ਖ਼ੁਰਾਕੀ ਤੱਤ
Jump to navigation
Jump to search
ਖ਼ੁਰਾਕੀ ਤੱਤ (ਜਿਹਨਾਂ ਨੂੰ ਆਮ ਤੌਰ ਉੱਤੇ ਖ਼ੁਰਾਕੀ ਖਣਿਜ ਜਾਂ ਪੌਸ਼ਟਿਕ ਤੱਤ ਆਖਿਆ ਜਾਂਦਾ ਹੈ) ਉਹ ਰਸਾਇਣਕ ਤੱਤ ਹੁੰਦੇ ਹਨ ਜੋ ਸਜੀਵ ਪ੍ਰਾਣੀਆਂ ਨੂੰ ਆਮ ਕਾਰਬਨੀ ਅਣੂਆਂ ਵਿਚਲੇ ਚਾਰ ਤੱਤ ਕਾਰਬਨ, ਹਾਈਡਰੋਜਨ, ਨਾਈਟਰੋਜਨ ਅਤੇ ਆਕਸੀਜਨ ਨੂੰ ਛੱਡ ਕੇ ਲਾਜ਼ਮੀ ਚਾਹੀਦੇ ਹੋਣ।
ਮਨੁੱਖੀ ਸਰੀਰ ਵਿੱਚ ਬਹੁਲਤਾ ਵਾਲ਼ੇ ਰਸਾਇਣਕ ਤੱਤਾਂ ਵਿੱਚ ਸੱਤ ਪ੍ਰਮੁੱਖ ਖ਼ੁਰਾਕੀ ਤੱਤ ਸ਼ਾਮਲ ਹਨ: ਕੈਲਸ਼ੀਅਮ, ਫ਼ਾਸਫ਼ੋਰਸ, ਪੋਟਾਸ਼ੀਅਮ, ਗੰਧਕ, ਸੋਡੀਅਮ, ਕਲੋਰੀਨ ਅਤੇ ਮੈਗਨੀਸ਼ੀਅਮ। ਥਣਧਾਰੀ ਜੀਵਨ ਲਈ ਜ਼ਰੂਰੀ ਥੋੜ੍ਹੀ ਮਾਤਰਾ ਵਾਲ਼ੇ ਪ੍ਰਮੁੱਖ ਖ਼ੁਰਾਕੀ ਤੱਤਾਂ ਵਿੱਚ ਲੋਹਾ, ਕੋਬਾਲਟ, ਤਾਂਬਾ, ਜਿਸਤ, ਮੌਲਿਬਡੇਨਮ, ਆਇਓਡੀਨ ਅਤੇ ਸਿਲੇਨੀਅਮ ਸ਼ਾਮਲ ਹਨ।