ਗੀਤਾ ਮੁਖਰਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਹਾਮਹਿਮ ਮਾਣਯੋਗ ਲੋਕ ਨੇਤਾ
ਗੀਤਾ ਮੁਖਰਜੀ
গীতা মুখোপাধ্যায়
ਤਸਵੀਰ:Geeta Mukherjee image.jpg
ਭਾਰਤੀ ਸੰਸਦ ਮੈਂਬਰ 
ਪਨਸਕੂਰਾ 
ਦਫ਼ਤਰ ਵਿੱਚ
1980–2000
ਸਾਬਕਾ ਅਭਾ ਮੈਤੀ
ਉੱਤਰਾਧਿਕਾਰੀ ਗੁਰੂਦਾਸ ਦਾਸਗੁਪਤਾ
ਐਮਐਲਏ
ਸਾਬਕਾ ਰਜਨੀ ਕਾਂਤਾ ਪ੍ਰਮਾਣਿਕ
ਉੱਤਰਾਧਿਕਾਰੀ ਸਵਦੇਸ਼ ਰੰਜਨ ਮਾਜੀ
ਹਲਕਾ ਪਨਸਕੂਰਾ ਪੂਰਬ
ਨਿੱਜੀ ਜਾਣਕਾਰੀ
ਜਨਮ ਗੀਤਾ ਰਾਏ ਚੌਧਰੀ
( 1924-01-08)8 ਜਨਵਰੀ 1924
ਦੱਖਣੀ ਕਲਕੱਤਾ, ਬੰਗਾਲ ਪ੍ਰੈਜੀਡੈਂਸੀ, ਬਰਤਾਨਵੀ ਭਾਰਤ
ਮੌਤ 4 ਮਾਰਚ 2000(2000-03-04) (ਉਮਰ 76)
ਨਵੀਂ ਦਿੱਲੀ, ਭਾਰਤ
ਕੌਮੀਅਤ ਭਰਤੀ
ਸਿਆਸੀ ਪਾਰਟੀ ਭਾਰਤੀ ਕਮਿਊਨਿਸਟ ਪਾਰਟੀ
ਪਤੀ/ਪਤਨੀ ਬਿਸਵਨਾਥ ਮੁਖਰਜੀ
ਰਿਹਾਇਸ਼ Flat-12, Block-D, 18, Bow Street, Calcutta-700012
ਧਕੂਰੀਆ, ਕੋਲਕਾਤਾ
ਅਲਮਾ ਮਾਤਰ ਕਲਕੱਤਾ ਆਸ਼ੂਤੋਸ਼ ਕਾਲਜ
ਕਿੱਤਾ ਸਿਆਸੀ ਅਤੇ ਸਮਾਜਿਕ ਵਰਕਰ, ਲੇਖਕ 

ਗੀਤਾ ਮੁਖਰਜੀ (8 ਜਨਵਰੀ 1924 – 4 ਮਾਰਚ 2000) ਸੀ, ਇੱਕ ਸਿਆਸੀ ਅਤੇ ਸਮਾਜਿਕ ਵਰਕਰ ਅਤੇ ਪਨਸਕੂਰਾ ਪੂਰਬ ਤੋਂ 1967 ਤੋਂ 1977 ਤੱਕ ਚਾਰ ਵਾਰ ਵਿਧਾਇਕ, ਅਤੇ ਭਾਰਤੀ ਰਾਜ ਪੱਛਮ ਬੰਗਾਲ ਦੇ ਪਨਸਕੂਰਾ ਨਿਰਵਾਚਨ ਖੇਤਰ ਤੋਂ  1980 ਵਲੋਂ 2000 ਤੱਕ ਸੱਤ ਵਾਰ ਸੰਸਦ ਮੈਂਬਰ ਚੁਣੀ ਗਈ ਸੀ। ਉਹ ਭਾਰਤੀ ਕਮਿਉਨਿਸਟ ਪਾਰਟੀ (ਭਾਕਪਾ) ਦੇ ਉਮੀਦਵਾਰ ਦੇ ਰੂਪ ਵਿੱਚ ਜਿੱਤੀ।[1] ਉਹ ਭਾਰਤੀ ਕਮਿਉਨਿਸਟ ਪਾਰਟੀ ਦੀ ਇਸਤਰੀ ਸ਼ਾਖਾ ਭਾਰਤੀ ਇਸਤਰੀ ਨੈਸ਼ਨਲ ਫੇਡਰੇਸ਼ਨ ਦੀ ਪ੍ਰਧਾਨ ਰਹੀ। ਉਸ ਨੇ ਭਾਰਤ ਵਿੱਚ ਸੰਸਦੀ ਚੋਣਾਂ ਵਿੱਚ ਔਰਤਾਂ ਲਈ 1/3ਹਾਈ ਰਾਖਵੇਂਕਰਨ ਦੀ ਮੰਗ ਦੀ ਅਗਵਾਈ ਕੀਤੀ।

ਮੁਢਲਾ ਜੀਵਨ ਅਤੇ ਸਿੱਖਿਆ[ਸੋਧੋ]

ਉਹ 8 ਜਨਵਰੀ 1924 ਵਿੱਚ ਕਲਕੱਤਾ, ਪੱਛਮ ਬੰਗਾਲ ਵਿੱਚ ਪੈਦਾ ਹੋਈ ਸੀ। ਉਸਦਾ ਵਿਆਹ ਬਿਸ਼ਵਨਾਥ ਮੁਖਰਜੀ ਦੇ ਨਾਲ 8 ਅਗਸਤ 1942 ਨੂੰ ਹੋਇਆ।

ਮੁਖਰਜੀ ਨੇ ਬੰਗਾਲੀ ਸਾਹਿਤ ਵਿੱਚ ਬੈਚਲਰ ਆਫ ਆਰਟਸ ਆਸ਼ੁਤੋਸ਼ ਕਾਲਜ, ਕਲਕੱਤਾ ਤੋਂ ਕੀਤੀ। ਉਹ 1947 ਤੋਂ 1951 ਤੱਕ ਬੰਗਾਲ ਸੂਬਾਈ ਵਿਦਿਆਰਥੀ ਸੰਘ ਦੀ ਸਕੱਤਰ ਰਹੀ।

ਕੈਰੀਅਰ[ਸੋਧੋ]

ਉਹ ਪਹਿਲਾਂ ਬੰਗਾਲ ਵਿੱਚ 1946 ਵਿੱਚ, ਕਮਿਊਨਿਸਟ ਪਾਰਟੀ ਆਫ ਇੰਡੀਆ (ਸੀਪੀਆਈ) ਰਾਜ ਕਮੇਟੀ ਮੈਂਬਰ ਦੇ ਤੌਰ 'ਤੇ ਚੁਣੀ ਗਈ।  ਗੀਤਾਦੀ ਦੇ ਤੌਰ 'ਤੇ ਜਾਣੀ ਜਾਂਦੀ, ਗੀਤਾ ਮੁਖਰਜੀ ਨੇ ਹਰ ਲੋਕ ਸਭਾ ਚੋਣ ਪੰਸਕੁਰਾ, ਪੱਛਮੀ ਬੰਗਾਲ ਤੋਂ ਜਿੱਤੀ ਅਤੇ 2000 ਵਿੱਚ ਉਸ ਦੀ ਮੌਤ ਤੱਕ ਜਿੱਤਦੀ ਰਹੀ।[2]

ਉਹ 7ਵੀਂ ਲੋਕ ਸਭਾ ਲਈ 1980 ਵਿੱਚ ਚੁਣੀ ਗਈ ਅਤੇ 1980-84 ਦੇ ਦੌਰਾਨ ਉਸ ਨੇ ਹੇਠਲੀਆਂ ਕਮੇਟੀਆਂ ਵਿੱਚ ਸੇਵਾ ਕੀਤੀ।

  • ਮੈਂਬਰ, ਪਬਲਿਕ ਅੰਡਰਟੇਕਿੰਗ ਕਮੇਟੀ
  • ਮੈਂਬਰ, ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਦੀ ਭਲਾਈ ਬਾਰੇ ਕਮੇਟੀ 
  • ਮੈਂਬਰ, ਅਪਰਾਧਿਕ ਕਾਨੂੰਨ (ਸੋਧ) ਬਿੱਲ, 1980 ਬਾਰੇ ਸੰਯੁਕਤ ਕਮੇਟੀ

1981 ਤੋਂ ਲੈ ਕੇ, ਉਹ  ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਕਾਰਜਕਾਰਨੀ ਕਮੇਟੀ ਦੀ ਮੈਂਬਰ ਸੀ।  

ਮੌਤ[ਸੋਧੋ]

ਹਵਾਲੇ[ਸੋਧੋ]

  1. "Biographical Sketch Member of Parliament 13th Lok Sabha". Retrieved 8 March 2014. 
  2. "Geeta Mukherjee passes away". The Hindu. 5 March 2000. Retrieved 8 March 2014.