਾਰ ਨਹੀਂ
Charan Gill (ਗੱਲ-ਬਾਤ | ਯੋਗਦਾਨ) No edit summary |
Charan Gill (ਗੱਲ-ਬਾਤ | ਯੋਗਦਾਨ) No edit summary |
||
{{Infobox royalty
| name = ਟੀਪੂ ਸੁਲਤਾਨ<br>{{lang|ur|{{Nastaliq|ٹیپو سلطان}}}}<br>ಟಿಪ್ಪು ಸುಲ್ತಾನ್
| title = ਬਾਦਸ਼ਾਹ<br />ਨਸੀਬ ਅਦ-ਦੌਲਾਹ<br />ਫ਼ਤੇਹ ਅਲੀ ਖ਼ਾਨ ਬਹਾਦੁਰ
| image= Tipu Sultan BL.jpg
| reign = 29 ਦਸੰਬਰ 1782 – 4 ਮਈ 1799
| father = ਹੈਦਰ ਅਲੀ ਖ਼ਾਨ
| mother = Fatima Fakhr-un-Nisa
| religion = [[
| birth_date = {{birth date|df=yes|1750|11|20}}<ref name="Hasan"/>
| birth_place = [[Devanahalli]],
| death_date = {{death date and age|df=yes|1799|05|4|1750|11|20}}
| death_place = [[
| burial_place =
}}
'''ਟੀਪੂ ਸੁਲਤਾਨ''' (20 ਨਵੰਬਰ 1750 – 4 ਮਈ 1799), ਨੂੰ ਮੈਸੂਰ ਦਾ ਚੀਤਾ ਵੀ ਕਿਹਾ ਜਾਂਦਾ ਹੈ, ਨੇ ਮੈਸੂਰ ਸਲਤਨਤ ਤੇ 1782 ਤੋਂ 1799 ਤੱਕ ਰਾਜ ਕੀਤਾ। ਉਹਨਾਂ ਦੇ ਪਿਤਾ ਦਾ ਨਾਮ [[ਹੈਦਰ ਅਲੀ]] ਅਤ ਮਾਤਾ ਦਾ ਨਾਮ ਫਖਰ-ਅਲ-ਨਿਸ਼ਾ ਸੀ। ਭਾਰਤੀ ਲੋਕਾਂ ਦੀ ਆਪਸੀ ਫੁੱਟ ਅਤੇ ਦੇਸ਼ ਧ੍ਰੋਹੀਆਂ ਸਦਕਾ ਬਹਾਦਰ ਟੀਪੂ ਸੁਲਤਾਨ ਮੈਸੂਰ ਯੁੱਧ ਅੰਗਰੇਜ਼ਾਂ ਕੋਲੋਂ ਬੁਰੀ ਤਰ੍ਹਾਂ ਹਾਰ ਗਿਆ। ਅੰਗਰੇਜ਼ਾਂ ਦੇ ਗਵਰਨਰ ਕਾਰਨ ਵਾਲਿਸ ਨੇ ਉਸ ਕੋਲ ਸੰਧੀ ਦੀਆਂ ਸ਼ਰਤਾਂ ਦੇ ਕੇ ਆਪਣਾ ਦੂਤ ਭੇਜਿਆ। ਸੰਧੀ ਦੀਆਂ ਸ਼ਰਤਾਂ ਪੜ੍ਹੀਆਂ ਗਈਆਂ। ਚਾਲਾਕ ਤੇ ਸਵਾਰਥੀ ਕਾਰਨ ਵਾਲਿਸ ਦੀਆਂ ਸ਼ਰਤਾਂ ਵੀ ਬੜੀ ਨਵੀਂ ਤੇ ਅਜੀਬ ਕਿਸਮ ਦੀਆਂ ਸਨ। ਸ਼ਰਤਾਂ ਮੁਤਾਬਿਕ ਯੁੱਧ ਦੇ ਖਰਚ ਹੋਏ ਤਿੰਨ ਕਰੋੜ ਰੁਪਏ ਤੁੰਰਤ ਕੰਪਨੀ ਨੂੰ ਦੇਣ ਲਈ ਕਿਹਾ ਗਿਆ ਸੀ। ਇਸ ਤੋਂ ਬਿਨਾਂ ਇਹ ਵੀ ਸ਼ਰਤ ਸੀ ਕਿ ਯੁੱਧ ’ਚ ਹੋਏ ਨੁਕਸਾਨ ਦਾ ਜਦੋਂ ਤੱਕ ਧਨ ਨਹੀਂ ਵਾਪਿਸ ਕੀਤਾ ਜਾ ਸਕਦਾ ਤਾਂ ਦੋਵੇਂ ਸ਼ਹਿਜ਼ਾਦੇ ਕੰਪਨੀ ਕੋਲ ਬੰਦੀ ਰਹਿਣਗੇ। ਟੀਪੂ ਸੁਲਤਾਨ ਦਾ ਖਜ਼ਾਨਾ ਬਿਲਕੁੱਲ ਖਾਲੀ ਸੀ। ਇਹ ਸ਼ਰਤਾਂ ਪੜ੍ਹ ਕੇ ਉਸ ਦਾ ਮਨ ਭਰ ਆਇਆ।
==ਸ਼੍ਰੀਰੰਗਾਪਟਨਮ==
ਟੀਪੂ ਸੁਲਤਾਨ ਦੀ ਗਰਮੀਆਂ ਦੀ ਰਾਜਧਾਨੀ [[ਸ਼੍ਰੀਰੰਗਾਪਟਨਮ]] ਇੱਥੋਂ 20 ਕੁ ਕਿਲੋਮੀਟਰ ਦੂਰ ਹੈ। ਇਹ [[ਬੰਗਲੌਰ]] ਤੋਂ [[ਮੈਸੂਰ]] ਨੂੰ ਜਾਂਦਿਆਂ ਰਸਤੇ ਤੋਂ ਥੋੜ੍ਹਾ ਹਟ ਕੇ [[ਕਾਵੇਰੀ ਨਦੀ]] ਦੇ ਕਿਨਾਰੇ ਸਥਿਤ ਹੈ। ਇੱਥੇ ਸੁੰਦਰ ਬਾਗ਼ ਵਿੱਚ ਬਣਿਆ ਉਸ ਦਾ ਸਮਰ ਪੈਲੇਸ, ਨੱਕਾਸ਼ੀ ਅਤੇ ਮੀਨਾਕਾਰੀ ਦਾ ਅਦਭੁੱਤ ਨਮੂਨਾ ਹੈ। ਮੁੱਖ ਭਵਨ ਤੋਂ ਕਾਫ਼ੀ ਉਰ੍ਹੇ ਡਿਉੜੀ ਹੈ ਜਿਸ ਦੀਆਂ ਪੌੜੀਆਂ ਉਤਰ ਕੇ ਬਾਗ਼ ਸ਼ੁਰੂ ਹੁੰਦਾ ਹੈ। ਪੈਲੇਸ ਦੀ ਦੁਮੰਜ਼ਿਲੀ ਇਮਾਰਤ ਨੂੰ ਚਾਰੇ ਪਾਸਿਓਂ ਚਟਾਈਆਂ ਨਾਲ ਢਕਿਆ ਹੋਇਆ ਹੈ ਤਾਂ ਕਿ ਗਰਮੀ ਅੰਦਰ ਨਾ ਜਾਵੇ। ਇਸ ਦੇ ਚਾਰੇ ਪਾਸੇ ਵਰਾਂਡਾ ਹੈ। ਮਹਿਲ ਅੰਦਰ ਹਰੇ ਰੰਗ ਦੀਆਂ ਦੀਵਾਰਾਂ ’ਤੇ ਮੀਨਾਕਾਰੀ ਦਾ ਕੰਮ ਬੜੀ ਬਾਰੀਕੀ ਅਤੇ ਖ਼ੂਬਸੂਰਤੀ ਨਾਲ ਕੀਤਾ ਗਿਆ ਹੈ। ਟੀਪੂ ਸੁਲਤਾਨ ਦੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਇਸ ਮਹੱਲ ਵਿੱਚ ਲੱਗੀਆਂ ਹੋਈਆਂ ਹਨ। ਮਹੱਲ ਦੀਆਂ ਤਸਵੀਰਾਂ ਖਿੱਚਣ ਦੀ ਮਨਾਹੀ ਹੈ। ਮਹੱਲ ਦੇ ਆਸੇ-ਪਾਸੇ ਸੁੰਦਰ ਬਾਗ਼ ਬੜਾ ਮਨਮੋਹਕ ਨਜ਼ਾਰਾ ਪੇਸ਼ ਕਰਦਾ ਹੈ। ਦੋ ਪਾਸੇ ਰਸਤਾ ਹੈ ਅਤੇ ਵਿਚਕਾਰ ਪਾਣੀ ਦਾ ਪ੍ਰਬੰਧ ਤੇ ਪੌਦਿਆਂ ਦੀ ਸਜਾਵਟ ਤਾਜ ਮਹੱਲ ਦੀ ਤਰਜ਼ ’ਤੇ ਹੈ।
==ਹਵਾਲੇ==
{{ਹਵਾਲੇ}}
|