ਗਜਾਨਨ ਜਗੀਰਦਾਰ
Gajanan Jagirdar | |
|---|---|
| ਜਨਮ | 2 ਅਪ੍ਰੈਲ 1907 |
| ਮੌਤ | 13 ਅਗਸਤ 1988 (ਉਮਰ 81) |
| ਪੇਸ਼ਾ | Actor, screenwriter, director |
ਗਜਾਨਨ ਜਗੀਰਦਾਰ (2 ਅਪ੍ਰੈਲ 1907-13 ਅਗਸਤ 1988) ਇੱਕ ਤਜੁਰਬੇਕਾਰ ਭਾਰਤੀ ਫਿਲਮ ਨਿਰਦੇਸ਼ਕ, ਪਟਕਥਾ ਲੇਖਕ ਅਤੇ ਅਦਾਕਾਰ ਸੀ। ਉਨ੍ਹਾਂ ਨੇ ਹਿੰਦੀ ਸਿਨੇਮਾ, ਜਿਸ ਨੂੰ ਬਾਲੀਵੁੱਡ ਵੀ ਕਿਹਾ ਜਾਂਦਾ ਹੈ, ਦੇ ਨਾਲ-ਨਾਲ ਮਰਾਠੀ ਸਿਨੇਮਾ ਵਿੱਚ ਵੀ ਕੰਮ ਕੀਤਾ ਹੈ। ਸਾਲ 1942 ਤੋਂ 1947 ਦੇ ਅਰਸੇ ਵਿੱਚ, ਉਹ ਪ੍ਰਭਾਤ ਫਿਲਮਜ਼ ਦੇ ਨਾਲ ਇੱਕ ਫਿਲਮ ਨਿਰਦੇਸ਼ਕ ਦੇ ਰੂਪ ਵਿੱਚ ਉੱਭਰੇ ਸਨ।
ਉਹਨਾਂ ਨੂੰ ਸਾਲ 1960 ਵਿੱਚ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ (ਐੱਫ. ਟੀ. ਆਈ. ਆਈ.) ਦਾ ਪਹਿਲਾ ਡਾਇਰੈਕਟਰ (ਫਿਰ ਪ੍ਰਿੰਸੀਪਲ) ਨਿਯੁਕਤ ਕੀਤਾ ਗਿਆ ਸੀ, ਜਿਸ ਨੂੰ ਉਦੋਂ ਫਿਲਮ ਇੰਸਟੀਚਿਊਟ ਆਫ ਇੰਡੀਆ ਵਜੋਂ ਜਾਣਿਆ ਜਾਂਦਾ ਸੀ। ਜਗੀਰਦਾਰ ਨੇ 1961 ਤੋਂ 1962 ਤੱਕ ਸਿਰਫ ਇੱਕ ਸਾਲ ਲਈ ਐੱਫ. ਟੀ. ਆਈ. ਆਈ. ਦੇ ਡਾਇਰੈਕਟਰ ਦੇ ਤੌਰ ਤੇ ਸੇਵਾ ਕੀਤੀ । ਉਹ ਆਪਣੀ ਐੱਫ. ਟੀ. ਆਈ. ਆਈ. ਦੀ ਭੂਮਿਕਾ ਤੋਂ ਤਿੰਨ ਦਹਾਕੇ ਪਹਿਲਾਂ ਪ੍ਰਭਾਤ ਫਿਲਮ ਕੰਪਨੀ ਨਾਲ ਜੁੜੇ ਹੋਏ ਸਨ, ਜਦੋਂ ਕੈਂਪਸ ਪ੍ਰਭਾਤ ਫ਼ਿਲਮਜ਼ ਦਾ ਅਧਾਰ ਹੁੰਦਾ ਸੀ।
ਉਹ ਇੱਕ ਪ੍ਰਸਿੱਧ ਅਧਿਆਪਕ ਬਣ ਗਏ ਜਿਨ੍ਹਾਂ ਨੇ ਸਟਾਨਿਸਲਾਵਸਕੀ ਦੇ ਅਦਾਕਾਰੀ ਸਿਧਾਂਤਾਂ ਨੂੰ ਮੌਜੂਦਾ ਸਥਾਨਕ ਸਥਿਤੀਆਂ ਵਿੱਚ ਲਾਗੂ ਕੀਤਾ।
1962 ਦੇ ਰਾਸ਼ਟਰੀ ਫਿਲਮ ਅਵਾਰਡਾਂ ਵਿੱਚ ਉਹਨਾਂ ਦੀ ਫਿਲਮ ਵੈਜਯੰਤਾ ਨੂੰ ਦੂਜੀ ਸਰਬੋਤਮ ਮਰਾਠੀ ਫੀਚਰ ਫਿਲਮ ਨਾਲ ਸਨਮਾਨਿਤ ਕੀਤਾ ਗਿਆ ਸੀ।[1]
ਮੁਢਲਾ ਜੀਵਨ
[ਸੋਧੋ]ਗਜਾਨਨ ਜਗੀਰਦਾਰ ਦਾ ਜਨਮ 2 ਅਪ੍ਰੈਲ 1907 ਨੂੰ ਅਮਰਾਵਤੀ ਜ਼ਿਲ੍ਹੇ ਦੇ ਇੱਕ ਸ਼ਹਿਰ ਅਮਰਾਵਤੀ ਵਿੱਚ ਹੋਇਆ ਸੀ, ਜੋ ਬ੍ਰਿਟਿਸ਼ ਭਾਰਤ ਦੀ ਪਿਛਲੀ ਬੰਬਈ ਪ੍ਰੈਜ਼ੀਡੈਂਸੀ ਦਾ ਹਿੱਸਾ ਸੀ। ਉਹਨਾ ਨੇ ਸ਼ੌਕੀਆ ਤੌਰ ਸਟੇਜ ਉੱਤੇ ਇੱਕ ਬਾਲ ਅਦਾਕਾਰ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕੀਤਾ। ਗਜਾਨਨ ਫਿਲਮ ਉਦਯੋਗ ਵਿੱਚ ਆਉਣ ਤੋਂ ਪਹਿਲਾਂ ਇੱਕ ਅਧਿਆਪਕ ਸੀ।
ਫ਼ਿਲਮੀ ਕਰੀਅਰ
[ਸੋਧੋ]ਗਜਾਨਨ ਜਾਗੀਰਦਾਰ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1931 ਵਿੱਚ ਪ੍ਰਭਾਤ ਫਿਲਮ ਕੰਪਨੀ ਵਿੱਚ ਇੱਕ ਪਟਕਥਾ ਲੇਖਕ ਅਤੇ ਸਹਾਇਕ ਨਿਰਦੇਸ਼ਕ ਵਜੋਂ ਕੀਤੀ ਸੀ ਅਤੇ ਦੋ ਸਾਲ ਬਾਅਦ 1934 ਵਿੱਚ ਉਹ ਇੱਕ ਪੂਰੀ ਤਰ੍ਹਾਂ ਫਿਲਮ ਨਿਰਦੇਸ਼ਕ ਬਣ ਗਏ ਸਨ। ਉਹਨਾਂ ਦੀ ਪਹਿਲੀ ਬਾਲੀਵੁੱਡ ਫਿਲਮ ਸਿੰਹਾਸਨ (1934) ਇੱਕ ਨਿਰਦੇਸ਼ਕ ਵਜੋਂ ਸੀ। ਫਿਲਮ ਰਾਮਸ਼ਾਸਤਰੀ ਵਿੱਚ ਗਜਾਨਨ ਜਗੀਰਦਾਰ ਨੇ ਰਾਮਸ਼ਾਸਤ੍ਰੀ ਦੀ ਭੂਮਿਕਾ ਨਿਭਾਈ ਜਿਸ ਕਰਕੇ ਉਹਨਾਂ ਨੂੰ ਬਹੁਤ ਪ੍ਰਸ਼ੰਸਾ ਅਤੇ ਪ੍ਰਸਿੱਧੀ ਹਾਸਿਲ ਕੀਤੀ ।
ਫ਼ਿਲਮੋਗ੍ਰਾਫੀ
[ਸੋਧੋ]ਡਾਇਰੈਕਟਰ ਦੇ ਤੌਰ ਤੇ
[ਸੋਧੋ]- ਹੋਨਹਾਰ (1936) [2]
- ਮੈਂ ਹਰੀ (1940)
- ਚਰਨੋਂ ਕੀ ਦਾਸੀ (1941)
- ਵਸੰਤਸੇਨਾ (1942)
- ਰਾਮਸ਼ਾਸਤਰੀ (1944, ਮਰਾਠੀ
- ਬਹਿਰਾਮ ਖਾਨ (1946, ਹਿੰਦੀ)
- ਜੇਲ੍ਹ ਯਾਤਰਾ (1947)
- ਉਮਾਜੇ ਨਾਇਕ (1961, ਮਰਾਠੀ) (ਨਿਰਮਾਤਾ ਵਜੋਂ)
- ਵਿਜੇਂਦਰ (1961, ਮਰਾਠੀ)
ਅਦਾਕਾਰ ਵਜੋਂ
[ਸੋਧੋ]
- ↑ "9th National Film Awards". International Film Festival of India. Archived from the original on 2 December 2016. Retrieved 8 September 2011.
- ↑ G Jagirdaar, ਬਾਲੀਵੁੱਡ ਹੰਗਾਮਾ ਤੇ
ਪੁਰਸਕਾਰ ਅਤੇ ਸਨਮਾਨ
[ਸੋਧੋ]ਗਜਾਨਨ ਜਗੀਰਦਾਰ ਨੂੰ 1962 ਵਿੱਚ ਮਹਾਰਾਸ਼ਟਰ ਸਰਕਾਰ ਦੁਆਰਾ ਫਿਲਮ 'ਸ਼ਾਹੀਰ ਪਰਸ਼ੂਰਾਮ "ਵਿੱਚ ਕਵੀ ਪਰਸ਼ੂਰਮ ਦੀ ਭੂਮਿਕਾ ਲਈ ਸਰਬੋਤਮ ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ ਸੀ। ਬੰਗਾਲ ਪੱਤਰਕਾਰ ਸੰਘ ਨੇ 5ਵੇਂ ਸਲਾਨਾ ਬੀ. ਐੱਫ. ਜੇ. ਏ. ਪੁਰਸਕਾਰ ਵਿੱਚ ਉਹਨਾਂ ਨੂੰ ਫ਼ਿਲਮ ਪੜੋਸੀ ਵਿੱਚ ਉਨ੍ਹਾਂ ਦੇ ਸ਼ਾਨਦਾਰ ਅਭਿਨੇ ਲਈ ਸਰਬੋਤਮ ਅਦਾਕਾਰ ਦਾ ਪੁਰਸਕਾਰ ਦਿੱਤਾ। ਇਸੇ ਬੰਗਾਲ ਪੱਤਰਕਾਰ ਸੰਘ ਨੇ 8ਵੇਂ ਸਲਾਨਾ ਬੀ. ਐੱਫ. ਜੇ. ਏ. ਪੁਰਸਕਾਰ ਵਿੱਚ 1944 ਵਿੱਚ ਉਸ ਨੂੰ ਸਾਲ ਦੇ ਸਰਬੋਤਮ ਅਦਾਕਾਰ ਅਤੇ ਸਾਲ ਦੇ ਸਰਵੋਤਮ ਨਿਰਦੇਸ਼ਕ ਵਜੋਂ ਆਪਣੀ ਫਿਲਮ ਰਾਮਸ਼ਾਸਤਰੀ ਲਈ ਹਵਾਲਾ ਦੇ ਕੇ ਦੁੱਗਣਾ ਸਨਮਾਨ ਦਿੱਤਾ।
ਮੌਤ
[ਸੋਧੋ]ਗਜਾਨਨ ਜਗੀਰਦਾਰ ਦੀ ਮੌਤ 13 ਅਗਸਤ 1988 ਨੂੰ ਬੰਬਈ (ਹੁਣ ਮੁੰਬਈ) ਵਿੱਚ ਆਪਣੀ ਰਿਹਾਇਸ਼ 'ਤੇ ਦਿਲ ਦਾ ਦੌਰਾ ਪੈਣ ਨਾਲ ਹੋਈ।