ਗੁਰਦੁਆਰਾ ਬੀਬੀ ਵੀਰੋ ਜੀ
ਦਿੱਖ
| ਗੁਰਦੁਆਰਾ ਬੀਬੀ ਵੀਰੋ ਜੀ | |
|---|---|
| ਧਰਮ | |
| ਮਾਨਤਾ | ਸਿੱਖ |
| ਜ਼ਿਲ੍ਹਾ | ਤਰਨ ਤਾਰਨ |
| ਟਿਕਾਣਾ | |
| ਰਾਜ | ਪੰਜਾਬ |
| ਦੇਸ਼ | ਭਾਰਤ |
ਗੁਰਦੁਆਰਾ ਬੀਬੀ ਵੀਰੋ ਜੀ, ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਝਬਾਲ ਕਲਾਂ ਕਸਬੇ ਵਿਚ ਸਥਿਤ ਇੱਕ ਧਾਰਮਿਕ ਸਥਾਨ ਹੈ। ਇਸ ਸਥਾਨ ਤੇ ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਸਾਹਿਬ ਦੀ ਸਪੁੱਤਰੀ ਬੀਬੀ ਵੀਰੋ ਜੀ ਦਾ ਵਿਆਹ ਹੋਇਆ ਸੀ।।[1]
ਇਤਿਹਾਸ
[ਸੋਧੋ]ਇਹ ਗੁਰਦੁਆਰਾ ਭਾਈ ਲੰਗਾਹ ਜੀ ਦੀ ਹਵੇਲੀ ਸੀ ਅਤੇ ਇਸ ਸਥਾਨ ਦੇ ਗੁਰੂ ਜੀ ਨੇ ਆਪਣੀ ਸਪੁੱਤਰੀ ਬੀਬੀ ਵੀਰੋ ਜੀ ਦਾ ਵਿਆਹ ਭਾਈ ਸਾਧੂ ਰਾਮ ਜੀ ਨਾਲ ਕੀਤਾ। ਭਾਈ ਸਾਧੂ ਰਾਮ ਜੀ ਭਾਈ ਧਰਮੇ ਦੇ ਸਪੁੱਤਰ ਸਨ। ਇਸ ਸਥਾਨ ਤੇ ਸਿੱਖਾਂ ਦੇ ਨੌਵੇਂ ਗੁਰੂ ਅਤੇ ਬੀਬੀ ਜੀ ਤੇ ਭਰਾ ਗੁਰੂ ਤੇਗ ਬਹਾਦਰ ਜੀ ਉਨਾਂ ਦੇ ਵਿਆਹ ਤੇ ਆਏ ਸੀ। ਇਹ ਵਿਆਹ ਅੰਮ੍ਰਿਤਸਰ ਵਿਖੇ ਹੋਣਾ ਸੀ ਪਰ ਮੁਗਲਾਂ ਨੇ ਉੱਥੇ ਹਮਲਾ ਕਰ ਦਿੱਤਾ ਗੁਰੂ ਜੀ ਨੇ ਅੰਮ੍ਰਿਤਸਰ ਦੀ ਲੜਾਈ ਜਿੱਤ ਕੇ ਆਪਣੇ ਪਰਿਵਾਰ ਨਾਲ ਇਸ ਅਸਥਾਨ ਤੇ ਆ ਗਏ। ਇਹ ਪਹਿਲਾ ਵਿਆਹ ਸੀ ਜਿਹੜਾ ਆਨੰਦ ਕਾਰਜ ਪੜ੍ਹ ਕੇ ਕੀਤਾ ਗਿਆ।
ਹਵਾਲੇ
[ਸੋਧੋ]- ↑ "Gurdwara Sri Bibi Viro | Discover Sikhism". www.discoversikhism.com. Retrieved 2025-03-22.