"ਸੁਨਾਮੀ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਸੁਨਾਮੀ ਦੋ ਤਰੀਕੇ ਨਾਲ ਹਾਨੀ ਪਹੁੰਚਾਉਂਦੀ ਹੈ: ਤੇਜ ਦਤੀ 'ਤੇ ਚੱਲ ਰਹੀ ਪਾਣੀ ਦੀ ਕੰਧ ਦਾ ਭੰਨਣਯੋਗ ਬਲ ਅਤੇ ਪਾਣੀ ਦੀ ਵੱਡੀ ਮਾਤਰਾ ਦਾ ਜਮੀਨ ਤੋਂ ਪਿਛਾਂਹ ਖਿਸਕਣਾ ਅਤੇ ਸਾਰਾ ਕੁਝ ਰੋੜ੍ਹ ਕੇ ਵਾਪਸ ਲੈ ਜਾਣਾ ਭਾਵੇਂ ਛੱਲ ਇੰਨੀ ਵੱਡੀ ਪ੍ਰਤੀਤ ਨਹੀਂ ਹੁੰਦੀ।
 
ਭਾਵੇਂ ਰੋਜ਼ਾਨਾ ਹਵਾ-ਛੱਲਾਂ ਦੀ ਤਰੰਗ-ਲੰਬਾਈ (ਇੱਕ ਚੋਟੀ ਤੋਂ ਦੂਜੀ ਚੋਟੀ ਤੱਕ) ਕੁਝ ੧੦੦ ਮੀਟਰ (੩੩੦ ਫੁੱਟ) ਹੁੰਦੀ ਹੈ ਅਤੇ ਉਚਾਈ ਕੁਝ ੨ ਮੀਟਰ (੬.੬ ਫੁੱਟ) ਪਰ ਡੂੰਘੇ ਸਮੁੰਦਰ ਵਿੱਚ ਇੱਕ ਸੁਨਾਮੀ ਦੀ ਤਰੰਗ-ਲੰਬਾਈ ਲਗਭਗ ੨੦੦ ਕਿਲੋਮੀਟਰ (੧੨੦ ਮੀਲ) ਹੁੰਦੀ ਹੈ। ਅਜਿਹੀ ਛੱਲ ੮੦੦ ਕਿ.ਮੀ./ਘੰਟਾ ਦੀ ਗਤੀ ਤੋਂ ਵੀ ਵੱਧ ਗਤੀ 'ਤੇ ਚੱਲਦੀ ਹੈ ਪਰ ਆਪਣੀ ਵਿਸ਼ਾਲ ਤਰੰਗ-ਲੰਬਾਈ ਕਰਕੇ ਕਿਸੇ ਇੱਕ ਬਿੰਦੂ 'ਤੇ ਤਰੰਗ-ਕੰਬਣ ਦਾ ਇੱਕ ਚੱਕਰ ਪੂਰਾ ਹੋਣ ਲਈ ੨੦ ਤੋਂ ੩੦ ਮਿੰਟ ਲੱਗ ਜਾਂਦੇ ਹਨ ਅਤੇ ਇਸਦੀ ਉਚਾਈ ਸਿਰਫ਼ ੧ ਮੀਟਰ (੩.੩ ਫੁੱਟ) ਦੇ ਲਗਭਗ ਹੁੰਦੀ ਹੈ।<ref>[http://earthsci.org/education/teacher/basicgeol/tsumami/tsunami.html Earthsci.org], Tsunamis</ref> ਇਹੀ ਕਾਰਨ ਹੈ ਕਿ ਡੂੰਘੇ ਪਾਣੀਆਂ ਵਿੱਚ ਇਸਦਾ ਪਤਾ ਲਗਾਉਣਾ ਔਖਾ ਹੈ ਕਿਉਂਕਿ ਸਮੁੰਦਰੀ ਜਹਾਜ਼ ਇਸਦੀ ਚਾਲ ਨੂੰ ਮਹਿਸੂਸ ਨਹੀਂ ਕਰ ਪਾਉਂਦੇ।
 
ਜਪਾਨੀ ਨਾਮ "ਬੰਦਰਗਾਹ ਛੱਲ" ਦਾ ਕਾਰਨ ਇਹ ਹੈ ਕਿ ਕਈ ਵੇਰ ਪਿੰਡਾਂ ਦੇ ਮਛੇਰੇ ਸਮੁੰਦਰ ਵਿੱਚ ਚਲੇ ਜਾਂਦੇ ਹਨ ਅਤੇ ਕੋਈ ਵੀ ਅਸਧਾਰਨ ਛੱਲ ਦਾ ਟਾਕਰਾ ਨਹੀਂ ਕਰਦੇ ਪਰ ਭੋਂ 'ਤੇ ਵਾਪਸ ਆਉਣ ਵੇਲੇ ਆਪਣੇ ਪਿੰਡ ਨੂੰ ਕਿਸੇ ਵਿਸ਼ਾਲ ਛੱਲ ਦੇ ਕਹਿਰ ਦਾ ਸ਼ਿਕਾਰ ਹੋਇਆਂ ਦੇਖਦੇ ਹਨ।
13,129

edits

ਨੇਵੀਗੇਸ਼ਨ ਮੇਨੂ