ਖਾਜ (ਨਾਵਲ)
ਲੇਖਕ | ਜਸਬੀਰ ਮੰਡ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵਿਧਾ | ਨਾਵਲ |
ਪ੍ਰਕਾਸ਼ਕ | ਆਟਮ ਆਰਟ, ਪਟਿਆਲਾ |
ਤੋਂ ਪਹਿਲਾਂ | ਔੜ ਦੇ ਬੀਜ ਅਤੇ ਆਖਰੀ ਪਿੰਡ ਦੀ ਕਥਾ[1] |
ਤੋਂ ਬਾਅਦ | ਬੋਲ ਮਰਦਾਨਿਆ (ਨਾਵਲ) |
ਖਾਜ ਜਸਬੀਰ ਮੰਡ ਦਾ 21ਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਲਿਖਿਆ ਗਿਆ ਪੰਜਾਬੀ ਨਾਵਲ ਹੈ। ਪੰਜਾਬ ਵਿੱਚ ਵਾਪਰੇ ਸੰਤਾਲੀ ਅਤੇ ਚੁਰਾਸੀ ਦੇ ਦੂਰਗਾਮੀ ਪ੍ਰਭਾਵਾਂ ਨੂੰ ਮੰਡ ਨੇ ਨਾਵਲੀ ਕਲਾ-ਜੁਗਤਾਂ ਰਾਹੀਂ ਕਲਮਬੰਦ ਕੀਤਾ ਹੈ।
ਪਲਾਟ
[ਸੋਧੋ]ਇਹ ਨਾਵਲ ਪੰਜਾਬ ਦੇ ਪੁਆਧ ਖੇਤਰ ਦੇ ਪੇਂਡੂ ਇਲਾਕੇ ਦੇ ਲੋਕਾਂ ਦੀ ਸੰਤਾਲੀ ਦੇ ਉਜਾੜੇ ਅਤੇ 80ਵਿਆਂ ਦੇ ਦਹਿਸ਼ਤਗਰਦੀ ਦੇ ਢਾਹੇ ਅਕਹਿ ਕਸ਼ਟਾਂ ਦੀ ਕਹਾਣੀ ਬਿਆਨ ਕਰਦਾ ਹੈ। ਪਾਕਿਸਤਾਨ ਤੋਂ ਆਪਣੇ ਅੱਬਾ ਦੇ ਨਾਲ ਆਈ ਸਾਦੀਆ ਇਸ ਸੰਤਾਪੇ ਪ੍ਰਸੰਗ ਵਿੱਚ ਮਨੁੱਖੀ ਹੋਣੀ ਨੂੰ ਸਮਝਣ ਲਈ ਯਤਨਸ਼ੀਲ ਹੈ। ਨਾਵਲ ਦੀ ਸੈਟਿੰਗ ਕੁਰਾਲੀ, ਰੋਪੜ ਦੇ ਆਸ-ਪਾਸ ਵਸਦੇ ਨੀਮ-ਪਹਾੜੀ ਲੋਕਾਂ ਦੇ ਅੱਧੀ ਸਦੀ ਦੌਰਾਨ ਵਾਪਰੇ ਦੂਹਰੇ ਦੁਖਾਂਤ ਕਾਰਨ ਅਨੇਕਾਂ ਪਰਵਾਰ ਮਰਦਾਂ ਤੋਂ ਵਿਰਵੇ ਹੋ ਗਏ। ਰੀਵਿਊਕਾਰ ਜੋਗਿੰਦਰ ਸਿੰਘ ਜੋਗੀ ਅਨੁਸਾਰ:
"ਔਰਤਾਂ ਲਈ ਚਿੱਟੀਆਂ ਚੁੰਨੀਆਂ ਥੱਲੇ ਵੈਰਾਗਮਈ ਵੈਰਾਨੀ ਹਰ ਘਰ, ਹਰ ਗਲੀ ਦਾ ਸਿਰਨਾਵਾਂ ਬਣ ਗਈ। ਜਦ ਸਾਦੀਆ ਕਹਿੰਦੀ ਹੈ ਕਿ ‘ਚੌਰਾਸੀ ਤੋਂ ਬਾਅਦ ਤੁਹਾਡੀਆਂ ਕੁੜੀਆਂ ਰੋਮਾਂਟਿਕ ਨਹੀਂ ਰਹੀਆਂ।’ ਜਾਂ ਠਾਣੇਦਾਰ ਕਹਿੰਦਾ ਹੈ- ‘ਜਿਸ ਵੇਲੇ ਅੱਤਵਾਦ ਸ਼ੁਰੂ ਹੋ ਜਾਵੇ ਤਾਂ ਗੋਲੀ ਦਾ ਜੁਆਬ ਗੋਲੀ ਹੀ ਹੁੰਦਾ।’ ਅੱਬਾ ਨੇ ਕਿਹਾ- ‘ਇਸ ਤਰ੍ਹਾਂ ਤਾਂ ਮੁਗਲਾਂ ਵੇਲੇ ਦੇ ਰਾਜ ਵਿੱਚ ਵੀ ਨਹੀਂ ਹੋਇਆ ਹੋਣਾ।’ ਜਾਂ ਕੁਝ ਇਸ ਤਰ੍ਹਾਂ ਕਿ ‘ਸਿੱਖ ਬਣ ਕੇ ਬੁਰਾ ਬਣਨਾ ਬੜਾ ਔਖਾ।’ ‘ਉਨ੍ਹਾਂ ਦਿਨਾਂ ਵਿੱਚ ਬੰਦੇ ਨੂੰ ਮਾਰਨਾ ਐਨਾ ਔਖਾ ਨਹੀਂ ਸੀ, ਜਿੰਨੀ ਖ਼ਬਰ ਦੇਣੀ।’"[1]
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |