ਬਨਾਰਸੀ ਦਾਸ ਜੈਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
No edit summary
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1: ਲਾਈਨ 1:
'''ਬਨਾਰਸੀ ਦਸ ਜੈਨ''' ([[1889]]-[[1954]]) ਇੱਕ ਉਘੇ [[ਭਾਸ਼ਾ ਵਿਗਿਆਨੀ]] ਰਹੇ ਹਨ। ਡਾ. ਬਨਾਰਸੀ ਖ਼ੁਦ ਕਹਿੰਦੇ ਹਨ ਕਿ ਮੈਂ ਪਹਿਲਾ ਪੰਜਾਬੀ ਹਾਂ ਜਿਸਨੇ [[ਭਾਰਤ]] ਦੇ ਪ੍ਰਦੇਸ਼ ਵਿੱਚ ਵਿਗਿਆਨਕ ਤੋਰ ਤੇ ਪੜ੍ਹਨ ਤੇ ਘੋਖਣ ਦਾ ਯਤਨ ਕੀਤਾ ਹੈ। ਜੈਨ ਨੇ ਪੰਜਾਬੀ ਦੀਆਂ ਉਪ-ਭਾਖਾਵਾਂ ਦਾ ਤੁਲਨਾਤਮਕ ਅਦਿਐਨ ਵੀ ਕੀਤਾ।
'''ਬਨਾਰਸੀ ਦਸ ਜੈਨ''' ([[1889]]-[[1954]]) ਇੱਕ ਉਘੇ [[ਭਾਸ਼ਾ ਵਿਗਿਆਨੀ]] ਰਹੇ ਹਨ। ਡਾ. ਬਨਾਰਸੀ ਖ਼ੁਦ ਕਹਿੰਦੇ ਹਨ ਕਿ ਮੈਂ ਪਹਿਲਾ ਪੰਜਾਬੀ ਹਾਂ ਜਿਸਨੇ [[ਭਾਰਤ]] ਦੇ ਪ੍ਰਦੇਸ਼ ਵਿੱਚ ਵਿਗਿਆਨਕ ਤੌਰ ਤੇ ਪੜ੍ਹਨ ਤੇ ਘੋਖਣ ਦਾ ਯਤਨ ਕੀਤਾ ਹੈ। ਜੈਨ ਨੇ ਪੰਜਾਬੀ ਦੀਆਂ ਉਪ-ਭਾਖਾਵਾਂ ਦਾ ਤੁਲਨਾਤਮਕ ਅਧਿਐਨ ਵੀ ਕੀਤਾ।


==ਜੀਵਨ==
==ਜੀਵਨ==

17:33, 20 ਜੁਲਾਈ 2017 ਦਾ ਦੁਹਰਾਅ

ਬਨਾਰਸੀ ਦਸ ਜੈਨ (1889-1954) ਇੱਕ ਉਘੇ ਭਾਸ਼ਾ ਵਿਗਿਆਨੀ ਰਹੇ ਹਨ। ਡਾ. ਬਨਾਰਸੀ ਖ਼ੁਦ ਕਹਿੰਦੇ ਹਨ ਕਿ ਮੈਂ ਪਹਿਲਾ ਪੰਜਾਬੀ ਹਾਂ ਜਿਸਨੇ ਭਾਰਤ ਦੇ ਪ੍ਰਦੇਸ਼ ਵਿੱਚ ਵਿਗਿਆਨਕ ਤੌਰ ਤੇ ਪੜ੍ਹਨ ਤੇ ਘੋਖਣ ਦਾ ਯਤਨ ਕੀਤਾ ਹੈ। ਜੈਨ ਨੇ ਪੰਜਾਬੀ ਦੀਆਂ ਉਪ-ਭਾਖਾਵਾਂ ਦਾ ਤੁਲਨਾਤਮਕ ਅਧਿਐਨ ਵੀ ਕੀਤਾ।

ਜੀਵਨ

ਡਾ. ਬਨਾਰਸੀ ਦਾਸ ਜੈਨ ਦਾ ਜਨਮ ਦਸੰਬਰ 1889 ਵਿੱਚ ਲਾਲਾ ਸ਼ਿਵ ਚੰਦ ਜੈਨ ਦੇ ਘਰ ਲੁਧਿਆਣਾ ਵਿੱਖੇ ਹੋਇਆ ਸੀ। ਇਹਨਾਂ ਨੇ ਆਪਣੀ ਮੁਢਲੀ ਸਿੱਖਿਆ ਲੁਧਿਆਣਾ ਤੋਂ ਪ੍ਰਾਪਤ ਕੀਤੀ। 1912 ਈ. ਵਿੱਚ ਬੀ.ਏ. ਦੀ ਸਿੱਖਿਆ ਗੋਰਮਿੰਟ ਕਾਲਜ ਲਾਹੋਰ ਤੋਂ ਪ੍ਰਾਪਤ ਕੀਤੀ। ਇਸ ਕਾਲਜ ਦੇ ਪ੍ਰਿੰਸੀਪਲ ਡਾ. ਵੁਲਨਰ ਤੋਂ ਜੈਨ ਨੂੰ ਪ੍ਰੇਰਣਾ ਮਿਲੀ। ਡਾ. ਬਨਾਰਸੀ ਨੂੰ ਤਿੰਨ ਸਾਲ ਲਈ ਮੇਉ ਪਟਿਆਲਾ ਖੋਜ-ਵਜੀਫਾ ਮਿਲਦਾ ਰਿਹਾ। ਇਸ ਤੋਂ ਬਾਅਦ ਇਹਨਾਂ ਨੇ ਪੰਜਾਬੀ ਵਿਗਿਆਨਕ ਅਧਿਐਨ ਦੋਰਾਨ ਥੇਹ ਵਿਗਿਆਨ ਦੀ ਚੋਖੀ ਜਾਣਕਾਰੀ ਪ੍ਰਾਪਤ ਕੀਤੀ। 1915 ਵਿੱਚ ਡਾ. ਜੈਨ ਨੇ ਸੰਸਕ੍ਰਿਤ ਭਾਸ਼ਾ ਵਿੱਚ ਐਮ.ਏ. ਦੀ ਡਿਗਰੀ ਪ੍ਰਾਪਤ ਕੀਤੀ ਅਤੇ ਫਿਰ ਡਾ. ਜੈਨ ਅੰਗ੍ਰੇਜ਼ੀ ਦੇ ਅਧਿਆਪਕ ਵਜੋਂ ਨਿਯੁਕਤ ਹੋਏ। 1919 ਵਿੱਚ ਪੰਜਾਬ ਯੂਨੀਵਰਸਿਟੀ ਦੁਆਰਾ ਇਹਨਾਂ ਨੂੰ ਪੰਜਾਬੀ-ਅੰਗਰੇਜੀ ਕੋਸ਼ ਤਿਆਰ ਕਰਾਉਣ ਲਈ ਇੰਚਾਰਜ ਨਿਯੁਕਤ ਕੀਤਾ। 1924 ਈ. ਵਿੱਚ ਡਾ. ਜੈਨ ਭਾਸ਼ਾ ਵਿਗਿਆਨ ਦੀ ਉਚੇਰੀ ਸਿੱਖਿਆ ਲਈ ਵਲਾਇਤ ਗਏ। 1926 ਵਿੱਚ ਲੰਦਨ ਯੂਨੀਵਰਸਿਟੀ ਤੋਂ ਪਈਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ। [1]

ਕਿੱਤਾ

ਬਨਾਰਸੀ ਦਾਸ ਜੈਨ ਪ੍ਰਮੁੱਖ ਰੂਪ ਵਿਚ ਇਕ ਭਾਸ਼ਾ ਵਿਗਿਆਨੀ ਸੀ। ਅਤੇ ਇਸੇ ਖੇਤਰ ਵਿਚ ਹੀ ਉਸ ਨੂੰ ਉਹਦੀਆਂ ਰਚਨਾਵਾਂ ਪੰਜਾਬੀ ਫੋਨੋਲਾਜੀ, ਲੁਧਿਆਣੀ ਫੋਨੈਟਿਕ ਰੀਡਰ ਅਤੇ ਪੰਜਾਬੀ ਅੰਗਰੇਜ਼ੀ ਡਿਕਸ਼ਨਰੀ ਸਦਕਾ ਵਧੇਰੇ ਮਕਬੂਲੀਅਤ ਹਾਸਲ ਹੋਈ। ਡਾਕਟਰ ਬਨਾਰਸੀ ਦਾਸ ਜੀ ਐਮ. ਏ. ਪੀ. ਐਡ. ਡੀ (ਜੋ ਪੰਜਾਬ ਯੂਨੀਵਰਸਿਟੀ ਵਲੋਂ ਪੰਜਾਬੀ ਡਿਕਸ਼ਨਰੀ ਮੁਕੰਮਲ ਕਰਨ ਲਈ ਲੱਗੇ ਹੋਏ ਸਨ) ਨੇ ਪੰਜਾਬੀ ਲਿਟਰੇਚਰ ਦੇ ਸਿਰਲੇਖ ਹੇਠ ਦੋ ਮਜ਼ਮੂਨ ਲਿਖੇ ਹਨ ਪਰ ਉਨ੍ਹਾਂ ਵਿੱਚ ਅਕਸਰ ਉਕਾਈਆਂ ਖਾਥੀਆਂ ਹਨ। ਜਹਾ ਕਿ ਉਹ ਲਿਖਦੇ ਹਨ ਕਿ "ਮੌਲਵੀ ਗੁਲਾਮ ਦੀਆਂ ਰੋਟੀਆਂ ਮਸ਼ਹੂਰ ਹਨ। ੲਾਲਾਕਿ ਅਸਲੀਅਤ ਇਹ ਹੈ ਕਿ ਪੱਕੀ ਰੋਟੀ ਕਿਸੇ ਨਾਮਾਲੂਮ ਸ਼ਖ਼ਸ ਦੀ ਹੈ ਮੌਲਵੀ ਗੁਲਾਮ ਰਸੂਲ ਦੀ ਪੱਕੀ ਰੋਟੀ ਕਲਾ ਹੈ। ਮਿੱਠੀ ਰੋਟੀ ਕਾਦਰ ਬਖ਼ਸ਼ ਅਹਿਮਦਾਬਾਦੀ ਦੀ ਅਤੇ ਮਿੱਸੀ ਰੋਟੀ ਬਸ਼ੀਰ ਹੁਸੈਨ ਹਜ਼ਾਰੀ ਦੀ ਹੈ। ਮੌਲਾ ਬਖ਼ਸ਼ ਕੁਸ਼ਤਾ ਜੀ ਉਹਨਾਂ ਤੇ ਟਿੱਪਣੀ ਕਰਦੇ ਹਨ- ਆਪ ਇਸਾਈ ਲਿਟਰੇਚਰ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ ਕਿ ਨਸਰ ਕਿਤਾਬਾਂ ਉਨਾਂ (ਈਸਾਈਆਂ) ਦੇ ਕਹਿਣੇ ਪਰ ਹੀ ਲਿਖੀਆਂ ਗਈਆਂ, ਹਾਲਾਂਕਿ ਪਜਾਬੀ ਨਸਰ ਵਿਚ ਬਾਬਾ ਨਾਨਕ ਦੀ ਜਨਮ ਸਾਖੀ ਮੁਦਤ ਦੀ ਲਿਖੀ ਹੋਈ ਹੈ ਅਤੇ ਮੁਸਲਮਾਨਾਂ ਵਿੱਚ ਰੌਸ਼ਨ ਦਿਲ ਪੱਕੀ ਰੋਟੀ ਆਦਿਕ ਬਹੁਤ ਸਾਰੀਆਂ ਕਿਤਾਬਾਂ ਕਾਫ਼ੀ ਪੁਰਾਣੀਆਂ ਮੌਜ਼ੂਦ ਹਨ। ਕੁਸ਼ਤਾ ਦੀ ਇਸ ਟਿੱਪਣੀ ਤੋਂ ਇਸ ਗੱਲ ਦਾ ਸੰਦੇਹ ਨਹੀਂ ਰਹਿੰਦਾ ਕਿ ਜੈਨ ਵੱਲੋਂ ਲਿਖੇ ਕੁਝ ਮਜ਼ਮੂਨ ਉਹਦੇ ਸਮਕਾਲੀਆਂ ਵਿਚ ਚੌਖੀ ਵਿਚਾਰ-ਚਰਚਾ ਤੇ ਵਾਦ-ਵਿਵਾਦ ਦਾ ਵਿਸ਼ਾ ਰਹੇ ਹਨ। ਸਾਹਿਤ ਇਤਿਹਾਸਕਾਰੀ ਨਾਲ ਸੰਬਧਤ ਜਿਨਾਂ ਮਹੱਤਵਪੂਰਣ ਰਚਨਾਵਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਉਨਾਂ ਵਿਚ ਬਨਾਰਸੀ ਦਾਸ ਜੈਨ ਦੀ ਰਚਨਾ "ਪੰਜਾਬੀ ਜ਼ਬਾਨ ਤੇ ਉਹਦਾ ਲਿਟਰੇਚਰ" ਦਾ ਅਹਿਮ ਸਥਾਨ ਹੈ। ਇਹ ਰਚਨਾ ਵੀ ਮੀਰ ਕਿਗਮਤੁਲਾ ਦੀ ਰਚਨਾਵਾਂ ਅਤੇ ਮੌਲਾ ਬਖ਼ਸ਼ ਕੁਸ਼ਤਾ ਦੀਆਂ ਇਕ ਤੋਂ ਵੱਧ ਰਚਨਾਵਾਂ ਵਾਂਗ ਫ਼ਾਰਸੀ ਅੱਖਰਾਂ ਵਿਚ ਹੈ। ਡਾ. ਜੈਨ ਦੀ ਇਸ ਇਤਿਹਾਸ ਦੀ ਸਿਰਜਣਾ ਅਤੇ ਪ੍ਰੇਰਣਾ ਸੋਮੇ ਸੰਬੰਧੀ ਇਹ ਟਿੱਪਣੀ ਮਹੱਤਵਪੂਰਣ ਹੈ। ਉਹਦੇ ਵੱਲੋਂ ਪੰਜਾਬੀ ਨੂੰ "ਵਿਚਾਰੀ ਪੰਜਾਬੀ" ਕਹਿਣਾ, ਇਸ ਦੇ ਮਾੜੇ ਭਾਗਾਂ ਦੀ ਗੱਲ ਕਰਨਾ ਅਤੇ ਇਸ ਗੱਲ ਨੂੰ ਅਫ਼ਸੋਸ ਨਾਲ ਅੰਕਿਤ ਕਰਨਾ ਕਿ ਪੰਜਾਬੀ ਹੀ ਪੰਜਾਬੀ ਭਾਸ਼ਾ ਦੇ ਲਿਟਰੇਚਰ ਪ੍ਰਤਿ ਬੇਪਰਵਾਹੀ ਵਰਤ ਰਹੇ ਹਨ। ਉਹਦੇ ਇਸ ਭਾਸ਼ਾ ਤੇ ਇਹਦੇ ਲਿਟਰੇਚਰ ਪ੍ਰਤਿ ਮੋਹ-ਪਿਆਰ ਦਾ ਸੂਚਕ ਹੈ। ਜੇਕਰ ਪੰਜਾਬੀ ਪਾਠਕਾਂ ਨੂੰ (ਕਿਸੇ ਵਿਸ਼ੇਸ਼ ਫਿਰਕੇ ਦੇ ਲੋਕਾਂ ਨੂੰ ਨਹੀ) ਪੰਜਾਬੀ ਜ਼ਬਾਨ ਤੇ ਲਿਟਰੇਚਰ ਬਾਬਤ ਕੋਈ ਕੁਝ ਪੁੱਛੇ ਤਾਂ ਉਨਾਂ ਨੂੰ "ਸ਼ਰਮਿੰਦਾ ਨਾ ਹੋਣਾ ਪਵੇ"। ਡਾ. ਜੈਨ ਦੀ ਵਿਚਾਰਬੀਨ ਰਚਨਾ ਕਿਸੇ ਅਜਿਹੇ ਮਨੋਰਥ ਵਿਚੋਂ ਨਹੀਂ ਉਪਜੀ ਅਤੇ ਨਾ ਹੀ ਕੋਈ ਫੋਰੀ ਅਕਾਦਮਿਕ ਜ਼ਰੂਰਤ ਉਸ ਦੀ ਰਚਨਾ ਦਾ ਵੀ ਕੁਸ਼ਤਾ ਤੇ ਬਾਵਾ ਬੁੱਧ ਸਿੰਘ ਵਾਂਗ ਪੰਜਾਬੀ ਭਾਸ਼ਾ, ਸਾਹਿਤ ਤੇ ਵਿਰਸੇ ਪ੍ਰਤਿ ਮੋਹ-ਭਾਵਨਾ ਤੇ ਉਮਾਹਭਾਵੀ ਬਿਰਤੀ ਵਿਚੋਂ ਉਪਜੀ ਹੈ। ਉਹਨਾਂ ਨੇ ਕਿਸੇ ਉਪਾਧੀ ਸਾਪੇਖ ਜਾਂ ਉਚ ਵਿੱਦਿਆ ਤੋਂ ਪ੍ਰੇਰਿਤ ਕਿਸੇ ਅਕਾਦਮਿਕ ਪ੍ਰਯੋਜਨ ਨਾਲ ਜੁੜ ਕੇ ਸਾਹਿਤ ਇਤਿਹਾਸ ਦੀ ਸਿਰਜਣਾ ਨਹੀ ਕੀਤੀ ਬਲਕਿ ਉਹਦਾ ਪ੍ਰਯੋਜਨ ਤਾਂ "ਪੰਜਾਬੀ ਭਰਾਵਾਂ" ਨੂੰ ਆਪਣੀ ਭਾਸ਼ਾ ਸਾਹਿਤ ਤੇ ਇਤਿਹਾਸ ਸੰਬੰਧੀ ਵਾਕਫੀ ਪ੍ਰਦਾਨ ਕਰਨਾ ਅਤੇ ਸਾਂਝੇ ਵਿਰਸੇ ਪ੍ਰਤਿ ਉਨਾਂ ਦੀ ਚੇਤਨਾ ਨੂੰ ਜਗਾਉਣਾ ਹੀ ਸੀ। ਇਹ ਐਸਾ ਕੁੰਜੀ ਨੁਕਤਾ ਹੈ ਜਿਸ ਨੂੰ ਧਿਆਨ ਵਿਚ ਰੱਖੇ ਬਗੈਰ ਜੈਨ ਦੀ ਸਾਹਿਤ ਇਤਿਹਾਸਕਾਰੀ ਦਾ ਕਿਸੇ ਕਿਸਮ ਦਾ ਅਧਿਐਨ ਮੁਮਕਿਨ ਪ੍ਰਤੀਤੀ ਨਹੀਂ ਹੁੰਦਾ। ਉਹਨਾਂ ਦੀ ਇਕ ਰਚਨਾ ਪੰਜਾਬੀ ਜ਼ੁਬਾਨ ਤੇ ਉਹਦਾ ਲਿਟਰੇਚਰ ਨੂੰ ਪੰਜਾਬੀ ਸਾਹਿਤ ਦੇ ਇਤਿਹਾਸ ਕਿਵੇਂ ਮੰਨਿਆ ਜਾ ਸਕਦਾ ਹੈ।ਇਸ ਪ੍ਰਸ਼ਨ ਦਾ ਉਤਰ ਖੁਦ ਡਾ. ਜੈਨ ਦੀ ਟਿੱਪਣੀ ਵਿਚੋਂ ਹੀ ਮਿਲ ਜਾਦਾ ਹੈ। ਜੋ ਉਸ ਨੇ ਇਸ ਰਚਨਾ ਦੇ ਅੰਦਰਲੇ ਵਿਸ਼ੇ ਸੰਬੰਧੀ ਕੀਤੀ ਹੈ-"ਇਸ ਪੁਸਤਰ ਵਿਚ ਪੰਜਾਬੀ ਲਿਟਰੇਚਰ ਦਾ ਸਿਲਸਿਲੇਵਾਰ ਮੁਖਤਸਰ ਜਿਹਾ ਹਾਲ ਦਿੱਤਾ ਗਿਆ ਹੈ। ਪਰ ਉਂਜ ਇਹ ਨੂੰ ਹਰ ਪਹਿਲੂ ਤੋਂ ਮੁਕੰਮਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੰਜਾਬੀ ਜ਼ੁਬਾਨ ਤੇ ਉਹਦਾ ਲਿਟਰੇਚਰ ਪੁਸਤਰ ਦੇ ਉਹ ਅਧਿਆਇ ਜਿਹੜੇ ਪੰਜਾਬੀ ਸਾਹਿਤ ਇਤਿਹਾਸਕਾਰੀ ਨੂੰ ਸਮਰਪਿਤ ਹਨ ਇਸ ਪ੍ਰਕਾਰ ਹਨ-

  1. ਪੰਜਾਬੀ ਲਿਟਰੇਚਰ
  2. ਨਮੂਨਾ ਪੁਰਾਣੀ ਪੰਜਾਬੀ
  3. ਸਲੋਕ ਫ਼ਰੀਦ
  4. ਸਿੱਖ ਮਜ੍ਹਬੀ ਲਿਟਰੇਚਰ
  5. ਮੁਸਲਮਾਨ ਮਜ਼੍ਹਬੀ ਲਿਟਰੇਚਰ
  6. ਹਿੰਦੂ ਲਿਟਰੇਚਰ
  7. ਈਸਾਈ ਲਿਟਰੇਚਰ
  8. ਦੁਨਿਆਵੀ ਲਿਟਰੇਚਰ
  9. ਨਵਾਂ ਲਿਟਰੇਚਰ
  10. ਪੰਜਾਬੀ ਦੀਆਂ ਲੋੜਾਂ

ਬਨਾਰਸੀ ਦਾਸ ਜੈਨ ਦੀ ਇਤਿਹਾਸਕਾਰੀ ਦੀ ਇਸ ਵਿਸ਼ੇਸਤਾਂ ਨੂੰ ਨਜਰ ਅੰਦਾਜ ਨਹੀਂ ਜਾ ਸਕਦਾ ਹੈ। ਉਸ ਨੇ ਖੁਦ ਵੀ ਉਸ ਵਕਤ ਇਤਿਹਾਸਕਾਰੀ ਦਾ ਕਾਰਜ ਕੀਤਾ ਜਦੋਂ ਨਾ ਤਾਂ ਸਾਡੀ ਸਿਧਾਤਕ ਸੂਝ ਹੀ ਪੈਦਾ ਹੌਈ ਸੀ। ਤੇ ਨਾ ਹੀ ਇਤਿਹਾਸਕ ਚੇਤਨਾ ਨੇ ਵਿਕਾਸ ਕੀਤਾ ਸੀ।ਇਸ ਸਥੀਤੀ ਵਿਚ ਉਹ ਦੇ ਵੱਲੋਂ ਕੀਤਾ ਗਿਆ ਕਾਰਜ ਤਾਂ ਮਹੱਤਵਪੂਰਣ ਹੈ ਹੀ ਨਾਲ ਹੀ ਨਾਲ ਉਸ ਨੇ ਭਵਿੱਖ ਵਿਚ ਵਿਦਵਾਨਾਂ ਨੂੰ ਇਸ ਖੇਤਰ ਵਿਚ ਨਿਤਰਣ ਤੇ ਆਪਣੇ ਸਾਹਿਤ ਤੇ ਵਿਰਸੇ ਦਾ ਇਤਿਹਾਸ ਲਿਖਣ ਦੀ ਪ੍ਰੇਰਨਾ ਤੇ ਉਤਸ਼ਾਹ ਵੀ ਪ੍ਰਦਾਨ ਕੀਤਾ।ਨਿਸ਼ਚੇ ਹੀ ਉਸ ਦੀ ਇਸ ਪ੍ਰੇਰਨਾ ਤੇ ਉਤਸ਼ਾਹ ਨੇ ਭਵਿੱਖ ਵਿਚ ਇਤਿਹਾਸਕਾਰੀ ਦੇ ਕਾਰਜ ਨੂੰ ਰਾਤੀ ਪ੍ਰਦਾਨ ਕੀਤੀ। ਕੁਲ ਮਿਲਾ ਕੇ ਆਪਣੀਆਂ ਕੁਝ ਊਣਤਾਈਆਂ ਦੇ ਬਾਵਜੂਦ ਪੰਜਾਬੀ ਸਾਹਿਤ ਇਤਿਹਾਸਕਾਰੀ ਦੇ ਮੁੱਖਲੀ ਵਿਕਾਸ ਦੇ ਪ੍ਰਸੰਗ ਵਿਚ ਡਾ. ਜੈਨ ਦੀ ਵਿਚਾਰਧੀਨ ਰਚਨਾ ਘੋਖਣ ਤੇ ਗੌਲਣਯੋਗ ਹੈ।

  1. ਜੀਤ ਸਿੰਘ ਜੋਸ਼ੀ,ਪੰਜਾਬੀ ਅਧਿਐਨ ਅਤੇ ਅਧਿਆਪਨ ਬਦਲਦੇ ਪਰਿਪੇਖ,ਵਾਰਿਸ ਸ਼ਾਹ ਫ਼ਾਉਂਡੇਸ਼ਨ,ਅਮ੍ਰਿਤਸਰ,2011,ਪੰਨਾ ਨੰ.-470

ਪੰਜਾਬੀ-ਅੰਗਰੇਜੀ ਕੋਸ਼ਕਾਰੀ ਤੋਂ ਤੁਰੰਤ ਬਾਅਦ ਡਾ. ਜੈਨ ਹਿੰਦੀ ਦੇ ਲੈਕਚਰਾਰ ਨਿਯੁਕਤ ਹੋਏ ਅਤੇ ਇਹਨਾਂ ਨੇ 32 ਸਾਲ ਅਧਿਆਪਨ ਸੇਵਾ ਕੀਤੀ। 1946 ਵਿੱਚ ਬਨਾਰਸੀ ਦਾਸ ਨੇ ਆਲ ਇੰਡੀਆ ਓਰੀਐੰਟਲ ਕਾਨਫਰੰਸ ਦੇ ਪ੍ਰਾਕਿਰਤ ਤੇ ਜੈਨੀ ਵਿਭਾਗ ਦੀ ਨਾਗਪੁਰ ਸਮਾਗਮ ਵਿੱਚ ਪ੍ਰਧਾਨਗੀ ਕੀਤੀ। 1949 ਵਿੱਚ ਡਾ. ਜੈਨ ਪੈਪਸੂ ਦੇ ਪੰਜਾਬੀ ਵਿਭਾਗ ਵਿੱਚ ਪੰਜਾਬੀ ਕੋਸ਼ਕਾਰੀ ਦੇ ਸੁਪਰਵਾਇਜ਼ਰ ਨਿਯੁਕਤ ਰਹਿ ਕੇ ਪੰਜਾਬੀ ਕੋਸ਼ਕਾਰੀ ਦਾ ਕਾਰਜ ਕਰਦੇ ਰਹੇ। ਡਾ. ਜੈਨ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਦੀ ਕਾਲਵੰਡ ਵੀ ਕੀਤੀ। 12 ਅਪਰੈਲ 1954 ਈ. ਨੂੰ ਡਾ. ਜੈਨ ਦੀ ਮੋਤ ਹੋ ਗਈ।

ਇਤਿਹਾਸਕਾਰੀ

ਡਾ. ਜੈਨ ਦੀ ਇਸ ਇਤਿਹਾਸ ਦੀ ਸਿਰਜਣਾ ਅਤੇ ਪ੍ਰੇਰਣਾ ਸੋਮੇ ਸੰਬੰਧੀ ਇਹ ਟਿੱਪਣੀ ਮਹੱਤਵਪੂਰਣ ਹੈ। ਉਹਦੇ ਵੱਲੋਂ ਪੰਜਾਬੀ ਨੂੰ "ਵਿਚਾਰੀ ਪੰਜਾਬੀ" ਕਹਿਣਾ, ਇਸ ਦੇ ਮਾੜੇ ਭਾਗਾਂ ਦੀ ਗੱਲ ਕਰਨਾ ਅਤੇ ਇਸ ਗੱਲ ਨੂੰ ਅਫ਼ਸੋਸ ਨਾਲ ਅੰਕਿਤ ਕਰਨਾ ਕਿ ਪੰਜਾਬੀ ਹੀ ਪੰਜਾਬੀ ਭਾਸ਼ਾ ਦੇ ਲਿਟਰੇਚਰ ਪ੍ਰਤਿ ਬੇਪਰਵਾਹੀ ਵਰਤ ਰਹੇ ਹਨ। ਉਹਦੇ ਇਸ ਭਾਸ਼ਾ ਤੇ ਇਹਦੇ ਲਿਟਰੇਚਰ ਪ੍ਰਤਿ ਮੋਹ-ਪਿਆਰ ਦਾ ਸੂਚਕ ਹੈ। ਜੇਕਰ ਪੰਜਾਬੀ ਪਾਠਕਾਂ ਨੂੰ (ਕਿਸੇ ਵਿਸ਼ੇਸ਼ ਫਿਰਕੇ ਦੇ ਲੋਕਾਂ ਨੂੰ ਨਹੀ) ਪੰਜਾਬੀ ਜ਼ਬਾਨ ਤੇ ਲਿਟਰੇਚਰ ਬਾਬਤ ਕੋਈ ਕੁਝ ਪੁੱਛੇ ਤਾਂ ਉਨਾਂ ਨੂੰ "ਸ਼ਰਮਿੰਦਾ ਨਾ ਹੋਣਾ ਪਵੇ"।[1]

ਡਾ. ਜੈਨ ਦੀ ਵਿਚਾਰਬੀਨ ਰਚਨਾ ਕਿਸੇ ਅਜਿਹੇ ਮਨੋਰਥ ਵਿਚੋਂ ਨਹੀਂ ਉਪਜੀ ਅਤੇ ਨਾ ਹੀ ਕੋਈ ਫੋਰੀ ਅਕਾਦਮਿਕ ਜ਼ਰੂਰਤ ਉਸ ਦੀ ਰਚਨਾ ਦਾ ਵੀ ਕੁਸ਼ਤਾ ਤੇ ਬਾਵਾ ਬੁੱਧ ਸਿੰਘ ਵਾਂਗ ਪੰਜਾਬੀ ਭਾਸ਼ਾ, ਸਾਹਿਤ ਤੇ ਵਿਰਸੇ ਪ੍ਰਤਿ ਮੋਹ-ਭਾਵਨਾ ਤੇ ਉਮਾਹਭਾਵੀ ਬਿਰਤੀ ਵਿਚੋਂ ਉਪਜੀ ਹੈ। ਉਹਨਾਂ ਨੇ ਕਿਸੇ ਉਪਾਧੀ ਸਾਪੇਖ ਜਾਂ ਉਚ ਵਿੱਦਿਆ ਤੋਂ ਪ੍ਰੇਰਿਤ ਕਿਸੇ ਅਕਾਦਮਿਕ ਪ੍ਰਯੋਜਨ ਨਾਲ ਜੁੜ ਕੇ ਸਾਹਿਤ ਇਤਿਹਾਸ ਦੀ ਸਿਰਜਣਾ ਨਹੀ ਕੀਤੀ ਬਲਕਿ ਉਹਦਾ ਪ੍ਰਯੋਜਨ ਤਾਂ "ਪੰਜਾਬੀ ਭਰਾਵਾਂ" ਨੂੰ ਆਪਣੀ ਭਾਸ਼ਾ ਸਾਹਿਤ ਤੇ ਇਤਿਹਾਸ ਸੰਬੰਧੀ ਵਾਕਫੀ ਪ੍ਰਦਾਨ ਕਰਨਾ ਅਤੇ ਸਾਂਝੇ ਵਿਰਸੇ ਪ੍ਰਤਿ ਉਨਾਂ ਦੀ ਚੇਤਨਾ ਨੂੰ ਜਗਾਉਣਾ ਹੀ ਸੀ। ਇਹ ਐਸਾ ਕੁੰਜੀ ਨੁਕਤਾ ਹੈ ਜਿਸ ਨੂੰ ਧਿਆਨ ਵਿਚ ਰੱਖੇ ਬਗੈਰ ਜੈਨ ਦੀ ਸਾਹਿਤ ਇਤਿਹਾਸਕਾਰੀ ਦਾ ਕਿਸੇ ਕਿਸਮ ਦਾ ਅਧਿਐਨ ਮੁਮਕਿਨ ਪ੍ਰਤੀਤੀ ਨਹੀਂ ਹੁੰਦਾ।[2]

ਉਹਨਾਂ ਦੀ ਇਕ ਰਚਨਾ ਪੰਜਾਬੀ ਜ਼ੁਬਾਨ ਤੇ ਉਹਦਾ ਲਿਟਰੇਚਰ ਨੂੰ ਪੰਜਾਬੀ ਸਾਹਿਤ ਦੇ ਇਤਿਹਾਸ ਕਿਵੇਂ ਮੰਨਿਆ ਜਾ ਸਕਦਾ ਹੈ।ਇਸ ਪ੍ਰਸ਼ਨ ਦਾ ਉਤਰ ਖੁਦ ਡਾ. ਜੈਨ ਦੀ ਟਿੱਪਣੀ ਵਿਚੋਂ ਹੀ ਮਿਲ ਜਾਦਾ ਹੈ। ਜੋ ਉਸ ਨੇ ਇਸ ਰਚਨਾ ਦੇ ਅੰਦਰਲੇ ਵਿਸ਼ੇ ਸੰਬੰਧੀ ਕੀਤੀ ਹੈ-"ਇਸ ਪੁਸਤਰ ਵਿਚ ਪੰਜਾਬੀ ਲਿਟਰੇਚਰ ਦਾ ਸਿਲਸਿਲੇਵਾਰ ਮੁਖਤਸਰ ਜਿਹਾ ਹਾਲ ਦਿੱਤਾ ਗਿਆ ਹੈ। ਪਰ ਉਂਜ ਇਹ ਨੂੰ ਹਰ ਪਹਿਲੂ ਤੋਂ ਮੁਕੰਮਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਪੰਜਾਬੀ ਜ਼ੁਬਾਨ ਤੇ ਉਹਦਾ ਸਾਹਿਤ ਪੁਸਤਰ ਦੇ ਉਹ ਅਧਿਆਇ ਜਿਹੜੇ ਪੰਜਾਬੀ ਸਾਹਿਤ ਇਤਿਹਾਸਕਾਰੀ ਨੂੰ ਸਮਰਪਿਤ ਹਨ ਇਸ ਪ੍ਰਕਾਰ ਹਨ-

  1. ਪੰਜਾਬੀ ਸਾਹਿਤ
  1. ਨਮੂਨਾ ਪੁਰਾਣੀ ਪੰਜਾਬੀ
  1.  ਸਲੋਕ ਫ਼ਰੀਦ
  1.  ਸਿੱਖ ਮਜ੍ਹਬੀ ਸਾਹਿਤ
  1.  ਮੁਸਲਮਾਨ ਮਜ਼੍ਹਬੀ ਸਾਹਿਤ
  1.  ਹਿੰਦੂ ਸਾਹਿਤ
  1.  ਇਸਾਈ ਸਾਹਿਤ
  1.  ਦੁਨਿਆਵੀ ਸਾਹਿਤ
  1.  ਨਵਾਂ ਸਾਹਿਤ
  1. ਪੰਜਾਬੀ ਦੀਆਂ ਲੋੜਾਂ

ਬਨਾਰਸੀ ਦਾਸ ਜੈਨ ਦੀ ਇਤਿਹਾਸਕਾਰੀ ਦੀ ਇਸ ਵਿਸ਼ੇਸਤਾਂ ਨੂੰ ਨਜਰ ਅੰਦਾਜ ਨਹੀਂ ਜਾ ਸਕਦਾ ਹੈ। ਉਸ ਨੇ ਖੁਦ ਵੀ ਉਸ ਵਕਤ ਇਤਿਹਾਸਕਾਰੀ ਦਾ ਕਾਰਜ ਕੀਤਾ ਜਦੋਂ ਨਾ ਤਾਂ ਸਾਡੀ ਸਿਧਾਂਤਕ ਸੂਝ ਹੀ ਪੈਦਾ ਹੋਈ ਸੀ। ਤੇ ਨਾ ਹੀ ਇਤਿਹਾਸਕ ਚੇਤਨਾ ਨੇ ਵਿਕਾਸ ਕੀਤਾ ਸੀ।ਇਸ ਸਥੀਤੀ ਵਿਚ ਉਹ ਦੇ ਵੱਲੋਂ ਕੀਤਾ ਗਿਆ ਕਾਰਜ ਤਾਂ ਮਹੱਤਵਪੂਰਣ ਹੈ ਹੀ ਨਾਲ ਹੀ ਨਾਲ ਉਸ ਨੇ ਭਵਿੱਖ ਵਿਚ ਵਿਦਵਾਨਾਂ ਨੂੰ ਇਸ ਖੇਤਰ ਵਿਚ ਨਿਤਰਣ ਤੇ ਆਪਣੇ ਸਾਹਿਤ ਤੇ ਵਿਰਸੇ ਦਾ ਇਤਿਹਾਸ ਲਿਖਣ ਦੀ ਪ੍ਰੇਰਨਾ ਤੇ ਉਤਸ਼ਾਹ ਵੀ ਪ੍ਰਦਾਨ ਕੀਤਾ।ਨਿਸ਼ਚੇ ਹੀ ਉਸ ਦੀ ਇਸ ਪ੍ਰੇਰਨਾ ਤੇ ਉਤਸ਼ਾਹ ਨੇ ਭਵਿੱਖ ਵਿਚ ਇਤਿਹਾਸਕਾਰੀ ਦੇ ਕਾਰਜ ਨੂੰ ਰਾਤੀ ਪ੍ਰਦਾਨ ਕੀਤੀ। ਕੁਲ ਮਿਲਾ ਕੇ ਆਪਣੀਆਂ ਕੁਝ ਊਣਤਾਈਆਂ ਦੇ ਬਾਵਜੂਦ ਪੰਜਾਬੀ ਸਾਹਿਤ ਇਤਿਹਾਸਕਾਰੀ ਦੇ ਮੁੱਖਲੀ ਵਿਕਾਸ ਦੇ ਪ੍ਰਸੰਗ ਵਿਚ ਡਾ. ਜੈਨ ਦੀ ਵਿਚਾਰਧੀਨ ਰਚਨਾ ਘੋਖਣ ਤੇ ਗੌਲਣਯੋਗ ਹੈ।[3]

1. ਪੰਜਾਬੀ ਅਧਿਐਨ ਅਤੇ ਅਧਿਆਪਨ ਬਦਲਦੇ ਪਰਿਖੇਪ 'ਜੀਤ ਸਿੰਘ ਜੋਸ਼ੀ, ਵਾਰਿਸ਼ ਸ਼ਾਹ ਫਾਉਡੇਸ਼ਨ ਅੰਮ੍ਰਿਤਸਰ, 2011 2. ਸੰਵਾਦ - ਪੁਨਰ- ਸੰਵਾਦ :- ਹਰਿਭਜਨ ਸਿੰਘ ਭਾਟੀਆ, ਰਵੀ ਸਾਹਿਤ ਪ੍ਕਾਸ਼ਨ 11 ਗੂਰੂ ਨਾਨਕ ਦੇਵ ਯੂਨੀਵਰਸਿਟੀ ਸਾਪਿੰਗ ਕੰਪਲੈਕਸ ਡਾਕ. ਖਾਲਸਾ ਕਾਲਜ, ਜੀ.ਟੀ ਰੋਡ ਅੰਮ੍ਰਿਤਸਰ

  1. ਹਰਿਭਜਨ ਸਿੰਘ ਭਾਟੀਆ, ਸੰਵਾਦ-ਪੁਨਰ-ਸੰਵਾਦ: ਰਵੀ ਸਹਿਤ ਪ੍ਰਕਾਸ਼ਨ 11 ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼ਾਪਿੰਗ ਕੰਪਲੈਕਸ ਡਾਕ. ਖਾਲਸਾ ਕਾਲਜ,ਜੀ.ਟੀ. ਰੋਡ ਅੰਮ੍ਰਿਤਸਰ
  2. ਪੰਜਾਬ ਦੇ ਹੀਰੇ-ਮੋਲਾ ਬਖ਼ਸ਼ ਕੁਸ਼ਤਾਂ, ਪੰਜਾਬੀ ਸਾਹਿਤ ਅਕਾਦਮੀ ਪੰਜਾਬੀ ਭਵਨ, ਲੁਧਿਆਣਾ (ਭਾਰਤ)
  3. ਪੰਜਾਬੀ ਜੁਬਾਨ ਤੇ ਉਸਦਾ ਲਿਟਰੇਚਰ- ਬਨਾਰਸੀ ਦਾਸ ਜੈਨ, ਹਰਿਆਣਾ ਪੰਜਾਬੀ ਸਾਹਿਤ ਅਕਾਦਮੀ 106 ਸੈਕਟਰ 8 ਪੰਚਕੂਲਾਂ