"ਸੁਨਾਮੀ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਕੋਈ ਸੋਧ ਸਾਰ ਨਹੀਂ
[[File:US Navy 050102-N-9593M-031 A village near the coast of Sumatra lays in ruin after the Tsunami that struck South East Asia.jpg|thumb|300px|੨੦੦੪ ਦੇ ਹਿੰਦ ਮਹਾਂਸਾਗਰ ਭੁਚਾਲ ਕਾਰਨ ਪੈਦਾ ਹੋਈ ਸੁਨਾਮੀ ਨਾਲ ਤਹਿਸ-ਨਹਿਸ ਹੋਇਆ ਸੁਮਾਤਰਾ ਦਾ ਸ਼ਹਿਰ ਬੰਦਾ ਅਕੇਹ]]
 
'''ਸੁਨਾਮੀ''' (ਜਪਾਨੀ: 津波 ਤੋਂ, ਭਾਵ "ਬੰਦਰਗਾਹ ਛੱਲ") ਕਿਸੇ ਵਿਸ਼ਾਲ ਜਲ-ਪਿੰਡ, ਜਿਵੇਂ ਕਿ ਮਹਾਂਸਾਗਰ ਜਾਂ ਵੱਡੀ ਝੀਲ, ਦੀ ਬਹੁਤ ਸਾਰੀ ਮਾਤਰਾ ਦੇ ਹਟਣ ਜਾਂ ਥਾਂ ਬਦਲਣ ਕਾਰਨ ਪੈਦਾ ਹੋਈ ਲਹਿਰਾਂ ਦੀ ਲੜੀ ਨੂੰ ਕਿਹਾ ਜਾਂਦਾ ਹੈ। ਭੁਚਾਲ, ਜਵਾਲਾਮੁਖੀ ਵਿਸਫੋਟ ਅਤੇ ਹੋਰ ਪਾਣੀ-ਹੇਠਲੇ ਸਫੋਟ (ਪਾਣੀ-ਹੇਠਲੇ ਪ੍ਰਮਾਣੂ ਯੰਤਰਾਂ ਦਾ ਵਿਸਫੋਟੀ ਧਮਾਕਾ), ਭੋਂ-ਖਿਸਕਣਖਿਸਕਾਅ, ਬਰਫ਼ ਦੀਆਂ ਸਿਲਾਂ ਦਾ ਡਿੱਗਣਾ, ਉਲਕਾ-ਪਿੰਡ ਟੱਕਰ ਅਤੇ ਹੋਰ ਪਾਣੀ-ਹੇਠਲੀਆਂ ਜਾਂ ਉਤਲੀਆਂ ਗੜਬੜਾਂ ਕੋਈ ਵੀ ਸੁਨਾਮੀ ਪੈਦਾ ਕਰਨ ਦੇ ਯੋਗ ਹੈ।<ref>{{cite web|title=When icebergs capsize, tsunamis may ensue|url=http://blogs.nature.com/barbaraferreira/2011/04/17/when-icebergs-capsize|author=Barbara Ferreira|date=April 17, 2011|publisher=''[[Nature (journal)|Nature]]''|accessdate=2011-04-27}}</ref>
 
==ਨਿਰੁਕਤੀ==
 
'''''ਸੁਨਾਮੀ''''' ਸ਼ਬਦ ਜਪਾਨੀ 津波 ਤੋਂ ਆਇਆ ਹੈ, ਜੋ ਕਿ ਦੋ ਕੰਜੀਆਂ ਦਾ ਬਣਿਆ ਹੋਇਆ ਹੈ [[wikt:津|津]] (''ਸੂ'') ਭਾਵ "ਬੰਦਰਗਾਹ" ਅਤੇ [[wikt:波|波]] (''ਨਾਮੀ'') ਭਾਵ "ਲਹਿਰ"।
 
==ਲੱਛਣ==
[[File:Propagation du tsunami en profondeur variable.gif|thumb|ਜਦੋਂ ਛੱਲ ਕਛਾਰ ਪਾਣੀਆਂ ਵਿੱਚ ਆਉਂਦੀ ਹੈ ਤਾਂ ਉਹ ਹੌਲੀ ਹੋ ਜਾਂਦੀ ਹੈ ਅਤੇ ਇਸਦਾ ਵਿਸਤਾਰ (ਉਚਾਈ) ਵਧ ਜਾਂਦੀ ਹੈ।]]
[[File:Tsunami2.JPG|thumb|ਛੱਲ ਹੋਰ ਹੌਲੀ ਹੋ ਜਾਂਦੀ ਹੈ ਅਤੇ ਧਰਤੀ 'ਤੇ ਮਾਰ ਕਰਨ ਵੇਲੇ ਹੋਰ ਉੱਚੀ ਹੋ ਜਾਂਦੀ ਹੈ।.ਸਭ ਤੋਂ ਵੱਡੀਆਂ ਛੱਲਾਂ ਹੀ ਸਿਖਰ 'ਤੇ ਆਉਂਦੀਆਂ ਹਨ।]]
 
ਸੁਨਾਮੀ ਦੋ ਤਰੀਕੇ ਨਾਲ ਹਾਨੀ ਪਹੁੰਚਾਉਂਦੀ ਹੈ: ਤੇਜ ਦਤੀ 'ਤੇ ਚੱਲ ਰਹੀ ਪਾਣੀ ਦੀ ਕੰਧ ਦਾ ਭੰਨਣਯੋਗ ਬਲ ਅਤੇ ਪਾਣੀ ਦੀ ਵੱਡੀ ਮਾਤਰਾ ਦਾ ਜਮੀਨ ਤੋਂ ਪਿਛਾਂਹ ਖਿਸਕਣਾ ਅਤੇ ਸਾਰਾ ਕੁਝ ਰੋੜ੍ਹ ਕੇ ਵਾਪਸ ਲੈ ਜਾਣਾ ਭਾਵੇਂ ਛੱਲ ਇੰਨੀ ਵੱਡੀ ਪ੍ਰਤੀਤ ਨਹੀਂ ਹੁੰਦੀ।
 
ਭਾਵੇਂ ਰੋਜ਼ਾਨਾ ਹਵਾ-ਛੱਲਾਂ ਦੀ ਤਰੰਗ-ਲੰਬਾਈ (ਇੱਕ ਚੋਟੀ ਤੋਂ ਦੂਜੀ ਚੋਟੀ ਤੱਕ) ਕੁਝ ੧੦੦ ਮੀਟਰ (੩੩੦ ਫੁੱਟ) ਹੁੰਦੀ ਹੈ ਅਤੇ ਉਚਾਈ ਕੁਝ ੨ ਮੀਟਰ (੬.੬ ਫੁੱਟ) ਪਰ ਡੂੰਘੇ ਸਮੁੰਦਰ ਵਿੱਚ ਇੱਕ ਸੁਨਾਮੀ ਦੀ ਤਰੰਗ-ਲੰਬਾਈ ਲਗਭਗ ੨੦੦ ਕਿਲੋਮੀਟਰ (੧੨੦ ਮੀਲ) ਹੁੰਦੀ ਹੈ। ਅਜਿਹੀ ਛੱਲ ੮੦੦ ਕਿ.ਮੀ./ਘੰਟਾ ਦੀ ਗਤੀ ਤੋਂ ਵੀ ਵੱਧ 'ਤੇ ਚੱਲਦੀ ਹੈ ਪਰ ਆਪਣੀ ਵਿਸ਼ਾਲ ਤਰੰਗ-ਲੰਬਾਈ ਕਰਕੇ ਕਿਸੇ ਇੱਕ ਬਿੰਦੂ 'ਤੇ ਤਰੰਗ-ਕੰਬਣ ਦਾ ਇੱਕ ਚੱਕਰ ਪੂਰਾ ਹੋਣ ਲਈ ੨੦ ਤੋਂ ੩੦ ਮਿੰਟ ਲੱਗ ਜਾਂਦੇ ਹਨ ਅਤੇ ਇਸਦੀ ਉਚਾਈ ਸਿਰਫ਼ ੧ ਮੀਟਰ (੩.੩ ਫੁੱਟ) ਦੇ ਲਗਭਗ ਹੁੰਦੀ ਹੈ।<ref>[http://earthsci.org/education/teacher/basicgeol/tsumami/tsunami.html Earthsci.org], Tsunamis</ref> ਇਹੀ ਕਾਰਨ ਹੈ ਕਿ ਡੂੰਘੇ ਪਾਣੀਆਂ ਵਿੱਚ ਇਸਦਾ ਪਤਾ ਲਗਾਉਣਾ ਔਖਾ ਹੈ ਕਿਉਂਕਿ ਸਮੁੰਦਰੀ ਜਹਾਜ਼ ਇਸਦੀ ਚਾਲ ਨੂੰ ਮਹਿਸੂਸ ਨਹੀਂ ਕਰ ਪਾਉਂਦੇ।
 
ਜਪਾਨੀ ਨਾਮ "ਬੰਦਰਗਾਹ ਛੱਲ" ਦਾ ਕਾਰਨ ਇਹ ਹੈ ਕਿ ਕਈ ਵੇਰ ਪਿੰਡਾਂ ਦੇ ਮਛੇਰੇ ਸਮੁੰਦਰ ਵਿੱਚ ਚਲੇ ਜਾਂਦੇ ਹਨ ਅਤੇ ਕੋਈ ਵੀ ਅਸਧਾਰਨ ਛੱਲ ਦਾ ਟਾਕਰਾ ਨਹੀਂ ਕਰਦੇ ਪਰ ਭੋਂ 'ਤੇ ਵਾਪਸ ਆਉਣ ਵੇਲੇ ਆਪਣੇ ਪਿੰਡ ਨੂੰ ਕਿਸੇ ਵਿਸ਼ਾਲ ਛੱਲ ਦੇ ਕਹਿਰ ਦਾ ਸ਼ਿਕਾਰ ਹੋਇਆਂ ਦੇਖਦੇ ਹਨ।
 
ਲਗਭਗ ੮੦% ਸੁਨਾਮੀਆਂ ਪ੍ਰਸ਼ਾਂਤ ਮਹਾਂਸਾਗਰ ਵਿੱਚ ਆਉਂਦੀਆਂ ਹਨ ਪਰ ਇਹ ਕਿਸੇ ਵੀ ਵਿਸ਼ਾਲ ਜਲ-ਪਿੰਡ ਵਿੱਚ ਸੰਭਵ ਹਨ। ਇਹ ਭੁਚਾਲ, ਭੋਂ-ਖਿਸਕਾਅ, ਜਵਾਲਾਮੁਖੀ ਵਿਸਫੋਟ, ਉਲਕਾ-ਪਿੰਡਾਂ ਆਦਿ ਕਾਰਨ ਪੈਦਾ ਹੁੰਦੀਆਂ ਹਨ।
 
 
==ਹਵਾਲੇ==
13,129

edits

ਨੇਵੀਗੇਸ਼ਨ ਮੇਨੂ