ਅਫ਼ਗਾਨ ਗਰਲ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਛੋ added Category:ਜਨਮ 1972 using HotCat
No edit summary
ਲਾਈਨ 1: ਲਾਈਨ 1:
[[ਤਸਵੀਰ:Sharbat Gula (4866237430).jpg|thumb]]
{{Infobox person
{{Infobox person
|name = ਅਫ਼ਗ਼ਾਨ ਗਰਲ
|name = ਅਫ਼ਗ਼ਾਨ ਗਰਲ
|image = Sharbat Gula.jpg
|image =
|image_upright =
|image_upright =
|caption = 1984 ਵਿੱਚ ਪੱਤਰਕਾਰ [[ਸਟੀਵ ਮੈਕਕਰੀ]] ਦੁਆਰਾ ਖਿੱਚਿਆ ਗਿਆ ਇੱਕ ਫੋਟੋਗਰਾਫ ਪੋਰਟਰੇਟ
|caption = 1984 ਵਿੱਚ ਪੱਤਰਕਾਰ [[ਸਟੀਵ ਮੈਕਕਰੀ]] ਦੁਆਰਾ ਖਿੱਚਿਆ ਗਿਆ ਇੱਕ ਫੋਟੋਗਰਾਫ ਪੋਰਟਰੇਟ

07:22, 14 ਨਵੰਬਰ 2016 ਦਾ ਦੁਹਰਾਅ

ਤਸਵੀਰ:Sharbat Gula (4866237430).jpg
ਅਫ਼ਗ਼ਾਨ ਗਰਲ
شربت ګله (ਸ਼ਰਬਤ ਗੁੱਲ)
ਜਨਮ (1972-03-20) 20 ਮਾਰਚ 1972 (ਉਮਰ 52)
ਰਾਸ਼ਟਰੀਅਤਾਅਫ਼ਗ਼ਾਨ
ਪੇਸ਼ਾਨੈਸ਼ਨਲ ਜੀਓਗਰਾਫ਼ਕ, ਬੀਬੀਸੀ ਪਸ਼ਤੋ
ਲਈ ਪ੍ਰਸਿੱਧਲਾਲ ਚੁੰਨੀ, ਹਰੀਆਂ ਅੱਖਾਂ ਵਾਲੀ ਜਵਾਨ ਕੁੜੀ

ਅਫ਼ਗ਼ਾਨ ਗਰਲ (ਪੰਜਾਬੀ: ਅਫ਼ਗ਼ਾਨ ਕੁੜੀ) 1984 ਦਾ ਇੱਕ ਫੋਟੋਗਰਾਫ ਪੋਰਟਰੇਟ ਹੈ ਜਿਸਨੂੰ ਪੱਤਰਕਾਰ ਸਟੀਵ ਮੈਕਕਰੀ ਦੁਆਰਾ ਖਿੱਚਿਆ ਗਿਆ ਸੀ। ਇਹ ਫੋਟੋ ਜੂਨ 1985 ਨੂੰ ਨੈਸ਼ਨਲ ਜੀਓਗਰਾਫ਼ਕ ਮੈਗਜ਼ੀਨ ਦੇ ਸਰਵਰਕ ਉੱਤੇ ਛਪੀ ਸੀ। ਲਾਲ ਚੁੰਨੀ, ਹਰੀਆਂ ਅੱਖਾਂ ਵਾਲੀ ਜਵਾਨ ਕੁੜੀ ਕੈਮਰੇ ਦੀ ਤਰਫ ਕਾਫੀ ਗੰਭੀਰਤਾ ਨਾਲ ਵੇਖ ਰਹੀ ਹੈ। ਇਸ ਤਸਵੀਰ ਦਾ ਸ਼ੁਮਾਰ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਪਛਾਣੀਆਂ ਜਾਣ ਵਾਲੀਆਂ ਤਸਵੀਰਾਂ ਵਿੱਚ ਹੁੰਦਾ ਹੈ। ਇਸਨੂੰ ਲਿਓਨਾਰਡੋ ਦਾ ਵਿੰਚੀ ਦੀ ਪੇਂਟਿੰਗ ਮੋਨਾ ਲੀਸਾ ਨਾਲ ਜੋੜ ਕੇ ਵੀ ਵੇਖਿਆ ਗਿਆ ਹੈ।[1][2] ਇਸਨੂੰ ਫਸਟ ਵਰਲਡ ਦੀ ਥਰਡ ਵਰਲਡ ਮੋਨਾ ਲੀਸਾ ਵੀ ਕਿਹਾ ਗਿਆ।[3] ਇਸ ਚਿੱਤਰ ਨੂੰ ਕਿਸੇ ਦੂਰ ਦੇ ਕੈਂਪ ਵਿੱਚ ਸਥਿਤ ਇੱਕ ਅਜਿਹੀ ਔਰਤ ਜੋ ਪੱਛਮੀ ਦਰਸ਼ਕ ਦੀ ਤਰਸ ਦੇ ਲਾਇਕ ਇੱਕ ਸ਼ਰਨਾਰਥੀ ਕੁੜੀ/ਔਰਤ ਦਾ ਲਖਾਇਕ ਚਿੰਨ ਕਿਹਾ ਗਿਆ।

2002 ਦੇ ਅੰਤ ਵਿੱਚ ਇਸ ਫੋਟੋ ਦੀ ਸ਼ਰਬਤ ਗੁੱਲ (ਜਨਮ: 1972) ਉਰਫ ਸ਼ਰਬਤ ਬੀਬੀ ਦੀ ਫੋਟੋ ਦੇ ਤੌਰ ਉੱਤੇ ਪਛਾਣ ਕਰ ਲਈ ਗਈ।[4] ਇਹ ਤਸਵੀਰ ਪਿਸ਼ਾਵਰ ਦੇ ਨਾਸਿਰ ਬਾਗ ਮੁਹਾਜਿਰ ਕੈਂਪ ਵਿੱਚ 1984 ਵਿੱਚ ਸਟੀਵ ਮੈਕਕਰੀ ਨੇ ਖਿੱਚੀ ਸੀ।

ਸ਼ਰਬਤ ਗੁਲ ਇਸ ਗੱਲ ਤੋਂ ਉਸ ਵਕ਼ਤ ਤੱਕ ਨਾਵਾਕਿਫ਼ ਸੀ ਜਦੋਂ 2002 ਵਿੱਚ ਯਾਨੀ ਉਸ ਦੀ ਤਸਵੀਰ ਦੇ ਦੁਨੀਆ-ਭਰ ਵਿੱਚ ਧੁੰਮ ਮਚਾਣ ਦੇ ਸਤਾਰਾਂ ਸਾਲ ਬਾਅਦ ਫੋਟੋਗਰਾਫਰ ਸਟੀਵ ਮੇਕਕਰੀ ਨੇ ਉਸਨੂੰ ਖੋਜ ਲਿਆ। ਫੋਟੋਗਰਾਫਰ ਨੇ ਇਸ ਦੌਰਾਨ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਕਈ ਚੱਕਰ ਲਗਾਏ, ਤਲਾਸ਼ ਕਰਦੇ ਕਰਦੇ ਆਖ਼ਿਰ ਸ਼ਰਬਤ ਗੁਲ ਦੇ ਭਰਾ ਅਤੇ ਪਤੀ ਨਾਲ ਰਾਬਿਤਾ ਹੋਇਆ। ਸ਼ਰਬਤ ਗੁਲ ਉਦੋਂ ਤਿੰਨ ਬੇਟੀਆਂ ਦੀ ਮਾਂ ਬਣ ਚੁੱਕੀ ਸੀ ਅਤੇ ਅਫ਼ਗਾਨਿਸਤਾਨ ਦੇ ਦੂਰ ਦਰਾਜ਼ ਪਿੰਡ ਵਿੱਚ ਰਹਿੰਦੀ ਸੀ, ਇੰਟਰਵਿਊ ਦੇਣ ਲਈ ਰਾਜੀ ਹੋ ਗਈ ਅਤੇ ਨੈਸ਼ਨਲ ਜੀਓਗਰਾਫਿਕ ਦੀ ਇਹ ਕੁੜੀ ਜੋ ਦੁਨੀਆ ਦੇ ਸੌ ਸਭ ਤੋਂ ਵਧਿਆ ਚੇਹਰਿਆਂ ਵਿੱਚੋਂ ਇੱਕ ਸੀ ਪਹਿਲੀ ਵਾਰ ਤਸਵੀਰ ਦੇ ਸਿਰਜਕ ਨੂੰ ਮਿਲੀ।

ਸ਼ਰਬਤ ਗੁੱਲ ਨੂੰ ਆਪਣੀ ਤਸਵੀਰ ਲਈ ਜਾਣ ਦਾ ਵਾਕਿਆ ਚੰਗੀ ਤਰ੍ਹਾਂ ਯਾਦ ਸੀ ਕਿਉਂਕਿ ਇਸ ਤੋਂ ਪਹਿਲਾਂ ਉਸ ਦੀ ਕਦੇ ਕੋਈ ਤਸਵੀਰ ਨਹੀਂ ਲਈ ਗਈ ਸੀ ਅਤੇ ਉਸਨੂੰ ਇਹ ਵੀ ਯਾਦ ਸੀ ਕਿ ਉਸਨੇ ਜੋ ਲਿਬਾਸ ਪਾਇਆ ਸੀ ਉਹ ਚੁੱਲ੍ਹਾ ਜਲਾਂਦੇ ਹੋਏ ਜਗ੍ਹਾ ਜਗ੍ਹਾ ਤੋਂ ਝੁਲਸ ਗਿਆ ਸੀ, ਸ਼ਰਬਤ ਗੁਲ ਲਈ ਇਹ ਸ਼ੌਹਰਤ ਕੋਈ ਖਾਸ ਅਹਮੀਅਤ ਦੀ ਹਾਮਿਲ ਨਾ ਸੀ ਫਿਰ ਵੀ ਸ਼ਰਬਤ ਗੁਲ ਦੇ ਮੁਤਾਬਕ ਉਸਨੂੰ ਇਸ ਗੱਲ ਉੱਤੇ ਫ਼ਖ਼ਰ ਸੀ ਕਿ ਉਹ ਆਪਣੀ ਕੌਮ ਅਤੇ ਆਪਣੇ ਲੋਕਾਂ ਲਈ ਹਿੰਮਤ ਅਤੇ ਜੱਦੋਜਹਿਦ ਦੀ ਪੁਰ-ਵਕਾਰ ਮਿਸਾਲ ਬਣ ਕੇ ਦੁਨੀਆਂ ਦੇ ਸਾਹਮਣੇ ਆਈ ਸੀ।

ਹਵਾਲੇ

  1. Zoroya, Greg (2002-03-13). "National Geographic tracks down Afghan girl". USA Today. Gannett Company. Retrieved 2012-02-14.
  2. "Hollywood movie poster at the Kabul Cinema". Retrieved 2012-12-04.
  3. Wendy S. Hesford; Wendy Kozol, eds. (2005). Just Advocacy?: Women's Human Rights, Transnational Feminisms, and the Politics of Representation. Rutgers University Press. p. 1. ISBN 9780813535890.
  4. Ismail Khan (February 25, 2015). "Pakistan issues CNIC to Nat Geo's famed 'Afghan Girl'". DAWN. Retrieved 7 September 2015.