ਉਰੁਗੇਂਚ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਲਾਈਨ 69: ਲਾਈਨ 69:
[[ਸ਼੍ਰੇਣੀ:ਉਜ਼ਬੇਕਿਸਤਾਨ ਦੇ ਸ਼ਹਿਰ]]
[[ਸ਼੍ਰੇਣੀ:ਉਜ਼ਬੇਕਿਸਤਾਨ ਦੇ ਸ਼ਹਿਰ]]
[[ਸ਼੍ਰੇਣੀ:ਖ਼ੋਰੇਜ਼ਮ ਖੇਤਰ]]
[[ਸ਼੍ਰੇਣੀ:ਖ਼ੋਰੇਜ਼ਮ ਖੇਤਰ]]
[[ਸ਼੍ਰੇਣੀ:ਮੱਧ ਏਸ਼ੀਆ ਦੇ ਸ਼ਹਿਰ]]


{{ਉਜ਼ਬੇਕਿਸਤਾਨ ਦੇ ਸ਼ਹਿਰ}}
{{ਉਜ਼ਬੇਕਿਸਤਾਨ ਦੇ ਸ਼ਹਿਰ}}

06:00, 30 ਅਕਤੂਬਰ 2017 ਦਾ ਦੁਹਰਾਅ

ਉਰੂਗੇਂਚ
Urganch / گرگانج
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਉਜ਼ਬੇਕਿਸਤਾਨ" does not exist.
ਗੁਣਕ: 41°33′N 60°38′E / 41.550°N 60.633°E / 41.550; 60.633
ਦੇਸ਼ ਉਜ਼ਬੇਕਿਸਤਾਨ
ਖੇਤਰਖੋਰੇਜ਼ਮ ਖੇਤਰ
ਉੱਚਾਈ
91 m (299 ft)
ਆਬਾਦੀ
 (2014)
 • ਕੁੱਲ1,50,110

ਉਰੁਗੇਂਚ (ਉਜ਼ਬੇਕ: Urganch/Урганч, ئۇرگەنج; Persian: گرگانج, Gorgånch/Gorgānč/Gorgânc) ਪੱਛਮੀ ਉਜ਼ਬੇਕਿਸਤਾਨ ਦਾ ਇੱਕ ਸ਼ਹਿਰ ਹੈ। 24 ਅਪਰੈਲ, 2014 ਨੂੰ ਸ਼ਹਿਰ ਦੀ ਅਬਾਦੀ 150110 ਸੀ ਅਤੇ 1999 ਵਿੱਚ 139100 ਸੀ। ਇਹ ਖੋਰੇਜ਼ਮ ਖੇਤਰ ਦੀ ਰਾਜਧਾਨੀ ਹੈ। ਇਹ ਅਮੂ ਦਰਿਆ ਅਤੇ ਸ਼ਾਵਾਤ ਨਹਿਰ ਦੇ ਕੰਢੇ ਸਥਿਤ ਹੈ। ਇਹ ਸ਼ਹਿਰ ਬੁਖਾਰਾ ਤੋਂ 450 km ਪੱਛਮ ਵਿੱਚ ਅਤੇ ਕਿਜ਼ਿਲਕੁਮ ਮਾਰੂਥਲ ਦੇ ਦੂਜੇ ਪਾਸੇ ਸਥਿਤ ਹੈ।

ਪੁਰਾਣਾ ਅਤੇ ਨਵਾਂ ਉਰੁਗੇਂਚ

ਇਸ ਸ਼ਹਿਰ ਦਾ ਇਤਿਹਾਸ 19ਵੀਂ ਸਦੀ ਦੇ ਦੂਜੇ ਅੱਧ ਨਾਲ ਜੁੜਦਾ ਹੈ। ਧਿਆਨਯੋਗ ਹੈ ਕਿ ਇਸ ਸ਼ਹਿਰ ਦਾ ਨਾਂ ਕੋਨਯਾ-ਉਰੁਗੇਂਚ (ਜਿਸਨੂੰ ਪੁਰਾਣਾ ਉਰਗੇਂਚ ਜਾਂ ਗੁਰੁਗੇਂਚ ਵੀ ਕਿਹਾ ਜਾਂਦਾ ਹੈ), ਜਿਹੜਾ ਕਿ ਤੁਰਕਮੇਨਿਸਤਾਨ ਦਾ ਸ਼ਹਿਰ ਹੈ ਦੇ ਨਾਂ ਵਰਗਾ ਹੈ ਪਰ ਇਹ ਸ਼ਹਿਰ ਅਲੱਗ ਹੈ। ਪੁਰਾਣਾ ਉਰੁਗੇਂਚ ਦਾ ਸ਼ਹਿਰ ਇਸਦੇ ਵਸਨੀਕਾਂ ਦੁਆਰਾ ਛੱਡ ਦਿੱਤਾ ਗਿਆ ਸੀ ਕਿਉਂਕਿ ਅਮੂ ਦਰਿਆ ਨੇ 16ਵੀਂ ਸਦੀ ਵਿੱਚ ਆਪਣਾ ਰਸਤਾ ਬਦਲ ਲਿਆ ਜਿਸ ਕਰਕੇ ਸ਼ਹਿਰ ਵਿੱਚ ਪਾਣੀ ਦੀ ਘਾਟ ਹੋ ਗਈ। ਨਵੇਂ ਉਰੁਗੇਂਚ ਦੀ ਸਥਾਪਨਾ ਰੂਸੀਆਂ ਨੇ 19ਵੀਂ ਸਦੀ ਦੇ ਦੂਜੇ ਅੱਧ ਵਿੱਚ ਖਨਾਨ ਖੀਵਾ ਦੇ ਇੱਕ ਛੋਟੇ ਜਿਹੇ ਵਪਾਰ ਅੱਡੇ ਤੇ ਕੀਤੀ ਸੀ।

ਆਧੁਨਿਕ ਉਰੁਗੇਂਚ

ਆਧੁਨਿਕ ਉਰੁਗੇਂਚ ਸੋਵੀਅਤ ਯੂਨੀਅਨ ਦੇ ਨਮੂਨੇ ਦਾ ਸ਼ਹਿਰ ਹੈ। ਸੋਵੀਅਤ ਯੂਨੀਅਨ ਨੇ ਆਸ-ਪਾਸ ਦੇ ਖੇਤਰ ਵਿੱਚ ਕਪਾਹ ਦੀ ਖੇਤੀ ਤੇ ਜ਼ੋਰ ਦਿੱਤਾ ਸੀ, ਜਿਸ ਕਰਕੇ ਪੂਰੇ ਸ਼ਹਿਰ ਦੀਆਂ ਬੱਤੀਆਂ ਅਤੇ ਮਕਾਨਾਂ ਉੱਪਰ ਕਪਾਹ ਸਬੰਧੀ ਆਕ੍ਰਿਤਿਆਂ ਅਤੇ ਚਿੱਤਰ ਉੱਕਰੇ ਹੋਏ ਹਨ। ਇੱਥੇ ਇੱਕ ਸਮਾਰਕ ਹੈ ਜਿਹੜੀ ਉਹਨਾਂ 20 ਬੱਚਿਆਂ ਦੀ ਕਮਿਊਨਿਸਟ ਟੋਲੀ ਨੂੰ ਯਾਦ ਕਰਦੀ ਹੈ, ਜਿਹੜੇ 1922 ਵਿੱਚ ਸਿਰ ਦਰਿਆ ਦੇ ਕਿਨਾਰੇ ਬਾਸਮਾਚੀ ਵਿਦਰੋਹੀਆਂ ਦੁਆਰਾ ਮਾਰੇ ਗਏ ਸਨ। ਇੱਥੇ ਮੁਹੰਮਦ ਅਲ-ਖ਼ਵਾਰਿਜ਼ਮੀ ਦੀ ਵੀ ਇੱਕ ਮੂਰਤੀ ਹੈ, ਜਿਹੜਾ ਕਿ ਇਸ ਖੇਤਰ ਦਾ 19ਵੀਂ ਸਦੀ ਦਾ ਇੱਕ ਪ੍ਰਸਿੱਧ ਗਣਿਤਿਕ ਸੀ। ਬਹੁਤ ਸਾਰੇ ਸੈਲਾਨੀ ਇੱਥੋਂ 35 ਕਿ.ਮੀ. ਦੱਖਣ-ਪੂਰਬ ਵਿੱਚ ਸਥਿਤ ਖ਼ੀਵਾ ਸ਼ਹਿਰ ਵਿੱਚ ਘੁੰਮਣ ਲਈ ਉਰੁਗੇਂਚ ਸ਼ਹਿਰ ਵਿੱਚੋਂ ਲੰਘਦੇ ਹਨ।

ਹਵਾਲੇ