ਉਚੇਰੀ ਸਿੱਖਿਆ: ਰੀਵਿਜ਼ਨਾਂ ਵਿਚ ਫ਼ਰਕ
ਕੋਈ ਸੋਧ ਸਾਰ ਨਹੀਂ
Mulkh Singh (ਗੱਲ-ਬਾਤ | ਯੋਗਦਾਨ) No edit summary |
Mulkh Singh (ਗੱਲ-ਬਾਤ | ਯੋਗਦਾਨ) No edit summary |
||
ਇਸ ਸਮੇਂ ਉਚੇਰੀ ਸਿੱਖਿਆ ਵਿੱਚ ਵਿਦਿਆਰਥੀਆਂ ਅਤੇ ਮਾਪਿਆਂ ਦਾ ਵਿਸ਼ਵਾਸ ਘੱਟਣ ਲੱਗ ਪਿਆ ਹੈ ਜਿਸ ਦੇ ਕਈ ਕਾਰਨ ਹਨ। ਬਹੁਤੇ ਸਰਕਾਰੀ ਕਾਲਜਾਂ ਵਿੱਚ ਅਧਿਆਪਕ ਹੀ ਪੂਰੇ ਨਹੀ ਜਦੋਂਕਿ 30 ਫੀਸਦੀ ਤੋਂ ਜ਼ਿਆਦਾ ਆਯੋਗ ਆਧਿਆਪਕ ਪੜ੍ਹਾ ਰਹੇ ਹਨ। ਪੜ੍ਹਾਉਣ ਦੇ ਵੀ ਤਰੀਕੇ ਪੁਰਾਣੇ ਹੀ ਹਨ। ਸਿਲੇਬਸ ਵੀ ਬਦਲਦੇ ਸਮੇਂ ਦੀਆਂ ਲੋੜਾਂ ਅਨੁਸਾਰ ਨਹੀਂ। ਜੇ ਮਾੜੇ ਨਤੀਜੇ ਆਉਣ ਤਾਂ ਅਧਿਆਪਕਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਂਦਾ। ਖੋਜ ਦੇ ਕੰਮ ਦਾ ਪੱਧਰ ਮਾੜਾ ਹੈ। ਬਹੁਤੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਕੇਵਲ ਡਿਗਰੀਆਂ ਹੀ ਵੰਡ ਰਹੀਆਂ ਹਨ।ਦੂਸਰਾ ਮਹੱਤਵਪੂਰਨ ਮਸਲਾ ਸਰਕਾਰ ਦਾ ਉਚੇਰੀ ਸਿੱਖਿਆ ਉਪਰ ਖ਼ਰਚ ਦਾ ਹੈ। ਸਰਕਾਰੀ ਬਜਟ ਦਾ ਬਹੁਤ ਘੱਟ ਹਿੱਸਾ ਉਚੇਰੀ ਸਿੱਖਿਆ ਉਪਰ ਖ਼ਰਚ ਹੁੰਦਾ ਹੈ। ਰਾਜਨੀਤਕ ਪਾਰਟੀਆਂ ਲਈ ਉਚੇਰੀ ਸਿੱਖਿਆਂ ਜ਼ਿਆਦਾ ਮਹੱਤਵ ਨਹੀਂ ਰੱਖਦੀ। ਭਾਰਤ ਵਿੱਚ ਖੋਜ ਨਾਲੋਂ ਅੱਖਰੀ ਗਿਆਨ ਦੇ ਵਿਕਾਸ ਉਪਰ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਜਦੋਂਕਿ ਇਸ ਦੇ ਉਲਟ ਵਿਕਸਿਤ ਦੇਸ਼ਾ ਵਿੱਚ ਖੋਜ ਅਤੇ ਅਮਲੀ ਸਿੱਖਿਆ ਉਪਰ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ। ਅਜੇ ਵੀ ਪੁਰਾਣੇ ਪ੍ਰੋਫੈਸਰ, ਪੁਰਾਣੇ ਤਰੀਕਿਆਂ ਰਾਹੀਂ ਹੀ ਪੜ੍ਹਾਉਣਾ ਚਾਹੁੰਦੇ ਹਨ। ਨਵੇਂ ਤਰੀਕੇ ਜਾਂ ਤਾਂ ਉਨ੍ਹਾਂ ਨੂੰ ਆਉਂਦੇ ਨਹੀ, ਜਾਂ ਫਿਰ ਉਹ ਅਪਨਾਉਣਾ ਨਹੀ ਚਾਹੁੰਦੇ। ਪ੍ਰੈਕਟੀਕਲ ਸਿੱਖਿਆ ਵਿਦਿਆਰਥੀਆਂ ਦਾ ਸੁਪਨਾ ਹੀ ਰਹਿ ਜਾਂਦਾ ਹੈ।
ਉਚੇਰੀ ਸਿੱਖਿਆ ਵਿੱਚ ਅਨੇਕਾਂ ਸਮੱਸਿਆਵਾਂ ਹਨ ਜਿਸ ਕਰਕੇ ਹਰ ਕੋਈ ਇਸ ਦੀ ਆਲੋਚਨਾ ਕਰਦਾ ਹੈ। ਇਸ ਵਿੱਚ ਰਾਜਨੀਤਕ ਦਖ਼ਲਅੰਦਾਜ਼ੀ ਬਹੁਤ ਜ਼ਿਆਦਾ ਹੈ। ਸਰਕਾਰੀ ਕਾਲਜਾਂ ਵਿੱਚ ਸਰਕਾਰ ਆਧਿਆਪਕ ਨਹੀਂ ਰੱਖਦੀ ਅਤੇ ਨਾ ਹੀ ਪੂਰੀਆਂ ਸਹੂਲਤਾਂ ਦਿੰਦੀ ਹੈ। ਯੂਨੀਵਰਸਿਟੀਆਂ ਵਿੱਚ ਸਭ ਉੱਚ ਅਹੁਦੇ ਰਾਜਨੀਤੀ ਤੋਂ ਪ੍ਰੇਰਿਤ ਹੁੰਦੇ ਹਨ। ਮਾਨਤਾ ਪ੍ਰਾਪਤ ਕਾਲਜਾਂ ਨੂੰ ਸਮੇਂ ਸਿਰ ਸਰਕਾਰ ਗਰਾਂਟ ਨਹੀਂ ਦਿੰਦੀ। ਇਸ ਕਰਕੇ ਅਧਿਆਪਕ ਹੜਤਾਲਾਂ ਕਰਦੇ ਹਨ ਅਤੇ ਵਿਦਿਆਰਥੀਆਂ ਦਾ ਨੁਕਸਾਨ ਹੁੰਦਾ ਹੈ। ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਸਿੱਖਿਆ ਨੈਤਿਕ ਕਦਰਾਂ ਕੀਮਤਾਂ ਤੋਂ ਕੋਹਾਂ ਦੂਰ ਹੈ।<ref>{{Cite news|url=http://punjabitribuneonline.com/2017/08/%E0%A8%B0%E0%A9%81%E0%A8%9C%E0%A8%BC%E0%A8%97%E0%A8%BE%E0%A8%B0-%E0%A8%AE%E0%A9%81%E0%A8%B9%E0%A9%B1%E0%A8%88%E0%A8%86-%E0%A8%95%E0%A8%B0%E0%A8%B5%E0%A8%BE%E0%A8%89%E0%A8%A3-%E0%A8%A4%E0%A9%8B/|title=ਰੁਜ਼ਗਾਰ ਮੁਹੱਈਆ ਕਰਵਾਉਣ ਤੋਂ ਕੋਹਾਂ ਦੂਰ ਹੈ ਸਿੱਖਿਆ|last=ਡਾ. ਆਰ.ਕੇ.ਉੱਪਲ|first=|date=|work=ਪੰਜਾਬੀ ਟ੍ਰਿਬਿਊਨ|access-date=|archive-url=|archive-date=|dead-url=}}</ref>
== ਗੁਣਵੱਤਾ ਦੀ ਗਿਰਾਵਟ ਦੇ ਕਾਰਨ ==
|