ਸਮੱਗਰੀ 'ਤੇ ਜਾਓ

ਗਾਰਡੀਅਨਜ਼ ਔਫ਼ ਦ ਗੈਲੈਕਸੀ 2

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਗਾਰਡੀਅਨਜ਼ ਔਫ ਦ ਗਲੈਕਸੀ 2 ਇੱਕ 2017 ਦੀ ਅਮਰੀਕੀ ਸੂਪਰਹੀਰੋ ਫ਼ਿਲਮ ਹੈ ਜਿਹੜੀ ਕਿ ਮਾਰਵਲ ਕੌਮਿਕਸ ਦੀ ਗਾਰਡੀਅਨਜ਼ ਔਫ ਦ ਗਲੈਕਸੀ ਟੀਮ 'ਤੇ ਅਧਾਰਤ ਹੈ, ਇਸ ਦੀ ਸਿਰਜਣਾ ਮਾਰਵਲ ਸਟੂਡੀਓਜ਼ ਨੇ ਕੀਤੀ ਹੈ ਅਤੇ ਵੰਡ ਵਾਲਟ ਡਿਜ਼ਨੀ ਸਟੂਡੀਓਜ਼ ਮੋਸ਼ਨ ਪਿਕਚਰਜ਼ ਦੁਆਰਾ ਕੀਤੀ ਗਈ ਸੀ। ਇਹ ਗਾਰਡੀਅਨਜ਼ ਔਫ ਦ ਗਲੈਕਸੀ (2014) ਫ਼ਿਲਮ ਦਾ ਦੂਜਾ ਭਾਗ ਹੈ ਅਤੇ ਮਾਰਵਲ ਸਿਨੇਮੈਟਿਕ ਯੁਨੀਵਰਸ ਦੀ 15ਵੀਂ ਫ਼ਿਲਮ ਹੈ। ਜੇਮਜ਼ ਗੱਨ ਵਲੋਂ ਨਿਰਦੇਸ਼ਤ ਅਤੇ ਲਿਖੀ ਗਈ ਇਸ ਫ਼ਿਲਮ ਵਿੱਚ ਕ੍ਰਿਸ ਪ੍ਰੈਟ, ਜ਼ੋ ਸੈਲਡੈਨਿਆ, ਡੇਵ ਬਾਉਟੀਸਟਾ, ਵਿਨ ਡੀਜ਼ਲ, ਬ੍ਰੈਡਲੇ ਕੂਪਰ, ਮਾਇਕਲ ਰੂਕਰ, ਕੈਰਿਨ ਗਿਲਨ, ਪੌਂਮ ਕਲੈਮੈੱਟਿਫ, ਐਲਿਜ਼ਾਬੈੱਥ ਡੈਬਿੱਕੀ, ਕ੍ਰਿਸ ਸੁਲੀਵਾਨ, ਸ਼ੌਨ ਗੱਨ, ਸਿਲਵੈੱਸਟਰ ਸਟੈਲਨ, ਅਤੇ ਕਰਟ ਰੱਸਲ ਨੇ ਵੱਖ-ਵੱਖ ਕਿਰਦਾਰ ਕੀਤੇ ਹਨ। ਫ਼ਿਲਮ ਵਿੱਚ, ਗਾਰਡੀਅਨਜ਼ ਬ੍ਰਹਿਮੰਡ ਦੇ ਵੱਖ-ਵੱਖ ਹਿੱਸਿਆਂ ਵਿੱਚ ਘੁੰਮਦੇ ਹਨ ਤਾਂ ਕਿ ਉਹ ਪੀਟਰ ਕੁਇਲ ਦੇ ਰਹੱਸਮਏ ਪਿਛੋਕੜ ਬਾਰੇ ਹੋਰ ਜਾਣ ਸਕਣ।