ਸਮੱਗਰੀ 'ਤੇ ਜਾਓ

ਗਾਨ ਦੀ ਸ਼ੈਲੀ : ਖ਼ਿਆਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

[1]ਸੰਗੀਤ ਵਿਦਵਾਨਾਂ ਨੇ ਸੰਗੀਤ ਨੂੰ ਦੋ ਹਿੱਸਿਆਂ ਵਿੱਚ ਵੰਡਿਆਂ ਹੈ (1) ਮਾਰਗੀ ਸੰਗੀਤ ਅਤੇ (2) ਦੇਸ਼ੀ ਸੰਗੀਤ I

ਮੁਕਤੀ ਦਾ ਰਾਹ ਦੱਸਣ ਵਾਲਾਂ ਸੰਗੀਤ ਮਾਰਗੀ ਸੰਗੀਤ ਕਿਹਾ ਜਾਂਦਾ ਹੈ ਅਤੇ ਆਮ ਲੋਕਾਂ ਦੁਆਰਾ ਵਰਤਿਆ ਜਾਨ ਵਾਲੇ ਸੰਗੀਤ ਨੂੰ ਦੇਸ਼ੀ ਸੰਗੀਤ ਕਿਹਾ ਜਾਂਦਾ ਹੈ I

ਜਿਹੜਾ ਸੰਗੀਤ ਅਸੀਂ ਸੁਣਦੇ ਹਾਂ ਓਹ ਦੇਸ਼ੀ ਸੰਗੀਤ ਹੈ I

ਤਾਲ ਦੇ ਹਿਸਾਬ ਨਾਲ ਦੇਸ਼ੀ ਸੰਗੀਤ ਦੋ ਤਰਾਂ ਦਾ ਹੁੰਦਾ ਹੈ (1) ਤਾਲ ਬੱਧ ਸੰਗੀਤ (2) ਤਾਲ ਰਹਿਤ ਸੰਗੀਤ I

ਤਾਲ ਬੱਧ ਸੰਗੀਤ ਵਿੱਚ ਖ਼ਿਆਲ,ਧਰੁਪਦ,ਧਮਾਰ,ਠੁਮਰੀ ਇਤਿਆਦੀ ਆਂਦੇ ਹਨ ਅਤੇ ਤਾਲ ਰਹਿਤ ਸੰਗੀਤ ਵਿੱਚ ਅਲਾਪ ਆਉਂਦਾ ਹੈ I

ਗਾਨ ਦੀ ਸ਼ੈਲੀ : ਖ਼ਿਆਲ

ਖ਼ਿਆਲ ਫਾਰਸੀ ਦਾ ਸ਼ਬਦ ਹੈ ਜਿਸ ਦਾ ਮਤਲਬ ਹੁੰਦਾ ਹੈ ਕਲਪਨਾ I ਕਿਓਂਕੀ ਗਾਨ ਦੀ ਇਸ ਸ਼ੈਲੀ ਵਿੱਚ ਇੱਕ ਗਾਇਕ ਕਲਪਨਾ ਨੂੰ ਬਹੁਤ ਮਹੱਤਵ ਦੇੰਦਾ ਹੈ ਇਸ ਕਰਕੇ ਵਿਦਵਾਨਾਂ ਨੇ ਇਸ ਸ਼ੈਲੀ ਨੂੰ ਖ਼ਿਆਲ ਦਾ ਨਾਮ ਦਿੱਤਾ ਹੈ I

ਖ਼ਿਆਲ ਦੀ ਪਰਿਭਾਸ਼ਾ ਇਹ ਹੈ ਕਿ ਓਹ ਸ਼ੈਲੀ ਜਿਸ ਨੂੰ ਗਾਉਂਦੇ ਵਕਤ ਇੱਕ ਗਾਇਕ ਅਮੁੱਕ ਰਾਗ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਆਪਣੇ ਗਾਇਨ ਵਿੱਚ ਅਲਾਪ,ਤਾਨ,

ਖਟਕਾ,ਮੁਰਕੀ ਅਤੇ ਕਣ ਵਰਗੇ ਸਾਰੇ ਅਲਂਕਾਰਾਂ ਦਾ ਸੁਰੀਲੇ ਢੰਗ ਨਾਲ ਇਸਤੇਮਾਲ ਕਰਦਾ ਹੋਇਆ ਆਪਣੇ ਭਾਵ ਪ੍ਰਦਰਸ਼ਿਤ ਕਰਦਾ ਹੈ ,ਉਸਨੂੰ ਖ਼ਿਆਲ ਕਿਹਾ ਜਾਂਦਾ ਹੈ I

ਖ਼ਿਆਲ ਵਿੱਚ ਸੁਰਾਂ ਦੀ ਸ਼ੁੱਧਤਾਂ ਅਤੇ ਗਲੇ ਦੀ ਸੁਰਲੀ ਤਿਆਰੀ ਦਾ ਬਹੁਤ ਜ਼ਿਆਦਾ ਧਿਆਨ ਰਖਿਆ ਜਾਂਦਾ ਹੈ I ਇਸ ਵਿੱਚ ਗਮਕ ਤੇ ਜ਼ਿਆਦਾ ਜ਼ੋਰ ਨਹੀਂ ਦਿੱਤਾ ਜਾਂਦਾ I

ਖ਼ਿਆਲ ਵਿੱਚ ਧਰੁਪਦ ਵਾਂਗ ਲਯਕਾਰੀ ਤੇ ਜ਼ਿਆਦਾ ਜ਼ੋਰ ਨਹੀਂ ਦਿੱਤਾ ਜਾਂਦਾ ਪਰ ਸੁਰਾਂ ਦੀ ਸਜਾਵਟ ਤੇ ਬਹੁਤ ਮਹੱਤਵ ਦਿੱਤਾ ਜਾਂਦਾ ਹੈ I ਇਸ ਕਰਕੇ ਖ਼ਿਆਲ ਗਾਨ ਦੀ ਇੱਕ ਸ਼ਿੰਗਾਰ ਪ੍ਰਧਾਨ

ਸ਼ੈਲੀ ਮੰਨੀਂ ਜਾਂਦੀ ਹੈ I

ਖ਼ਿਆਲ ਦੀਆਂ ਕਿਸਮਾਂ :

ਖ਼ਿਆਲ ਦੋ ਪ੍ਰਕਾਰ ਦੇ ਹੁੰਦੇ ਹਨ (1) ਵਿਲੰਬਿਤ ਖ਼ਿਆਲ (2) ਦ੍ਰੁਤ ਖ਼ਿਆਲ

1) ਵਿਲੰਬਿਤ ਖ਼ਿਆਲ:

ਵਿਲੰਬਿਤ ਖ਼ਿਆਲ ਦੇ ਨਾਮ ਤੋਂ ਹੀ ਪਤਾ ਲਗਦਾ ਹੈ ਕਿ ਇਸ ਨੂੰ ਹੌਲੀ -ਹੌਲੀ ਅਰਥਾਤ ਵਿਲੰਬਿਤ ਲ਼ਯ ਵਿੱਚ ਗਾਇਆ ਜਾਂਦਾ ਹੈ I

ਇਸ ਨੂੰ ਵੱਡਾ ਖ਼ਿਆਲ ਵੀ ਕਿਹਾ ਜਾਂਦਾ ਹੈ I ਇਸ ਨੂੰ ਤਬਲੇ ਦੀ ਸੰਗਤ ਨਾਲ ਗਾਇਆ ਜਾਂਦਾ ਹੈ I ਇਸ ਨੂੰ ਏਕਤਾਲ,ਤਿਲਵਾੜਾ,ਝੂਮਰਾ,ਝਪਤਾਲ,ਆੜਾਚੌਤਾਲ ਵਿੱਚ ਗਾਈਆਂ ਜਾਂਦਾ ਹੈ I

ਇਸ ਖ਼ਿਆਲ ਵਿੱਚ ਸ਼ਬਦ ਘੱਟ ਵਰਤੇ ਜਾਂਦੇ ਹਨ I ਇਸ ਦੇ ਦੋ ਹਿੱਸੇ ਹੁੰਦੇ ਹਨ (1) ਸਥਾਈ (2) ਅੰਤਰਾ I ਖ਼ਿਆਲ ਦਾ ਮੁਖੜਾ ਦੋ ਤੋਂ ਪੰਜ ਮਾਤਰਾਵਾਂ ਤੱਕ ਹੁੰਦਾ ਹੈ I ਕੁੱਝ ਸੰਗੀਤਕਾਰ ਇਸ ਦੇ ਸ਼੍ਰੁ ਵਿੱਚ ਅਲਾਪ ਲੈਂਦੇ ਹਨ ਪਰ ਕੁੱਝ ਇਸ ਦਾ ਵਿਰੋਧ ਕਰਦੇ ਹਨ I

ਇਹ ਮੰਨਿਆਂ ਜਾਂਦਾ ਹੈ ਕਿ ਵੱਡੇ ਖ਼ਿਆਲ ਦੀ ਖੋਜ ਪਂਦਰਵੀਂ ਸਦੀ ਵਿੱਚ ਜੌਨਪੁਰ ਦੇ ਸੁਲਤਾਨ ਹੁਸੈਨ ਸ਼ਰਕੀ ਨੇ ਕੀਤੀ ਸੀ I

2) ਦ੍ਰੁਤ ਖ਼ਿਆਲ :

ਇਸ ਦੇ ਨਾਮ ਤੋਂ ਹੀ ਪਤਾ ਲਗਦਾ ਹੈ ਕਿ ਤੇਜ਼ ਰਫਤਾਰ ਵਿੱਚ ਗਾਇਆ ਜਾਂਦਾ ਹੈ I ਇਸ ਨੂੰ ਛੋਟਾ ਖ਼ਿਆਲ ਵੀ ਕਿਹਾ ਜਾਂਦਾ ਹੈ I

ਇਸ ਦੇ ਵੀ ਦੋ ਹਿੱਸੇ ਹੁੰਦੇ ਹਨ (1) ਸਥਾਈ (2) ਅੰਤਰਾ

ਇਸ ਨੂੰ ਤੀਨਤਾਲ,ਏਕਤਾਲ,ਤਿਲਵਾੜਾ,ਰੂਪਕ,ਝਪਤਾਲ,ਆੜਾਚੌਤਾਲ ਇਤਿਆਦੀ ਵਿੱਚ ਗਇਆ ਜਾਂਦਾ ਹੈ I

ਦ੍ਰੁਤ ਖ਼ਿਆਲ ਚੰਚਲ ਸੁਭਾਅ ਵਾਲਾਂ ਹੁੰਦਾ ਹੈ I

ਵੱਡੇ ਅਤੇ ਛੋਟੇ ਖ਼ਿਆਲ ਦੋਵਾਂ ਵਿੱਚ ਸਿਰਫ ਲ਼ਯ ਅਤੇ ਸੁਭਾਅ ਦਾ ਫਰਕ ਹੁੰਦਾ ਹੈ I ਦੋਂਵਾਂ ਖਿਆਲਾਂ ਵਿੱਚ ਅਲਾਪ,ਤਾਨ,ਅਤੇ ਸਰਗਮਾਂ ਦਾ ਭਰਪੂਰ ਇਸਤੇਮਾਲ ਹੁੰਦਾ ਹੈ I

ਇਹ ਮੰਨਿਆਂ ਜਾਂਦਾ ਹੈ ਕਿ ਇਸ ਦੀ ਖੋਜ ਅਮੀਰ ਖੁਸਰੋ ਨੇ ਕਵਵਾਲੀ ਦੇ ਆਧਾਰ ਤੇ ਕੀਤੀ ਸੀ I

ਬਾਗੇਸ਼ਵਰੀ ਰਾਗ 'ਚ ਸੁਰਬੱਧ ਗੀਤ " ਜਮੁਨਾ ਤਟ ਵੰਸ਼ੀ ਬਜਾਈ" ਅਤੇ ਭੀਮਪਲਾਸੀ 'ਚ ਗੀਤ " ਜਾ ਜਾ ਰੇ ਅਪਣੇ ਮਂਦਿਰਵਾ" ਛੋਟੇ ਖ਼ਿਆਲ ਦਾ ਬਹੁਤ ਮਸ਼ਹੂਰ ਰਚਨਾਵਾਂ ਹਨ I

  1. {{cite book}}: Empty citation (help)