ਹਸਰਤ ਮੋਹਾਨੀ: ਰੀਵਿਜ਼ਨਾਂ ਵਿਚ ਫ਼ਰਕ
Satdeepbot (ਗੱਲ-ਬਾਤ | ਯੋਗਦਾਨ) ਛੋ clean up using AWB |
Charan Gill (ਗੱਲ-ਬਾਤ | ਯੋਗਦਾਨ) ਤਸਵੀਰ ਜੋੜੀ |
||
ਲਾਈਨ 2: | ਲਾਈਨ 2: | ||
|name = [[ਉਰਦੂ ਸ਼ਾਇਰ]]<br> |
|name = [[ਉਰਦੂ ਸ਼ਾਇਰ]]<br> |
||
'''ਸਯਦ ਫ਼ਜ਼ਲ-ਉਲ-ਹਸਨ ਹਸਰਤ ਮੋਹਾਨੀ''' |
'''ਸਯਦ ਫ਼ਜ਼ਲ-ਉਲ-ਹਸਨ ਹਸਰਤ ਮੋਹਾਨੀ''' |
||
|image =Ambedkar and Maulana Hasrat Mohani at Sardar Patel's reception.jpg |
|||
|image = |
|||
|imagesize = |
|imagesize = |
||
|caption =ਹਸਰਤ ਮੋਹਾਨੀ |
|caption =ਸਰਦਾਰ ਪਟੇਲ ਦੀ ਰਿਸੈਪਸ਼ਨ ਤੇ ਅੰਬੇਦਕਰ ਅਤੇ ਮੌਲਾਨਾ ਹਸਰਤ ਮੋਹਾਨੀ |
||
|pseudonym = ''ਹਸਰਤ ਮੋਹਾਨੀ'' |
|pseudonym = ''ਹਸਰਤ ਮੋਹਾਨੀ'' |
||
|birth_date = 1 ਜਨਵਰੀ 1875 |
|birth_date = 1 ਜਨਵਰੀ 1875 |
21:45, 9 ਦਸੰਬਰ 2015 ਦਾ ਦੁਹਰਾਅ
ਉਰਦੂ ਸ਼ਾਇਰ ਸਯਦ ਫ਼ਜ਼ਲ-ਉਲ-ਹਸਨ ਹਸਰਤ ਮੋਹਾਨੀ | |
---|---|
ਜਨਮ | 1 ਜਨਵਰੀ 1875 ਮੋਹਾਨ (ਕਸਬਾ), ਉਨਾਉ ਜਿਲਾ, ਯੂ ਪੀ, ਬ੍ਰਿਟਿਸ਼ ਭਾਰਤ |
ਮੌਤ | 13 ਮਈ 1951 ਲਖਨਊ, ਉੱਤਰ ਪ੍ਰਦੇਸ਼, ਭਾਰਤ |
ਕਲਮ ਨਾਮ | ਹਸਰਤ ਮੋਹਾਨੀ |
ਕਿੱਤਾ | ਉਰਦੂ ਸ਼ਾਇਰੀ |
ਰਾਸ਼ਟਰੀਅਤਾ | ਹਿੰਦੁਸਤਾਨੀ |
ਕਾਲ | 20ਵੀਂ ਸਦੀ |
ਸ਼ੈਲੀ | ਗਜ਼ਲ |
ਵਿਸ਼ਾ | ਇਸ਼ਕ ਅਤੇ ਦਰਸ਼ਨ, |
ਸਾਹਿਤਕ ਲਹਿਰ | ਭਾਰਤ ਦਾ ਆਜ਼ਾਦੀ ਸੰਗਰਾਮ |
ਹਸਰਤ ਮੋਹਾਨੀ (1 ਜਨਵਰੀ 1875 -13 ਮਈ 1951)[1] (ਉਰਦੂ: مولانا حسرت موہانی ) ਉਰਦੂ ਸ਼ਾਇਰ, ਸੰਪਾਦਕ, ਸਿਆਸਤਦਾਨ, ਪਾਰਲੀਮੈਂਟੇਰੀਅਨ, ਹਿੰਦੁਸਤਾਨ ਦੀ ਕੌਮੀ ਮੁਕਤੀ ਲਹਿਰ ਮੋਹਰੀ ਆਗੂਆਂ ਵਿੱਚੋਂ ਇੱਕ ਸਨ।[2] ਉਨ੍ਹਾਂ ਦੀ ਵਿਦਵਤਾ ਪੰਡਿਤ ਨਹਿਰੂ ਸਮੇਤ ਸਾਰੇ ਮੰਨਦੇ ਸਨ। ਗੁਲਾਮ ਅਲੀ ਦੀ ਗਾਈ ਮਸ਼ਹੂਰ ਗਜ਼ਲ "ਚੁਪਕੇ ਚੁਪਕੇ ਰਾਤ ਦਿਨ ਆਂਸੂ ਬਹਾਨਾ ਯਾਦ ਹੈ ਹਮਕੋ ਅਬ.." ਉਨ੍ਹਾਂ ਦੀ ਹੀ ਲਿਖੀ ਹੈ।[3]
ਜੀਵਨ
ਪੂਰਾ ਨਾਮ-ਸਯਦ ਫ਼ਜਲ ਉਲ-ਹਸਨ; ਤਖ਼ੱਲਸ ਹਸਰਤ, ਉੱਤਰ ਪ੍ਰਦੇਸ਼ ਦੇ ਕਸਬਾ ਮੋਹਾਨ ਜ਼ਿਲਾ ਅਨਾਓ ਵਿੱਚ ੧੮੭੫ ਪੈਦਾ ਹੋਏ। ਉਨ੍ਹਾਂ ਦੇ ਪਿਤਾ ਦਾ ਨਾਮ ਸਯਦ ਅਜ਼ਹਰ ਹੁਸੈਨ ਸੀ। ਮੁਢਲੀ ਵਿਦਿਆ ਘਰ ਪਰ ਹੀ ਹਾਸਲ ਕੀਤੀ। ੧੯੦੩ ਵਿੱਚ ਅਲੀਗੜ ਤੋਂ ਬੀ ਏ ਕੀਤੀ। ਸ਼ੁਰੂ ਤੋਂ ਹੀ ਸ਼ਾਇਰੀ ਦਾ ਸ਼ੌਕ ਸੀ। ਆਪਣਾ ਕਲਾਮ ਤਸਨੀਮ ਲਖਨਵੀ ਨੂੰ ਵਿਖਾਉਣ ਲੱਗੇ। ੧੯੦੩ ਵਿੱਚ ਅਲੀਗੜ ਤੋਂ ਇੱਕ ਰਿਸਾਲਾ ਅਰਦੋਏ ਮੁਅੱਲਾ ਜਾਰੀ ਕੀਤਾ। ਇਸ ਦੌਰਾਨ ਸ਼ਾਰਾਏ ਮੁਤਕੱਦਿਮੀਨ ਦੇ ਦੀਵਾਨਾਂ ਦਾ ਇੰਤਖ਼ਾਬ ਕਰਨਾ ਸ਼ੁਰੂ ਕੀਤਾ। ਸਵਦੇਸ਼ੀ ਤਹਰੀਕਾਂ ਵਿੱਚ ਵੀ ਹਿੱਸਾ ਲੈਂਦੇ ਰਹੇ ਚੁਨਾਂਚੇ ਅੱਲਾਮਾ ਸ਼ਿਬਲੀ ਨੇ ਇੱਕ ਮਰਤਬਾ ਕਿਹਾ ਸੀ। ਤੂੰ ਆਦਮੀ ਹੋ ਜਾਂ ਜਨ (ਔਰਤ), ਪਹਿਲਾਂ ਸ਼ਾਇਰ ਸੀ ਫਿਰ ਸਿਆਸਤਦਾਨ ਬਣੇ ਅਤੇ ਹੁਣ ਬਾਣੀਏ ਹੋ ਗਏ ਹੋ। ਹਸਰਤ ਪਹਿਲਾਂ ਕਾਂਗਰਸੀ ਸਨ। ਗਰਵਨਮੈਂਟ ਕਾਂਗਰਸ ਦੇ ਖਿਲਾਫ ਸੀ। ੧੯੦੮ ਵਿੱਚ ਇੱਕ ਮਜ਼ਮੂਨ ਛਾਪਣ ਉੱਤੇ ਜੇਲ੍ਹ ਭੇਜ ਦਿੱਤੇ ਗਏ। ਉਨ੍ਹਾਂ ਦੇ ਬਾਅਦ ੧੯੪੭ ਤੱਕ ਕਈ ਵਾਰ ਕ਼ੈਦ ਅਤੇ ਰਿਹਾ ਹੋਏ। ਇਸ ਦੌਰਾਨ ਉਨ੍ਹਾਂ ਦੀ ਮਾਲੀ ਹਾਲਤ ਤਬਾਹ ਹੋ ਗਈ ਸੀ। ਰਿਸਾਲਾ ਵੀ ਬੰਦ ਹੋ ਚੁੱਕਿਆ ਸੀ।
ਮਸ਼ਾਹਦਾਤ ਜ਼ਿਨਦਾਂ: ਮੌਲਾਨਾ ਹਸਰਤ ਮੋਹਾਨੀ ਦੀ ਆਪ ਬੀਤੀ
“ਮਸ਼ਾਹਦਾਤ ਜ਼ਿਨਦਾਂ” ਮੌਲਾਨਾ ਹਸਰਤ ਮੋਹਾਨੀ ਦੀ ਆਪ ਬੀਤੀ ਹੈ ਜੋ “ਕੈਦ ਫ਼ਰੰਗ” ਦੇ ਨਾਂ ਨਾਲ ਮਸ਼ਹੂਰ ਹੈ। ਮੌਲਾਨਾ ਹਸਰਤ ਮੋਹਾਨੀ ਨੇ ਆਗ਼ਾਜ਼ ਦਾਸਤਾਨ ਵਿੱਚ ਖ਼ੁਦ ਦੱਸਿਆ ਹੈ ਕਿ ਅੰਗਰੇਜ਼ੀ ਹਕੂਮਤ ਨੇ ਉਨ੍ਹਾਂ ਨੂੰ ੨੩ ਜੂਨ ੧੯੦੮ ਨੂੰ ਆਪਣੇ ਰਸਾਲਾ ”ਉਰਦੂਏ ਮੁਅੱਲਾ“ ਮੈਂ ਇਕ ਮਜ਼ਮੂਨ ਛਾਪਣ ਉੱਤੇ ਬਗ਼ਾਵਤ ਦੇ ਜੁਰਮ ਵਿੱਚ ਗ੍ਰਿਫ਼ਤਾਰ ਕੀਤਾ ਅਤੇ ਦੋ ਸਾਲ ਕੈਦ ਬਾ ਮੁਸ਼ੱਕਤ ਔਰ ਪੰਜਾਹ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਅਪੀਲ ਕਰਨ ਤੇ ਸਜ਼ਾ ਇਕ ਸਾਲ ਰਹਿ ਗਈ ਔਰ ਜੁਰਮਾਨੇ ਦੀ ਰਕਮ ਉਨ੍ਹਾਂ ਦੇ ਭਾਈ ਨੇ ਅਦਾ ਕਰ ਦਿੱਤੀ। ਗ੍ਰਿਫ਼ਤਾਰੀ ਵਕਤ ਉਨ੍ਹਾਂ ਦੀ ਸ਼ੀਰ ਖ਼ਵਾਰ (ਦੁੱਧ ਚੁੰਘਦੀ) ਬੇਟੀ ਨਾਈਮਾ ਬੇ ਹੱਦ ਉਲੇਲ ਸੀ ਔਰ ਘਰ ਪਰ ਵਾਲਿਦਾ ਨਾਈਮਾ ਔਰ ਇਕ ਨੌਕਰਾਣੀ ਦੇ ਸਿਵਾ ਹੋਰ ਕੋਈ ਮੌਜੂਦ ਨਹੀਂ ਸੀ।
ਹਵਾਲੇ
- ↑ "Hasrat Mohani". Retrieved ੧੩ ਅਕਤੂਬਰ ੨੦੧੨.
{{cite web}}
: Check date values in:|accessdate=
(help) - ↑ "Indian Freedom Fighter Maulana Hasrat Mohani Biography". Retrieved ੧੩ ਅਕਤੂਬਰ ੨੦੧੨.
{{cite web}}
: Check date values in:|accessdate=
(help) - ↑ "Hasrat Mohani Biography". Retrieved ੧੩ ਅਕਤੂਬਰ ੨੦੧੨.
{{cite web}}
: Check date values in:|accessdate=
(help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |