ਗਾਇਤਰੀ ਸਪੀਵਾਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗਾਇਤਰੀ ਚਕਰਵਰਤੀ ਸਪੀਵਾਕ
Gayatri Chakravorty Spivak at Goldsmiths College.jpg
ਜਨਮ (1942-02-24) 24 ਫਰਵਰੀ 1942 (ਉਮਰ 77)
ਕਲਕੱਤਾ, ਬਰਤਾਨਵੀ ਭਾਰਤ
ਕਾਲ20ਵੀਂ-ਸਦੀ ਫ਼ਲਸਫ਼ਾ
ਸਕੂਲਉੱਤਰ-ਬਸਤੀਵਾਦੀ ਸਿਧਾਂਤ
ਉੱਤਰ-ਸੰਰਚਨਾਵਾਦ
ਮੁੱਖ ਰੁਚੀਆਂ
ਵਿਚਾਰਾਂ ਦਾ ਇਤਿਹਾਸ · ਸਾਹਿਤ · ਵਿਰਚਨਾਵਾਦ · ਨਾਰੀਵਾਦ · ਮਾਰਕਸਵਾਦ
ਮੁੱਖ ਵਿਚਾਰ
"subaltern", "strategic essentialism", "epistemological performance"

ਗਾਇਤਰੀ ਚਕਰਵਰਤੀ ਸਪੀਵਾਕ (ਜਨਮ 24 ਫਰਵਰੀ 1942) ਇੱਕ ਭਾਰਤੀ ਸਾਹਿਤਕ ਸਿਧਾਂਤਕਾਰ, ਸਮਕਾਲੀ ਦਾਰਸ਼ਨਿਕ ਅਤੇ ਕੋਲੰਬੀਆ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਹੈ, ਜਿਥੇ ਉਹ ਯੂਨੀਵਰਸਿਟੀ ਦੇ ਤੁਲਨਾਤਮਕ ਸਾਹਿਤ ਅਤੇ ਸਮਾਜ ਇੰਸਟੀਚਿਊਟ ਦੀ ਬਾਨੀ ਹੈ।[1] ਉਹ ਆਪਣੇ ਲੇਖ ਕੀ ਸਬਾਲਟਰਨ ਬੋਲ ਸਕਦਾ ਹੈ? "Can the Subaltern Speak?" ਲਈ ਲਈ; ਅਤੇ ਦਰਿਦਾ ਦੀ ਕਿਤਾਬ De la grammatologie ਦੇ ਅਨੁਵਾਦ ਅਤੇ ਇਸਦੀ ਲਿਖੀ ਭੂਮਿਕਾ ਜਾਣੀ ਜਾਂਦੀ ਹੈ। ਉਸਨੂੰ ਸਾਲ 2012 ਦੇ ਕਿਓਟੋ ਇਨਾਮ ਨਾਲ 10 ਨਵੰਬਰ 2012 ਨੂੰ ਸਨਮਾਨਿਤ ਕੀਤਾ ਗਿਆ ਸੀ।[2] ਉਸ ਨੂੰ 2013 ਵਿੱਚ ਭਾਰਤ ਦੇ ਗਣਤੰਤਰ ਵਲੋਂ ਦਿੱਤੇ ਜਾਣ ਵਾਲੇ ਤੀਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ, ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।[3]

ਗਾਇਤਰੀ ਸਪੀਵਾਕ ਨੂੰ ਉੱਤਰ-ਬਸਤੀਵਾਦੀ ਸਿਧਾਂਤ ਦੇ ਖੇਤਰ ਵਿੱਚ ਉਸ ਦੇ ਨਿੱਗਰ ਯੋਗਦਾਨ ਲਈ ਜਾਣਿਆ ਜਾਂਦਾ ਹੈ। ਉਸ ਦੀਆਂ ਆਲੋਚਨਾਤਮਕ ਰਚਨਾਵਾਂ ਵਿੱਚ ਅਨੇਕਾਂ ਲੇਖ, ਕਿਤਾਬਾਂ, ਇੰਟਰਵਿਊ ਅਤੇ ਅਨੁਵਾਦ ਸ਼ਾਮਿਲ ਹਨ, ਜਿਹਨਾਂ ਦੇ ਵਿਸ਼ੇ ਉੱਤਰ-ਸੰਰਚਨਾਵਾਦੀ ਚਿੰਤਨ ਅਤੇ ਸਾਹਿਤਕ ਆਲੋਚਨਾ, ਮਾਰਕਸਵਾਦ ਅਤੇ ਉੱਤਰ-ਮਾਰਕਸਵਾਦ, ਸਬਆਲਟਰਨ (subaltern) ਲਈ ਸੰਘਰਸ਼ ਜੋ ਆਪਣੇ ਅਧਿਕਾਰਾਂ ਤੋਂ ਵੰਚਿਤ ਕਰ ਦਿੱਤੇ ਗਏ ਹਨ, ਜਿਹਨਾਂ ਭਾਰਤ, ਬੰਗਲਾਦੇਸ਼ ਵਰਗੇ ਉੱਤਰ-ਬਸਤੀਵਾਦੀ ਰਾਸ਼ਟਰਾਂ ਵਿੱਚ ਰਾਜਨੀਤਕ ਤਰਜਮਾਨੀ ਤੋਂ ਬਾਹਰ ਕਰ ਦਿੱਤਾ ਗਿਆ ਹੈ, ਕਿਰਤ ਦੀ ਅੰਤਰਰਾਸ਼ਟਰੀ ਵੰਡ, ਅੰਤਰਰਾਸ਼ਟਰੀ ਵਿਕਾਸ ਦੀ ਰਾਜਨੀਤੀ ਅਤੇ ਮਨੁੱਖੀ ਅਧਿਕਾਰਾਂ ਅਤੇ 19ਵੀਂ ਅਤੇ 20ਵੀਂ ਸਦੀ ਦੇ ਸਾਹਿਤ ਦੇ ਅਧਿਐਨ ਤੱਕ ਵਿਆਪਕ ਹਨ।

ਜ਼ਿੰਦਗੀ[ਸੋਧੋ]

ਗਾਇਤਰੀ ਸਪੀਵਾਕ ਦਾ ਜਨਮ 24 ਫਰਵਰੀ 1942 ਨੂੰ ਕਲਕੱਤਾ ਵਿੱਚ ਹੋਇਆ। ਉਸਨੇ ਅੰਗਰੇਜ਼ੀ (ਆਨਰਸ) ਨਾਲ ਬੀਏ ਪ੍ਰੈਜੀਡੇਂਸੀ ਕਾਲਜ, ਕਲਕੱਤਾ ਤੋਂ; ਐਮਏ ਅੰਗਰੇਜ਼ੀ ਅਤੇ ਤੁਲਨਾਤਮਕ ਲਿਟਰੇਚਰ ਵਿੱਚ ਪੀਐਚਡੀ ਕਾਰਨੇਲ ਯੂਨੀਵਰਸਿਟੀ (ਯੂਐੱਸ) ਤੋਂ; ਅਤੇ ਟੋਰੰਟੋ ਯੂਨੀਵਰਸਿਟੀ ਅਤੇ ਲੰਦਨ ਯੂਨੀਵਰਸਿਟੀ ਤੋਂ ਡੀਲਿਟ ਕੀਤੀ।

ਰਚਨਾਵਾਂ[ਸੋਧੋ]

 • ਮਾਈਸੈਲਫ ਮਸਟ ਆਈ ਰਿਮੇਕ : ਦ ਲਾਇਫ ਐਂਡ ਪੋਏਟਰੀ ਆਫ ਡਬਲਿਊ ਬੀ ਯੀਟਸ (1974),
 • ਆਫ ਗਰੇਮੇਟੋਲੋਜੀ (1976),
 • ਇਨ ਅਦਰ ਵਰਲਡਸ : ਐਸੇਜ ਇਨ ਕਲਚਰਲ ਪੋਲਿਟਿਕਸ (1987),
 • ਸਿਲੇਕਟੇਡ ਸਬਆਲਟਰਨ ਸਟਡੀਜ - ਸੰਪਾਦਨ (1988),
 • ਦ ਪੋਸਟ ਕੋਲੋਨੀਅਲ ਕਰਿਟਿਕ (1990),
 • ਥਿੰਕਿੰਗ ਅਕੈਡੇਮਿਕ ਫ਼ਰੀਡਮ ਇਸ ਜੇਂਡਰਡ ਪੋਸਟ-ਕੋਲੋਨੀਅਲਿਟੀ (1993)
 • ਆਉਟਸਾਈਡ ਇਸ ਦ ਟੀਚਿੰਗ ਮਸ਼ੀਨ (1993)
 • ਇਮੈਜਿਨਰੀ ਮੈਪਸ - ਮਹਾਸ਼ਵੇਤਾ ਦੇਵੀ ਦੀਆਂ ਕਹਾਣੀਆਂ ਦਾ ਅਨੁਵਾਦ (1997)
 • ਬਰੇਸਟ ਸਟੋਰੀਜ - ਮਹਾਸ਼ਵੇਤਾ ਦੇਵੀ ਦੀਆਂ ਕਹਾਣੀਆਂ ਦਾ ਅਨੁਵਾਦ (1997)
 • ਓਲਡ ਵੀਮੇਨ - ਮਹਾਸ਼ਵੇਤਾ ਦੇਵੀ ਦੀਆਂ ਕਹਾਣੀਆਂ ਦਾ ਅਨੁਵਾਦ (1999),
 • ਏ ਕਰਿਟਿਕ ਆਫ਼ ਪੋਸਟਕੋਲੋਨਿਅਲ ਰੀਜਨ (1999),
 • ਚੋੱਟੀ ਮੁੰਡਾ ਐਂਡ ਹਿਜ ਐਰੋ - ਮਹਾਸ਼ਵੇਤਾ ਦੇਵੀ ਦੇ ਨਾਵਲ ਦਾ ਅਨੁਵਾਦ

ਹਵਾਲੇ[ਸੋਧੋ]

 1. Columbia faculty profile
 2. "The 2012 Kyoto Prize Laureate". Inamori Foundation. Retrieved 1 January 2013. 
 3. January 2013 "List of Padma awardees" Check |url= value (help).