ਗਾਇਕਾਂ ਦੇ ਗੁਣ-ਅਵਗੁਣ
ਪੁਰਾਤਨ ਸੰਗੀਤ ਗ੍ਰੰਥ "ਸੰਗੀਤ ਰਤਨਾਕਰ" ਵਿੱਚ ਗਾਇਕਾਂ ਦੇ 22 ਗੁਣ ਅਤੇ 25 ਅਵਗੁਣਾਂ ਬਾਰੇ ਦੱਸਿਆ ਗਿਆ ਹੈ।ਇਸ ਲੇਖ ਵਿੱਚ ਗਾਇਕਾਂ ਦੇ ਗੁਣਾਂ-ਅਵਗੁਣਾਂ ਬਾਰੇ ਚਰਚਾ ਕੀਤੀ ਗਈ ਹੈ।
ਗਾਇਕਾਂ ਦੇ ਗੁਣ ਅਵਗੁਣ -
[ਸੋਧੋ]ਪੁਰਾਤਨ ਸੰਗੀਤ ਗ੍ਰੰਥ "ਸੰਗੀਤ ਰਤਨਾਕਰ" ਵਿੱਚ ਗਾਇਕਾਂ ਦੇ 22 ਗੁਣ ਅਤੇ 25 ਅਵਗੁਣਾਂ ਬਾਰੇ ਦੱਸਿਆ ਗਿਆ ਹੈ।ਇਸ ਲੇਖ ਵਿੱਚ ਗਾਇਕਾਂ ਦੇ ਗੁਣਾਂ-ਅਵਗੁਣਾਂ ਬਾਰੇ ਚਰਚਾ ਕੀਤੀ ਗਈ ਹੈ ਜਿਹੜੇ ਓਹਨਾਂ ਨੂੰ ਅਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਵਕਤ ਧਿਆਨ ਵਿੱਚ ਰਖਣੇ ਚਾਹੀਦੇ ਹਨ।
ਗਾਇਕਾਂ ਦੇ ਗੁਣ -
[ਸੋਧੋ]1) ਗਾਇਕ ਦਾ ਗਲਾ ਅਤੇ ਆਵਾਜ਼ ਵਿੱਚ ਮਿਠਾਸ ਹੋਣੀ ਚਾਹੀਦੀ ਹੈ। ਜੇ ਉਸ ਦੀ ਆਵਾਜ਼ ਕਰਕਸ਼ ਹੈ ਤਾਂ ਉਹ ਚਾਹੇ ਕਿੰਨਾ ਵੀ ਸੁਰ ਵਿੱਚ ਗਾ ਰਿਹਾ ਹੋਵੇ ਪਾ ਸਰੋਤਿਆਂ ਨੂੰ ਮਜ਼ਾ
ਨਹੀਂ ਆਏਗਾ।
2) ਗਾਇਕ ਨੂੰ ਇੰਨਾਂ ਕੁ ਅਭਿਆਸ ਜ਼ਰੂਰ ਹੋਣਾ ਚਾਹੀਦਾ ਹੈ ਕਿ ਓਹ ਆਪਣੇ ਗਾਉਣ ਵਿੱਚ 'ਮੀਂਡ', 'ਗਮਕ','ਕਣ' ਲੈ ਸਕਦਾ ਹੋਵੇ।
3) ਗਾਇਕ ਦਾ ਉਚਾਰਣ ਬਹੁਤ ਸਾਫ ਹੋਣਾ ਚਾਹੀਦਾ ਹੈ। ਓਹ ਕਿ ਗਾ ਰਿਹਾ ਹੈ ਇਹ ਸਰੋਤਿਆਂ ਨੂੰ ਸਮਝ ਆਉਣਾ ਚਾਹੀਦਾ ਹੈ।
4) ਗਾਇਕ ਨੂੰ ਰਾਗ ਵਿੱਚ ਵਰਤੇ ਜਾਣ ਵਾਲੇ ਸੁਰ ਅਤੇ ਸ਼੍ਰੁਤੀ ਦਾ ਗਿਆਨ ਹੋਣਾ ਚਾਹੀਦਾ ਹੈਅਤੇ ਗਾਉਣ ਦੀ ਕਾਬਲੀਅਤ ਵੀ ਹੋਣੀ ਚਾਹੀਦੀ ਹੈ।
5) ਗਾਇਕ ਨੂੰ ਲਯ ਅਤੇ ਤਾਲ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਜੇ ਕਾਰ ਉਹ ਲਯ-ਤਾਲ ਵਿੱਚ ਨਹੀਂ ਗਾ ਰਿਹਾ ਤਾਂ ਭਾਂਵੇਂ ਕਿੰਨਾਂ ਵੀ ਸੁਰੀਲਾ ਗਾ ਰਿਹਾ ਹੋਵੇ, ਸਰੋਤਿਆਂ
ਨੂੰ ਮਜ਼ਾ ਨਹੀਂ ਆਏਗਾ।
6) ਗਾਇਕ ਨੂੰ ਉਸ ਰਾਗ ਦਾ ਪੂਰਾ ਗਿਆਨ ਹੋਣਾ ਚਾਹੀਦਾ ਹੈ ਜਿਸ ਦੀ ਉਹ ਪਰਸਤੂਤੀ ਦੇ ਰਿਹਾ ਹੈ। ਉਸ ਨੂੰ ਇਹ ਵੀ ਗਿਆਨ ਹੋਣਾ ਚਾਹੀਦਾ ਹੈ ਕਿ ਜਿਹੜਾ ਰਾਗ ਉਹ ਗਾ ਰਿਹਾ
ਹੈ ਉਸਦੇ ਮਿਲਦੇ-ਜੁਲਦੇ ਰਾਗਾਂ ਤੋਂ ਉਸ ਨੇ ਕਿਵੇਂ ਬਚਨਾ ਹੈ। ਉਸ ਵਿੱਚ ਇੰਨੀ ਕਾਬਲੀਅਤ ਹੋਣੀ ਚਾਹੀਦੀ ਹੈ ਕਿ ਉਸਨੂੰ ਅਵਿਰਭਾਵ-ਤਿਰੋਭਾਵ ਦੀ ਪ੍ਰਕ੍ਰਿਆ ਨੂੰ ਵਰਤ ਸਕੇ।
7) ਗਾਇਕ ਦੁਆਰਾ ਅਪਣੀ ਪੇਸ਼ਕਾਰੀ ਦਾ ਅਭਿਆਸ ਪੂਰੇ ਤਰੀਕੇ ਨਾਲ ਕੀਤਾ ਹੋਣਾ ਚਾਹੀਦਾ ਹੈ ਤਾਂਕਿ ਉਹ ਅਪਣੀ ਮਰਜ਼ੀ ਨਾਲ ਆਪਣੇ ਗਾਣੇ ਵਿੱਚ ਮੌਕੇ ਤੇ ਸੁਧਾਰ ਕਰ ਕੇ
ਅਪਣੀ ਪੇਸ਼ਕਾਰੀ ਨੂੰ ਮਨੋਰੰਜਕ ਬਣਾ ਸਕੇ।
8) ਗਾਇਕ ਵਿੱਚ ਗਾਉਂਦੇ ਵਕਤ ਬਿਲਕੁਲ ਸਹਜ ਅਤੇ ਫੋਕਸ ਹੋ ਕੇ ਗਾਉਣ ਦੀ ਕਾਬਲੀਅਤ ਹੋਣੀ ਚਾਹੀਦੀ ਹੈ।
9) ਗਾਇਕ ਕੋਲ ਮੌਕੇ ਤੇ ਤਾਨਾਂ ਅਤੇ ਅਲਪ ਲੈਣ ਦੀ ਰਚਨਾਤਮਕ ਕਾਬਲੀਅਤ ਹੋਣੀ ਚਾਹੀਦੀ ਹੈ।
10) ਗਾਇਕ ਵਿੱਚ ਅਪਣੀ ਪੇਸ਼ਕਾਰੀ ਨੂੰ ਲੈ ਕੇ ਅਪਣੇ ਆਪ ਤੇ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ।
11) ਗਾਇਕ ਨੂੰ ਇਹ ਸਮਝ ਜ਼ਰੂਰ ਹੋਣੀ ਚਾਹੀਦੀ ਹੈ ਕਿ ਕਿਸ ਤਰਾਂ ਦੇ ਸਰੋਤਾਂ ਹਨ , ਜਿਹੜੀ ਥਾਂ ਤੇ ਉਹ ਗਾਉਣ ਜਾ ਰਿਹਾ ਹੈ ਉਸ ਦੀ ਕੋਈ ਖ਼ਾਸ ਜਾਣਕਾਰੀ ਹੈ, ਤਾਂ ਉਹ ਵੀ
ਉਸ ਕੋਲ ਹੋਣੀ ਚਾਹੀਦੀ ਹੈ।
12) ਗਾਇਕ ਕੋਲ ਸਰੋਤਿਆਂ ਦਾ ਧਿਆਨ ਆਪਣੇ ਵੱਲ ਖਿਚਣ ਦੀ ਮੁਹਾਰਤ ਹੋਣੀ ਚਾਹੀਦੀ ਹੈ।
13) ਗਾਇਕ ਨੂੰ ਤਿੰਨਾਂ ਸਪਤਕਾਂ ਵਿੱਚ ਇੱਕੋ ਜਿਹਾ ਗਾ ਸਕਣ ਦੀ ਮੁਹਾਰਤ ਹੋਣੀ ਚਾਹੀਦੀ ਹੈ।
ਗਾਇਕ ਦੇ ਅਵਗੁਣ -
[ਸੋਧੋ]1) ਗਾਇਕ ਦਾ ਗਲਾ ਕਰਕਸ਼ ਨਹੀਂ ਹੋਣਾ ਚਾਹੀਦਾ।
2) ਗਾਇਕ ਨੂੰ ਉਸ ਰਾਗ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਜਿਹੜਾ ਓਹ ਗਾ ਰਿਹਾ ਹੈ।
3) ਗਾਇਕ ਨੂੰ ਬੇਸੁਰਾ ਨਹੀਂ ਹੋਣਾ ਚਾਹੀਦਾ।
4) ਇੱਕ ਹੀ ਸੁਰ ਸੰਗਤੀ ਨੂੰ ਵਾਰ-ਵਾਰ ਨਹੀਂ ਦੁਹਰਾਉਣਾ ਚਾਹੀਦਾ।
5) ਗਾਇਕ ਨੂੰ ਲਯ ਅਤੇ ਤਾਲ ਦਾ ਪੂਰਾ ਗਿਆਨ ਹੋਣਾ ਚਾਹੀਦਾ ਹੈ।
6) ਗਾਇਕ ਵਿੱਚ ਆਤਮ=ਵਿਸ਼ਵਾਸ ਦੀ ਘਾਟ ਨਹੀਂ ਹੋਣੀ ਚਾਹੀਦੀ।
7) ਗਾਉਂਦੇ ਵਕਤ ਤਰਾਂ-ਤਰਾਂ ਦੇ ਮੂੰਹ ਬਣਾਉਣਾ ਗਾਇਕ ਦਾ ਇੱਕ ਵੱਡਾ ਅਵਗੁਣ ਮੰਨਿਆਂ ਜਾਂਦਾ ਹੈ।
8) ਗਾਇਕ ਨੂੰ ਜੇ ਸਮੇਂ,ਸਰੋਤਾਂ ਅਤੇ ਮੌਕੇ ਦੀ ਸਮਝ ਨਹੀਂ ਹੂੰਦੀ ਤਾਂ ਇਹ ਵੀ ਉਸਦਾ ਇੱਕ ਅਵਗੁਣ ਮੰਨਿਆਂ ਜਾਂਦਾ ਹੈ।
9) ਜੇ ਅਭਿਆਸ ਦੀ ਘਾਟ ਹੈ ਤਾਂ ਇਹ ਵੀ ਉਸਦਾ ਇੱਕ ਵੱਡਾ ਅਵਗੁਣ ਹੈ।
10) ਗਾਉਂਦੇ ਵਕਤ ਲਾਪਰਵਾਹ ਹੋ ਕੇ ਗਾਣਾ ਗਾਇਕ ਦਾ ਅਵਗੁਣ ਮੰਨਿਆਂ ਜਾਂਦਾ ਹੈ।
11) ਰਾਗ ਦੀ ਸ਼ੁਧਤਾ ਕਾਇਮ ਨਾ ਰਖਣਾ ਗਾਇਕ ਦਾ ਇੱਕ ਅਵਗੁਣ ਮੰਨਿਆਂ ਜਾਂਦਾ ਹੈ।
12) ਗਾਉਣ ਵਿੱਚ ਜੇ ਰਸ ਨਹੀਂ ਹੈ ਤਾਂ ਇਹ ਵੀ ਇੱਕ ਦੋਸ਼ ਹੈ।