ਗ਼ੁਲਾਮ ਅਹਿਮਦ ਫ਼ਰੂਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਾਫ਼ਿਜ਼ ਗ਼ੁਲਾਮ ਅਹਿਮਦ ਫ਼ਰੂਕੀ
ਗ਼ੁਲਾਮ ਅਹਿਮਦ ਫ਼ਰੂਕੀ ਆਪਣੇ ਪਿਤਾ ਗ਼ੁਲਾਮ ਮੰਸੂਰ ਨਾਲ
ਜਨਮ
ਪੇਸ਼ਾਵਿਦਵਾਨ
ਲਈ ਪ੍ਰਸਿੱਧਵਿਦਵਤਾ

ਹਾਫ਼ਿਜ਼ ਗ਼ੁਲਾਮ ਅਹਿਮਦ ਫ਼ਰੂਕੀ (1861–1919) ਭੋਪਾਲ ਰਿਆਸਤ ਦਾ ਅਰਬੀ ਅਤੇ ਫ਼ਾਰਸੀ ਭਾਸ਼ਾ ਦਾ ਵਿਦਵਾਨ ਸੀ। ਉਸਨੂੰ ਪਹਿਲਾਂ ਸੁਲੇਮਾਨੀਆ ਸਕੂਲ ਵਿੱਚ "ਮੁੱਖ ਮੂਲਵੀ" ਵਜੋਂ ਅਤੇ ਫਿਰ ਜਹਾਂਗੀਰੀਆ ਸਕੂਲ ਵਿੱਚ ਅਧਿਆਪਕ ਵਜੋਂ ਪੜ੍ਹਾਉਣਾ ਸ਼ੁਰੂ ਕੀਤਾ। ਇਹ ਦੋਵੇਂ ਸਕੂਲ ਆਪਣੀ ਗੁਣਵੱਤਾ ਲਈ ਭੋਪਾਲ ਵਿੱਚ ਬਹੁਤ ਮਸ਼ਹੂਰ ਸਨ।

ਜੀਵਨੀ[ਸੋਧੋ]

ਗੁਲਾਮ ਅਹਿਮਦ ਦਾ ਜਨਮ ਤਿਜਾਰਾ ਵਿੱਚ 22 ਮੁਹੱਰਮ ਅਲ ਹਰਮ 1278 ਹਿਜਰੀ / 1861 ਈਸਵੀ ਨੂੰ ਹੋਇਆ ਸੀ। 1867 ਵਿੱਚ, ਛੇ ਸਾਲ ਦੀ ਉਮਰ ਵਿੱਚ, ਉਹ ਆਪਣੇ ਪਿਤਾ ਗੁਲਾਮ ਮਨਸੂਰ ਨਾਲ਼ ਭੋਪਾਲ ਆ ਗਿਆ। ਉਸਨੇ ਨੌਂ ਸਾਲ ਦੀ ਉਮਰ ਵਿੱਚ ਕੁਰਾਨ ਯਾਦ ਕਰ ਲਈ ਸੀ। ਉਸਨੇ ਆਪਣੇ ਪਿਤਾ ਤੋਂ ਇਲਾਵਾ ਮੌਲਾਨਾ ਫਿਦਾ ਅਲੀ ਫਰਾਗ ਮੁਰਾਦਾਬਾਦੀ ਕੋਲ਼ੋਂ ਪੜ੍ਹਾਈ ਕੀਤੀ। ਉਹ ਭੋਪਾਲ ਦੇ ਮਦਰੱਸਾ ਫਾਰਸੀ, ਜਹਾਂਗੀਰਾਬਾਦ ਵਿਖੇ ਅਧਿਆਪਕ ਨਿਯੁਕਤ ਹੋਇਆਅਤੇ ਬਾਅਦ ਵਿੱਚ ਸੁਲੇਮਾਨੀਆ ਸਕੂਲ ਵਿੱਚ 'ਮੂਖੀ ਮੌਲਵੀ' ਬਣ ਗਿਆ। ਉਸ ਨੇ ਜਹਾਂਗੀਰੀਆ ਸਕੂਲ ਵਿੱਚ ਵੀ ਪੜ੍ਹਾਇਆ।[1]

ਭਾਵੇਂ ਉਹ ਵੈਦ ਵਜੋਂ ਮਸ਼ਹੂਰ ਨਹੀਂ ਹੈ, ਪਰ ਉਸ ਨੇ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ ਕੀਤਾ। ਉਸ ਦੀ ਮੁਹੱਲਾ ਇਬਰਾਹਿਮਪੁਰਾ ਵਿੱਚ ਦਵਾਈਆਂ ਦੀ ਦੁਕਾਨ ਸੀ ਅਤੇ ਉਹ ਕਈ ਦਵਾਈਆਂ ਦਾ ਨਿਰਮਾਣ ਵੀ ਕਰਦਾ ਹੈ। ਹਕੀਮ ਸੱਯਦ ਕਰਮ ਹੁਸੈਨ ਦੀ "ਬਯਾਜ਼" ਵਿਚ ਉਸ ਦੀਆਂ ਬਣਾਈਆਂ ਦਵਾਈਆਂ ਦਾ ਜ਼ਿਕਰ ਹੈ।

ਹਵਾਲੇ[ਸੋਧੋ]

  1. Hakim Syed Zillur Rahman (2008). "Chapter: Ghulam Ahmad Faroghi". Hayat Karam Husain (2nd ed.). Aligarh/India: Ibn Sina Academy of Medieval Medicine and Sciences. pp. 218–222. ISBN 978-81-906070-5-6.