"ਸੱਭਿਆਚਾਰ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
(ਹਵਾਲੇ ਵਿੱਚ ਸੁਧਾਰ ਕੀਤਾ (edited with ProveIt))
ਸਮਾਜ ਤੋਂ ਬਾਹਰ ਆਏ ਕਾਰਨਾਂ ਵਿੱਚ ਮਹੱਤਵਪੂਰਨ ਅਮਲ ‘ਸਭਿਆਚਾਰੀਕਰਨ` ਹੈ। ਸੱਭਿਆਚਾਰੀਕਰਨ ਦੂਜੇ ਸਭਿਆਚਾਰ ਨਾਲ ਸਿੱਧਾ, ਵਿਸ਼ਾਲ ਪੈਮਾਨੇ ਉੱਤੇ ਅਤੇ ਕਾਫ਼ੀ ਅਰਸੇ ਤਕ ਸੰਪਰਕ ਵਿੱਚ ਆਉਣ ਦੇ ਅਮਲ ਨੂੰ ਕਹਿੰਦੇ ਹਨ। ਸਭਿਆਚਾਰੀਕਰਨ ਵਿੱਚ ਦੋ ਸਭਿਆਚਾਰਾਂ ਦਾ ਆਪਸੀ ਸੰਪਰਕ ਵਿੱਚ ਲੰਮੇ ਸਮੇਂ ਤੋਂ ਰਹਿਣਾ ਜ਼ਰੂਰੀ ਹੈ। ਸੱਭਿਆਚਾਰੀਕਰਨ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। “ਸੱਭਿਆਚਾਰੀਕਰਨ ਨੂੰ ਦੋ ਵੱਖ-ਵੱਖ ਸੱਭਿਆਚਾਰਾਂ ਵਾਲੇ ਜਨ-ਸਮੂਹਾਂ ਦੇ ਸਿੱਧੇ, ਵੱਡੇ ਪੈਮਾਨੇ ਉੱਤੇ ਅਤੇ ਕਾਫ਼ੀ ਅਰਸੇ ਤੱਕ ਸੰਪਰਕ ਨੂੰ ਅਤੇ ਇਸ ਸੰਪਰਕ ਤੋਂ ਨਿਕਲਦੇ ਸਿੱਟਿਆਂ ਨੂੰ ਸੱਭਿਆਚਾਰੀਕਰਨ ਕਹਿੰਦੇ ਹਨ"
 
ਸਭਿਆਚਾਰਕ ਪਰਿਵਰਤਨ ਦੇ ਇਸ ਸਰੂਪ ਦੀ ਵਿਲੱਖਣਤਾ ਇਹ ਹੈ ਕਿ ਜਦੋਂ ਦੋ ਸਭਿਆਚਾਰ ਇੱਕ ਦੂਜੇ ਦੇ ਸਿਧੇ ਸੰਪਰਕ ਵਿੱਚ ਆਉਂਦੇ ਹਨ ਤਾਂ ਅਨੁਕੁਲਣ ਪ੍ਰਤਿਕਰਮ ਜਾਂ ਟਕਰਾਅ ਉਤਪੰਨ ਹੁੰਦਾ ਹੈ, ਉਸ ਨੂੰ ਸੱਭਿਆਚਾਰੀਕਰਨ ਕਹਿੰਦੇ ਹਨ। ਸੱਭਿਆਚਾਰੀਕਰਨ ਦਾ ਮੁੱਖ ਆਧਾਰ ਇੱਕ ਸੱਭਿਆਚਾਰ ਦੀ ਦੂਸਰੇ ਉੱਤੇ ਰਾਜਸੀ ਜਿੱਤ, ਦਬਾਉ ਅਤੇ ਦਮਨ ਵਾਲਾ ਵੀ ਹੋ ਸਕਦਾ ਹੈ। ਇਹ ਪਰਿਵਰਤਨ ਸਹਿਜ ਵੀ ਅਤੇ ਆਰੋਪਤ ਜਾਂ ਦਬਾਉਪੂਰਣ ਦੋਹਾਂ ਤਰ੍ਹਾਂਤਰਾਂ ਦਾ ਹੋ ਸਕਦਾ ਹੈ, ਜਿਸ ਕਾਰਨ ਇਹ ਪ੍ਰਕਿਰਿਆ ਸੁਖਾਵੀਂ, ਸੁਭਾਵਕ ਅਤੇ ਸੰਤੁਲਿਤ ਹੋਣ ਦੀ ਥਾਂ ਕਈ ਵਾਰੀ ਵਿਨਾਸ਼ਮੂਲਕ, ਦਬਾਉਮੂਲਕ ਅਤੇ ਦਮਨ ਦਾ ਰੂਪ ਹੁੰਦੀ ਹੈ। ਜਿਸ ਤੋਂ ਵਿਭਿੰਨ ਵਿਪਰੀਤ ਪ੍ਰਭਾਵ, ਪ੍ਰਤਿਕਰਮ, ਵਿਰੋਧ ਟਕਰਾਉ, ਅਸੁੰਤਲਨ ਅਤੇ ਵਿਰੂਪਣ ਉਤਪੰਨ ਹੁੰਦੇ ਹਨ।
 
ਸੱਭਿਆਚਾਰੀਕਰਨ ਵਿੱਚ ਦੋ ਸੱਭਿਆਚਾਰਾਂ ਦਾ ਆਪਸੀ ਸੰਪਰਕ ਇੱਕ ਜਨ-ਸਮੂਹ ਵੱਲੋਂ ਦੂਜੇ ਉੱਪਰ ਹਮਲਾ ਕਰਨ, ਦੂਜੇ ਨੂੰ ਅਧੀਨ ਕਰਨ, ਉਸ ਉੱਤੇ ਆਪਣਾ ਸੱਭਿਆਚਾਰ ਠੋਸਣ ਦੇ ਰੂਪ ਵਿੱਚ ਹੁੰਦਾ ਹੈ। ਇਹ ਵੀ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਸਦਾ ਵਿਜਈ ਧਿਰ ਦੇ ਸੱਭਿਆਚਾਰ ਨੇ ਹੀ ਜੇਤੂ ਬਣਨਾ ਹੈ ਸਮਾਂ ਪਾ ਕੇ ਸੱਭਿਆਚਾਰਕ ਪੱਧਰ ਉੱਤੇ ਇਹ ਪਾਸੇ ਪੁੱਠੇ ਵੀ ਪੈ ਜਾਂਦੇ ਹਨ। ਜੇ ਭਾਰਤ ਦੇ ਪ੍ਰਸੰਗ ਵਿੱਚ ਉੱਪਰੋਕਤ ਕਥਨਾਂ ਦੀਆਂ ਉਦਾਹਰਨਾਂ ਲੱਭਣੀਆਂ ਹੋਣ ਤਾਂ ਇੱਕ ਪਾਸੇ ਤਾਂ ਆਰੀਆ ਲੋਕ ਹਮਲਾਵਰ ਹੋਣ ਦੇ ਬਾਵਜੂਦ ਵੀ ਸਾਡੇ ਸਨਮਾਨਿਤ ਪੂਰਵਜ ਬਣੇ ਹੋਏ ਹਨ ਦੂਜੇ ਪਾਸੇ ਇਸੇ ਤਰ੍ਹਾਂ ਦੇ ਤਬਕੇ ਵੱਲੋਂ ਹੀ ਮੁਸਲਮਾਨਾਂ ਦੇ ਸਭਿਆਚਾਰੀਕਰਨ ਅਮਲ ਦੇ ਸਿੱਟੇ ਕਦੀ ਵੀ ਇੱਕ ਪਾਸੜ ਨਹੀਂ ਹੁੰਦੇ ਇਸ ਅਮਲ ਵਿੱਚ ਸ਼ਾਮਿਲ ਦੋਹਾਂ ਸੱਭਿਆਚਾਰਾਂ ਵਿੱਚ ਹੀ ਤਬਦੀਲੀਆਂ ਆਉਂਦੀਆਂ ਹਨ, ਭਾਵੇਂ ਇੱਕ ਪਾਸੇ ਇਹ ਤਬਦੀਲੀ ਬਹੁਤ ਉਘੜਵੀਂ ਹੋਵੇ ਅਤੇ ਦੂਜੇ ਪਾਸੇ ਨਾਮ-ਮਾਤਰ ਹੀ ਹੋਵੇ ਇਸ ਅਮਲ ਦਾ ਚਰਮ-ਸਿੱਟਾ ਇੱਕ ਸੱਭਿਆਚਾਰ ਦੇ ਦੂਜੇ ਸਭਿਆਚਾਰ ਵਿੱਚ ਜ਼ਜ਼ਬ ਹੋ ਜਾਣ ਵਿੱਚ ਵੀ ਨਿਕਲ ਸਕਦਾ ਹੈ ਜਿਹਨਾਂ ਨੂੰ ‘ਅਸਿਸੀਲੇਸ਼ਨ` ਦਾ ਨਾਂਅ ਦਿੱਤਾ ਜਾਂਦਾ ਹੈ। ਇਨ੍ਹਾਂ ਦੋਵਾਂ ਉੱਪਰੋਕਤ ਸਿੱਟਿਆਂ ਦੇ ਵਿਚਕਾਰਲਾ ਵੀ ਇੱਕ ਸਿੱਟਾ ਹੋ ਸਕਦਾ ਹੈ ਜਦੋਂ ਦੋਵੇ ਸਭਿਆਚਾਰ ਮਿਲ ਕੇ ਇੱਕ ਤੀਜੇ ਸਭਿਆਚਾਰ ਨੂੰ ਜਨਮ ਦੇ ਦੇਂਦੇ ਹਨ ਜਿਸ ਵਿੱਚ ਦੋਹਾਂ ਸੱਭਿਆਚਾਰਾਂ ਦੇ ਅੰਸ਼ ਪਾਏ ਜਾਂਦੇ ਹਨ ਅਤੇ ਜਿਸ ਦੀ ਆਪਣੀ ਨਿਵੇਕਲੀ ਹਸਤੀ ਵੀ ਹੰੁਦਾਹੁੰਦਾ ਹੈ। ਭਾਰਤ ਵਿਚਲੀ ਭਗਤੀ ਲਹਿਰ ਨੂੰ ਇਸ ਤਰ੍ਹਾਂ ਦੇ ਸੰਸਲਿਸ਼ਤ ਸੱਭਿਆਚਾਰ ਵੱਲ ਨੂੰ ਪਤਨ ਕਿਹਾ ਜਾ ਸਕਦਾ ਹੈ।
 
ਇਸ ਤਰ੍ਹਾਂ ਸੱਭਿਆਚਾਰੀਕਰਨ ਬਾਹਰੀ ਪਰਿਵਰਤਨਾਂ ਦੇ ਕਾਰਨਾਂ ਵਿਚੋਂ ਬਹੁਤ ਮਹੱਤਵਪੂਰਨ ਅਮਲ ਹੈ। ਸੱਭਿਆਚਾਰੀਕਰਨ ਤੋਂ ਪੈਦਾ ਹੋਏ ਪਰਿਵਰਤਨ ਨੂੰ ਠੀਕ ਤਰ੍ਹਾਂ ਜਾਂਚਣ ਲਈ ਪੂਰੇ ਸੰਬੰਧਤ ਸੱਭਿਆਚਾਰਾਂ ਵਿੱਚ ਆਈਆਂ ਤਬਦੀਲੀਆਂ ਦਾ ਨਿਰੀਖਣ ਕਰਨਾ ਜ਼ਰੂਰੀ ਹੈ।
 
==ਹਵਾਲੇ==
{{ਹਵਾਲੇ}}

ਨੇਵੀਗੇਸ਼ਨ ਮੇਨੂ