"ਮਾਂ ਦਿਵਸ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
==ਇਤਿਹਾਸ==
1870 'ਚ ਅਮਰੀਕੀ ਸਮਾਜ ਸੇਵਿਕਾ '[[ਜੂਲੀਆ ਵਾਰਡ]]<ref>http://www.juliawardhowe.org/bio.htm</ref> ਹੋਵੇ' ਨੇ ਪਹਿਲੀ ਵਾਰ ਇਸ ਦਾ ਨਾਂ '[[ਅਮਰੀਕੀ ਸਿਵਲ ਵਾਰ]]'<ref>http://www.civilwar.org/education/history/civil-war-overview/overview.html</ref> ਅਤੇ [['ਫ੍ਰੈਂਕੋ ਪਰਸ਼ੀਅਨ ਵਾਰ]]'<ref>http://francoprussianwar.com/</ref> ਦੀ ਬਰਬਾਦੀ ਦੇਖ ਕੇ ਲਿਆ। ਜੂਲੀਆ ਨੇ ਅੰਤਰਰਾਸ਼ਟਰੀ ਪੀਸ ਕਾਨਫਰੰਸ, ਜੋ [[ਲੰਡਨ]] ਅਤੇ [[ਪੈਰਿਸ]] 'ਚ ਹੋਈ ਸੀ, 'ਚ ਸ਼ਾਂਤੀ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਇਕੱਲਿਆਂ ਹੀ ਸਭ ਔਰਤਾਂ ਨੂੰ ਯੁੱਧ ਦੇ ਵਿਰੋਧ 'ਚ ਖੜ੍ਹੇ ਹੋਣ ਦੀ ਪ੍ਰਾਰਥਨਾ ਕੀਤੀ। ਉਸੇ ਸਾਲ ਜੂਲੀਆ ਨੇ 'ਬੋਸਟਨ' 'ਚ ਇੱਕ ਜ਼ਬਰਦਸਤ ਭਾਸ਼ਣ ਦਿੱਤਾ ਜੋ ਅਸਲ 'ਚ ਸ਼ਾਂਤੀ ਲਈ '[[ਮਦਰਸ ਡੇ]]' ਦਾ ਮੁੱਦਾ ਸੀ। ਇਹ ਕਈ ਭਾਸ਼ਾਵਾਂ 'ਚ ਛਪਿਆ ਤੇ ਵੰਡਿਆ ਗਿਆ। ਜੂਲੀਆ ਨੂੰ ਸ਼ਾਂਤੀ ਲਈ '[[ਮਦਰਸ ਡੇ]]' ਦਾ ਵਿਚਾਰ '[[ਐਨ ਮੈਰੀ ਰੀਵਜ਼ ਜਾਰਵਿਸ]]' ਤੋਂ ਮਿਲਿਆ ਸੀ, ਜਿਸ ਨੇ 1858 'ਚ ਸਾਫ-ਸਫਾਈ ਦੀ ਮੁਹਿੰਮ ਚਲਾਈ, ਜਿਸ ਨੂੰ ਉਸ ਨੇ '[[ਮਦਰਸ ਫ੍ਰੈਂਡਸ਼ਿਪ ਡੇ]]' ਦਾ ਨਾਂ ਦਿੱਤਾ ਸੀ। ਫਿਰ ਸੰਨ 1900 'ਚ ਜਾਰਵਿਸ ਸਿਵਲ ਵਾਰ ਤੋਂ ਬਾਅਦ ਲੋਕਾਂ ਨੂੰ ਦੁਬਾਰਾ ਵਸਾਉਣ ਲੱਗ ਪਈ। ਪਿੱਛੋਂ ਜਾਰਵਿਸ ਦੀ ਬੇਟੀ ਐਨਾ ਜਾਰਵਿਸ ਨੇ ਇਸ ਦਿਨ ਨੂੰ ਅੱਜ ਦੇ ਯੁੱਗ 'ਚ ਮਨਾਏ ਜਾਣ ਵਾਲੇ '[[ਮਦਰਸ ਡੇ]]' ਦੇ ਰੂਪ 'ਚ ਪਰਿਭਾਸ਼ਿਤ ਕੀਤਾ।
 
==ਰੀਵਜ਼ ਜਾਰਵਿਸ ਦਾ ਦਿਹਾਂਤ==
9 ਮਈ 1905 'ਚ [[ਐਨ ਰੀਵਜ਼ ਜਾਰਵਿਸ]] <ref>http://www.biography.com/bio-now/anna-jarvis-mother-of-modern-mothers-day-20826125</ref> ਦਾ ਦਿਹਾਂਤ ਹੋ ਗਿਆ। ਉਹ ਆਖਰੀ ਸਮੇਂ 'ਚ ਕਾਫੀ ਬੀਮਾਰ ਰਹੀ। ਉਨ੍ਹਾਂ ਦੀ ਬੇਟੀ [[ਐਨਾ]] ਨੇ ਉਨ੍ਹਾਂ ਦੀ ਬਹੁਤ ਸੇਵਾ ਕੀਤੀ, ਇਥੋਂ ਤਕ ਕਿ ਉਸ ਨੇ ਵਿਆਹ ਵੀ ਨਹੀਂ ਕੀਤਾ। [[ਐਨਾ]] ਨੂੰ ਲੱਗਦਾ ਸੀ ਕਿ ਅਕਸਰ ਬੱਚੇ ਮਾਂ ਦੇ ਜੀਵਨ ਕਾਲ 'ਚ ਉਸ ਨੂੰ ਨਜ਼ਰਅੰਦਾਜ਼ ਕਰਦੇ ਹਨ, ਉਸ ਨੂੰ ਓਨਾ ਮਹੱਤਵ ਨਹੀਂ ਦਿੰਦੇ ਜਿਸ ਦੀ ਕਿ ਉਹ ਹੱਕਦਾਰ ਹੈ। ਐਨਾ ਖੁਦ ਆਪਣੀ ਮਾਂ ਨੂੰ ਬਹੁਤ ਯਾਦ ਕਰਦੀ ਸੀ। 1907 'ਚ [[ਐਨਾ]] ਨੇ ਆਪਣੇ ਦੋਸਤਾਂ ਨੂੰ ਦੱਸਿਆ ਕਿ ਉਹ ਆਪਣੀ ਮਾਂ ਦੀ ਚਲਾਈ ਮੁਹਿੰਮ ਨੂੰ ਆਪਣਾ ਜੀਵਨ ਸਮਰਪਿਤ ਕਰਨਾ ਚਾਹੁੰਦੀ ਹੈ ਅਤੇ ਇੱਕ '[[ਮਦਰਸ ਡੇ]]' ਬਣਾਉਣਾ ਚਾਹੁੰਦੀ ਹੈ, ਜੋ ਜੀਵਤ ਅਤੇ ਮਰ ਚੁੱਕੀਆਂ ਸਭ ਮਾਵਾਂ ਦੀ ਯਾਦ 'ਚ ਹੋਵੇ। ਉਸ ਨੇ ਆਪਣੇ ਦੋਸਤਾਂ ਨਾਲ ਰਲ ਕੇ ਇੱਕ ਲਹਿਰ ਚਲਾਈ, ਜਿਸ 'ਚ ਉਹ ਮੰਤਰੀਆਂ, ਵਪਾਰੀਆਂ ਅਤੇ ਕਾਂਗਰਸੀਆਂ ਭਾਵ ਅੰਤਰਰਾਸ਼ਟਰੀ ਮਹਿਲਾ ਪੀਸ ਕਾਂਗਰਸ ਦੇ ਮੈਂਬਰਾਂ ਨੂੰ ਲਗਾਤਾਰ ਪੱਤਰ-ਵਿਹਾਰ ਰਾਹੀਂ ਮਜਬੂਰ ਕਰਦੀ ਰਹੀ ਕਿ 'ਮਦਰਸ ਡੇ' ਨੂੰ ਨੈਸ਼ਨਲ ਡੇ ਮੰਨ ਕੇ ਛੁੱਟੀ ਐਲਾਨੀ ਜਾਵੇ। ਉਸ ਨੂੰ ਲੱਗਦਾ ਸੀ ਕਿ ਇੰਝ ਕਰਨ ਨਾਲ ਬੱਚਿਆਂ ਦੇ ਮਨ 'ਚ ਮਾਤਾ-ਪਿਤਾ ਲਈ ਇੱਜ਼ਤ ਵਧ ਜਾਵੇਗੀ।
ਗੁਮਨਾਮ ਵਰਤੋਂਕਾਰ

ਨੇਵੀਗੇਸ਼ਨ ਮੇਨੂ