ਸਮੱਗਰੀ 'ਤੇ ਜਾਓ

ਗਿਆਨੀ ਦਿੱਤ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗਿਆਨੀ ਦਿੱਤ ਸਿੰਘ

ਗਿਆਨੀ ਦਿੱਤ ਸਿੰਘ (21 ਅਪ੍ਰੈਲ 1850 - 6 ਸਤੰਬਰ 1901)[1] ਪੰਜਾਬੀ ਦੇ ਪਹਿਲੇ ਪ੍ਰੋਫੈਸਰ,[2] ਸਿੱਖ ਧਰਮ ਅਤੇ ਇਤਿਹਾਸ ਦੇ ਮਹਾਨ ਵਿਦਵਾਨ, ਉੱਚ-ਕੋਟੀ ਦੇ ਕਵੀ, ਪ੍ਰਸਿੱਧ ਲੇਖਕ, ਉੱਤਮ ਵਿਆਖਿਆਕਾਰ, ਸ੍ਰੇਸ਼ਟ ਟੀਕਾਕਾਰ ਅਤੇ ਸਰਬੋਤਮ ਉਪਦੇਸ਼ਕ, ਪੰਜਾਬੀ ਪੱਤਰਕਾਰੀ ਦੇ ਪਿਤਾਮਾ, ਖਾਲਸਾ ਅਖ਼ਬਾਰ ਦੇ ਬਾਨੀ ਸੰਪਾਦਕ[2], ਸ੍ਰੀ ਗੁਰੂ ਸਿੰਘ ਸਭਾ, ਅੰਮ੍ਰਿਤਸਰ ਅਤੇ ਲਾਹੌਰ ਦੇ ਬਾਨੀ, ਖਾਲਸਾ ਦੀਵਾਨ ਲਾਹੌਰ ਅਤੇ ਖਾਲਸਾ ਕਾਲਜ (ਅੰਮ੍ਰਿਤਸਰ) ਦੇ ਮੋਢੀ ਸਨ।

ਮੁੱਢਲਾ ਜੀਵਨ

[ਸੋਧੋ]

ਇਹਨਾਂ ਦਾ ਜਨਮ 21 ਅਪ੍ਰੈਲ 1850 ਨੂੰ ਪਿੰਡ ਨੰਦਪੁਰ ਕਲੌੜ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਪਿਤਾ ਬਾਬਾ ਦੀਵਾਨ ਸਿੰਘ ਅਤੇ ਮਾਤਾ ਰਾਮ ਕੌਰ ਦੇ ਘਰ ਹੋਇਆ[3] ਜਿਸਦਾ ਨਾਂਅ ਦਿੱਤਾ ਰਾਮ ਰੱਖਿਆ ਗਿਆ।

ਸਿਖਿਆ

[ਸੋਧੋ]

ਨਿਕੀ ਉਮਰੇ ਦਿਤਾ ਰਾਮ ਨੇੇ ਗੁਲਾਬਦਾਸੀ ਮਹਾਤਮਾ ਸੰਤ ਗੁਰਬਖਸ਼ ਦੇੇ ਡੇਰੇ ਤੋਂ ਸ੍ਵੈ ਅਧਿਐਨ ਸਦਕਾ ਵੱਧ ਤੋਂ ਵੱਧ ਗਿਆਨ ਹਾਸਲ ਕੀਤਾ। ਗਿਆਨੀ ਦਿੱਤ ਸਿੰਘ ਜੀ 9 ਸਾਲ ਦੀ ਉਮਰ ਵਿੱਚ ਪਿੰਡ ਤਿਊੜ ਆ ਗਿਆ ਸੀ। ਇਥੇ ਉਸ ਨੇ 10 ਸਾਲ ਵੱਖ ਵੱਖ ਸਾਧੂ ਸੰਤਾਂ ਪਾਸੋਂ ਪੰਜਾਬੀ, ਊਰਦੂ, ਫ਼ਾਰਸੀ, ਅਰਬੀ, ਹਿੰਦੀ ਭਾਸ਼ਾਵਾਂ ਸਿੱਖੀਆਂ ਅਤੇ ਗੁਰਬਾਣੀ ਦਾ ਅਧਿਆਨ ਕੀਤਾ। [4] ਉਸਦਾ ਪਿਤਾ ਭਾਈ ਦੀਵਾਨ ਸਿੰਘ ਭਾਵੇਂ ਇਕ ਗ਼ਰੀਬ ਜੁਲਾਹਾ ਪਰਵਾਰ ਤੋਂ ਸੀ ਪਰ ਉਸ ਦੇ ਮਨ ਵਿਚ ਪੁੱਤਰ ਨੂੰ ਪੜ੍ਹਾਈ ਕਰਵਾੳੇਣ ਦੀ ਬਹੁਤ ਤਾਂਘ ਸੀ ਇਸ ਕਰ ਕੇ ਉਨ੍ਹਾਂ ਨੇ 1862 ਵਿੱਚ ਦਿੱਤ ਸਿੰਘ ਨੂੰ ਤਿਓੜ (ਖਰੜ ਤੋਂ ਤਿੰਨ ਕਿਲੋਮੀਟਰ ਦੂਰ) ਦੇ ਗੁਲਾਬਦਾਸੀ ਡੇਰੇ ’ਤੇ ਭੇਜ ਦਿੱਤਾ; ਇਥੇ ਉਸ ਨੇ ਵੇਦਾਂਤ, ਨੀਤੀ ਸ਼ਾਸਤਰ ਅਤੇ ਫ਼ਿਲਾਸਫ਼ੀ ਦੀਆਂ ਕਈ ਹੋਰ ਕਿਤਾਬਾਂ ਪੜ੍ਹੀਆਂ। ਉਸ ਦੀ ਕਾਬਲੀਅਤ ਨੂੰ ਵੇਖ ਕੇ 16 ਸਾਲ ਦੀ ਉਮਰ ਵਿਚ ਉਸ ਨੂੰ ਗੁਲਾਬਦਾਸੀਆਂ ਦੇ ਮੁਖ ਡੇਰੇ ਚੱਠਿਆਂਵਾਲਾ (ਜ਼ਿਲ੍ਹਾ ਕਸੂਰ) ਵਿਚ ਭੇਜ ਦਿੱਤਾ ਗਿਆ। ਏਥੇ ਉਸ ਨੇ ਗੁਰੂ ਗ੍ਰੰਥ ਸਾਹਿਬ ਵੀ ਪੜ੍ਹਿਆ ਤੇ ਭਾਈ ਗੁਰਦਾਸ ਤੇ ਹੋਰ ਲੇਖਕਾਂ ਦੀਆਂ ਕਿਤਾਬਾਂ ਵੀ ਪੜ੍ਹੀਆਂ।[5] ਇਹੀ ਬਾਲਕ ਵੱਡਾ ਹੋ ਕੇ ਗਿਆਨੀ ਦਿੱਤ ਸਿੰਘ ਦੇ ਨਾਮ ਨਾਲ ਪੂਰੀ ਦੁਨੀਆ ਵਿੱਚ ਮਸ਼ਹੂਰ ਹੋਇਆ। ਪਿੰਡ ਵਿੱਚ ਹੁਣ ਗੁਰਦਵਾਰਾ ਤਪੋ ਸਰ ਸਾਹਿਬ ਤੇ ਜਨਮ ਅਸਥਾਨ ਗਿਆਨੀ ਦਿੱਤ ਸਿੰਘ ਕਲੌੌੜ ਬਣਿਆ ਹੋਇਆ ਹੈ। 1880 ਵਿੱਚ ਇਹਨਾਂ ਦਾ ਵਿਆਹ 1872 ਵਿੱਚ ਸਿੱਖ ਪਰੰਪਰਾ ਅਨੁਸਾਰ ਸੰੰਤ ਭਾਗ ਸਿੰਘ ਦੀ ਸਪੁੱਤਰੀ ਬਿਸ਼ਨ ਕੌਰ ਨਾਲ ਹੋਇਆ। ਪਤਨੀ ਸਮੇੇਤ ਪਿੰਡ ਚੱਠਾ ਜ਼ਿਲ੍ਹਾ ਲਹੌੌੌਰ ਰਹਿੰਦਿਆਂ ਸੰਤ ਦੇਸਾ ਸਿੰਘ ਪਾਸੋਂ ਵਿਦਿਆ ਪਰਾਪਤ ਕੀਤੀ। ਲਹੌਰ ਦੇ ਪਰੋਫੈਸਰ ਗੁਰਮੁਖ ਸਿੰਘ ਦੀ ਪਰੇੇੇੇੇਰਨਾ ਨਾਲ ਅੰਮ੍ਰਿਤ ਛਕ ਕੇ ਸਿਿੰਘ ਸਜੇ ਤੇ ਇੱਕ ਸਾਲ ਵਿੱਚ ਪੰਜਾਬ ਯੂੂਨੀਵਰਸਿਟੀ ਲਹੌਰ ਤੋਂ ਗਿਿਆਨੀ ਦਾ ਇਮਤਹਾਨ ਪਾਸ ਕੀਤਾ। ਇਹਨਾਂ ਦੇ ਘਰ ਇੱਕ ਪੁੱਤਰ ਬਲਦੇਵ ਸਿੰਘ ਅਤੇ ਇੱਕ ਧੀ ਬੀਬਾ ਵਿਦਿਆਵੰਤੀ ਕੌਰ ਨੇ ਜਨਮ ਲਿਆ। ਭਾਵੇਂ ਗਿਆਨੀ ਦਿੱਤ ਸਿੰਘ ਇੱਕ ਵੀ ਦਿਨ ਸਕੂਲ ਨਹੀਂ ਗਏ ਸਨ ਪਰ ਇਹ ਦੁਨੀਆ ਦੇ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਬਣੇ। ਸ਼ੁਰੂਆਤੀ ਦੌਰ ਵਿੱਚ ਉਨ੍ਹਾਂ ਆਰੀਆ ਸਮਾਜ ਲਹਿਰ ਨਾਲ ਮਿਲ ਕੇ ਕੰਮ ਕੀਤਾ। 25 ਨਵੰਬਰ 1888 ਦੇ ਲਹੌਰ ਆਰੀਆ ਸਮਾਜ ਦੇ 11ਵੇੇਂ ਇਜਲਾਸ ਦੌਰਾਨ ਹੋਏ ਸਿੱਖਾਂ ਦੇੇ ਗੁਰੂਆਂ ਦੇੇ ਨਿਰਾਦਰ ਕਾਰਨ ਵਖਰੇਵਾਂ ਸ਼ੁਰੂ ਹੋਇਆ। ਸਿੰਘ ਸਭਾ ਲਾਹੌਰ ਅਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਮੋਢੀ ਬਣਨ ਦੇ ਨਾਲ-ਨਾਲ ਉਹਨਾਂ ਆਪਣੀ ਵਿਦਵਤਾ ਦੇ ਬਲਬੂਤੇ ਆਰੀਆ ਸਮਾਜ ਦੇ ਮੁਖੀ ਸਵਾਮੀ ਦਯਾਨੰਦ ਨੂੰ ਲਗਾਤਾਰ ਤਿੰਨ ਧਾਰਮਿਕ ਬਹਿਸਾਂ[6] ਵਿੱਚ ਮਾਤ ਦਿੱਤੀ ਸੀ। ਸਿੱਖੀ ਦੀ ਡਿੱਗ ਰਹੀ ਸਾਖ਼ ਨੂੰ ਮੁੜ ਉੱਚਾ ਚੁੱਕਣ ਦਾ ਯਤਨ ਕਰਨ ਦੇ ਨਾਲ ਹੀ ਗਿਆਨੀ ਦਿੱਤ ਸਿੰਘ ਨੇ ਸਮਾਜ ਵਿੱਚ ਫੈਲੀਆਂ ਅਨੇਕਾਂ ਬੁਰਾਈਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਿਰਤੋੜ ਯਤਨ ਕੀਤੇ।

ਕੰਮ

[ਸੋਧੋ]

ਅੰਧ-ਵਿਸ਼ਵਾਸਾਂ ਦਾ ਵਿਰੋਧ

[ਸੋਧੋ]

ਇਹਨਾਂ ਨੇ ਆਪਣੇ ਹਫ਼ਤਾਵਾਰੀ ਖ਼ਾਲਸਾ ਅਖ਼ਬਾਰ ਲਾਹੌਰ, ਲਿਖਤਾਂ ਅਤੇ ਭਾਸ਼ਣਾਂ ਰਾਹੀਂ ਵਹਿਮਾਂ-ਭਰਮਾਂ,ਫੋਕੇ ਕਰਮਕਾਂਡਾਂ, ਟੂਣੇ-ਟਾਮਣਾਂ, ਮੜੀ-ਮਸਾਣਾਂ, ਨੜੀਮਾਰਾਂ, ਕੁੜੀਮਾਰਾਂ, ਝਾੜ-ਫੂਕ, ਪਖੰਡ ਅਤੇ ਅੰਧ-ਵਿਸ਼ਵਾਸਾਂ ਦਾ ਜ਼ੋਰਦਾਰ ਵਿਰੋਧ ਕੀਤਾ ਤੇ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਤੇ ਪੂਰਨ ਭਰੋਸਾ ਰੱਖਣ ਲਈ ਪ੍ਰੇਰਿਤ ਕੀਤਾ।

ਖਾਲਸਾ ਦੀਵਾਨ ਅੰਮ੍ਰਿਤਸਰ ਦੀ ਸਥਾਪਨਾ

[ਸੋਧੋ]

37 ਸਿੰਘ ਸਭਾਵਾਂ ਜੋੜ ਕੇ ਭਾਈ ਜਵਾਹਰ ਸਿੰਘ ਨਾਲ ਮਿਲ ਕੇ ਖਾਲਸਾ ਦੀਵਾਨ ਅੰਮ੍ਰਿਤਸਰ ਦੀ ਸਥਾਪਨਾ ਕੀਤੀ।

ਜਾਤ ਪਾਤ ਦਾ ਵਿਰੋਧ

[ਸੋਧੋ]

ਇਹਨਾਂ ਦਾ ਵਿਚਾਰ ਸੀ ਕਿ ਜਿਸ ਸਮਾਜ ਵਿੱਚ ਰੰਗ, ਨਸਲ, ਜਾਤ-ਪਾਤ, ਪਖੰਡਵਾਦ, ਵਹਿਮ-ਭਰਮ ਅਤੇ ਅੰਧ-ਵਿਸ਼ਵਾਸ ਹੋਣ, ਉਹ ਕਦੇ ਤਰੱਕੀ ਨਹੀਂ ਕਰ ਸਕਦਾ। ਗਿਆਨੀ ਦਿੱਤ ਸਿੰਘ ਜੀ ਨੇ ਸਮਾਜ ਵਿੱਚ ਫੈਲੇ ਅਜਿਹੇ ਅਡੰਬਰਾਂ ਨੂੰ ਬੜੀ ਗੰਭੀਰਤਾ ਨਾਲ ਲਿਆ ਅਤੇ ਕਈ ਸਮਕਾਲੀ ਜਥੇਬੰਦੀਆਂ ਨਾਲ ਟੱਕਰ ਲਈ।

ਦਰਬਾਰ ਸਹਿਬ ਵਿੱਚ ਮੂਰਤੀਆਂ ਹਟਵਾਉਣਾ

[ਸੋਧੋ]

ਇੱਥੋਂ ਤੱਕ ਕਿ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਬੈਠਦੇ ਬਾਬਾ ਖੇਮ ਸਿੰਘ ਬੇਦੀ ਦੀ ਗੱਦੀ ਖਿੱਚ ਕੇ ਸੜਕ ’ਤੇ ਸੁੱਟ ਦਿੱਤੀ ਸੀ। ਇਹਨਾਂ ਨੇ ਦਰਬਾਰ ਸਾਹਿਬ ਦੀ ਦਰਸ਼ਨੀ ਦਿਊਢੀ ਵਿੱਚ ਸਥਾਪਿਤ ਮੂਰਤੀਆਂ ਹਟਾਉਣ ਦੀ ਪਹਿਲਕਦਮੀ ਪ੍ਰੋ. ਗੁਰਮੁਖ ਸਿੰਘ ਨਾਲ ਮਿਲ ਕੇ ਕੀਤੀ ਸੀ। [ਹਵਾਲਾ ਲੋੜੀਂਦਾ]

ਸਾਹਿਤਕ ਰਚਨਾਵਾਂ

[ਸੋਧੋ]

ਗਿਆਨੀ ਦਿੱਤ ਸਿੰਘ ਜਿਹਨਾਂ ਨੇ ਆਪਣੇ ਛੋਟੇ ਜਿਹੇ ਜੀਵਨ ਕਾਲ 1850-1901 ਦੌਰਾਨ ਪੰਜਾਬੀ ਮਾਂ ਬੋਲੀ ਦੀ ਝੋਲੀ 72[2] ਪੁਸਤਕਾਂ ਨਾਲ ਭਰ ਕੇ ਉਸ ਦੀ ਗੋਦੀ ਨੂੰ ਹਰਾ-ਭਰਾ ਕਰ ਕੇ ਆਪਣੇ ਖੂਨ ਨਾਲ ਸਿੱਖੀ ਦੇ ਬੂਟੇ ਨੂੰ ਸਿੰਜਿਆ ਅਤੇ ਖਾਲਸਾ ਪੰਥ ਦੀ ਨਿਸ਼ਕਾਮ ਸੇਵਾ ਅੰਤਮ ਸੁਆਸਾਂ ਤਕ ਨਿਭਾ ਅਤੇ ਸਮਾਜ ਅਤੇ ਸਿੱਖ ਕੌਮ ਨੂੰ ਸਹੀ ਰਸਤੇ ’ਤੇ ਤੋਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ‘ਪੰਜਾਬੀ ਪੱਤਰਕਾਰੀ ਦਾ ਪਿਤਾਮਾ’ ਵੀ ਕਿਹਾ ਜਾਂਦਾ ਹੈ।

ਕਿਤਾਬਾਂ[7]

[ਸੋਧੋ]

ਗੁਰੂਆਂ ਦੇ ਜੀਵਨ

[ਸੋਧੋ]

ਪਖੰਡ ਖੰਡਨ

[ਸੋਧੋ]

ਗੁਰਮਤ ਸਿਧਾਂਤ

[ਸੋਧੋ]

ਦੰਭ ਵਿਦਾਰਨੀ ਸਾਹਿਤ

[ਸੋਧੋ]

ਸਿੱਖਾਂ ਤੇ ਸ਼ਹੀਦਾਂ ਦੇ ਪਰਸੰਗ

[ਸੋਧੋ]

ਫੁਟਕਲ

[ਸੋਧੋ]

ਸਮਾਜ ਸੁਧਾਰਕ

[ਸੋਧੋ]

ਇਹਨਾਂ ਨੇ ਸਮਾਜ ਸੁਧਾਰ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਸੀ। ਇਹ ਆਪਣੀ ਗੱਲ ਨੂੰ ਕਹਿਣ ਦੀ ਦਲੇਰੀ ਰੱਖਦੇ ਸਨ ਅਤੇ ਤਰਕ ਤੇ ਦਲੀਲਾਂ ਸਹਿਤ ਆਪਣੀ ਹਰ ਗੱਲ ਦੀ ਪੁਸ਼ਟੀ ਕਰਦੇ ਸਨ। ਗਿਆਨੀ ਦਿੱਤ ਸਿੰਘ ਨੇ ਆਪਣੀ ਸਾਰੀ ਉਮਰ ਸਮਾਜ-ਸੁਧਾਰ ਅਤੇ ਸਿੱਖੀ ਦੇ ਲੇਖੇ ਲਾ ਦਿੱਤੀ ਸੀ। ਇਹਨਾਂ ਨੇ ਆਪਣੀ ਕਲਮ ਰਾਹੀਂ ਸਮਾਜਿਕ ਕੁਰੀਤੀਆਂ ਦਾ ਡੱਟ ਕੇ ਵਿਰੋਧ ਕੀਤਾ ਅਤੇ ਸਮਾਜ ਨੂੰ ਇਨ੍ਹਾਂ ਤੋਂ ਮੁਕਤੀ ਪ੍ਰਾਪਤ ਕਰਨ ਲਈ ਜ਼ੋਰਦਾਰ ਪ੍ਰਚਾਰ ਕੀਤਾ। 6 ਸਤੰਬਰ 1901 ਨੂੰ ਉਹਨਾਂ ਦੀ ਮੌਤ ਤੋਂ ਬਾਅਦ ਕਿਸੇ ਨੇ ਉਹਨਾਂ ਦੇ ਮਿੱਥੇ ਟੀਚੇ ਨੂੰ ਅੱਗੇ ਨਹੀਂ ਤੋਰਿਆ।

ਯਾਦਗਾਰ ਅਤੇ ਸਨਮਾਨ

[ਸੋਧੋ]
  • ਪੰਥ ਰਤਨ
  • ਗਿਆਨੀ ਦਿੱਤ ਸਿੰਘ ਦੀ ਮੌਤ ਤੋਂ ਬਾਅਦ ਭਾਈ ਵੀਰ ਸਿੰਘ ਨੇ ਉਹਨਾਂ ਦੇ ਸਨਮਾਨ ਵਿੱਚ ਇੱਕ ਕਵਿਤਾ ਲਿਖੀ ਜੋ ਖਾਲਸਾ ਸਮਾਚਾਰ ਵਿੱਚ ਛਪੀ। ਗਿਆਨੀ ਦਿੱਤ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਸੰਮਤੀ ਉਹਨਾਂ ਦੀ ਯਾਦ ਵਿੱਚ ਹਰ ਸਾਲ ਸਮਾਗਮ ਕਰਵਾਉਂਦੀ ਹੈ। [8]

ਸਬੰਧਿਤ ਚਿੱਠੇ

[ਸੋਧੋ]

ਸ੍ਰੀ ਪ੍ਰੀਤਮ ਸਿੰਘ ਦੁਆਲ ਲਿਖੀ ਗਈ "ਗਿਆਨੀ ਦਿੱਤ ਸਿੰਘ" ਸਿੰਘ, ਸਰਦਾਰ ਹਰਬੰਸ ਸਿੰਘ ਇਨਸਾਈਕਲੋਪੀਡੀਆ ਆਫ. ਸਿੱਖਜ਼ਮ ਅਮਰ ਸਿੰਘ ਦੁਆਰ "ਗਿਅਆਨੀ, ਸਿੰਘ ਸਭਾ ਲਾਹੋਰ ਦੇ ਉੱਘੇ ਸੰਚਾਲਕ ਗਿਆਨੀ ਦਿੱਤ ਸਿੰਘ ਜੀ, ਅੰਮ੍ਰਿਤਸਰ (1902) ਸਿੰਘ, ਦਲਿਤ ਸਿੰਘ ਸਭਾ ਦੇ ਮੋਢੀ ਗਿਆਨੀ ਦਿੱਤ ਸਿੰਘ ਜੀ, ਅੰਮ੍ਰਿਤਸਰ (1951) ਸਿੰਘ ਜਗਜੀਤ ਸਿੰਘ ਸਭਾ ਲਹੌਰ, ਲੁਧਿਆਣਾ (1974)


ਹਵਾਲੇ

[ਸੋਧੋ]
  1. http://www.tribuneindia.com/2004/20040801/spectrum/book7.htm
  2. 2.0 2.1 2.2 "ajit Jalandhar retrieved 21/04/2014". Archived from the original on 2014-04-26. Retrieved 2014-04-21. {{cite web}}: Unknown parameter |dead-url= ignored (|url-status= suggested) (help)
  3. http://punjabitribuneonline.com/2013/09/
  4. "Khalsanews". www.khalsanews.org. Retrieved 2023-04-22.
  5. Dilgir, Dr Harjinder Singh (2016-09-06). "ਪੰਥ ਰਤਨ ਗਿਆਨੀ ਦਿੱਤ ਸਿੰਘ ਜੀ | Singh Sabha Canada" (in ਅੰਗਰੇਜ਼ੀ (ਅਮਰੀਕੀ)). Archived from the original on 2023-04-22. Retrieved 2023-04-22.
  6. "ਗਿਆਨੀ-ਦਿੱਤ-ਸਿੰਘ-ਨੂੰ-ਯਾਦ-ਕਰਦਿਆਂ". Archived from the original on 2013-09-06. Retrieved 2013-09-06. {{cite web}}: Unknown parameter |dead-url= ignored (|url-status= suggested) (help)
  7. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  8. http://www.thegurugranth.com/2012/09/blog-post_1356.html[permanent dead link]