"ਖੇਡ ਗੀਤ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
59 bytes added ,  1 ਮਹੀਨਾ ਪਹਿਲਾਂ
ਛੋ (clean up ਦੀ ਵਰਤੋਂ ਨਾਲ AWB)
 
==ਪੁੱਗਣ ਗੀਤ==
“ਪੰਜਾਬੀ ਲੋਕ ਖੇਡਾਂ ਵਿੱਚ ਖੇਡ ਦੇ ਆਰੰਭ ਸਮੇਂ ਇੱਕ ਧਿਰ ਦੀ ਵਾਰੀ ਨਿਸ਼ਚਿਤ ਕਰਨ ਦੇ ਵੱਖ ਵੱਖ ਢੰਗ ਪ੍ਰਚੱਲਿਤ ਹਨ। ਬਹੁਤੇ ਢੰਗਾਂ ਵਿੱਚ ਬੱਚੇ ਅਕਸਰ ਚੱਕਰ ਪ੍ਰਬੰਧਾਂ ਵਿੱਚ ਖੜੇ ਹੁੰਦੇ ਹਨ ਅਤੇ ਘੇਰੇ ਵਿੱਚ ਖੜ੍ਹਾ ਇੱਕ ਮੁਖੀ ਬੱਚਾ ਟੱਪਾ ਰੂਪ ਪੁੱਗਣ ਗੀਤ ਦੇ ਹਰ ਇੱਕ ਸ਼ਬਦ ਦੇ ਉੱਚਾਰਨ ਨਾਲ਼ ਘੇਰੇ ਵਿਚਲੇ ਬੱਚਿਆਂ ਨੂੰ ਵਾਰੀ ਵਾਰੀ ਸੰਕੇਤ ਕਰੀ ਜਾਂਦਾ ਹੈ। ਪੁੱਗਣ ਲਈ ਪ੍ਰਚੱਲਿਤ ਟੱਪੇ ਮੁੱਖ ਰੂਪ ਵਿੱਚ ਕਈ ਹਨ ਪਰੰਤੂ ਲੋਕ-ਗੀਤਾਂ ਦੇ ਵਿਭਿੰਨ ਰੂਪਾਂ ਵਾਂਗ ਲੋਕ ਮਨ, ਪੁੱਗਣ ਗੀਤਾਂ ਵਿੱਚੋਂ ਪੁਨਰ ਸਿਰਜਣਾ ਕਰਦਾ ਰਹਿੰਦਾ ਹੈ। ਕੁੱਝ ਟੱਪੇ ਉਦਾਹਰਨ ਲਈ ਪੇਸ਼ ਹਨ:
1.
1. <poem>ਉੱਕੜ ਦੁੱਕੜ ਭੰਬਾ ਭੌ, ਅੱਸੀ ਨੱਬੇ ਪੂਰਾ ਸੌ,
ਸੌ ਖਨੌਟਾਗਲੋਟਾ ਤਿੱਤਰ ਮੋਟਾ, ਚਲ ਮਦਾਰੀ ਪੈਸਾ ਖੋਟਾ,
ਖੋਟੇ ਦੀ ਖਟਿਆਈ ਬੇਬੇ, ਦੌੜੀ ਦੌੜੀ ਆਈ। </poem>
2. ਈਂਗਣ ਮੀਂਗਣ, ਤਲੀ ਤਲੀਂਗਣ, ਸਾਵਾ ਪੀਲਾ ਬੱਕਰਾ,
2.
2. <poem>ਈਂਗਣ ਮੀਂਗਣ, ਤਲੀ ਤਲੀਂਗਣ, ਸਾਵਾ ਪੀਲਾ ਬੱਕਰਾ,
ਗੁੜ ਖਾਵਾਂ ਵੇਲ ਵਧਾਵਾਂ, ਮੂਲ਼ੀ ਪੱਤਰਾ,
ਪੱਤਰਿਆਂ ਵਾਲ਼ੇ ਘੋੜੇ ਆਏ, ਹੱਥ ਕਤਾੜੀ ਪੈਰ ਕਤਾੜੀ,
ਨਿਕਲ ਬੀਰਿਆ ਤੇਰੀ ਬਾਰੀ।</poem>
3.
3. <poem>ਇੱਕ ਮਲਾਈ ਦੋ ਮਲਾਈ, ਤੀਜਾ ਬੋਲੇ ਲੈਫ਼ਟ ਰਾਈਟ।
4. ਆਂਟੇ ਮਾਂਟੇ ਟਈਓ ਟਿੱਚ, ਘੱਗੀ ਬਟੇਰਾ ਆਲ੍ਹਣੇ ਵਿੱਚ।</poem>
ਦੋ ਵਿਰੋਧੀ ਟੋਲੀਆਂ ਮਿਤਣ ਦੀ ਹਾਲਤ ਵਿੱਚ ਪਹਿਲਾਂ ਦੋ ਵੱਡੇ ਬੱਚੇ ਆਗੂ ਜਾਂ ਲੀਡਰ ਮੰਨ ਲਏ ਜਾਂਦੇ ਹਨ ਅਤੇ ਬਾਕੀ ਦੇ ਬੱਚੇ ਜੋਟੀਆਂ ਦੇ ਰੂਪ ਵਿੱਚ ਆਪਣੇ ਵੱਖਰੇ ਵੱਖਰੇ ਕਲਪਿਤ ਨਾਮ ਰੱਖ ਲੈਂਦੇ ਹਨ ਜੋ ਅਕਸਰ ਪ੍ਰਸਿੱਧ ਇਤਿਹਾਸਕ, ਮਿਥਿਹਾਸਿਕ ਪਾਤਰਾਂ, ਪ੍ਰਕਿਰਤਿਕ ਤੱਤਾਂ ਜਾਂ ਰੰਗਾਂ ਦੇ ਨਾਮ ਤੇ ਹੁੰਦੇ ਹਨ। ਇਸ ਸਮੇਂ ਵੀ ਪੁੱਗਣ ਗੀਤ ਗਾਇਆ ਜਾਂਦਾ ਹੈ ਜਿਵੇਂ:
1. ਖੂਹ ਵਿੱਚ ਪਪੀਤਾ, ਕੋਈ ਮੰਗੇ ਰਾਮ ਕੋਈ ਸੀਤਾ।
2. ਡਿਕਮ ਡਿਕਮ ਡਈਆ ਡੋ, ਜੀਵੇ ਤੁਹਾਡਾ ਮਾਂ ਪਿਉ,
 
ਖੂਹ ਵਿੱਚ ਮਾਰੀ ਪਾਥੀ, ਕੋਈ ਲਓ ਸ਼ੇਰ ਤੇ ਕੋਈ ਲਓ ਹਾਥੀ।
 
3. ਵੱਡੇ ਵੱਡੇ ਹਾਣੀਓ – ਹਾਂ ਜੀ !
 
ਤੁਹਾਡੇ ਲਈ ਇੱਕ ਚੀਜ਼ ਲਿਆਏ – ਹਾਂ ਜੀ !
ਕੋਈ ਗੁਲਾਬ ਦਾ ਫੁੱਲ, ਕੋਈ ਲਓ ਚੰਬੇਲੀ ਦਾ ਫੁੱਲ।
 
4. ਪਿੰਡ ਦੀ ਸੱਥ ਵਿੱਚ ਗੁੱਦੜ ਖੁੱਲ੍ਹਿਆ,
 
ਗੁੱਦੜ ਵਿੱਚ ਪਪੀਤਾ,
 
ਕੋਈ ਲਓ ਰਾਮ, ਕੋਈ ਲਓ ਸੀਤਾ।
 
5. ਉੱਚੇ ਮਹਿਲੀਂ ਫਾਹੀਆਂ ਲੱਗੀਆਂ,
ਘੁੱਗੀ ਲਾਉਂਦੀ ਜ਼ੋਰ
 
ਕੋਈ ਲਓ ਤਿੱਤਰ, ਕੋਈ ਲਓ ਮੋਰ।
 
6. ਲਾੜਾ ਵਹੁਟੀ ਸੌਣ ਲੱਗੇ
 
ਕੰਧ ਵਿੱਚ ਵੱਜ ਗਿਆ ਰੋੜ
 
ਕੋਈ ਲਓ ਰਾਜਾ, ਕੋਈ ਲਓ ਚੋਰ।
 
7. ਕਾਲ਼ੇ ਬਾਗ਼ੋਂ ਨ੍ਹੇਰੀ ਆਈ
 
ਨਾਲ਼ ਲਿਆਈ ਘੱਟਾ
 
ਕੋਈ ਲਓ ਵੱਛਾ, ਕੋਈ ਲਓ ਕੱਟਾ।
 
==ਵੱਖ ਵੱਖ ਖੇਡਾਂ ਦੇ ਗੀਤ==
===ਥਾਲ਼===

ਨੇਵੀਗੇਸ਼ਨ ਮੇਨੂ